ਦੀਪਕ ਅਰੋੜਾ


ਮੇਖ

ਸਿਹਤ - ਪੇਟ ਸਬੰਧੀ ਪਰੇਸ਼ਾਨੀ ਰਹਿਣ ਦੀ ਆਸ ਹੈ।

ਪੜ੍ਹਾਈ, ਸਿੱਖਿਆ - ਸਿੱਖਿਆ ਸਬੰਧੀ ਕਾਫੀ ਘੱਟ ਰੁਝਾਨ ਚੱਲ ਰਿਹਾ ਹੈ।

ਨੌਕਰੀ, ਵਪਾਰ - ਨੌਕਰੀ ਜਾਂ ਵਪਾਰ 'ਚ ਧਨ ਦੀ ਤੰਗੀ ਰਹੇਗੀ

ਪਰਿਵਾਰ, ਦੋਸਤ - ਪਤਨੀ ਪ੍ਰਤੀ ਨਾਰਾਜ਼ਗੀ ਰਹਿ ਸਕਦੀ ਹੈ, ਕਲੇਸ਼ ਨਾ ਕਰੋ।

ਉਪਾਅ - ਕਾਵਾਂ ਨੂੰ ਚੂਰੀ ਖੁਆਉ।

ਬ੍ਰਿਖ

ਸਿਹਤ - ਸਰੀਰ 'ਚ ਸੁਸਤੀ ਤੇ ਖਿੱਝ ਜ਼ਿਆਦਾ ਰਹੇਗੀ।

ਪੜ੍ਹਾਈ, ਸਿੱਖਿਆ - ਸਮੇਂ ਦੀ ਕਦਰ ਕਰੋ। ਪੜ੍ਹਾਈ ਪ੍ਰਤੀ ਗੰਭੀਰ ਹੋ ਜਾਉ।

ਨੌਕਰੀ, ਵਪਾਰ - ਥੋੜ੍ਹਾ ਤਣਾਅ ਭਰਿਆ ਮਾਹੌਲ ਰਹੇਗਾ।

ਪਰਿਵਾਰ, ਦੋਸਤ - ਘਰ ਥੋੜ੍ਹਾ ਕਲੇਸ਼ ਭਰਿਆ ਮਾਹੌਲ ਰਹੇਗਾ, ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ।

ਉਪਾਅ - ਮਿੱਠੀਆਂ ਚੀਜ਼ਾਂ ਮੰਦਰ 'ਚ ਦਾਨ ਕਰੋ।

ਮਿਥੁਨ

ਸਿਹਤ - ਹਫਤੇ ਦੇ ਪਹਿਲੇ ਤਿੰਨ ਦਿਨ 20, 21, 22 ਨੂੰ ਸਿਹਤ ਢਿੱਲੀ ਰਹੇਗੀ।

ਪੜ੍ਹਾਈ, ਸਿੱਖਿਆ - ਧਿਆਨ ਪੜ੍ਹਾਈ ਵੱਲ ਘੱਟ, ਸ਼ਰਾਰਤਾਂ 'ਚ ਜ਼ਿਆਦਾ ਰਹੇਗਾ।

ਨੌਕਰੀ, ਵਪਾਰ - ਪੜ੍ਹਾਈ 'ਚ ਧਿਆਨ ਘੱਟ ਸਮਾਂ ਜ਼ਿਆਦਾ ਬੇਕਾਰ ਕਰੋਗੇ।

ਪਰਿਵਾਰ, ਦੋਸਤ - ਬੱਚਿਆਂ ਪ੍ਰਤੀ ਚਿੰਤਾ ਰਹੇਗੀ, ਖਾਸ ਕਰ ਕੇ ਲੜਕੇ ਸਬੰਧੀ।

ਉਪਾਅ - ਦੁੱਧ ਜਲ ਪ੍ਰਵਾਹ ਕਰੋ।

ਕਰਕ

ਸਿਹਤ - ਇਸ ਹਫਤੇ ਪੇਟ ਸਬੰਧੀ ਤਕਲੀਫ਼ ਰਹਿ ਸਕਦੀ ਹੈ, ਕਬਜ਼/ਗੈਸ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਈਲ ਤੇ ਟੀਵੀ ਪ੍ਰਤੀ ਰੁਚੀ ਵਧੇਗੀ।

ਨੌਕਰੀ, ਵਪਾਰ - ਸਿਹਤ ਪ੍ਰਤੀ ਨਿਰਾਸ਼ਾ ਰਹੇਗੀ ਪਰ ਇਹ ਥੋੜ੍ਹੇ ਸਮੇਂ ਵਾਸਤੇ ਹੈ।

ਪਰਿਵਾਰ, ਦੋਸਤ - ਛੋਟੀ-ਛੋਟੀ ਬਹਿਸ ਬੇਕਾਰ ਲੜਾਈ ਵਧਾ ਸਕਦੀ ਹੈ।

ਉਪਾਅ - ਚਾਹ ਪੱਤੀ ਦਾਨ ਕਰੋ।

ਸਿੰਘ

ਸਿਹਤ - ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬਾਹਰ ਦਾ ਖਾਣਾ ਨਾ ਖਾਉ।

ਪੜ੍ਹਾਈ, ਸਿੱਖਿਆ - ਆਪਣੀ ਚਿੰਤਾ ਜਾਂ ਪਰੇਸ਼ਾਨੀ ਪੜ੍ਹਾਈ ਨਾਲ ਨਾ ਰਲਾਓ।।

ਨੌਕਰੀ, ਵਪਾਰ - ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਰਿਵਾਰ, ਦੋਸਤ - ਬੱਚਿਆਂ ਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ - ਮੂਲੀਆਂ ਦਾਨ ਕਰੋ।

ਕੰਨਿਆ

ਸਿਹਤ - ਹਫਤੇ ਦੇ ਆਖਰੀ ਦੋ ਦਿਨ ਛੱਡ ਕੇ ਹਫ਼ਤਾ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਕਾਫੀ ਸੁਸਤੀ ਤੇ ਯਾਦ ਕਰਨ 'ਚ ਪਰੇਸ਼ਾਨੀ ਆਵੇਗੀ।

ਨੌਕਰੀ, ਵਪਾਰ - ਕੰਮ ਪ੍ਰਤੀ ਨਿਰਾਸ਼ਾ ਵਧਦੀ ਜਾ ਰਹੀ ਹੈ।

ਪਰਿਵਾਰ, ਦੋਸਤ - ਵੱਡਿਆਂ ਪ੍ਰਤੀ ਨਾਰਾਜ਼ਗੀ ਵਧ ਸਕਦੀ ਹੈ।

ਉਪਾਅ - ਖੱਟੀਆਂ ਚੀਜ਼ਾਂ ਦਾ ਦਾਨ ਕਰੋ।

ਤੁਲਾ

ਸਿਹਤ - ਸਿਹਤ ਠੀਕ ਪਰ ਗੁੱਸਾ ਹਾਵੀ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਨ ਪ੍ਰਤੀ ਥੋੜ੍ਹਾ ਰੁਚੀ ਘੱਟ ਰਹੇਗੀ।

ਨੌਕਰੀ, ਵਪਾਰ - ਸਖਤ ਮਿਹਨਤ ਨਾਲ ਕੁਝ ਚੰਗੇ ਨਤੀਜੇ ਆਉਣਗੇ।

ਪਰਿਵਾਰ, ਦੋਸਤ - ਬਿਨਾਂ ਗੱਲ ਤੋਂ ਮਜ਼ਾਕ ਕਰਨਾ ਮਹਿੰਗਾ ਪੈ ਸਕਦਾ ਹੈ।

ਉਪਾਅ - ਗੁੜ ਦਾਨ ਕਰੋ।

ਬ੍ਰਿਸ਼ਚਕ

ਸਿਹਤ - ਜ਼ਿਆਦਾ ਘੁੰਮਣਾ ਸਿਹਤ ਖਰਾਬ ਕਰ ਸਕਦਾ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਕਾਫੀ ਆਲਸ ਕਰ ਰਹੇਗਾ

ਨੌਕਰੀ, ਵਪਾਰ - ਕੰਮ ਬਦਲਣ 'ਚ ਨੁਕਸਾਨ ਹੋਣ ਦੀ ਆਸ ਰਹੇਗੀ।

ਪਰਿਵਾਰ, ਦੋਸਤ - ਪਤਨੀ ਪ੍ਰਤੀ ਜ਼ਿਆਦਾ ਕੌੜਾ ਬੋਲਣ ਕਾਰਨ ਘਰ ਦਾ ਮਾਹੌਲ ਖ਼ਰਾਬ ਰਹੇਗਾ।

ਉਪਾਅ - ਪੁਰਾਣੇ ਜੁੱਤੇ ਦਾਨ ਕਰੋ।

ਧਨੁ

ਸਿਹਤ - ਆਪਣੀ ਰਾਤ ਦੀ ਰੁਟੀਨ ਭਾਵ ਮੌਨ ਦਾ ਸਮਾਂ ਠੀਕ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ।

ਨੌਕਰੀ, ਵਪਾਰ - ਕੰਮ ਪ੍ਰਤੀ ਚੰਗੇ ਮੌਕੇ ਆਉਣ ਦੀ ਆਸ ਪਰ ਸੁਭਾਅ ਸ਼ਾਂਤ ਰੱਖੋ।

ਪਰਿਵਾਰ, ਦੋਸਤ - ਸਹੁਰਿਆਂ ਨਾਲ ਨਾਰਾਜ਼ਗੀ ਰਹਿ ਸਕਦੀ ਹੈ।

ਉਪਾਅ - ਨੀਲਾ ਸਾਬਣ ਦਾਨ ਕਰੋ।

ਮਕਰ

ਸਿਹਤ - ਸਿਰ ਅੱਖਾਂ 'ਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ - ਬੇਕਾਰ ਸੋਚ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ।

ਨੌਕਰੀ, ਵਪਾਰ - ਜ਼ਿਆਦਾ ਖਰਚਾ ਕਮਾਈ ਪ੍ਰਤੀ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ - ਜ਼ਿਆਦਾ ਲੰਬੀ ਯਾਤਰਾ ਮਿੱਤਰਾਂ ਨਾਲ ਬਣਨ ਦਾ ਯੋਗ ਹੈ।

ਉਪਾਅ - ਪੁਰਾਣਾ ਕਬਾੜ ਘਰੋਂ ਕੱਢੋ।

ਕੁੰਭ

ਸਿਹਤ - ਇਸਤਰੀ ਜਾਤਕ ਥੋੜ੍ਹਾ ਸਿਹਤ ਵਿਚ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ।

ਪੜ੍ਹਾਈ, ਸਿੱਖਿਆ - ਪੜ੍ਹਨਾ ਆਲਸ ਜਾਪੇਗਾ ਭਾਵ ਬਹਾਨੇਬਾਜ਼ੀ ਜਿਆਦਾ ਰਹੇਗੀ।

ਨੌਕਰੀ, ਵਪਾਰ - ਪੈਸਾ ਘੱਟ ਆਵੇਗਾ ਜੋ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ - ਪਤਨੀ ਨਾਲ ਹਲਕਾ ਫੁਲਕਾ ਝਗੜਾ ਹੋ ਸਕਦਾ ਹੈ।

ਉਪਾਅ - ਮੰਦਰ 'ਚ ਪੁਜਾਰੀ ਨੂੰ ਦਾਨ ਦਿਉ।

ਮੀਨ

ਸਿਹਤ - ਬਾਹਰੀ ਖਾਣੇ ਦਾ ਸਖ਼ਤ ਪਰਹੇਜ਼ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਆਲਸ ਵਧਦਾ ਜਾ ਰਿਹਾ ਹੈ।

ਨੌਕਰੀ, ਵਪਾਰ - ਜ਼ਿਆਦਾ ਕਾਹਲੀ ਨਾ ਕਰੋ ਤਾਂ ਕਮਾਈ ਠੀਕ ਰਹੇਗੀ।

ਪਰਿਵਾਰ, ਦੋਸਤ - ਪਿਤਾ ਤੇ ਭਰਾ ਪ੍ਰਤੀ ਨਾਰਾਜ਼ਗੀ ਹੋ ਸਕਦੀ ਹੈ।

ਉਪਾਅ - ਜਲੇਬੀ ਹਨੁਮਾਨ ਮੰਦਰ ਚੜ੍ਹਾਉ।


Posted By: Jagjit Singh