ਦੀਪਕ ਅਰੋੜਾ


ਮੇਖ

ਸਿਹਤ - ਘਰ ਵਿਚ ਰਹਿਣਾ ਸੇਫ ਰਹੇਗਾ, ਬਾਹਰ ਖਾਣੇ ਤੋਂ ਪਰਹੇਜ ਕਰੋ।

ਪੜ੍ਹਾਈ, ਸਿੱਖਿਆ - ਸਕੂਲ, ਕਾਲੇਜ ਬੰਦ ਹਨ, ਘਰ ਵਿਚ ਹੀ ਪੜ੍ਹਾਈ ਰੈਗੁਲਰ ਜਾਰੀ ਰੱਖੋ।

ਨੌਕਰੀ, ਵਪਾਰ - ਲਾਕਡਾਉਨ ਕਰਕੇ ਕਾਰੋਬਾਰ ਵਿਚ ਸ਼ੁਰੂਆਤੀ ਮੰਦੀ ਰਹੇਗੀ, ਹੌਲੀ-ਹੌਲੀ ਵਪਾਰ ਪਟਰੀ ’ਤੇ ਆਵੇਗਾ।

ਪਰਿਵਾਰ, ਦੋਸਤ - ਪਤਨੀ ਪ੍ਰਤੀ ਝਗੜਾ ਕਰਨ ਤੋਂ ਬਚੋ।

ਉਪਾਅ - ਗਊਸ਼ਾਲਾ ਵਿਚ ਗਾਵਾਂ ਨੂੰ ਚਾਰਾ ਪਾਉ।


ਬਿ੍ਖ

ਸਿਹਤ - ਫਲੂ ਫੈਲਣ ਕਰਕੇ ਘਰ ਵਿਚ ਹੀ ਸੇਫ ਰਹੋਗੇ, ਚੇਹਰੇ ਤੇ ਮਾਸਕ ਲਗਾ ਕੇ ਰੱਖੋ।

ਪੜ੍ਹਾਈ, ਸਿੱਖਿਆ - ਸਮਾਂ ਪਰੇਸ਼ਾਨੀ ਭਰਿਆ ਚਲ ਰਿਹਾ ਹੈ, ਸੰਯਮ ਨਾਲ ਖਰਚੇ ’ਤੇ ਕੰਟਰੋਲ ਕਰੋ।

ਨੌਕਰੀ, ਵਪਾਰ - ਕੰਮ ਦੀ ਗਤੀ ਮਿਹਨਤ ਮੁਕਾਬਲੇ ਕਾਫੀ ਘੱਟ ਰਹੇਗੀ।

ਪਰਿਵਾਰ, ਦੋਸਤ - ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਅਤੇ ਇਕੱਲਾਪਨ ਘਟਾਉ।

ਉਪਾਅ - ਗਾਵਾਂ ਨੂੰ ਸਤਨਾਜਾ ਪਾਉ।

ਮਿਥੁਨ

ਸਿਹਤ - ਲਾਕਡਾਉਨ ਰਹਿਣ ਕਰਕੇ ਘਰ ਵਿਚ ਰਹਿੰਦੇ ਹੋਏ ਆਲਸ ਹਾਵੀ ਰਹੇਗਾ, ਸਵੇਰੇ ਉਠ ਕੇ ਕਸਰਤ ਕਰੋ।

ਪੜ੍ਹਾਈ ਸਿੱਖਿਆ - ਆਨਲਾਇਨ ਪੜ੍ਹਾਈ ਕਰਦੇ, ਸਿਲੇਬਸ ਪਿੱਛੇ ਰਹਿ ਸਕਦਾ ਹੈ।

ਨੌਕਰੀ, ਵਪਾਰ - ਕਾਫੀ ਚੰਗੇ ਮੌਕੇ ਆਪਣੀ ਸ਼ੰਕਾ ਕਾਰਨ ਕੈਸ਼ ਨਹੀਂ ਕਰ ਪਾਉਗੇ।

ਪਰਿਵਾਰ, ਦੋਸਤ - ਆਪਣੀ ਬੋਲੀ ਕਾਫੀ ਸੰਭਾਲ ਕੇ ਪ੍ਰਯੋਗ ਕਰੋ, ਨਾਰਾਜਗੀ ਹੋ ਸਕਦੀ ਹੈ।

ਉਪਾਅ - ਹਰੀ ਵਸਤੂਆਂ ਦਾ ਦਾਨ ਕਰੋ।

ਕਰਕ

ਸਿਹਤ - ਛਾਤੀ ਨੂੰ ਛੱਡ ਤੋਂ ਬਚਾਉ। ਸਰਦੀ ਸੰਬੰਧੀ ਪਰੇਸ਼ਾਨੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਾਸਤੇ ਆਲਸ ਨੁਕਸਾਨ ਕਰ ਸਕਦਾ ਹੈ।

ਨੌਕਰੀ, ਵਪਾਰ - ਕੰਮ ਪ੍ਰਤੀ ਪੈਸੇ ਦੀ ਜਰੂਰਤ ਵਧਦੀ ਜਾ ਰਹੀ ਹੈ।

ਪਰਿਵਾਰ, ਦੋਸਤ - ਘਰ ਝੂਠ ਜਾਂ ਬਹਿਸ ਤੋਂ ਬਚੋ, ਝਗੜਾ ਤਿਆਰ ਹੋ ਰਿਹਾ ਹੈ।

ਉਪਾਅ - ਤਿੱਲ ਦਾਨ ਕਰੋ।

ਸਿੰਘ

ਸਿਹਤ - ਰਾਤ ਦੀ ਬੇਆਰਾਮੀ ਸਿਹਤ ਪ੍ਰਤੀ ਖਰਾਬੀ ਕਰ ਸਕਦੀ ਹੈ।

ਪੜ੍ਹਾਈ, ਸਿੱਖਿਆ - ਇਕਾਗਰਤਾ ਕਾਫੀ ਘੱਟ ਪਰ ਸਿਲੇਬਸ ਕਾਫੀ ਜਿਆਦਾ ਜਾਪੇਗਾ।

ਨੌਕਰੀ, ਵਪਾਰ - ਖਰਚਾ ਨੁਕਸਾਨ, ਦਿਮਾਗੀ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਪਰਿਵਾਰ ਲਈ ਕਈ ਤਿਆਗ ਕਰਨੇ ਪੈਂਦੇ ਹਨ, ਗੁੱਸਾ ਖਰਾਬੀ ਕਰੇਗਾ।

ਉਪਾਅ - ਗੁੜ ਗਾਂ ਨੂੰ ਪਾਉ।

ਕੰਨਿਆ

ਸਿਹਤ - ਪੇਟ ਪ੍ਰਤੀ ਥੋੜ੍ਹੀ ਖਰਾਬੀ ਦੀ ਉਮੀਦ ਹੈ।

ਪੜ੍ਹਾਈ, ਸਿੱਖਿਆ - ਸਾਇੰਸ ਦਾ ਵਿਦਿਆਰਥੀ ਥੋੜ੍ਹਾ ਖੁਸ਼, ਬਾਕੀ ਸਾਧਾਰਨ ਰਹੇਗਾ।

ਨੌਕਰੀ, ਵਪਾਰ - ਕੰਮ ਪ੍ਰਤੀ ਕਾਫੀ ਪ੍ਰਯੋਗ ਕਰੋਗੇ ਪਰ ਧਨ ਘੱਟ ਰਹੇਗਾ।

ਪਰਿਵਾਰ, ਦੋਸਤ - ਬੱਚਿਆਂ ਪ੍ਰਤੀ ਥੋੜ੍ਹੀ ਉਲਝਨ ਆ ਸਕਦੀ ਹੈ।

ਉਪਾਅ - ਕੱਚੀ ਲੱਸੀ ਮੰਦਿਰ ਚੜਾਉ।

ਤੁਲਾ

ਸਿਹਤ - ਨੱਕ ਅਤੇ ਬਾਹਾਂ ਨੂੰ ਦਰਦਾਂ ਜਾਂ ਸਰਦੀ ਦੀ ਸ਼ਿਕਾਇਤ ਰਹੇਗੀ।

ਪੜ੍ਹਾਈ, ਸਿੱਖਿਆ - ਕਾਫੀ ਜਿਆਦਾ ਕਨਫਿੳੂਜ ਰਹਿਣ ਦੀ ਆਸ ਹੈ।

ਨੌਕਰੀ, ਵਪਾਰ - ਕਾਗਜੀ ਕਾਰਵਾਈ ਜਾਂ ਨੋਟਿਸ ਤੋਂ ਬਚੋ।

ਪਰਿਵਾਰ, ਦੋਸਤ - ਖੁਸ਼ੀ ਦਾ ਮਾਹੌਲ ਪਰ ਕਲੇਸ਼ ਨਾ ਕਰੋ ਤਾਂ ਵਧੀਆ ਰਹੇਗਾ।

ਉਪਾਅ - ਹਨੂਮਾਨ ਮੰਦਿਰ ਚੌਲਾ ਚੜਾਉ।

ਬਿ੍ਸ਼ਚਕ

ਸਿਹਤ - ਕਿਸੇ ਸੱਟ ਚੋਟ ਪ੍ਰਤੀ ਸੁਚੇਤ ਰਹੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਥੋੜ੍ਹਾ ਜਿਆਦਾ ਧਿਆਨ ਦੇਣ ਦੀ ਲੋੜ ਹੈ।

ਨੌਕਰੀ, ਵਪਾਰ - ਵਪਾਰ ਸੰਭਾਲ ਕੇ ਕਰੋ ਅਤੇ ਸ਼ਿਕਾਇਤਾਂ ਤੋਂ ਬਚੋ।

ਪਰਿਵਾਰ, ਦੋਸਤ - ਛੋਟੀਆਂ-ਛੋਟੀਆਂ ਗੱਲਾਂ ’ਤੇ ਬਹਿਸ ਦਾ ਅੰਦੇਸ਼ਾ ਹੈ, ਸ਼ਾਂਤ ਰਹੋ।

ਉਪਾਅ - ਪਤਾਸੇ ਜਲ ਪ੍ਰਵਾਹ ਕਰੋ।

ਧਨੁ

ਸਿਹਤ - 18, 19 ਸਿਹਤ ਪ੍ਰਤੀ ਬੁਰੇ ਦਿਨ ਹਨ, ਸਫਰ ਨਾ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਦੀ ਬਜਾਏ ਘੁੰਮਣਾ-ਫਿਰਨਾ ਜਿਆਦਾ ਕਰੋਗੇ।

ਨੌਕਰੀ, ਵਪਾਰ - ਵਪਾਰ ਠੀਕ ਪਰ ਫੈਸਲਾ ਜਲਦੀ ਨਾ ਕਰੋ।

ਪਰਿਵਾਰ, ਦੋਸਤ - ਪਰਿਵਾਰ ਦੇ ਫੰਕਸ਼ਨ ਅਤੇ ਖਰਚਿਆਂ ਵਿਚ ਸਮਾਂ ਬੀਤੇਗਾ।

ਉਪਾਅ - ਸਤਨਾਜਾ ਦਾਨ ਕਰੋ।

ਮਕਰ

ਸਿਹਤ - ਗਰਮੀ ਦੇ ਦਿਨ ਹੋਣ ਕਰਕੇ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ - ਟਾਈਮ ਪ੍ਰਤੀ ਥੋੜ੍ਹਾ ਪਲਾਨਿੰਗ ਰਹੇ ਤਾਂ ਠੀਕ ਰਹੇਗਾ।

ਨੌਕਰੀ, ਵਪਾਰ - ਸਾਂਝੇਦਾਰੀ ਵਿਚ ਦਿੱਕਤ ਆ ਸਕਦੀ ਹੈ।

ਪਰਿਵਾਰ, ਦੋਸਤ - ਆਪਣੀ ਜਿੱਦ ਜਾਂ ਤਲਖੀ ਘਟਾਉ ਤਾਂ ਠੀਕ ਰਹੇਗਾ।

ਉਪਾਅ - ਦੁਰਗਾ ਚਾਲੀਸਾ ਦਾ ਪਾਠ ਕਰੋ।

ਕੁੰਭ

ਸਿਹਤ - ਸਿਹਤ ਸਾਧਾਰਨ, ਬਾਜਾਰੀ ਖਾਣੇ ਤੋਂ ਪਰਹੇਜ ਕਰੋ।

ਪੜ੍ਹਾਈ, ਸਿੱਖਿਆ - ਕਾਫੀ ਘੱਟ ਟਾਈਮ ਪੜ੍ਹਾਈ ਪ੍ਰਤੀ ਰਹੇਗਾ।

ਨੌਕਰੀ, ਵਪਾਰ - ਕੋਈ ਵੀ ਨਵਾਂ ਕੰਮ ਕਰਨ ਤੋਂ ਪਹਿਲਾਂ ਕੁਝ ਟਾਇਮ ਟਾਲੋ।

ਪਰਿਵਾਰ, ਦੋਸਤ - ਵੱਡੇ ਭੈਣ ਭਰਾ ਪ੍ਰਤੀ ਥੋੜ੍ਹਾ ਨਾਰਾਜਗੀ ਹੋ ਸਕਦੀ ਹੈ।

ਉਪਾਅ - ਮੰਦਿਰ ਕੱਪੜੇ ਦਾਨ ਕਰੋ।

ਮੀਨ

ਸਿਹਤ - ਗੁੱਸਾ ਕਾਫੀ ਜਿਆਦਾ ਰਹੇਗਾ, ਕੰਟਰੋਲ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਦਾ ਦਿਖਾਵਾ ਹੀ ਕਰੋਗੇ, ਲਗਨ ਨਹੀਂ ਰੱਖੋਗੇ।

ਨੌਕਰੀ, ਵਪਾਰ - ਕੰਮ ਪ੍ਰਤੀ ਕਾਫੀ ਅਫਵਾਹਾਂ ਵਿਚ ਘਿਰੇ ਰਹੋਗੇ।

ਪਰਿਵਾਰ, ਦੋਸਤ - ਵੱਡਿਆਂ ਪ੍ਰਤੀ ਨਾਰਾਜਗੀ ਜਾਂ ਦੂਰੀ ਰਹੇਗੀ।

ਉਪਾਅ - ਚਾਵਲ ਜਲ ਪ੍ਰਵਾਹ ਕਰੋ।

Posted By: Jagjit Singh