-ਦੀਪਕ ਅਰੋੜਾ


ਇਸ ਹਫਤੇ

24 ਜਨਵਰੀ-ਮਾਘ (ਮੌਣੀ) ਮੱਸਿਆ

25 ਜਨਵਰੀ-ਗੁਪਤ ਨਰਾਤੇ ਸ਼ੁਰੂ


ਮੇਖ

ਇਸ ਹਫਤੇ ਪੇਟ ਪ੍ਰਤੀ ਪਰੇਸ਼ਾਨੀ ਰਹੇਗੀ, ਕਬਜ ਗੈਸ ਹੋ ਸਕਦੀ ਹੈ। ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਇਲ ਟੀਵੀ ਪ੍ਰਤੀ ਰੁਚੀ ਵਧੇਗੀ। ਸਿਹਤ ਪ੍ਰਤੀ ਨਿਰਾਸ਼ਾ ਰਹੇਗੀ ਪਰ ਇਹ ਥੋੜ੍ਹੇ ਸਮੇਂ ਵਾਸਤੇ ਹੈ। ਬਹਿਸ ਤੋਂ ਬਚੋ, ਝਗੜੇ ਦਾ ਕਾਰਨ ਬਣ ਸਕਦੀ ਹੈ।

ਉਪਾਅ-ਚਾਹ ਪੱਤੀ ਦਾਨ ਕਰੋ।


ਬ੍ਰਿਖ

ਸਿਹਤ ਪ੍ਰਤੀ ਪੂਰੀ ਸਾਵਧਾਨੀ ਰੱਖੋ। ਬਾਹਰ ਦੀ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਪੜ੍ਹਾਈ ਠੀਕ ਰਹੇਗੀ, ਗਲਤ ਸਾਥੀਆਂ ਤੋਂ ਸਾਵਧਾਨ ਰਹੋ। ਕਾਰੋਬਾਰ 'ਚ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ ਕਰੋ, ਨੁਕਸਾਨ 'ਚ ਰਹੋਗੇ।

ਉਪਾਅ-ਮੰਦਰ 'ਚ ਪੁਜਾਰੀ ਨੂੰ ਪੀਲੇ ਕੱਪੜੇ ਦਾਨ ਕਰੋ।


ਮਿਥੁਨ

ਪੇਟ ਗੈਸ ਸਬੰਧੀ ਪਰੇਸ਼ਾਨੀ ਰਹਿਣ ਦੀ ਆਸ ਹੈ। ਸਿੱਖਿਆ 'ਚ ਰੁਝਾਨ ਘੱਟ ਤੇ ਬਾਹਰੀ ਘੁੰਮਣਾ ਫਿਰਨਾ ਹਾਵੀ ਰਹੇਗਾ। ਵਪਾਰ 'ਚ ਆਸਪਾਸ ਦੇ ਦੁਕਾਨਦਾਰ ਚੁਣੌਤੀ ਦੇਣਗੇ, ਲਾਪ੍ਰਵਾਹੀ ਪਰੇਸ਼ਾਨੀ ਪੈਦਾ ਕਰੇਗੀ। ਪਤਨੀ ਪ੍ਰਤੀ ਨਾਰਾਜ਼ਗੀ ਘਰ ਦਾ ਮਾਹੌਲ ਖ਼ਰਾਬ ਕਰੇਗੀ।

ਉਪਾਅ-ਘਰ ਦੀ ਛੱਤ 'ਤੇ ਪੰਛੀਆਂ ਨੂੰ ਦਾਣਾ ਪਾਉ।


ਕਰਕ

ਸਰੀਰ 'ਚ ਸੁਸਤੀ ਤੇ ਖਿੱਝ ਜ਼ਿਆਦਾ ਰਹੇਗੀ। ਸਮੇਂ ਦੀ ਕਦਰ ਕਰਨਾ ਸਿੱਖੋ ਅਤੇ ਪੜ੍ਹਾਈ ਪ੍ਰਤੀ ਗੰਭੀਰ ਹੋਵੋ। ਨੌਕਰੀ 'ਚ ਮਾਹੌਲ ਥੋੜ੍ਹਾ ਤਣਾਅ ਭਰਿਆ ਰਹੇਗਾ। ਘਰ 'ਚ ਕਲੇਸ਼ ਹਾਵੀ ਰਹੇਗਾ, ਸ਼ਾਂਤ ਰਹਿਣ ਦੀ ਲੋੜ ਹੈ।

ਉਪਾਅ-ਮੰਦਰ ਦੇ ਪੁਜਾਰੀਆਂ ਨੂੰ ਦਾਨ ਦਿਓ।


ਸਿੰਘ

ਸ਼ੁਰੂਆਤੀ ਦੋ ਦਿਨ ਆਲਸ ਭਾਰੂ ਰਹੇਗਾ। ਗੀਤ-ਸੰਗੀਤ 'ਚ ਰੁਚੀ ਜ਼ਿਆਦਾ ਹੋ ਰਹੀ ਹੈ। ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ। ਛੋਟਿਆਂ 'ਤੇ ਆਪਣੀਆਂ ਗੱਲਾਂ ਥੋਪਣਾ ਨੁਕਸਾਨਦਾਇਕ ਰਹੇਗਾ।

ਉਪਾਅ-ਗਾਵਾਂ ਨੂੰ ਰੋਟੀ ਪਾਉ।


ਕੰਨਿਆ

ਆਖ਼ਰੀ ਤਿੰਨ ਦਿਨ ਸਿਹਤ ਖਰਾਬੀ ਪੈਦਾ ਕਰਨਗੇ। ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ। ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖਰਾਬ ਕਰੇਗਾ। ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।

ਉਪਾਅ-ਬ੍ਰਾਹਮਣਾਂ ਨੂੰ ਰੋਟੀ ਖਵਾਓ।


ਤੁਲਾ

ਬਾਹਰੀ ਖਾਣਾ ਪੇਟ ਖਰਾਬੀ ਦੀ ਪਰੇਸ਼ਾਨੀ ਵਧਾਏਗਾ। ਮਨ ਲਗਾ ਕੇ ਪੜ੍ਹਨ ਦੀ ਜ਼ਰੂਰਤ ਹੈ। ਕੰਮ 'ਚ ਆਸਪਾਸ ਦੇ ਸਾਥੀ ਤੁਹਾਡੀਆਂ ਜੜ੍ਹਾਂ ਵੱਢ ਸਕਦੇ ਹਨ। ਦੋਸਤ, ਰਿਸ਼ਤੇਦਾਰ ਪਰਿਵਾਰ ਤੋਂ ਦੂਰ ਕਰ ਰਹੇ ਹਨ।

ਉਪਾਅ-ਕੀੜਿਆਂ ਨੂੰ ਕਾਲੇ ਤਿੱਲ ਪਾਉ।


ਬ੍ਰਿਸ਼ਚਕ

ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬਿਮਾਰ ਰਹੋਗੇ। ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇ। ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ। ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।

ਉਪਾਅ-ਹਨੂਮਾਨ ਦੀ ਪੂਜਾ ਕਰੋ।


ਧਨੁ

ਰਾਤ ਨੂੰ ਨੀਂਦ ਨਾ ਆਉਣੀ ਸਿਹਤ ਖਰਾਬ ਕਰੇਗੀ। ਅੜਚਨਾਂ ਦਾ ਡਟ ਕੇ ਸਾਹਮਣਾ ਕਰੋ ਅਤੇ ਮਨ ਲਗਾ ਕੇ ਪੜ੍ਹੋ। ਖ਼ਰਚੇ ਪ੍ਰਤੀ ਸੰਭਾਲ ਕਰੋ, ਪੈਸੇ ਦੀ ਤੰਗੀ ਚੱਲੇਗੀ। ਦੋਸਤ ਉਧਾਰ ਮੰਗ ਕੇ ਪਰੇਸ਼ਾਨ ਕਰਨਗੇ, ਵਾਪਸੀ ਦੀ ਉਮੀਦ ਨਾ ਰੱਖਣਾ।

ਉਪਾਅ-ਕੁੱਤਿਆਂ ਨੂੰ ਦੁੱਧ ਬਰੈੱਡ ਖਵਾਓ।


ਮਕਰ

20, 21, 22 ਨੂੰ ਸਰੀਰ 'ਚ ਦਰਦਾਂ ਤੇ ਥਕਾਵਟ ਮਹਿਸੂਸ ਕਰੋਗੇ। ਦੂਜਿਆਂ ਨੂੰ ਦਿਖਾਉਣ ਲਈ ਪੜ੍ਹਾਈ ਕਰੋਗੇ, ਜਦਕਿ ਗਣਿਤ ਤੋਂ ਡਰ ਰਹੇ ਹੋ। ਵਾਰ-ਵਾਰ ਕੰਮ ਬਦਲਣਾ ਪਰੇਸ਼ਾਨੀ ਪੈਦਾ ਕਰੇਗਾ, ਮਨ ਨੂੰ ਟਿਕਾਅ 'ਚ ਰੱਖੋ। ਪਤਨੀ ਨਾਲ ਨਰਮ ਵਿਹਾਰ ਠੀਕ ਰਹੇਗਾ, ਕਲੇਸ਼ ਤੋਂ ਬਚਾਅ ਕਰੋ।

ਉਪਾਅ-ਬਾਂਦਰਾਂ ਨੂੰ ਕੇਲੇ ਖਵਾਓ।


ਕੁੰਭ

20, 21 ਸਿਹਤ ਪ੍ਰਤੀ ਖਾਸ ਸਾਵਧਾਨੀ ਕਰੋ। ਝੂਠ ਬੋਲ ਕੇ ਦੂਜਿਆਂ ਦਾ ਨਹੀਂ ਬਲਕਿ ਆਪਣਾ ਹੀ ਨੁਕਸਾਨ ਕਰੋਗੇ। ਵਪਾਰ 'ਚ ਕੁਝ ਮੰਦੀ ਰਹੇਗੀ ਪਰ ਠੀਕ ਹੋ ਜਾਵੇਗਾ। ਕਿਸੇ ਦੀ ਗੱਲ 'ਚ ਟੰਗ ਫਸਾਉਣੀ ਮਹੰਗੀ ਪੈ ਸਕਦੀ ਹੈ।

ਉਪਾਅ-ਕਾਲੇ ਛੋਲੇ ਗਊਸ਼ਾਲਾ ਦਾਨ ਕਰੋ।


ਮੀਨ

ਆਪਣੇ 'ਤੇ ਆਲਸ ਨੂੰ ਹਾਵੀ ਨਾ ਹੋਣ ਦੇਣਾ, ਆਲਸ ਸਰੀਰ ਨੂੰ ਤਕਲੀਫਾਂ ਦੇਵੇਗਾ। ਪੜ੍ਹਾਈ 'ਚ ਚਲਾਕੀ ਦਾ ਕੋਈ ਕੰਮ ਨਹੀਂ, ਮਨ ਲਗਾ ਕੇ ਪੜ੍ਹਾਈ ਕਰੋ। ਵਪਾਰੀਆਂ ਨਾਲ ਤਾਲਮੇਲ ਬਣਾ ਕੇ ਹੀ ਵਪਾਰ 'ਚ ਬਰਕਤ ਹੋਵੇਗੀ। ਪਰਿਵਾਰ ਦੇ ਸਾਰੇ ਮੈਂਬਰਾਂ ਦਾ ਧਿਆਨ ਰੱਖੋ।

ਉਪਾਅ-ਕੁੱਤਿਆਂ ਨੂੰ ਰੋਟੀ ਪਾਓ।

Posted By: Jagjit Singh