-ਦੀਪਕ ਅਰੋੜਾ

ਮੇਖ

ਸਿਹਤ : 10, 11, 12 ਸਰੀਰ 'ਚ ਕਾਫੀ ਥਕਾਵਟ ਤੇ ਬਿਮਾਰ ਮਹਿਸੂਸ ਕਰੋਗੇ।

ਪੜ੍ਹਾਈ, ਸਿੱਖਿਆ : ਪੜ੍ਹਨਾ ਕਾਫੀ ਘੱਟ ਪਰ ਦਿਖਾਵਾ ਜ਼ਿਆਦਾ ਰਹੇਗਾ।

ਨੌਕਰੀ, ਵਪਾਰ : ਕੰਮ ਬਦਲਣਾ ਕੋਈ ਹੱਲ ਨਹੀਂ ਹੈ, ਮਿਹਨਤ ਜ਼ਿਆਦਾ ਕਰੋ।

ਪਰਿਵਾਰ, ਦੋਸਤ : ਪਤਨੀ ਪ੍ਰਤੀ ਕਾਫੀ ਸਹਿਜ ਤੇ ਸਬਰ ਭਰਿਆ ਵਿਹਾਰ ਕਰੋ।

ਉਪਾਅ : ਕੇਲੇ ਦਾਨ ਕਰੋ।

ਬ੍ਰਿਖ

ਸਿਹਤ : ਸਿਹਤ ਪ੍ਰਤੀ ਸੁਧਾਰ ਪਰ ਰਾਤ ਦੀ ਬੇਆਰਾਮੀ ਰਹੇਗੀ।

ਪੜ੍ਹਾਈ, ਸਿੱਖਿਆ : ਪੜ੍ਹਾਈ ਪ੍ਰਤੀ ਥੋੜ੍ਹੀ ਛੋਟੀ-ਛੋਟੀ ਅੜਚਨ ਆ ਸਕਦੀ ਹੈ।

ਨੌਕਰੀ, ਵਪਾਰ : ਖਰਚੇ ਪ੍ਰਤੀ ਸੰਭਾਲ ਕਰੋ, ਪੈਸੇ ਦੀ ਤੰਗੀ ਚੱਲੇਗੀ।

ਪਰਿਵਾਰ, ਦੋਸਤ : ਬੱਚਿਆਂ ਪ੍ਰਤੀ ਪਰੇਸ਼ਾਨੀ ਆਵੇਗੀ, ਬਾਕੀ ਠੀਕ ਰਹੇਗਾ।

ਉਪਾਅ : ਬ੍ਰੈੱਡ ਦਾਨ ਕਰੋ।

ਮਿਥੁਨ

ਸਿਹਤ : ਇਸ ਹਫਤੇ ਸਿਹਤ ਖਰਾਬ ਰਹੇਗੀ, ਬਾਹਰੀ ਖਾਣੇ ਤੋਂ ਪਰਹੇਜ ਕਰੋ।

ਪੜ੍ਹਾਈ, ਸਿੱਖਿਆ : ਪੜ੍ਹਨ ਤੋਂ ਅੱਗੇ ਭੱਜ ਰਹੇ ਹੋ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ਨੌਕਰੀ, ਵਪਾਰ : ਕੰਮਕਾਜ 'ਚ ਨੁਕਸਾਨ ਹੋ ਰਿਹਾ ਹੈ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ।

ਪਰਿਵਾਰ, ਦੋਸਤ : ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚਲ ਰਹੇ ਹਨ।

ਉਪਾਅ : ਗਾਵਾਂ ਨੂੰ ਰੋਟੀ ਖਵਾਓ।

ਕਰਕ

ਸਿਹਤ : ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ।

ਪੜ੍ਹਾਈ, ਸਿੱਖਿਆ : ਆਪਣੀ ਚਿੰਤਾ ਜਾਂ ਪਰੇਸ਼ਾਨੀ ਪੜ੍ਹਾਈ ਨਾਲ ਮਿਕਸ ਨਾ ਕਰੋ।

ਨੌਕਰੀ, ਵਪਾਰ : ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਰਿਵਾਰ, ਦੋਸਤ : ਬੱਚਿਆਂ ਅਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ : ਮੂਲੀਆਂ ਦਾਨ ਕਰੋ।

ਸਿੰਘ

ਸਿਹਤ : ਇਸ ਹਫਤੇ ਪੇਟ ਪ੍ਰਤੀ ਤਕਲੀਫ ਲੱਗੀ ਰਹੇਗੀ, ਕਬਜ਼ ਤੇ ਗੈਸ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ : ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਈਲ, ਟੀਵੀ ਪ੍ਰਤੀ ਰੁਚੀ ਵਧੇਗੀ।

ਨੌਕਰੀ, ਵਪਾਰ : ਸਿਹਤ ਪ੍ਰਤੀ ਨਿਰਾਸ਼ਾ ਰਹੇਗੀ, ਪਰ ਇਹ ਥੋੜ੍ਹੇ ਸਮੇਂ ਲਈ ਹੈ।

ਪਰਿਵਾਰ, ਦੋਸਤ : ਛੋਟੀ-ਛੋਟੀ ਬਹਿਸ ਬੇਕਾਰ ਲੜਾਈ ਵਧਾ ਸਕਦੀ ਹੈ।

ਉਪਾਅ : ਚਾਹ-ਪੱਤੀ ਦਾਨ ਕਰੋ।

ਕੰਨਿਆ

ਸਿਹਤ : ਹਫਤੇ ਦੇ ਆਖ਼ਰੀ ਦੋ ਦਿਨ ਛੱਡ ਕੇ ਹਫਤਾ ਠੀਕ ਰਹੇਗਾ।

ਪੜ੍ਹਾਈ, ਸਿੱਖਿਆ : ਕਾਫੀ ਸੁਸਤੀ ਤੇ ਯਾਦ ਕਰਨ ਵਿਚ ਪਰੇਸ਼ਾਨੀ ਆਵੇਗੀ।

ਨੌਕਰੀ, ਵਪਾਰ : ਕੰਮ ਪ੍ਰਤੀ ਨਿਰਾਸ਼ਾ ਵਧਦੀ ਜਾ ਰਹੀ ਹੈ।

ਪਰਿਵਾਰ, ਦੋਸਤ : ਵੱਡਿਆਂ ਪ੍ਰਤੀ ਨਾਰਾਜ਼ਗੀ ਵੱਧ ਸਕਦੀ ਹੈ।

ਉਪਾਅ : ਖੱਟੀਆਂ ਚੀਜ਼ਾਂ ਦਾਨ ਕਰੋ।

ਤੁਲਾ

ਸਿਹਤ : ਪੇਟ ਸੰਬੰਧੀ ਪਰੇਸ਼ਾਨੀ ਰਹਿਣ ਦੀ ਸੰਭਾਵਨਾ ਹੈ।

ਪੜ੍ਹਾਈ, ਸਿੱਖਿਆ : ਸਿੱਖਿਆ ਸੰਬੰਧੀ ਕਾਫੀ ਘੱਟ ਰੁਝਾਨ ਚੱਲ ਰਿਹਾ ਹੈ।

ਨੌਕਰੀ, ਵਪਾਰ : ਨੌਕਰੀ ਜਾਂ ਵਪਾਰ ਵਿਚ ਧਨ ਦੀ ਤੰਗੀ ਰਹੇਗੀ।

ਪਰਿਵਾਰ, ਦੋਸਤ : ਪਤਨੀ ਪ੍ਰਤੀ ਨਾਰਾਜ਼ਗੀ ਰਹਿ ਸਕਦੀ ਹੈ, ਕਲੇਸ਼ ਨਾ ਕਰੋ।

ਉਪਾਅ : ਕਾਵਾਂ ਨੂੰ ਚੂਰੀ ਖਿਲਾਉ।

ਬ੍ਰਿਸ਼ਚਕ

ਸਿਹਤ : ਹਫਤੇ ਦੇ ਪਹਿਲੇ ਤਿੰਨ ਦਿਨ 10, 11, 12 ਸਿਹਤ ਢਿੱਲੀ ਰਹੇਗੀ।

ਪੜ੍ਹਾਈ, ਸਿੱਖਿਆ : ਧਿਆਨ ਪੜ੍ਹਾਈ ਵੱਲ ਘੱਟ, ਸ਼ਰਾਰਤਾਂ ਵੱਲ ਜਿਆਦਾ ਰਹੇਗਾ।

ਨੌਕਰੀ, ਵਪਾਰ : ਪੜ੍ਹਾਈ ਤੋਂ ਧਿਆਨ ਘੱਟ ਬੇਕਾਰ ਟਾਈਮ ਪਾਸ ਜ਼ਿਆਦਾ ਕਰੋਗੇ।

ਪਰਿਵਾਰ, ਦੋਸਤ : ਬੱਚਿਆਂ ਪ੍ਰਤੀ ਚਿੰਤਾ ਰਹੇਗੀ, ਖਾਸਕਰ ਲੜਕੇ ਪ੍ਰਤੀ।

ਉਪਾਅ : ਦੁੱਧ ਜਲ ਪ੍ਰਵਾਹ ਕਰੋ।

ਧਨੁ

ਸਿਹਤ : 12, 13 ਸਿਹਤ ਪ੍ਰਤੀ ਬੁਰੇ ਦਿਨ ਹਨ, ਸਫਰ ਨਾ ਕਰੋ।

ਪੜ੍ਹਾਈ, ਸਿੱਖਿਆ : ਪੜ੍ਹਾਈ ਦੀ ਬਜਾਏ ਘੁੰਮਣਾ-ਫਿਰਨਾ ਜ਼ਿਆਦਾ ਕਰੋਗੇ।

ਨੌਕਰੀ, ਵਪਾਰ : ਵਪਾਰ ਠੀਕ ਪਰ ਫੈਸਲਾ ਜਲਦੀ ਨਾ ਕਰੋ।

ਪਰਿਵਾਰ, ਦੋਸਤ : ਪਰਿਵਾਰ ਦੇ ਫੰਕਸ਼ਨ ਤੇ ਖਰਚਿਆਂ ਵਿਚ ਸਮਾਂ ਬੀਤੇਗਾ।

ਉਪਾਅ : ਸਤਨਾਜਾ ਦਾਨ ਕਰੋ।

ਮਕਰ

ਸਿਹਤ : ਕਿਸੇ ਸੱਟ ਚੋਟ ਪ੍ਰਤੀ ਸੁਚੇਤ ਰਹੋ।

ਪੜ੍ਹਾਈ, ਸਿੱਖਿਆ : ਪੜ੍ਹਾਈ ਵਿਚ ਥੋੜ੍ਹਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਨੌਕਰੀ, ਵਪਾਰ : ਵਪਾਰ ਸੰਭਾਲ ਕੇ ਕਰੋ ਅਤੇ ਸ਼ਿਕਾਇਤਾਂ ਤੋਂ ਬਚੋ।

ਪਰਿਵਾਰ, ਦੋਸਤ : ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ ਦਾ ਖਦਸ਼ਾ ਹੈ, ਸ਼ਾਂਤ ਰਹੋ।

ਉਪਾਅ : ਪਤਾਸੇ ਜਲ ਪ੍ਰਵਾਹ ਕਰੋ।

ਕੁੰਭ

ਸਿਹਤ : ਛੋਟੀ-ਮੋਟੀ ਪਰੇਸ਼ਾਨੀ ਸਾਰਾ ਹਫਤਾ ਚੱਲੇਗੀ।

ਪੜ੍ਹਾਈ, ਸਿੱਖਿਆ - ਪੜ੍ਹਨ ਪ੍ਰਤੀ ਰੁਚੀ ਵੀ ਘੱਟ ਤੇ ਮਾਹੌਲ ਵੀ ਖਰਾਬ ਜਾਪੇਗਾ।

ਨੌਕਰੀ, ਵਪਾਰ - ਬੇਕਾਰ ਪੈਸਾ ਬਰਬਾਦੀ ਤੋਂ ਬਚੋ, ਚਿੰਤਾ ਵਧੇਗੀ।

ਪਰਿਵਾਰ, ਦੋਸਤ - ਪਤਨੀ ਤੇ ਬੇਟੀ ਪ੍ਰਤੀ ਥੋੜ੍ਹੀ ਪਰੇਸ਼ਾਨੀ ਆਵੇਗੀ।

ਉਪਾਅ : ਲਕਸ਼ਮੀ ਮਾਤਾ 'ਤੇ ਫੁੱਲਾਂ ਦੀ ਮਾਲਾ ਲਕਸ਼ਮੀ ਚੜ੍ਹਾਓ।

ਮੀਨ

ਸਿਹਤ : ਸਿਹਤ ਠੀਕ ਪਰ ਨੀਂਦ ਥੋੜ੍ਹੀ ਖਰਾਬ ਕਰੇਗੀ।

ਪੜ੍ਹਾਈ, ਸਿੱਖਿਆ : ਜ਼ਿਆਦਾ ਦਿਖਾਵਾ ਨਾ ਕਰੋ, ਸਿਰਫ ਪੜ੍ਹਾਈ ਕਰੋ।

ਨੌਕਰੀ, ਵਪਾਰ : ਕਮਾਈ ਵਿਚ ਵਾਧਾ ਪਰ ਬੱਚਤ ਨਹੀਂ ਹੋਵੇਗੀ।

ਪਰਿਵਾਰ, ਦੋਸਤ : ਪਰਿਵਾਰ ਦੀ ਉਮੀਦਾਂ 'ਤੇ ਪੂਰਾ ਉਤਰਨਾ ਔਖਾ ਜਾਪੇਗਾ।

ਉਪਾਅ : ਗਰੀਬਾਂ ਨੂੰ ਰੋਟੀ ਖਵਾਓ।

Posted By: Jagjit Singh