ਦੀਪਕ ਅਰੋੜਾ

ਮੇਖ

ਸਿਹਤ - ਇਸਤਰੀ ਜਾਤਕ ਦੇ ਸਰੀਰ 'ਚ ਥੋੜ੍ਹੀਆਂ ਦਰਦਾਂ ਦੀ ਸ਼ਿਕਾਇਤ ਰਹਿ ਸਕਦੀ ਹੈ।

ਪੜ੍ਹਾਈ, ਸਿੱਖਿਆ - ਕਾਹਲੀ ਨਾ ਕਰੋ, ਥੋੜ੍ਹਾ ਸ਼ਾਂਤ ਚਿੱਤ ਪੜ੍ਹਨਾ ਵਧੀਆ ਰਹੇਗਾ।

ਨੌਕਰੀ, ਵਪਾਰ - ਕੰਮ ਨਵੇਂ ਮੌਕੇ ਪੈਦਾ ਕਰੇਗਾ ਪਰ ਧਨ ਕਾਰਨ ਰੁਕਾਵਟ ਰਹੇਗੀ।

ਪਰਿਵਾਰ, ਦੋਸਤ - ਪਤਨੀ ਨਾਲ ਝਗੜਾ ਕਰਨ ਤੋਂ ਬਚੋ।

ਉਪਾਅ - ਮੰਦਰ 'ਚ ਇਤਰ ਚੜ੍ਹਾਉ।

ਬ੍ਰਿਖ

ਸਿਹਤ - ਨਿਰਾਸ਼ਾ ਤੇ ਚਿੰਤਾ ਸਿਹਤ ਖਰਾਬੀ ਦਾ ਕਾਰਨ ਬਣੇਗੀ।

ਪੜ੍ਹਾਈ, ਸਿੱਖਿਆ - ਸਮਾਂ ਖਰਾਬੀ ਦੇ ਯੋਗ ਜ਼ਿਆਦਾ ਹਨ।

ਨੌਕਰੀ, ਵਪਾਰ - ਕੰਮ ਦੀ ਗਤੀ ਮਿਹਨਤ ਮੁਕਾਬਲੇ ਕਾਫੀ ਘੱਟ ਰਹੇਗੀ।

ਪਰਿਵਾਰ, ਦੋਸਤ - ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਤੇ ਇਕੱਲਾਪਨ ਘਟਾਉ।

ਉਪਾਅ - ਸਤਨਾਜਾ ਕਾਂ ਨੂੰ ਪਾਉ।

ਮਿਥੁਨ

ਸਿਹਤ -ਆਲਸ ਹਾਵੀ ਰਹੇਗਾ, ਨੱਕ ਸਬੰਧੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ ਸਿੱਖਿਆ - ਕੋਈ ਵੀ ਵਿਸ਼ਾ ਪੂਰੀ ਤਿਆਰੀ ਵਾਲਾ ਨਹੀਂ ਜਾਪੇਗਾ।

ਨੌਕਰੀ, ਵਪਾਰ - ਕਾਫੀ ਚੰਗੇ ਮੌਕਿਆਂ ਦਾ ਆਪਣੇ ਡਰ ਕਾਰਨ ਲਾਹਾ ਨਹੀਂ ਲੈ ਸਕੋਗੇ।

ਪਰਿਵਾਰ, ਦੋਸਤ - ਸੰਭਲ ਕੇ ਬੋਲਣ ਦੀ ਜ਼ਰੂਰਤ, ਨਾਰਾਜ਼ਗੀ ਹੋ ਸਕਦੀ ਹੈ।

ਉਪਾਅ - ਹਰੀਆਂ ਚੀਜ਼ਾਂ ਦਾ ਦਾਨ ਕਰੋ।

ਕਰਕ

ਸਿਹਤ - ਛਾਤੀ ਨੂੰ ਠੰਢ ਤੋਂ ਬਚਾਉ। ਸਰਦੀ ਸਬੰਧੀ ਪਰੇਸ਼ਾਨੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਾਸਤੇ ਆਲਸ ਨੁਕਸਾਨ ਕਰ ਸਕਦਾ ਹੈ।

ਨੌਕਰੀ, ਵਪਾਰ - ਕੰਮ ਪ੍ਰਤੀ ਪੈਸੇ ਦੀ ਜ਼ਰੂਰਤ ਵਧਦੀ ਜਾ ਰਹੀ ਹੈ।

ਪਰਿਵਾਰ, ਦੋਸਤ - ਘਰ ਝੂਠ ਜਾਂ ਬਹਿਸ ਤੋਂ ਬਚੋ, ਝਗੜਾ ਹੋ ਸਕਦਾ ਹੈ।

ਉਪਾਅ - ਤਿੱਲ ਦਾਨ ਕਰੋ।

ਸਿੰਘ

ਸਿਹਤ - ਪੇਟ ਪ੍ਰਤੀ ਥੋੜ੍ਹੀ ਖਰਾਬੀ ਦੀ ਖ਼ਦਸ਼ਾ ਹੈ।

ਪੜ੍ਹਾਈ, ਸਿੱਖਿਆ - ਸਾਇੰਸ ਦਾ ਵਿਦਿਆਰਥੀ ਥੋੜ੍ਹੇ ਖੁਸ਼, ਬਾਕੀ ਸਾਧਾਰਨ ਰਹਿਣਗੇ।

ਨੌਕਰੀ, ਵਪਾਰ - ਕੰਮ ਪ੍ਰਤੀ ਕਾਫੀ ਤਜਰਬੇ ਕਰੋਗੇ ਪਰ ਧਨ ਘੱਟ ਰਹੇਗਾ।

ਪਰਿਵਾਰ, ਦੋਸਤ - ਬੱਚਿਆਂ ਪ੍ਰਤੀ ਥੋੜ੍ਹੀ ਉਲਝਣ ਆ ਸਕਦੀ ਹੈ।

ਉਪਾਅ - ਕੱਚੀ ਲੱਸੀ ਮੰਦਰ 'ਚ ਚੜ੍ਹਾਉ।

ਕੰਨਿਆ

ਸਿਹਤ - ਰਾਤ ਦੀ ਬੇਆਰਾਮੀ ਸਿਹਤ ਨੂੰ ਖਰਾਬੀ ਕਰ ਸਕਦੀ ਹੈ।

ਪੜ੍ਹਾਈ, ਸਿੱਖਿਆ - ਇਕਾਗਰਤਾ ਕਾਫੀ ਘੱਟ ਪਰ ਸਿਲੇਬਸ ਕਾਫੀ ਜ਼ਿਆਦਾ ਜਾਪੇਗਾ।

ਨੌਕਰੀ, ਵਪਾਰ - ਖਰਚਾ ਨੁਕਸਾਨ, ਦਿਮਾਗੀ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਪਰਿਵਾਰ ਲਈ ਕਈ ਤਿਆਗ ਕਰਨੇ ਪੈਂਦੇ ਹਨ, ਗੁੱਸਾ ਖ਼ਰਾਬੀ ਕਰੇਗਾ।

ਉਪਾਅ - ਗਾਂ ਗੁੜ ਨੂੰ ਪਾਉ।

ਤੁਲਾ

ਸਿਹਤ - ਨੱਕ ਤੇ ਬਾਹਾਂ ਨੂੰ ਦਰਦਾਂ ਜਾਂ ਸਰਦੀ ਦੀ ਸ਼ਿਕਾਇਤ ਰਹੇਗੀ।

ਪੜ੍ਹਾਈ, ਸਿੱਖਿਆ - ਕਾਫੀ ਜ਼ਿਆਦਾ ਉਲਝੇ ਰਹਿਣ ਦੀ ਆਸ ਹੈ।

ਨੌਕਰੀ, ਵਪਾਰ - ਕਾਗਜ਼ੀ ਕਾਰਵਾਈ ਜਾਂ ਨੋਟਿਸ ਤੋਂ ਬਚੋ।

ਪਰਿਵਾਰ, ਦੋਸਤ - ਖੁਸ਼ੀ ਦਾ ਮਾਹੌਲ ਪਰ ਕਲੇਸ਼ ਨਾ ਕਰੋ ਤਾਂ ਵਧੀਆ ਰਹੇਗਾ।

ਉਪਾਅ - ਹਨੂਮਾਨ ਮੰਦਰ ਚੌਲਾ ਚੜ੍ਹਾਉ।

ਬ੍ਰਿਸ਼ਚਕ

ਸਿਹਤ - ਕਿਸੇ ਤਰ੍ਹਾਂ ਦੀ ਸੱਟ-ਚੋਟ ਪ੍ਰਤੀ ਸੁਚੇਤ ਰਹੋ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਥੋੜ੍ਹਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਨੌਕਰੀ, ਵਪਾਰ - ਵਪਾਰ ਸੰਭਾਲ ਕੇ ਕਰੋ ਤੇ ਸ਼ਿਕਾਇਤਾਂ ਤੋਂ ਬਚੋ।

ਪਰਿਵਾਰ, ਦੋਸਤ - ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ ਹੋ ਸਕਦੀ ਹੈ ਹੈ, ਸ਼ਾਂਤ ਰਹੋ।

ਉਪਾਅ - ਪਤਾਸੇ ਜਲ ਪ੍ਰਵਾਹ ਕਰੋ।

ਧਨੁ

ਸਿਹਤ - 13, 14 ਸਿਹਤ ਪ੍ਰਤੀ ਬੁਰੇ ਦਿਨ ਹਨ, ਸਫ਼ਰ ਨਾ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਦੀ ਬਜਾਏ ਘੁੰਮਣਾ-ਫਿਰਨਾ ਜ਼ਿਆਦਾ ਰਹੇਗਾ।

ਨੌਕਰੀ, ਵਪਾਰ - ਵਪਾਰ ਠੀਕ ਪਰ ਫੈਸਲਾ ਛੇਤੀ ਨਾ ਕਰੋ।

ਪਰਿਵਾਰ, ਦੋਸਤ - ਪਰਿਵਾਰ ਪ੍ਰੋਗਰਾਮਾਂ 'ਤੇ ਖਰਚਿਆਂ 'ਚ ਸਮਾਂ ਬੀਤੇਗਾ।

ਉਪਾਅ - ਸਤਨਾਜਾ ਦਾਨ ਕਰੋ।

ਮਕਰ

ਸਿਹਤ - ਗਰਮੀ ਦੇ ਦਿਨ ਹੋਣ ਕਰ ਕੇ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ - ਟਾਈਮ ਪ੍ਰਤੀ ਥੋੜ੍ਹੀ ਯੋਜਨਾਬੰਦੀ ਰਹੇ ਤਾਂ ਠੀਕ ਰਹੇਗਾ।

ਨੌਕਰੀ, ਵਪਾਰ - ਸਾਂਝੇਦਾਰੀ 'ਚ ਦਿੱਕਤ ਆ ਸਕਦੀ ਹੈ।

ਪਰਿਵਾਰ, ਦੋਸਤ - ਆਪਣਾ ਅੜੀਅਲਪੁਣਾ ਜਾਂ ਤਲਖੀ ਘਟਾਉ ਤਾਂ ਠੀਕ ਰਹੇਗਾ।

ਉਪਾਅ - ਦੁਰਗਾ ਚਾਲੀਸਾ ਦਾ ਪਾਠ ਕਰੋ।

ਕੁੰਭ

ਸਿਹਤ - ਗੁੱਸਾ ਕਾਫੀ ਜ਼ਿਆਦਾ ਰਹੇਗਾ। 22 ਨੂੰ ਖਾਸ ਕਰ ਕੇ।

ਪੜ੍ਹਾਈ, ਸਿੱਖਿਆ - ਪੜ੍ਹਾਈ ਦਾ ਦਿਖਾਵਾ ਹੀ ਕਰੋਗੇ, ਲਗਨ ਨਹੀਂ ਰੱਖੋਗੇ।

ਨੌਕਰੀ, ਵਪਾਰ - ਕੰਮ ਪ੍ਰਤੀ ਕਾਫੀ ਅਫਵਾਹਾਂ 'ਚ ਘਿਰੇ ਰਹੋਗੇ।

ਪਰਿਵਾਰ, ਦੋਸਤ - ਵੱਡਿਆਂ ਪ੍ਰਤੀ ਨਾਰਾਜ਼ਗੀ ਜਾਂ ਦੂਰੀ ਰਹੇਗੀ।

ਉਪਾਅ - ਚੌਲ ਜਲ ਪ੍ਰਵਾਹ ਕਰੋ।

ਮੀਨ

ਸਿਹਤ - ਸਿਹਤ ਸਾਧਾਰਨ, ਬਾਜ਼ਾਰੀ ਖਾਣੇ ਤੋਂ ਪਰਹੇਜ਼ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਨੂੰ ਕਾਫੀ ਘੱਟ ਸਮਾਂ ਦਿਓਗੇ।

ਨੌਕਰੀ, ਵਪਾਰ - ਕੋਈ ਵੀ ਨਵਾਂ ਕੰਮ ਕਰਨ ਤੋਂ ਪਹਿਲਾਂ ਕੁਝ ਸਮਾਂ ਟਾਲੋ।

ਪਰਿਵਾਰ, ਦੋਸਤ - ਵੱਡੇ ਭੈਣ ਭਰਾ ਪ੍ਰਤੀ ਥੋੜ੍ਹਾ ਨਾਰਾਜ਼ਗੀ ਹੋ ਸਕਦੀ ਹੈ।

ਉਪਾਅ - ਮੰਦਰ ਕੱਪੜੇ ਦਾਨ ਕਰੋ।

Posted By: Jagjit Singh