ਦੀਪਕ ਅਰੋੜਾ

ਮੇਖ

ਸਿਹਤ - ਨਿਰਾਸ਼ਾ ਅਤੇ ਚਿੰਤਾ ਸਿਹਤ ਖ਼ਰਾਬੀ ਦਾ ਕਾਰਨ ਬਣੇਗੀ।

ਪੜ੍ਹਾਈ, ਸਿੱਖਿਆ - ਸਮਾਂ ਖ਼ਰਾਬੀ ਦੇ ਯੋਗ ਜ਼ਿਆਦਾ ਹਨ।

ਨੌਕਰੀ, ਵਪਾਰ - ਕੰਮ ਦੀ ਗਤੀ ਮਿਹਨਤ ਮੁਕਾਬਲੇ ਕਾਫ਼ੀ ਘੱਟ ਰਹੇਗੀ।

ਪਰਿਵਾਰ, ਦੋਸਤ - ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਅਤੇ ਇਕੱਲਾਪਨ ਘਟਾਉ।

ਉਪਾਅ - ਸਤਨਾਜਾ ਗਾਂ ਨੂੰ ਪਾਉ।

ਬ੍ਰਿਖ

ਸਿਹਤ - ਇਸਤਰੀ ਜਾਤਕ ਸਰੀਰ ਵਿਚ ਥੋੜ੍ਹੀਆਂ ਦਰਦਾਂ ਰਹਿਣ ਦੀ ਸ਼ਿਕਾਇਤ ਕਰ ਸਕਦੇ ਹਨ।

ਪੜ੍ਹਾਈ, ਸਿੱਖਿਆ - ਕਾਹਲੀ ਨਾ ਕਰੋ, ਥੋੜ੍ਹਾ ਸ਼ਾਂਤ ਚਿੱਤ ਪੜ੍ਹਨਾ ਵਧੀਆ ਰਹੇਗਾ।

ਨੌਕਰੀ, ਵਪਾਰ - ਕੰਮ ਨਵੇਂ ਅਵਸਰ ਪੈਦਾ ਕਰੇਗਾ, ਪਰ ਧਨ ਕਾਰਨ ਰੁਕਾਵਟ ਰਹੇਗੀ।

ਪਰਿਵਾਰ, ਦੋਸਤ - ਪਤਨੀ ਪ੍ਰਤੀ ਝਗੜਾ ਕਰਨ ਤੋਂ ਬਚੋ।

ਉਪਾਅ - ਮੰਦਰ ਵਿਚ ਇੱਤਰ ਚੜਾਉ।

ਮਿਥੁਨ

ਸਿਹਤ -ਆਲਸ ਹਾਵੀ ਰਹੇਗਾ, ਨੱਕ ਸਬੰਧੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ ਸਿੱਖਿਆ - ਕੋਈ ਵੀ ਵਿਸ਼ਾ ਪੂਰੀ ਤਿਆਰੀ ਵਾਲਾ ਨਹੀਂ ਜਾਪੇਗਾ।

ਨੌਕਰੀ, ਵਪਾਰ - ਕਾਫ਼ੀ ਚੰਗੇ ਮੌਕੇ ਆਪਣੀ ਸ਼ੰਕਾ ਕਾਰਨ ਕੈਸ਼ ਨਹੀਂ ਕਰ ਪਾਉਗੇ।

ਪਰਿਵਾਰ, ਦੋਸਤ - ਆਪਣੀ ਬੋਲੀ ਕਾਫ਼ੀ ਸੰਭਾਲ ਕੇ ਪ੍ਰਯੋਗ ਕਰੋ, ਨਾਰਾਜ਼ਗੀ ਹੋ ਸਕਦੀ ਹੈ।

ਉਪਾਅ - ਹਰੀਆਂ ਵਸਤੂਆਂ ਦਾ ਦਾਨ ਕਰੋ।

ਕਰਕ

ਸਿਹਤ - ਪੇਟ ਪ੍ਰਤੀ ਥੋੜ੍ਹੀ ਖ਼ਰਾਬੀ ਦਾ ਖ਼ਦਸ਼ਾ ਹੈ।

ਪੜ੍ਹਾਈ, ਸਿੱਖਿਆ - ਸਾਇੰਸ ਦਾ ਵਿਦਿਆਰਥੀ ਥੋੜ੍ਹਾ ਖ਼ੁਸ਼, ਬਾਕੀ ਸਾਧਾਰਨ ਰਹੇਗਾ।

ਨੌਕਰੀ, ਵਪਾਰ - ਕੰਮ ਪ੍ਰਤੀ ਕਾਫ਼ੀ ਪ੍ਰਯੋਗ ਕਰੋਗੇ ਪਰ ਧਨ ਘੱਟ ਰਹੇਗਾ।

ਪਰਿਵਾਰ, ਦੋਸਤ - ਬੱਚਿਆਂ ਪ੍ਰਤੀ ਥੋੜ੍ਹੀ ਉਲਝਨ ਆ ਸਕਦੀ ਹੈ।

ਉਪਾਅ - ਕੱਚੀ ਲੱਸੀ ਮੰਦਰ 'ਚ ਚੜਾਉ।

ਸਿੰਘ

ਸਿਹਤ - ਛਾਤੀ ਨੂੰ ਸੱਟ ਤੋਂ ਬਚਾਉ। ਸਰਦੀ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਾਸਤੇ ਆਲਸ ਨੁਕਸਾਨ ਕਰ ਸਕਦਾ ਹੈ।

ਨੌਕਰੀ, ਵਪਾਰ - ਕੰਮ ਪ੍ਰਤੀ ਪੈਸੇ ਦੀ ਜ਼ਰੂਰਤ ਵਧਦੀ ਜਾ ਰਹੀ ਹੈ।

ਪਰਿਵਾਰ, ਦੋਸਤ - ਘਰ ਝੂਠ ਜਾਂ ਬਹਿਸ ਤੋਂ ਬਚੋ, ਝਗੜਾ ਤਿਆਰ ਹੋ ਰਿਹਾ ਹੈ।

ਉਪਾਅ - ਤਿੱਲ ਦਾਨ ਕਰੋ।

ਕੰਨਿਆ

ਸਿਹਤ - ਰਾਤ ਦੀ ਬੇਆਰਾਮੀ ਸਿਹਤ ਪ੍ਰਤੀ ਖ਼ਰਾਬੀ ਕਰ ਸਕਦੀ ਹੈ।

ਪੜ੍ਹਾਈ, ਸਿੱਖਿਆ - ਇਕਾਗਰਤਾ ਕਾਫ਼ੀ ਘੱਟ ਪਰ ਸਿਲੇਬਸ ਕਾਫ਼ੀ ਜ਼ਿਆਦਾ ਜਾਪੇਗਾ।

ਨੌਕਰੀ, ਵਪਾਰ - ਖ਼ਰਚਾ ਨੁਕਸਾਨ, ਦਿਮਾਗ਼ੀ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਪਰਿਵਾਰ ਲਈ ਕਈ ਤਿਆਗ ਕਰਨੇ ਪੈਂਦੇ ਹਨ, ਗੁੱਸਾ ਖ਼ਰਾਬੀ ਕਰੇਗਾ।

ਉਪਾਅ - ਗੁੜ ਗਾਂ ਨੂੰ ਪਾਉ।

ਤੁਲਾ

ਸਿਹਤ - ਨੱਕ ਅਤੇ ਬਾਹਾਂ ਨੂੰ ਦਰਦਾਂ ਜਾਂ ਸਰਦੀ ਦੀ ਸ਼ਿਕਾਇਤ ਰਹੇਗੀ।

ਪੜ੍ਹਾਈ, ਸਿੱਖਿਆ - ਕਾਫ਼ੀ ਜ਼ਿਆਦਾ ਤਣਾਅਪੂਰਨ ਰਹਿਣ ਦੀ ਆਸ ਹੈ।

ਨੌਕਰੀ, ਵਪਾਰ - ਕਾਗਜ਼ੀ ਕਾਰਵਾਈ ਜਾਂ ਨੋਟਿਸ ਤੋਂ ਬਚੋ।

ਪਰਿਵਾਰ, ਦੋਸਤ - ਖ਼ੁਸ਼ੀ ਦਾ ਮਾਹੌਲ ਪਰ ਕਲੇਸ਼ ਨਾ ਕਰੋ ਤਾਂ ਵਧੀਆ ਰਹੇਗਾ।

ਉਪਾਅ - ਹਨੂਮਾਨ ਮੰਦਰ ਚੌਲਾ ਚੜਾਉ।

ਬ੍ਰਿਸ਼ਚਕ

ਸਿਹਤ - ਕਿਸੇ ਸੱਟ ਚੋਟ ਪ੍ਰਤੀ ਸੁਚੇਤ ਰਹੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਥੋੜ੍ਹਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਨੌਕਰੀ, ਵਪਾਰ - ਵਪਾਰ ਸੰਭਾਲ ਕੇ ਕਰੋ ਅਤੇ ਸ਼ਿਕਾਇਤਾਂ ਤੋਂ ਬਚੋ।

ਪਰਿਵਾਰ, ਦੋਸਤ - ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ ਦਾ ਅੰਦੇਸ਼ਾ ਹੈ, ਸ਼ਾਂਤ ਰਹੋ।

ਉਪਾਅ - ਪਤਾਸੇ ਜਲ ਪ੍ਰਵਾਹ ਕਰੋ।

ਧਨੂੰ

ਸਿਹਤ - 28, 29 ਸਿਹਤ ਪ੍ਰਤੀ ਬੁਰੇ ਦਿਨ ਹਨ, ਸਫ਼ਰ ਨਾ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਦੀ ਬਜਾਏ ਘੁੰਮਣਾ-ਫਿਰਨਾ ਜ਼ਿਆਦਾ ਕਰੋਗੇ।

ਨੌਕਰੀ, ਵਪਾਰ - ਵਪਾਰ ਠੀਕ ਪਰ ਫ਼ੈਸਲਾ ਜਲਦੀ ਨਾ ਕਰੋ।

ਪਰਿਵਾਰ, ਦੋਸਤ - ਪਰਿਵਾਰ ਦੇ ਫੰਕਸ਼ਨ ਅਤੇ ਖ਼ਰਚਿਆਂ ਵਿਚ ਸਮਾਂ ਬੀਤੇਗਾ।

ਉਪਾਅ - ਸਤਨਾਜਾ ਦਾਨ ਕਰੋ।

ਮਕਰ

ਸਿਹਤ - ਗਰਮੀ ਦੇ ਦਿਨ ਹੋਣ ਕਰਕੇ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ - ਟਾਈਮ ਪ੍ਰਤੀ ਥੋੜ੍ਹਾ ਪਲਾਨਿੰਗ ਰਹੇ ਤਾਂ ਠੀਕ ਰਹੇਗਾ।

ਨੌਕਰੀ, ਵਪਾਰ - ਸਾਂਝੇਦਾਰੀ ਵਿਚ ਦਿੱਕਤ ਆ ਸਕਦੀ ਹੈ।

ਪਰਿਵਾਰ, ਦੋਸਤ - ਆਪਣੀ ਜਿੱਦ ਜਾਂ ਤੱਲਖੀ ਘਟਾਉ ਤਾਂ ਠੀਕ ਰਹੇਗਾ।

ਉਪਾਅ - ਦੁਰਗਾ ਚਾਲੀਸਾ ਦਾ ਪਾਠ ਕਰੋ।

ਕੁੰਭ

ਸਿਹਤ - ਸਿਹਤ ਸਾਧਾਰਨ, ਬਾਜਾਰੀ ਖਾਣੇ ਤੋਂ ਪਰਹੇਜ਼ ਕਰੋ।

ਪੜ੍ਹਾਈ, ਸਿੱਖਿਆ - ਕਾਫ਼ੀ ਘੱਟ ਟਾਈਮ ਪੜ੍ਹਾਈ ਪ੍ਰਤੀ ਰਹੇਗਾ।

ਨੌਕਰੀ, ਵਪਾਰ - ਕੋਈ ਵੀ ਨਵਾਂ ਕੰਮ ਕਰਨ ਤੋਂ ਪਹਿਲਾਂ ਕੁਝ ਟਾਇਮ ਟਾਲੋ।

ਪਰਿਵਾਰ, ਦੋਸਤ - ਵੱਡੇ ਭੈਣ ਭਰਾ ਪ੍ਰਤੀ ਥੋੜ੍ਹਾ ਨਾਰਾਜ਼ਗੀ ਹੋ ਸਕਦੀ ਹੈ।

ਉਪਾਅ - ਮੰਦਰ ਕੱਪੜੇ ਦਾਨ ਕਰੋ।

ਮੀਨ

ਸਿਹਤ - ਗੁੱਸਾ ਕਾਫ਼ੀ ਜ਼ਿਆਦਾ ਰਹੇਗਾ। 27 ਨੂੰ ਖ਼ਾਸ ਕਰ।

ਪੜ੍ਹਾਈ, ਸਿੱਖਿਆ - ਪੜ੍ਹਾਈ ਦਾ ਦਿਖਾਵਾ ਹੀ ਕਰੋਗੇ, ਲਗਨ ਨਹੀਂ ਰੱਖੋਗੇ।

ਨੌਕਰੀ, ਵਪਾਰ - ਕੰਮ ਪ੍ਰਤੀ ਕਾਫ਼ੀ ਅਫ਼ਵਾਹਾਂ ਵਿਚ ਘਿਰੇ ਰਹੋਗੇ।

ਪਰਿਵਾਰ, ਦੋਸਤ - ਵੱਡਿਆਂ ਪ੍ਰਤੀ ਨਾਰਾਜ਼ਗੀ ਜਾਂ ਦੂਰੀ ਰਹੇਗੀ।

Posted By: Jagjit Singh