12 ਜੁਲਾਈ ਤੋਂ 18 ਜੁਲਾਈ ਤਕ

ਦੀਪਕ ਅਰੋੜਾ

-------

1) ਮੇਖ

ਸਿਹਤ - ਕੋਰੋਨਾ ਦਾ ਖ਼ਤਰਾ ਅਜੇ ਪੂਰੀ ਤਰ੍ਹਾਂ ਨਾਲ ਟਲ਼ਿਆ ਨਹੀਂ ਹੈ, ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰ ਕੇ ਸਿਹਤ ਦਾ ਬਚਾਅ ਰੱਖੋ।

ਪੜ੍ਹਾਈ, ਸਿੱਖਿਆ - ਸਕੂਲ ਜਲਦ ਖੁੱਲ੍ਹ ਸਕਦੇ ਹਨ, ਇਸ ਲਈ ਪੜ੍ਹਾਈ ਵੱਲ ਧਿਆਨ ਦਿਓ।

ਨੌਕਰੀ, ਵਪਾਰ - ਲਾਕਡਾਊਨ ਕਰਕੇ ਕਾਰੋਬਾਰ 'ਚ ਮੰਦੀ ਹੈ, ਸੰਜਮ ਰੱਖਣਾ ਜ਼ਰੂਰੀ ਹੈ।

ਪਰਿਵਾਰ, ਦੋਸਤ - ਦੋਸਤਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਬਿਜ਼ਨਸ ਨੂੰ ਸੁਚਾਰੂ ਰੱਖਣ ਦੀ ਸੋਚੋ।

ਉਪਾਅ - ਘਰ ਦੀ ਛੱਤ 'ਤੇ ਪੰਛੀਆਂ ਨੂੰ ਸਤਨਾਜਾ ਪਾਓ। (ਸਟਾਰ 2)

2) ਬਿ੍ਖ

ਸਿਹਤ - ਘਰੋਂ ਬਾਹਰ ਨਿਕਲਦੇ ਸਮੇਂ ਚਿਹਰੇ 'ਤੇ ਮਾਸਕ ਤੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹਿਣਾ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਜਾਰੀ ਰੱਖੋ, ਸਿਲੇਬਸ ਨੂੰ ਕਵਰ ਕਰਨਾ ਵੀ ਚੁਣੌਤੀ ਰਹੇਗੀ।

ਨੌਕਰੀ, ਵਪਾਰ - ਲਾਕਡਾਊਨ ਕਰਕੇ ਕਾਰੋਬਾਰ ਮੰਦਾ ਹੈ, ਕੰਮ ਹੌਲੀ-ਹੌਲੀ ਲਾਈਨ 'ਤੇ ਆਵੇਗਾ ਸੰਜਮ ਬਣਾ ਕੇ ਰੱਖੋ।

ਪਰਿਵਾਰ, ਦੋਸਤ - ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਹਨ।

ਉਪਾਅ - ਗਾਵਾਂ ਦੀ ਸੇਵਾ ਕਰੋ। (ਸਟਾਰ 3)

3) ਮਿਥੁਨ

ਸਿਹਤ - ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਨਿਕਲਨਾ ਸਿਹਤ ਲਈ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।

ਨੌਕਰੀ, ਵਪਾਰ - ਕਾਰੋਬਾਰ 'ਚ ਨੁਕਸਾਨ ਹੋ ਸਕਦਾ ਹੈ, ਨੌਕਰਾਂ ਦਾ ਧਿਆਨ ਰੱਖਣਾ ਪਵੇਗਾ।

ਪਰਿਵਾਰ, ਦੋਸਤ - ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ - ਪੰਡਤਾਂ ਨੂੰ ਪੀਲੇ ਕੱਪੜੇ ਦਾਨ ਕਰੋ।

4) ਕਰਕ

ਸਿਹਤ - 14, 15 ਨੂੰ ਸਿਹਤ ਖ਼ਰਾਬ ਅਤੇ ਪੇਟ ਦਰਦ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਕੁਝ ਔਕੜਾਂ ਆਉਣਗੀਆਂ ਪਰ ਸਫਲਤਾ ਜ਼ਰੂਰ ਮਿਲੇਗੀ।

ਨੌਕਰੀ, ਵਪਾਰ - ਕਮਾਈ ਤੇ ਖ਼ਰਚਾ ਦੋਵਾਂ ਨੂੰ ਸੋਚ ਕੇ ਵਪਾਰ ਜ਼ਰੂਰੀ ਹੈ।

ਪਰਿਵਾਰ, ਦੋਸਤ - ਬੱਚਿਆਂ ਦੀ ਸਿਹਤ ਦਾ ਧਿਆਨ ਨਾ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ - ਕੁੱਤਿਆਂ ਨੂੰ ਰੋਟੀ ਪਾਓ। (ਸਟਾਰ 2)

5) ਸਿੰਘ

ਸਿਹਤ - ਬਾਹਰੀ ਖਾਣਾ ਸਿਹਤ ਪ੍ਰਤੀ ਪਰੇਸ਼ਾਨੀ ਵਧਾਏਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਮਨ ਲਗਾ ਕੇ ਕਰਨ ਦੀ ਜ਼ਰੂਰਤ ਹੈ।

ਨੌਕਰੀ, ਵਪਾਰ - ਕੰਮ 'ਚ ਆਸਪਾਸ ਦੇ ਸਾਥੀ ਤੁਹਾਡੀਆਂ ਜੜ੍ਹਾਂ ਵੱਢ ਸਕਦੇ ਹਨ।

ਪਰਿਵਾਰ, ਦੋਸਤ - ਦੋਸਤ, ਰਿਸ਼ਤੇਦਾਰ ਪਰਿਵਾਰ ਤੋਂ ਦੂਰ ਕਰ ਰਹੇ ਹਨ।

ਉਪਾਅ - ਕੀੜਿਆਂ ਨੂੰ ਕਾਲੇ ਤਿਲ ਪਾਓ। (ਸਟਾਰ 3)

6) ਕੰਨਿਆ

ਸਿਹਤ - ਦੰਦਾਂ ਦਾ ਦਰਦ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਭੱਜ ਕੇ ਸਮਾਂ ਖ਼ਰਾਬ ਨਾ ਕਰੋ।

ਨੌਕਰੀ, ਵਪਾਰ - ਨੌਕਰੀ 'ਤੇ ਪੂਰਾ ਧਿਆਨ ਦਿਓ, ਅਫ਼ਸਰ ਨਾਰਾਜ਼ ਹਨ।

ਪਰਿਵਾਰ, ਦੋਸਤ - ਪਤਨੀ ਅਤੇ ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ, ਨਾਰਾਜ਼ਗੀ ਭਾਰੀ ਪੈ ਸਕਦੀ ਹੈ।

ਉਪਾਅ - ਪੰਛੀਆਂ ਨੂੰ ਦਾਣਾ ਪਾਓ। (ਸਟਾਰ 3)

7) ਤੁਲਾ

ਸਿਹਤ - ਸ਼ੁਰੂਆਤੀ ਦੋ ਦਿਨ ਆਲਸ ਹਾਵੀ ਰਹੇਗਾ।

ਪੜ੍ਹਾਈ, ਸਿੱਖਿਆ - ਗੀਤ ਸੰਗੀਤ 'ਚ ਰੁਚੀ ਜ਼ਿਆਦਾ ਹੋ ਰਹੀ ਹੈ।

ਨੌਕਰੀ, ਵਪਾਰ - ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।

ਪਰਿਵਾਰ, ਦੋਸਤ - ਛੋਟਿਆਂ 'ਤੇ ਆਪਣੀਆਂ ਗੱਲਾਂ ਥੋਪਣਾ ਨੁਕਸਾਨ ਦਾਇਕ ਰਹੇਗਾ।

ਉਪਾਅ - ਗਾਵਾਂ ਨੂੰ ਰੋਟੀ ਪਾਓ।(ਸਟਾਰ 2)

8) ਬਿ੍ਸ਼ਚਕ

ਸਿਹਤ - ਸਿਰ ਭਾਰਾ ਤੇ ਪਿੱਠ ਵਿਚ ਦਰਦ ਆ ਸਕਦਾ ਹੈ।

ਪੜ੍ਹਾਈ, ਸਿੱਖਿਆ - ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ।

ਨੌਕਰੀ, ਵਪਾਰ - ਖ਼ਰਚੇ ਅਤੇ ਨੁਕਸਾਨ ਸਾਰਾ ਹਫ਼ਤਾ ਮੂਡ ਖ਼ਰਾਬ ਕਰਨਗੇ।

ਪਰਿਵਾਰ, ਦੋਸਤ - ਬੋਲੀ ਕਾਫ਼ੀ ਸੰਭਾਲ ਕੇ ਵਰਤੋ, ਝਗੜੇ ਦੀ ਸੰਭਾਵਨਾ ਹੈ।

ਉਪਾਅ - ਘਰੋਂ ਸਾਰਾ ਪੁਰਾਣਾ ਕਬਾੜ ਕੱਢੋ। (ਸਟਾਰ 3)

9) ਧਨੂੰ

ਸਿਹਤ - ਆਖ਼ਰੀ ਤਿੰਨ ਦਿਨ ਸਿਹਤ ਖ਼ਰਾਬੀ ਪੈਦਾ ਕਰਨਗੇ।

ਪੜ੍ਹਾਈ, ਸਿੱਖਿਆ - ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।

ਨੌਕਰੀ, ਵਪਾਰ - ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ।

ਪਰਿਵਾਰ, ਦੋਸਤ - ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।

ਉਪਾਅ - ਬ੍ਰਾਹਮਣਾਂ ਨੂੰ ਰੋਟੀ ਖਿਲਾਓ। (ਸਟਾਰ 2)

10) ਮਕਰ

ਸਿਹਤ - ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।

ਪੜ੍ਹਾਈ, ਸਿੱਖਿਆ - ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।

ਨੌਕਰੀ, ਵਪਾਰ - ਵਪਾਰ ਵਿਚ ਖ਼ਰਚਾ ਜ਼ਿਆਦਾ ਅਤੇ ਫ਼ਾਇਦਾ ਘੱਟ ਰਹੇਗਾ।

ਪਰਿਵਾਰ, ਦੋਸਤ - ਪਰਿਵਾਰ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ।

ਉਪਾਅ - ਘਰ ਦੀ ਛੱਤ 'ਤੇ ਝੰਡਾ ਲਗਾਓ। (ਸਟਾਰ 3)

11) ਕੁੰਭ

ਸਿਹਤ - ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਦਿਖਾਵੇ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ਼ ਹੈ।

ਨੌਕਰੀ, ਵਪਾਰ - ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।

ਪਰਿਵਾਰ, ਦੋਸਤ - ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।

ਉਪਾਅ - ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 3)

12) ਮੀਨ

ਸਿਹਤ - ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬਿਮਾਰ ਰਹੋਗੇ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇ।

ਨੌਕਰੀ, ਵਪਾਰ - ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।

ਉਪਾਅ - ਹਨੂਮਾਨ ਦੀ ਪੂਜਾ ਕਰੋ। (ਸਟਾਰ 2)