ਦੀਪਕ ਅਰੋੜਾ


ਮੇਖ਼

ਸਿਹਤ : ਫਲੂ ਤੇ ਗਰਮੀ ਕਰਕੇ ਘਰੋਂ ਘੱਟ ਹੀ ਬਾਹਰ ਨਿਕਲੋ, ਠੀਕ ਰਹੋਗੇ।

ਪੜ੍ਹਾਈ, ਸਿੱਖਿਆ : ਸਕੂਲਾਂ 'ਚ ਛੁੱਟੀਆਂ ਹੋਣ ਕਰਕੇ ਰੋਜ਼ਾਨਾ ਘਰ 'ਚ ਹੀ ਪੜ੍ਹਾਈ ਕਰੋ।

ਨੌਕਰੀ, ਵਪਾਰ : ਕੰਮਕਾਜ ਖੁਲ੍ਹਣੇ ਸ਼ੁਰੂ ਹੋਏ ਹਨ, ਰਫ਼ਤਾਰ ਫੜ੍ਹਨ 'ਚ ਕੁਝ ਸਮਾਂ ਲੱਗੇਗਾ, ਸੰਜਮ ਰੱਖੋ। ਪਰਿਵਾਰ, ਦੋਸਤ : ਪਤਨੀ ਨਾਲ ਝਗੜਾ ਕਰਨ ਤੋਂ ਬਚੋ।

ਉਪਾਅ : ਮੰਦਰ 'ਚ ਇੱਤਰ ਚੜਾਓ।


ਬ੍ਰਿਖ

ਸਿਹਤ : ਘਰ 'ਚ ਜ਼ਿਆਦਾ ਸਮੇਂ ਰਹਿਣ ਕਰਕੇ ਆਲਸੀ ਬਣ ਗਏ ਹੋ, ਬਾਹਰੀ ਖਾਣੇ ਤੋਂ ਪਰਹੇਜ ਕਰੋ। ਪੜ੍ਹਾਈ, ਸਿੱਖਿਆ : ਆਨਲਾਇਨ ਪੜ੍ਹਾਈ ਕਰਦੇ ਰਹੋ, ਨਹੀਂ ਤਾਂ ਸਿਲੇਬਸ ਤੋਂ ਪੱਛੜ ਜਾਓਗੇ।

ਨੌਕਰੀ, ਵਪਾਰ : ਕੰਮ ਦੀ ਰਫ਼ਤਾਰ ਮਿਹਨਤ ਮੁਕਾਬਲੇ ਕਾਫੀ ਘੱਟ ਰਹੇਗੀ।

ਪਰਿਵਾਰ, ਦੋਸਤ : ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਤੇ ਇਕੱਲਾਪਨ ਘਟਾਓ।

ਉਪਾਅ : ਗਾਵਾਂ ਨੂੰ ਸਤਨਾਜਾ ਪਾਓ।


ਮਿਥੁਨ

ਸਿਹਤ : ਹਫਤੇ ਦੇ ਪਹਿਲੇ ਤਿੰਨ ਦਿਨ ਸਿਹਤ ਢਿੱਲੀ ਰਹੇਗੀ।

ਪੜ੍ਹਾਈ, ਸਿੱਖਿਆ : ਧਿਆਨ ਪੜ੍ਹਾਈ ਵੱਲ ਘੱਟ, ਸ਼ਰਾਰਤਾਂ 'ਚ ਜ਼ਿਆਦਾ ਰਹੇਗਾ।

ਨੌਕਰੀ, ਵਪਾਰ : ਪੜ੍ਹਾਈ ਤੋਂ ਧਿਆਨ ਘੱਟ ਬੇਕਾਰ ਟਾਈਮ ਪਾਸ ਕਰੋਗੇ।

ਪਰਿਵਾਰ, ਦੋਸਤ : ਬੱਚਿਆਂ ਪ੍ਰਤੀ ਚਿੰਤਾ ਰਹੇਗੀ, ਖਾਸਕਰ ਲੜਕੇ ਪ੍ਰਤੀ।

ਉਪਾਅ : ਦੁੱਧ ਜਲ ਪ੍ਰਵਾਹ ਕਰੋ।


ਕਰਕ

ਸਿਹਤ : ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ।

ਪੜ੍ਹਾਈ, ਸਿੱਖਿਆ : ਆਪਣੀ ਚਿੰਤਾ ਜਾਂ ਪਰੇਸ਼ਾਨੀ ਪੜ੍ਹਾਈ ਨਾਲ ਮਿਕਸ ਨਾ ਕਰੋ।

ਨੌਕਰੀ, ਵਪਾਰ : ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਰਿਵਾਰ, ਦੋਸਤ : ਬੱਚਿਆਂ ਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ : ਮੂਲੀਆਂ ਦਾਨ ਕਰੋ।


ਸਿੰਘ

ਸਿਹਤ : ਪੇਟ 'ਚ ਦਰਦ ਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ : ਕਾਫੀ ਮਿਹਨਤ ਨਾਲ ਹੀ ਪੜ੍ਹਾਈ 'ਚ ਸਫਲ ਹੋ ਸਕੋਗੇ।

ਨੌਕਰੀ, ਵਪਾਰ : ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ 'ਚ ਰੁਕਾਵਟ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ : ਪਰਿਵਾਰ ਦੇ ਜੀਆਂ ਪ੍ਰਤੀ ਵਤੀਰਾ ਠੀਕ ਰੱਖਣਾ ਪਵੇਗਾ।

ਉਪਾਅ : ਕੁੱਤੇ ਨੂੰ ਦੁੱਧ ਬ੍ਰੈੱਡ ਪਾਓ।


ਕੰਨਿਆ

ਸਿਹਤ : ਲੱਤਾਂ ਤੇ ਜੋੜਾਂ 'ਚ ਦਰਦ ਨਾਲ ਨੀਂਦ ਖਰਾਬ ਹੋਵੇਗੀ।

ਪੜ੍ਹਾਈ, ਸਿੱਖਿਆ : ਸਾਰਾ ਹਫਤਾ ਪੜ੍ਹਾਈ 'ਚ ਆਲਸ ਕਾਰਨ ਸਮੇਂ ਦੀ ਬਰਬਾਦੀ ਕਰੋਗੇ।

ਨੌਕਰੀ, ਵਪਾਰ : ਵਪਾਰੀ ਦੁਕਾਨਦਾਰ ਕਾਰੋਬਾਰ 'ਚ ਘਾਟਾ ਕਰਵਾਉਣ ਦੀ ਫਿਰਾਕ 'ਚ ਰਹਿਣਗੇ। ਪਰਿਵਾਰ, ਦੋਸਤ : ਦੋਸਤਾਂ ਨਾਲ ਘੁੰਮਣਾ ਘਰ 'ਚ ਕਲੇਸ਼ ਦਾ ਕਾਰਨ ਬਣੇਗਾ।

ਉਪਾਅ : ਗਾਵਾਂ ਨੂੰ ਗੁੜ ਦਾਨ ਕਰੋ।


ਤੁਲਾ

ਸਿਹਤ : ਅੱਖਾਂ 'ਚ ਜਲਨ ਤੇ ਸਰੀਰ ਵਿਚ ਦਰਦਾਂ ਰਹਿਣਗੀਆਂ।

ਪੜ੍ਹਾਈ, ਸਿੱਖਿਆ : ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖੁਦ ਮਿਹਨਤ ਕਰਨੀ ਚੰਗੀ ਰਹੇਗੀ। ਨੌਕਰੀ, ਵਪਾਰ : ਵਪਾਰ 'ਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ।

ਪਰਿਵਾਰ, ਦੋਸਤ : ਕਾਰੋਬਾਰ ਵਿਚ ਵਾਧੇ ਲਈ ਮਿਹਨਤ ਬੇਹਦ ਜ਼ਰੂਰੀ ਹੈ।

ਉਪਾਅ : ਕੁੱਤੇ ਨੂੰ ਦੁੱਧ ਬ੍ਰੈੱਡ ਪਾਓ।


ਬ੍ਰਿਸ਼ਚਕ

ਸਿਹਤ : ਬੁਖਾਰ ਜਾਂ ਸੁਸਤੀ ਰਹਿਣ ਦੇ ਆਸਾਰ ਹਨ।

ਪੜ੍ਹਾਈ, ਸਿੱਖਿਆ : ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਦੇ ਰਹੋਗੇ।

ਨੌਕਰੀ, ਵਪਾਰ : ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ।

ਪਰਿਵਾਰ, ਦੋਸਤ : ਦੂਸਰਿਆਂ ਦੇ ਪੰਗੇ 'ਚ ਲੱਤ ਨਾ ਅੜਾਓ ਤੇ ਸ਼ਾਂਤ ਰਹੋ।

ਉਪਾਅ : ਹਨੂੰਮਾਨ ਮੰਦਰ 'ਚ ਹਨੂਮਾਨ ਚਾਲੀਸਾ ਪੜ੍ਹੋ।


ਧਨੂੰ

ਸਿਹਤ : ਸ਼ੁਰੂਆਤੀ ਹਫਤਾ ਠੀਕ ਪਰ ਆਖਿਰੀ ਦੋ ਦਿਨ ਪਰੇਸ਼ਾਨ ਕਰਨਗੇ।

ਪੜ੍ਹਾਈ, ਸਿੱਖਿਆ : ਕਾਫੀ ਟਾਈਮ ਖਰਾਬ ਕਰੋਗੇ, ਭਾਵ ਪੜ੍ਹਾਈ ਘੱਟ ਰਹੇਗੀ।

ਨੌਕਰੀ, ਵਪਾਰ : ਕਾਫੀ ਸੰਘਰਸ਼ ਅਤੇ ਚੁਨੌਤੀ ਰਹਿਣ ਦੀ ਆਸ ਹੈ।

ਪਰਿਵਾਰ, ਦੋਸਤ : ਦੋਸਤਾਂ ਤੋਂ ਧੋਖਾ ਮਿਲਣ ਦੀ ਆਸ ਹੈ, ਸਾਵਧਾਨ ਰਹੋ।

ਉਪਾਅ : ਕੀੜਿਆਂ ਨੂੰ ਤਿੱਲ-ਸ਼ੱਕਰ ਪਾਓ।


ਮਕਰ

ਸਿਹਤ : ਇਸਤਰੀ ਜਾਤਕ ਜੋੜਾਂ 'ਚ ਦਰਦ ਦੀ ਸ਼ਿਕਾਇਤ ਕਰ ਸਕਦੇ ਹਨ।

ਪੜ੍ਹਾਈ, ਸਿੱਖਿਆ : ਬੇਕਾਰ ਟਾਈਮ ਖਰਾਬ ਕਰੋਗੇ, ਪੜ੍ਹਾਈ ਘੱਟ ਰਹੇਗੀ।।

ਨੌਕਰੀ, ਵਪਾਰ : ਬਾਹਰ ਜਾਣ ਦੀ ਯੋਜਨਾ ਟਾਲੋ, ਨੁਕਸਾਨ ਹੋ ਸਕਦਾ ਹੈ।

ਪਰਿਵਾਰ, ਦੋਸਤ : ਹਰ ਗੱਲ ਦੋਸਤਾਂ ਨਾਲ ਕਰਨੀ ਪਰੇਸ਼ਾਨੀ ਦਾ ਕਾਰਨ ਬਣੇਗੀ।

ਉਪਾਅ : ਹਰੀਆਂ ਸਬਜ਼ੀਆਂ ਦਾਨ ਕਰੋ।


ਕੁੰਭ

ਸਿਹਤ : ਸਿਹਤ ਦੇ ਨਾਲ-ਨਾਲ ਗੁੱਸੇ 'ਤੇ ਕਾਬੂ ਪਾਉਣਾ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ : ਪੜ੍ਹਨ ਲਈ ਆਪਣਾ ਪਲਾਨ ਬਣਾਓ।

ਨੌਕਰੀ, ਵਪਾਰ : ਕਾਹਲੀ ਨਾ ਕਰੋ ਤਾਂ ਵਪਾਰ ਵਧੀਆ ਰਹੇਗਾ।

ਪਰਿਵਾਰ, ਦੋਸਤ : ਪਿਤਾ ਪ੍ਰਤੀ ਥੋੜ੍ਹਾ ਨਰਮ ਤੇ ਸਨਮਾਨ ਵਾਲਾ ਵਤੀਰਾ ਜ਼ਰੂਰੀ ਹੈ।

ਉਪਾਅ : ਮੰਦਰ ਦੇ ਪੁਜਾਰੀ ਨੂੰ ਦਾਨ ਕਰੋ।


ਮੀਨ

ਸਿਹਤ : ਪਰੇਸ਼ਾਨੀ ਕਰਕੇ ਨੀਂਦ ਪੂਰੀ ਨਹੀਂ ਹੋ ਰਹੀ, ਸਿਹਤ ਖਰਾਬ ਕਰ ਸਕਦੀ ਹੈ।

ਪੜ੍ਹਾਈ, ਸਿੱਖਿਆ : ਕਲਾਸ 'ਚ ਪੜ੍ਹਦੇ ਸਾਥੀਆਂ ਦੀਆਂ ਚੰਗੀਆਂ ਆਦਤਾਂ ਅਪਣਾਓ।

ਨੌਕਰੀ, ਵਪਾਰ : ਕੰਮਕਾਰ 'ਚ ਬਰਕਤ ਰਹੇਗੀ ਪਰ ਨੌਕਰਾਂ ਤੋਂ ਬਚਾਅ ਦੀ ਲੋੜ ਹੈ।

ਪਰਿਵਾਰ, ਦੋਸਤ : ਬੋਲੀ 'ਚ ਸੁਧਾਰ ਕਰੋ, ਨਹੀਂ ਤਾਂ ਕਲੇਸ਼ ਦਾ ਕਾਰਨ ਬਣੋਗੇ।

ਉਪਾਅ : ਗਊੂਸ਼ਾਲਾ 'ਚ ਮੂਲੀਆਂ ਦਾਨ ਕਰੋ।

Posted By: Jagjit Singh