ਦੀਪਕ ਅਰੋੜਾ

ਮੇਖ

ਸਿਹਤ - ਘਰ ਵਿਚ ਰਹਿਣਾ ਸੁਰੱਖਿਅਤ ਰਹੇਗਾ, ਬਾਹਰ ਜਾਣ ਤੋਂ ਪਰਹੇਜ਼ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਠੀਕ ਚਲ ਰਹੀ ਹੈ, ਗ਼ਲਤ ਰਸਤੇ ਪਾਉਣ ਵਾਲੇ ਸਾਥੀਆਂ ਤੋਂ ਬਚਾਅ ਦੀ ਲੋੜ ਹੈ।

ਨੌਕਰੀ, ਵਪਾਰ - ਕੰਮ ਠੀਕ ਰਹੇਗਾ ਪਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।।

ਪਰਿਵਾਰ, ਦੋਸਤ - ਯਾਰਾਂ ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਪਰਹੇਜ਼ ਕਰੋ, ਨੁਕਸਾਨ ਵਿਚ ਰਹੋਗੇ।।

ਉਪਾਅ - ਘਰ ਦੇ ਚੌਬਾਰੇ 'ਤੇ ਪੰਛੀਆਂ ਲਈ ਦਾਣਾ ਪਾਉ।

ਬ੍ਰਿਖ

ਸਿਹਤ - ਇਸ ਹਫ਼ਤੇ ਸਿਹਤ ਖ਼ਰਾਬ ਰਹੇਗੀ, ਬਾਹਰੀ ਖਾਣੇ ਤੋਂ ਪਰਹੇਜ਼ ਕਰੋ।

ਪੜ੍ਹਾਈ, ਸਿੱਖਿਆ - ਸਕੂਲਾਂ ਵਿਚ ਛੁੱਟੀਆਂ ਚਲ ਰਹੀਆਂ ਹਨ, ਆਨਲਾਈਨ ਪੜ੍ਹਾਈ ਕਰਦੇ ਰਹੋ।

ਨੌਕਰੀ, ਵਪਾਰ - ਕੰਮਕਾਜ ਵਿਚ ਨੁਕਸਾਨ ਹੋ ਰਿਹਾ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ।

ਪਰਿਵਾਰ, ਦੋਸਤ - ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ, ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਹਨ।

ਉਪਾਅ - ਗਊਸ਼ਾਲਾ ਵਿਚ ਗਾਵਾਂ ਨੂੰ ਰੋਟੀ ਖੁਆਉੁ।

ਮਿਥੁਨ

ਸਿਹਤ - ਸ਼ੁਰੂਆਤੀ ਹਫ਼ਤੇ ਸਰੀਰ ਵਿਚ ਦਰਦਾਂ ਹੋਣਗੀਆਂ ਬਾਕੀ ਸਭ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਨ-ਲਿਖਣ ਵਿਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।

ਨੌਕਰੀ, ਵਪਾਰ - ਕਾਰੋਬਾਰ ਠੀਕ ਹੈ, ਬਸ ਜ਼ਰਾ ਤਵੱਜੋ ਦੇਣ ਦੀ ਜ਼ਰੂਰਤ ਹੈ।

ਪਰਿਵਾਰ, ਦੋਸਤ - ਪਤਨੀ ਅਤੇ ਪਰਿਵਾਰ ਨੂੰ ਸਮਾਂ ਦੇਣ ਦੀ ਲੋੜ ਹੈ।

ਉਪਾਅ - ਗਊਸ਼ਾਲਾ ਸਤਨਾਜਾ ਦਾਨ ਕਰੋ।

ਕਰਕ

ਸਿਹਤ - ਬਾਹਰੀ ਖਾਣਾ ਨੁਕਸਾਨ ਕਰੇਗਾ, ਪੇਟ ਵਿਚ ਖ਼ਰਾਬੀ ਪੈਦਾ ਕਰ ਸਕਦਾ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਔਖੀ ਨਹੀਂ, ਬਸ ਮਨ ਲਗਾ ਕੇ ਪੜ੍ਹਨ ਦੀ ਲੋੜ ਹੈ।

ਨੌਕਰੀ, ਵਪਾਰ - ਵਪਾਰ ਵਿਚ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਨੌਕਰਾਂ 'ਤੇ ਨਿਗਾਹ ਰੱਖਣੀ ਜ਼ਰੂਰੀ ਹੈ।

ਪਰਿਵਾਰ, ਦੋਸਤ - ਦੋਸਤ, ਰਿਸ਼ਤੇਦਾਰ ਤੁਹਾਨੂੰ ਪਰਿਵਾਰ ਤੋਂ ਦੂਰ ਕਰ ਰਹੇ ਹਨ, ਇਨ੍ਹਾਂ ਤੋਂ ਦੂਰ ਰਹੋ।

ਉਪਾਅ - ਕੀੜਿਆਂ ਨੂੰ ਤਿੱਲ ਸ਼ੱਕਰ ਪਾਉ।

ਸਿੰਘ

ਸਿਹਤ - ਪਰਿਵਾਰ ਵਿਚ ਵੱਡਿਆਂ ਦੀ ਸਿਹਤ ਖ਼ਰਾਬ ਹੋਣ ਦੇ ਆਸਾਰ ਹਨ, ਧਿਆਨ ਦਿਉ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਅੜਚਨਾਂ ਆ ਸਕਦੀਆਂ ਹਨ, ਪਰ ਸਫਲਤਾ ਮਿਲੇਗੀ।

ਨੌਕਰੀ, ਵਪਾਰ - ਕਮਾਈ ਠੀਕ ਹੋ ਰਹੀ ਹੈ ਤਾਂ ਖ਼ਰਚਾ ਸੰਭਲ ਕੇ ਕਰੋ।

ਪਰਿਵਾਰ, ਦੋਸਤ - ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ, ਨਹੀਂ ਤਾਂ ਪਰੇਸ਼ਾਨੀ ਵੱਧ ਸਕਦੀ ਹੈ।

ਉਪਾਅ - ਕੁੱਤਿਆਂ ਨੂੰ ਦੁੱਧ ਬ੍ਰੈੱਡ ਖੁਆਉੁ।

ਕੰਨਿਆ

ਸਿਹਤ - ਪਰਿਵਾਰ ਵਿਚ ਵੱਡਿਆਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ, ਧਿਆਨ ਦਿਉ।

ਪੜ੍ਹਾਈ, ਸਿੱਖਿਆ - ਪੜ੍ਹਾਈ ਜ਼ਰੂਰੀ ਹੈ, ਇਸ ਤੋਂ ਭੱਜ ਕੇ ਸਮਾਂ ਖ਼ਰਾਬ ਨਾ ਕਰੋ।

ਨੌਕਰੀ, ਵਪਾਰ - ਕੰਮਕਾਜ, ਨੌਕਰੀ 'ਤੇ ਪੂਰਾ ਧਿਆਨ ਦਿਉ, ਗਾਹਕ ਖ਼ਰਾਬ ਹੋ ਰਹੇ ਹਨ।

ਪਰਿਵਾਰ, ਦੋਸਤ - ਪਤਨੀ ਅਤੇ ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ, ਨਾਰਾਜ਼ਗੀ ਭਾਰੀ ਪੈ ਸਕਦੀ ਹੈ।

ਉਪਾਅ - ਘਰ ਦੇ ਕੋਠੇ 'ਤੇ ਪੰਛੀਆਂ ਲਈ ਪਾਣੀ ਰੱਖੋ।

ਤੁਲਾ

ਸਿਹਤ - ਸ਼ੁਰੂਆਤੀ ਦੋ ਦਿਨ 5, 6 ਨੂੰ ਆਲਸ ਰਹੇਗਾ।

ਪੜ੍ਹਾਈ, ਸਿੱਖਿਆ - ਗੀਤ ਸੰਗੀਤ ਵਿਚ ਰੁਚੀ ਜ਼ਿਆਦਾ ਹੋ ਰਹੀ ਹੈ।

ਨੌਕਰੀ, ਵਪਾਰ - ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।

ਪਰਿਵਾਰ, ਦੋਸਤ - ਛੋਟਿਆਂ ਪ੍ਰਤੀ ਜ਼ਿਆਦਾ ਦਬਾਅ ਦੀ ਨੀਤੀ ਖ਼ਰਾਬੀ ਕਰੇਗੀ।

ਉਪਾਅ - ਮਿੱਠੀਆਂ ਰੋਟੀਆਂ ਗਾਵਾਂ ਨੂੰ ਪਾਉ।

ਬ੍ਰਿਸ਼ਚਕ

ਸਿਹਤ - ਸ਼ੁਰੂਆਤੀ ਦਿਨ ਸਿਰ ਭਾਰਾ ਅਤੇ ਪਿੱਠ ਵਿਚ ਦਰਦ ਆ ਸਕਦਾ ਹੈ।

ਪੜ੍ਹਾਈ, ਸਿੱਖਿਆ - ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ।

ਨੌਕਰੀ, ਵਪਾਰ - ਛੋਟੇ-ਛੋਟੇ ਖ਼ਰਚੇ ਅਤੇ ਨੁਕਸਾਨ ਸਾਰਾ ਹਫ਼ਤਾ ਮੂਡ ਖ਼ਰਾਬ ਕਰਨਗੇ।

ਪਰਿਵਾਰ, ਦੋਸਤ - ਆਪਣੀ ਬੋਲੀ ਕਾਫ਼ੀ ਸੰਭਾਲ ਕੇ ਵਰਤੋ, ਝਗੜੇ ਦਾ ਅੰਦੇਸ਼ਾ ਹੈ।

ਉਪਾਅ - ਪੁਰਾਣੀਆਂ ਚੀਜ਼ਾਂ ਦਾਨ ਕਰੋ।

ਧਨੁ

ਸਿਹਤ - ਹਫ਼ਤੇ ਦੇ ਆਖ਼ਰੀ ਤਿੰਨ ਦਿਨ ਸਿਹਤ ਖ਼ਰਾਬੀ ਦੇ ਦਿਨ ਹਨ।

ਪੜ੍ਹਾਈ, ਸਿੱਖਿਆ - ਰਾਤ ਦੀ ਪੜ੍ਹਾਈ ਦੀ ਯੋਜਨਾ ਫੇਲ੍ਹ ਹੋ ਸਕਦੀ ਹੈ।

ਨੌਕਰੀ, ਵਪਾਰ - ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ।

ਪਰਿਵਾਰ, ਦੋਸਤ - ਆਪਣੇ ਪ੍ਰਤੀ ਜ਼ਿਆਦਾ ਅਭਿਮਾਨ ਖ਼ਰਾਬੀ ਕਰੇਗਾ।

ਉਪਾਅ - ਬ੍ਰਾਹਮਣ ਨੂੰ ਪੀਲਾ ਕੱਪੜਾ ਦਿਉ।

ਮਕਰ

ਸਿਹਤ - ਕਾਫੀ ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।

ਨੌਕਰੀ, ਵਪਾਰ - ਨੌਕਰੀ ਵਪਾਰ ਦੋਹਾਂ ਵਿਚ ਖ਼ਰਚਾ ਪਰੇਸ਼ਾਨ ਕਰੇਗਾ।

ਪਰਿਵਾਰ, ਦੋਸਤ - ਪਰਿਵਾਰ ਅਲਗ-ਅਲਗ ਸੁਰ ਵਿਚ ਜਾਪੇਗਾ, ਭਾਵ ਏਕਤਾ ਨਹੀਂ ਰਹੇਗੀ।

ਉਪਾਅ - ਹਰਾ ਕੱਪੜਾ ਦਾਨ ਕਰੋ।

ਕੁੰਭ

ਸਿਹਤ : ਪਰਿਵਾਰ ਦੀ ਸਿਹਤ ਢਿੱਲੀ ਰਹਿਣ ਕਾਰਨ ਪਰੇਸ਼ਾਨ 'ਚ ਰਹੋਗੇ।

ਪੜ੍ਹਾਈ, ਸਿੱਖਿਆ : ਪੜ੍ਹਾਈ ਠੀਕ ਰਹੇਗੀ ਪਰ ਆਰਥਿਕ ਤੰਗੀ ਪਰੇਸ਼ਾਨ ਕਰ ਸਕਦੀ ਹੈ।

ਨੌਕਰੀ, ਵਪਾਰ : ਕਾਰੋਬਾਰ 'ਚ ਮੰਦੀ ਰਹੇਗੀ ਪਰ ਕੁਝ ਸਮੇਂ ਬਾਅਦ ਠੀਕ ਹੋਵੇਗੀ।

ਪਰਿਵਾਰ, ਦੋਸਤ : ਪਤਨੀ ਨਾਲ ਬਹਿਸ ਹੋਣ ਦੀ ਆਸ ਹੈ, ਪਰਿਵਾਰਕ ਮੈਂਬਰ ਵੀ ਸਾਥ ਨਹੀਂ ਦੇਣਗੇ।

ਉਪਾਅ : ਘਰ ਆਏ ਭਿਖਾਰੀਆਂ ਨੂੰ ਦਾਨ ਦਿਉ।

ਮੀਨ

ਸਿਹਤ : ਹਲਕੀ ਪਿੱਠਦਰਦ ਰਹਿ ਸਕਦੀ ਹੈ, ਜ਼ਿਆਦਾ ਦਵਾਈਆਂ ਤੋਂ ਦੂਰ ਰਹੋ।

ਪੜ੍ਹਾਈ, ਸਿੱਖਿਆ : ਪੜ੍ਹਾਈ ਠੀਕ ਰਹੇਗੀ, ਦੋਸਤਾਂ ਨੂੰ ਵੱਧ ਸਮੇਂ ਨਾ ਦਿਉ।

ਨੌਕਰੀ, ਵਪਾਰ : ਨੌਕਰੀ 'ਚ ਤੰਗੀ ਆ ਸਕਦੀ ਹੈ, ਸਮੇਂ 'ਤੇ ਦਫ਼ਤਰ ਪੁੱਜੋ।

ਪਰਿਵਾਰ, ਦੋਸਤ : ਦੋਸਤਾਂ ਨਾਲ ਝਗੜੇ ਦੇ ਸੰਕੇਤ ਹਨ, ਪਰਿਵਾਰ 'ਚ ਰਹੋ।

ਉਪਾਅ : ਗਊਸ਼ਾਲਾ ਜਾ ਕੇ ਗਾਵਾਂ ਨੂੰ ਪਾਣੀ ਪਿਆਉ।


Posted By: Jagjit Singh