ਦੀਪਕ ਅਰੋੜਾ

ਮੇਖ

ਸਿਹਤ - ਸਿਹਤ ਪ੍ਰਤੀ ਪੂਰੀ ਸਾਵਧਾਨੀ ਰੱਖਣ ਦੀ ਲੋੜ, ਸਾਵਧਾਨੀ ਰੱਖੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਠੀਕ ਰਹੇਗੀ, ਗਲਤ ਸਾਥੀਆਂ ਤੋਂ ਸਾਵਧਾਨ ਰਹੋ।

ਨੌਕਰੀ, ਵਪਾਰ - ਕਾਰੋਬਾਰ 'ਚ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਰਿਵਾਰ, ਦੋਸਤ - ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਪਰਹੇਜ਼ ਕਰੋ, ਨੁਕਸਾਨ ਹੋ ਸਕਦਾ ਹੈ।।

ਉਪਾਅ - ਮੰਦਰ 'ਚ ਪੁਜਾਰੀ ਨੂੰ ਪੀਲੇ ਕੱਪੜੇ ਦਾਨ ਕਰੋ।

ਬ੍ਰਿਖ

ਸਿਹਤ - ਇਸ ਹਫਤੇ ਬਾਹਰੀ ਖਾਣਾ ਤੋਂ ਪਰਹੇਜ਼ ਕਰੋ, ਸਿਹਤ ਖਰਾਬ ਰਹੇਗੀ।

ਪੜ੍ਹਾਈ, ਸਿੱਖਿਆ - ਪੜ੍ਹਨ ਤੋਂ ਭੱਜ ਰਹੇ ਹੋ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ਨੌਕਰੀ, ਵਪਾਰ - ਕਾਰੋਬਾਰ 'ਚ ਨੁਕਸਾਨ ਹੋ ਰਿਹਾ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ।

ਪਰਿਵਾਰ, ਦੋਸਤ - ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਹਨ।

ਉਪਾਅ - ਗਊਸ਼ਾਲਾ 'ਚ ਗਊਆਂ ਨੂੰ ਪਾਣੀ ਪਿਲਾਉ।

ਮਿਥੁਨ

ਸਿਹਤ - 6, 7 ਨੂੰ ਸਿਹਤ ਖਰਾਬ ਤੇ ਪੇਟ 'ਚ ਦਰਦ ਰਹਿਣ ਦੀ ਸੰਭਾਵਨਾ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਕੁਝ ਔਕੜਾਂ ਆਉਣਗੀਆਂ ਪਰ ਸਫਲਤਾ ਜ਼ਰੂਰ ਮਿਲੇਗੀ।

ਨੌਕਰੀ, ਵਪਾਰ - ਕਮਾਈ ਤੇ ਖਰਚਾ ਦੋਵਾਂ ਨੂੰ ਸੋਚ ਸਮਝ ਕੇ ਕਰੋ, ਵਪਾਰ ਜ਼ਰੂਰੀ ਹੈ।

ਪਰਿਵਾਰ, ਦੋਸਤ - ਬੱਚਿਆਂ ਦੀ ਸਿਹਤ ਦਾ ਧਿਆਨ ਨਾ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ - ਕੁੱਤਿਆਂ ਨੂੰ ਰੋਟੀ ਪਾਉ।

ਕਰਕ

ਸਿਹਤ - ਸ਼ੁਰੂਆਤੀ ਦਿਨਾਂ 'ਚ ਸਰੀਰਕ ਦਰਦਾਂ ਦਾ ਸਾਹਮਣਾ ਕਰਨਾ ਪਵੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਪੱਛੜਦੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।

ਨੌਕਰੀ, ਵਪਾਰ - ਕਾਰੋਬਾਰ 'ਚ ਨੁਕਸਾਨ ਹੋ ਸਕਦਾ ਹੈ, ਨੌਕਰਾਂ ਦਾ ਧਿਆਨ ਰੱਖਣਾ ਪਵੇਗਾ

ਪਰਿਵਾਰ, ਦੋਸਤ - ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ - ਸਤਨਾਜਾ ਦਾਨ ਕਰੋ।

ਸਿੰਘ

ਸਿਹਤ - ਦੰਦਾਂ ਦੀ ਦਰਦ ਸਿਹਤ ਖਰਾਬੀ ਦਾ ਕਾਰਨ ਬਣੇਗੀ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਭੱਜ ਕੇ ਸਮਾਂ ਖਰਾਬ ਨਾ ਕਰੋ।

ਨੌਕਰੀ, ਵਪਾਰ - ਨੌਕਰੀ 'ਤੇ ਪੂਰਾ ਧਿਆਨ ਦਿਉ, ਅਫਸਰ ਨਾਰਾਜ਼ ਹਨ।

ਪਰਿਵਾਰ, ਦੋਸਤ - ਪਤਨੀ ਤੇ ਬੱਚਿਆਂ ਨੂੰ ਸਮੇਂ ਦੇਣ ਦੀ ਲੋੜ ਹੈ, ਨਾਰਾਜ਼ਗੀ ਭਾਰੀ ਪੈ ਸਕਦੀ ਹੈ।

ਉਪਾਅ - ਪੰਛੀਆਂ ਨੂੰ ਦਾਣਾ ਪਾਉ।

ਕੰਨਿਆ

ਸਿਹਤ - ਬਾਹਰੀ ਖਾਣਾ ਨੁਕਸਾਨਦੇਹ ਹੋ ਸਕਦਾ ਹੈ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।।

ਪੜ੍ਹਾਈ, ਸਿੱਖਿਆ - ਪੜ੍ਹਾਈ ਮਨ ਲਾ ਕੇ ਪੜ੍ਹਨ ਦੀ ਜ਼ਰੂਰਤ ਹੈ।

ਨੌਕਰੀ, ਵਪਾਰ - ਕੰਮ 'ਚ ਆਲੇ-ਦੁਆਲੇ ਦੇ ਸਾਥੀ ਤੁਹਾਡੀਆਂ ਜੜ੍ਹਾਂ ਵੱਢ ਸਕਦੇ ਹਨ।

ਪਰਿਵਾਰ, ਦੋਸਤ - ਦੋਸਤ, ਰਿਸ਼ਤੇਦਾਰ ਪਰਿਵਾਰ ਤੋਂ ਦੂਰ ਕਰ ਰਹੇ ਹਨ।

ਉਪਾਅ - ਕੀੜਿਆਂ ਨੂੰ ਕਾਲੇ ਤਿੱਲ ਪਾਉ।

ਤੁਲਾ

ਸਿਹਤ - ਸ਼ੁਰੂਆਤੀ ਦੋ ਦਿਨ ਆਲਸ ਹਾਵੀ ਰਹੇਗਾ।

ਪੜ੍ਹਾਈ, ਸਿੱਖਿਆ - ਗੀਤ-ਸੰਗੀਤ 'ਚ ਰੁਚੀ ਜ਼ਿਆਦਾ ਹੋ ਰਹੀ ਹੈ।

ਨੌਕਰੀ, ਵਪਾਰ - ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।

ਪਰਿਵਾਰ, ਦੋਸਤ - ਛੋਟਿਆਂ 'ਤੇ ਆਪਣੀਆਂ ਗੱਲਾਂ ਥੋਪਣਾ ਨੁਕਸਾਨਦਾਇਕ ਰਹੇਗਾ।

ਉਪਾਅ - ਗਊਆਂ ਨੂੰ ਰੋਟੀ ਪਾਉ।

ਬ੍ਰਿਸ਼ਚਕ

ਸਿਹਤ - ਸਿਰ ਭਾਰਾ ਤੇ ਪਿੱਠ 'ਚ ਦਰਦ ਰਹਿ ਸਕਦਾ ਹੈ।

ਪੜ੍ਹਾਈ, ਸਿੱਖਿਆ - ਟਾਈਮ ਖਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ।

ਨੌਕਰੀ, ਵਪਾਰ - ਖਰਚੇ ਤੇ ਨੁਕਸਾਨ ਸਾਰਾ ਹਫਤਾ ਮੂਡ ਖਰਾਬ ਕਰਨਗੇ।

ਪਰਿਵਾਰ, ਦੋਸਤ - ਭਾਸ਼ਾ 'ਤੇ ਕਾਬੂ ਰੱਖਣ ਦੀ ਲੋੜ, ਝਗੜੇ ਦੀ ਸੰਭਾਵਨਾ ਹੈ।

ਉਪਾਅ - ਘਰੋਂ ਸਾਰਾ ਪੁਰਾਣਾ ਕਬਾੜ ਕੱਢੋ।

ਧਨੁ

ਸਿਹਤ - ਆਖਰੀ ਤਿੰਨ ਦਿਨ ਸਿਹਤ ਖਰਾਬੀ ਪੈਦਾ ਕਰਨਗੇ।

ਪੜ੍ਹਾਈ, ਸਿੱਖਿਆ - ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।

ਨੌਕਰੀ, ਵਪਾਰ - ਖਰਚਾ ਜ਼ਿਆਦਾ ਕਮਾਈ ਘੱਟ, ਬਜਟ ਖਰਾਬ ਕਰੇਗਾ।

ਪਰਿਵਾਰ, ਦੋਸਤ - ਘੁਮੰਡੀ ਦੋਸਤਾਂ ਨਾਲ ਘੁੰਮਣਾ ਘਾਟੇ ਦਾ ਸੌਦਾ ਹੋ ਸਕਦਾ ਹੈ।

ਉਪਾਅ - ਬ੍ਰਾਹਮਣਾਂ ਨੂੰ ਰੋਟੀ ਖੁਆਉ।

ਮਕਰ

ਸਿਹਤ - ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।

ਨੌਕਰੀ, ਵਪਾਰ - ਵਪਾਰ 'ਚ ਖਰਚਾ ਜ਼ਿਆਦਾ ਅਤੇ ਫਾਇਦਾ ਘੱਟ ਰਹੇਗਾ।

ਪਰਿਵਾਰ, ਦੋਸਤ - ਪਰਿਵਾਰਾਂ ਦੀ ਗੱਲਾਂ ਦਾ ਗੁੱਸਾ ਨਾ ਕਰੋ।

ਉਪਾਅ - ਘਰ ਦੀ ਛੱਤ 'ਤੇ ਝੰਡਾ ਲਾਉ।

ਕੁੰਭ

ਸਿਹਤ - ਛੋਟੀ ਜਿਹੀ ਪਰੇਸ਼ਾਨੀ ਕਾਰਨ ਚਿੰਤਾ ਨਾਲ ਬਿਮਾਰ ਰਹੋਗੇ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖਰਾਬ ਕਰੋਗੇ।

ਨੌਕਰੀ, ਵਪਾਰ - ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਧੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।

ਉਪਾਅ - ਭਗਵਾਨ ਹਨੂੰਮਾਨ ਦੀ ਪੂਜਾ ਕਰੋ।

ਮੀਨ

ਸਿਹਤ - ਜਿਆਦਾ ਜਾਗਦੇ ਰਹਿਣਾ ਵੀ ਸਿਹਤ ਖਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਦਿਖਾਵਾ ਦੀ ਨਹੀਂ ਬਲਕਿ ਦਿਲ ਲਾ ਕੇ ਪੜ੍ਹਨ ਦੀ ਚੀਜ਼ ਹੈ।

ਨੌਕਰੀ, ਵਪਾਰ - ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।

ਪਰਿਵਾਰ, ਦੋਸਤ - ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।

ਉਪਾਅ - ਗਰੀਬਾਂ ਨੂੰ ਸਮੋਸੇ ਖੁਆਉ।

Posted By: Jagjit Singh