-ਦੀਪਕ ਅਰੋੜਾ


ਇਸ ਹਫਤੇ

13 ਜਨਵਰੀ-ਸ਼੍ਰੀ ਗਣੇਸ਼ ਸੰਕਟ ਚੌਥ

13 ਜਨਵਰੀ-ਲੋਹੜੀ ਤਿਉਹਾਰ

14 ਜਨਵਰੀ-ਮਕਰ (ਮਾਘ) ਸੰਗਰਾਂਦ


ਮੇਖ

ਆਪਣੇ 'ਤੇ ਆਲਸ ਨੂੰ ਹਾਵੀ ਨਾ ਹੋਣ ਦੇਣਾ, ਆਲਸ ਸਰੀਰ ਨੂੰ ਤਕਲੀਫਾਂ ਦੇਵੇਗਾ। ਪੜ੍ਹਾਈ 'ਚ ਚਲਾਕੀ ਦਾ ਕੋਈ ਕੰਮ ਨਹੀਂ, ਮਨ ਲਗਾ ਕੇ ਪੜ੍ਹਾਈ ਕਰੋ। ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋ। ਪੜ੍ਹਾਈ ਦਾ ਨੁਕਸਾਨ ਹੋ ਰਿਹਾ। ਵਪਾਰੀਆਂ ਨਾਲ ਤਾਲਮੇਲ ਬਣਾ ਕੇ ਹੀ ਵਪਾਰ 'ਚ ਬਰਕਤ ਹੋਵੇਗੀ। ਪਰਿਵਾਰ ਦੇ ਸਾਰੇ ਮੈਂਬਰਾਂ ਦਾ ਧਿਆਨ ਰੱਖੋ। ਦੋਸਤਾਂ ਤੇ ਪਰਿਵਾਰ 'ਚ ਸੰਤੁਲਨ ਬਣਾ ਕੇ ਰੱਖੋ।

ਉਪਾਅ-ਕੁੱਤਿਆਂ ਨੂੰ ਰੋਟੀ ਪਾਉ।


ਬ੍ਰਿਖ

13, 14 ਸਿਹਤ ਪ੍ਰਤੀ ਖਾਸ ਸਾਵਧਾਨੀ ਕਰੋ। ਖਾਣ-ਪੀਣ ਵੇਲੇ ਖ਼ਾਸ ਧਿਆਨ ਰੱਖੋ। ਸਫਰ ਤੋਂ ਪਰਹੇਜ ਕਰੋ। ਝੂਠ ਬੋਲ ਕੇ ਦੂਜਿਆਂ ਦਾ ਨਹੀਂ ਬਲਕਿ ਆਪਣਾ ਹੀ ਨੁਕਸਾਨ ਕਰੋਗੇ। ਵਪਾਰ 'ਚ ਕੁਝ ਮੰਦੀ ਰਹੇਗੀ ਪਰ ਠੀਕ ਹੋ ਜਾਵੇਗਾ। ਕਿਸੇ ਦੀ ਗੱਲ 'ਚ ਟੰਗ ਫਸਾਉਣੀ ਮਹਿੰਗੀ ਪੈ ਸਕਦੀ ਹੈ। ਵੱਡਿਆਂ ਦਾ ਆਦਰ ਕਰੋ। ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦੇਣ ਦੀ ਕੋਸ਼ਿਸ਼ ਕਰੋ।

ਉਪਾਅ-ਕਾਲੇ ਛੋਲੇ ਗਊਸ਼ਾਲਾ ਦਾਨ ਕਰੋ।


ਮਿਥੁਨ

15, 16, 17 ਸਰੀਰ 'ਚ ਦਰਦਾਂ ਅਤੇ ਥਕਾਵਟ ਮਹਿਸੂਸ ਕਰੋਗੇ। ਸਰਦੀ ਤੋਂ ਬਚ ਕੇ ਰਹੋ। ਦੂਜਿਆਂ ਨੂੰ ਦਿਖਾਉਣ ਲਈ ਪੜ੍ਹਾਈ ਕਰੋਗੇ, ਜਦਕਿ ਗਣਿਤ ਤੋਂ ਡਰ ਰਹੇ ਹੋ। ਪੜ੍ਹਾਈ 'ਚ ਕਾਫੀ ਜ਼ਿਆਦਾ ਮਿਹਨਤ ਦੀ ਲੋੜ ਹੈ। ਵਾਰ-ਵਾਰ ਕੰਮ ਬਦਲਣਾ ਪਰੇਸ਼ਾਨੀ ਪੈਦਾ ਕਰੇਗਾ, ਮਨ ਨੂੰ ਟਿਕਾਅ 'ਚ ਰੱਖੋ। ਪਤਨੀ ਨਾਲ ਨਰਮ ਵਿਹਾਰ ਠੀਕ ਰਹੇਗਾ, ਕਲੇਸ਼ ਤੋਂ ਬਚਾਅ ਕਰੋ। ਦੋਸਤ ਬਣਾਉਣ ਵੇਲੇ ਧਿਆਨ ਰੱਖੋ। ਵੱਡਿਆਂ ਦਾ ਆਦਰ ਕਰੋ।

ਉਪਾਅ-ਬਾਂਦਰਾਂ ਨੂੰ ਕੇਲੇ ਖਵਾਓ।


ਕਰਕ

ਸਿਹਤ ਨਾਲ ਸਬੰਧਤ ਪਰੇਸ਼ਾਨੀਆਂ ਹਫਤੇ ਦੋ ਪਹਿਲੇ ਦੋ ਦਿਨ ਦਿੱਕਤ ਕਰਨਗੀਆਂ।।ਖਾਣ-ਪੀਣ ਦਾ ਧਿਆਨ ਰੱਖੋ। ਪੜ੍ਹਾਈ ਛੱਡ ਕੇ ਘਰੋਂ ਬਾਹਰ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ। ਪੜ੍ਹਾਈ ਵਿਚ ਮਿਹਨਤ ਦੀ ਲੋੜ ਹੈ। ਖ਼ਰਚਾ ਨੁਕਸਾਨ ਵਪਾਰ ਪ੍ਰਤੀ ਨਿਰਾਸ਼ਾ ਪੈਦਾ ਕਰੇਗਾ। ਨੌਕਰੀ 'ਚ ਵੀ ਮਿਹਨਤ ਦੀ ਜ਼ਰੂਰਤ ਹੈ। ਮਿੱਤਰਾਂ ਦੇ ਝਗੜੇ 'ਚ ਫਸਣ ਨਾਲ ਖ਼ੁਦ ਦਾ ਨੁਕਸਾਨ ਕਰਵਾਉਗੇ।

ਉਪਾਅ-ਘਰੋਂ ਪੁਰਾਣਾ ਕਬਾੜ ਕੱਢੋ।


ਸਿੰਘ

ਪੇਟ 'ਚ ਦਰਦ ਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਠੰਢ ਤੋਂ ਬਚ ਕੇ ਰਹੋ। ਕਾਫੀ ਮਿਹਨਤ ਨਾਲ ਹੀ ਪੜ੍ਹਾਈ 'ਚ ਸਫਲ ਹੋ ਪਾਉਗੇ। ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ 'ਚ ਅੜਚਨਾਂ ਦਾ ਕਾਰਨ ਬਣੇਗਾ। ਨੌਕਰੀ 'ਚ ਇਮਾਨਦਾਰੀ ਦੀ ਸਖ਼ਤ ਜ਼ਰੂਰਤ ਹੈ। ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ। ਵੱਡਿਆਂ ਦਾ ਆਦਰ ਕਰੋ। ਪਰਿਵਾਰ ਤੇ ਦੋਸਤਾਂ 'ਚ ਸੰਤੁਲਨ ਬਣਾ ਕੇ ਰੱਖੋ।

ਉਪਾਅ-ਕੁੱਤੇ ਨੂੰ ਦੁੱਧ ਬ੍ਰੈੱਡ ਦਿਉ।


ਕੰਨਿਆ

ਲੱਤਾਂ ਤੇ ਜੋੜਾਂ 'ਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ। ਸਾਰਾ ਹਫਤਾ ਪੜ੍ਹਾਈ 'ਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ। ਪੜ੍ਹਾਈ 'ਚ ਇਮਾਨਦਾਰੀ ਜ਼ਰੂਰੀ ਹੈ। ਵਪਾਰੀ ਦੁਕਾਨਦਾਰ ਕਾਰੋਬਾਰ 'ਚ ਘਾਟਾ ਕਰਵਾਉਣ ਦੀ ਫਿਰਾਕ 'ਚ ਰਹਿਣਗੇ। ਚੌਕਸ ਰਹਿਣ ਦੀ ਸਖ਼ਤ ਜ਼ਰੂਰਤ ਹੈ। ਬਾਹਰੀ ਦੋਸਤਾਂ ਨਾਲ ਘੁੰਮਣਾ ਘਰ 'ਚ ਕਲੇਸ਼ ਦਾ ਕਾਰਨ ਬਣੇਗਾ, ਇਸ ਲਈ ਪਰਿਵਾਰ ਨੂੰ ਜ਼ਿਆਦਾ ਸਮਾਂ ਦਿਓ।

ਉਪਾਅ-ਗਾਵਾਂ ਨੂੰ ਗੁੜ ਦਾਨ ਕਰੋ।


ਤੁਲਾ

ਸਿਹਤ ਠੀਕ ਪਰ ਪਰਿਵਾਰ 'ਤੇ ਗੁੱਸਾ ਕੱਢਣਾ ਪਰੇਸ਼ਾਨੀ ਪੈਦਾ ਕਰੇਗਾ। ਬੱਚਿਆਂ ਦੀ ਪੜ੍ਹਾਈ ਦਾ ਧਿਆਨ ਨਾ ਕਰਨਾ ਚਿੰਤਾ ਦੇਵੇਗਾ। ਮਿਹਨਤ ਕਰਦੇ ਰਹਿਣਾ ਹੈ, ਨਤੀਜੇ ਚੰਗੇ ਆਉਣਗੇ। ਕਿਸੇ ਦੀ ਗੱਲ 'ਚ ਟੰਗ ਫਸਾਉਣਾ ਮਹਿੰਗਾ ਪੈ ਸਕਦਾ ਹੈ। ਪਰਿਵਾਰ ਤੇ ਦੋਸਤਾਂ 'ਚ ਸੰਤੁਲਨ ਬਣਾ ਕੇ ਰੱਖੋ। ਵੱਡਿਆਂ ਦਾ ਧਿਆਨ ਤੇ ਸਤਿਕਾਰ ਦੋਵੇਂ ਕਰੋ।

ਉਪਾਅ-ਗਾਵਾਂ ਨੂੰ ਗੁੜ ਖਵਾਓ।


ਬ੍ਰਿਸ਼ਚਕ

ਰਾਤ ਦੀ ਰੁਟੀਨ ਠੀਕ ਕਰੋ ਤੇ ਸਮੇਂ ਸਿਰ ਸੌਣਾ ਸਿਹਤ ਲਈ ਠੀਕ ਰਹੇਗਾ। ਖਾਣ-ਪੀਣ ਵੇਲੇ ਧਿਆਨ ਰੱਖੋ। ਸਫਰ ਤੋਂ ਪਰਹੇਜ ਕਰੋ। ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ। ਮਿਹਨਤ 'ਤੇ ਜ਼ੋਰ ਦੇਵੋ। ਵਪਾਰ 'ਚ ਚੰਗੇ ਅਵਸਰ ਆਉਣਗੇ, ਸ਼ਾਂਤ ਰਹਿਣਾ ਸਿੱਖੋ। ਵੱਡਿਆਂ ਬਜ਼ੁਰਗਾਂ ਨਾਲ ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਚੰਗੀ ਸੰਗਤ 'ਚ ਬੈਠੋ ਤੇ ਦੋਸਤਾਂ ਨੂੰ ਵੀ ਪੂਰਾ ਸਮਾਂ ਦੇਵੋ।

ਉਪਾਅ-ਨੀਲਾ ਸਾਬਣ ਗ਼ਰੀਬਾਂ ਨੂੰ ਦਾਨ ਕਰੋ।


ਧਨੁ

ਜ਼ਿਆਦਾ ਘੁੰਮਣਾ ਸਿਹਤ ਖ਼ਰਾਬੀ ਕਰ ਸਕਦਾ ਹੈ। ਖਾਣ-ਪੀਣ ਦਾ ਧਿਆਨ ਰੱਖੋ। ਬਾਹਰਲੇ ਖਾਣੇ ਤੋਂ ਪਰਹੇਜ਼ ਕਰੋ। ਪੜ੍ਹਾਈ ਪ੍ਰਤੀ ਕਾਫੀ ਆਲਸ ਕਰ ਰਹੇ ਹੋ। ਕੰਮ ਬਦਲਣ 'ਚ ਨੁਕਸਾਨ ਹੋਣ ਦੀ ਆਸ ਰਹੇਗੀ। ਨੌਕਰੀ ਵਾਲੇ ਸਾਵਧਾਨੀ ਰੱਖਣ। ਪਤਨੀ ਪ੍ਰਤੀ ਜ਼ਿਆਦਾ ਤਿੱਖਾ ਬੋਲਣਾ ਪਰੇਸ਼ਾਨੀ ਪੈਦਾ ਕਰੇਗਾ। ਵੱਡਿਆਂ ਦਾ ਆਦਰ ਕਰੋ।

ਉਪਾਅ-ਘਰੋਂ ਪੁਰਾਣਾ ਕਬਾੜ ਕੱਢੋ।


ਮਕਰ

ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ। ਪਰੇਸ਼ਾਨੀ ਮੁਕਤ ਰਹਿਣ ਦੀ ਕੋਸ਼ਿਸ਼ ਕਰੋ। ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ। ਚੰਗੀ ਸੰਗਤ 'ਚ ਬੈਠੋ। ਵਪਾਰ 'ਚ ਖ਼ਰਚਾ ਜ਼ਿਆਦਾ ਤੇ ਫ਼ਾਇਦਾ ਘੱਟ ਰਹੇਗਾ। ਨੌਕਰੀ ਵਾਲਿਆਂ ਨੂੰ ਜ਼ਿਆਦਾ ਮਿਹਨਤ ਦੀ ਲੋੜ ਹੈ। ਪਰਿਵਾਰ ਵਾਲਿਆਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ। ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦਵੋ।

ਉਪਾਅ-ਘਰ ਦੀ ਛੱਤ 'ਤੇ ਝੰਡਾ ਲਗਾਓ।


ਕੁੰਭ

ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ। ਪੜ੍ਹਾਈ ਦਿਖਾਵਾ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ਼ ਹੈ। ਕਮਾਈ 'ਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ। ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।

ਉਪਾਅ-ਗ਼ਰੀਬਾਂ ਨੂੰ ਸਮੋਸੇ ਖਵਾਓ।


ਮੀਨ

ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬਿਮਾਰ ਰਹੋਗੇ। ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇ। ਪੜ੍ਹਾਈ 'ਚ ਮਿਹਨਤ ਦੀ ਲੋੜ ਹੈ ਤਾਂ ਹੀ ਚੰਗੇ ਨਤੀਜੇ ਮਿਲਣਗੇ। ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ। ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ। ਦੋਸਤਾਂ ਨੂੰ ਵੀ ਪੂਰਾ ਸਮਾਂ ਦਵੋ।

ਉਪਾਅ-ਹਨੂਮਾਨ ਦੀ ਪੂਜਾ ਕਰੋ।

Posted By: Jagjit Singh