-ਦੀਪਕ ਅਰੋੜਾ

ਇਸ ਹਫ਼ਤੇ

6 ਜਨਵਰੀ : ਪੁੱਤਰ ਦਾ ਇਕਾਦਸ਼ੀ ਵਰਤ

10 ਜਨਵਰੀ : ਪੋਹ ਪੁੰਨਿਆ

10 ਜਨਵਰੀ : ਮਾਘ ਇਸ਼ਨਾਨ ਸ਼ੁਰੂਮੇਖ

ਹਾਵੀ ਹੋਇਆ ਆਲਸ ਸਰੀਰ 'ਚ ਪਰੇਸ਼ਾਨੀ ਪੈਦਾ ਕਰੇਗਾ। ਪੜ੍ਹਾਈ 'ਚ ਲਾਪਰਵਾਹੀ ਕਰਨ ਨਾਲ ਆਪਣੇ ਅੱਗੇ ਪਰੇਸ਼ਾਨੀ ਪੈਦਾ ਕਰੋਗੇ। ਵਪਾਰੀਆਂ ਨਾਲ ਤਾਲਮੇਲ ਬਣਾ ਕੇ ਵਪਾਰ ਨੂੰ ਅੱਗੇ ਵਧਾ ਸਕੋਗੇ। ਪਰਿਵਾਰ ਦੇ ਸਾਰੇ ਮੈਂਬਰਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਉਪਾਅ-ਕੁੱਤਿਆਂ ਨੂੰ ਦੁੱਧ ਬਰੈੱਡ ਪਾਉ।


ਬ੍ਰਿਖ

6, 7 ਸਿਹਤ ਪ੍ਰਤੀ ਧਿਆਨ ਰੱਖਣ ਵਾਲੇ ਦਿਨ ਹਨ। ਝੂਠ ਬੋਲ ਕੇ ਆਪਣਾ ਨੁਕਸਾਨ ਕਰੋਗੇ। ਵਪਾਰ 'ਚ ਮੰਦੀ ਪਰੇਸ਼ਾਨੀ ਦਾ ਕਾਰਨ ਬਣੇਗੀ। ਕਿਸੇ ਦੇ ਕੰਮ 'ਚ ਮੋਹਰੀ ਹੋਣਾ ਮੁਸੀਬਤ ਦਾ ਕਾਰਨ ਬਣੇਗਾ।

ਉਪਾਅ-ਗਊਸ਼ਾਲਾ 'ਚ ਗਾਵਾਂ ਨੂੰ ਪਾਣੀ ਪਿਲਾਉ।


ਮਿਥੁਨ

ਹਫਤੇ ਦੇ ਪਹਿਲੇ ਤਿੰਨ ਦਿਨ ਸਰੀਰ 'ਚ ਦਰਦਾਂ ਤੇ ਥਕਾਵਟ ਮਹਿਸੂਸ ਕਰੋਗੇ। ਦੂਜਿਆਂ ਨੂੰ ਦਿਖਾਉਣ ਦੀ ਬਜਾਏ ਮਨ ਲਗਾ ਕੇ ਪੜ੍ਹਾਈ ਕਰੋ। ਵਾਰ-ਵਾਰ ਵਪਾਰ 'ਚ ਬਦਲਾਅ ਕਰਨਾ ਘਾਟੇ ਦਾ ਸੌਦਾ ਰਹੇਗਾ। ਪਤਨੀ ਨਾਲ ਤਲਖੀ ਘਰ 'ਚ ਤਣਾਅ ਪੈਦਾ ਕਰੇਗੀ।

ਉਪਾਅ-ਬਾਂਦਰਾਂ ਨੂੰ ਛੋਲੇ ਪਾਉ।


ਕਰਕ

ਪੇਟ ਪੱਖੋਂ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਉ। ਆਪਣੀ ਚਿੰਤਾ ਜਾਂ ਪਰੇਸ਼ਾਨੀ ਪੜ੍ਹਾਈ ਨਾਲ ਮਿਕਸ ਨਾ ਕਰੋ। ਕਾਰੋਬਾਰ 'ਚ ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ। ਬੱਚਿਆਂ ਦੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ-ਗਾਵਾਂ ਨੂੰ ਮੂਲੀਆਂ ਦਾਨ ਕਰੋ।


ਸਿੰਘ

ਹਫਤੇ ਪੇਟ ਪ੍ਰਤੀ ਤਕਲੀਫ ਬਣੀ ਰਹੇਗੀ, ਕਬਜ਼ ਗੈਸ ਹੋ ਸਕਦੀ ਹੈ। ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਈਲ 'ਚ ਜ਼ਿਆਦਾ ਧਿਆਨ ਦੇਵੋਗੇ। ਕਾਰੋਬਾਰ ਪ੍ਰਤੀ ਨਿਰਾਸ਼ਾ ਰਹੇਗੀ ਪਰ ਇਹ ਥੋੜ੍ਹੇ ਸਮੇਂ ਵਾਸਤੇ ਹੈ। ਛੋਟੀ ਜਿਹੀ ਬਹਿਸ ਲੜਾਈ ਵਧਾ ਸਕਦੀ ਹੈ।

ਉਪਾਅ-ਗੁਰੂ ਘਰ 'ਚ ਚਾਹ ਪੱਤੀ ਦਾਨ ਕਰੋ।


ਕੰਨਿਆ

ਹਫਤੇ ਦੇ ਆਖ਼ਰੀ ਦੋ ਦਿਨ ਛੱਡ ਕੇ ਹਫਤਾ ਪਰੇਸ਼ਾਨੀ ਮੁਕਤ ਰਹੇਗਾ। ਸਰੀਰ 'ਚ ਸੁਸਤੀ ਤੇ ਯਾਦ ਕਰਨ 'ਚ ਪਰੇਸ਼ਾਨੀ ਆਵੇਗੀ। ਕੰਮ ਪ੍ਰਤੀ ਨਿਰਾਸ਼ਾ ਵਧਦੀ ਜਾ ਰਹੀ ਹੈ। ਵੱਡਿਆਂ ਪ੍ਰਤੀ ਨਾਰਾਜ਼ਗੀ ਵੱਧ ਸਕਦੀ ਹੈ।

ਉਪਾਅ-ਖੱਟੀ-ਮਿੱਠੀ ਟਾਫੀਆਂ ਬੱਚਿਆਂ ਨੂੰ ਵੰਡੋ।


ਤੁਲਾ

ਸਿਹਤ ਠੀਕ ਪਰ ਗੁੱਸਾ ਹਾਵੀ ਰਹੇਗਾ। ਪੜ੍ਹਨ ਪ੍ਰਤੀ ਰੁਚੀ ਘੱਟ ਰਹੇਗੀ। ਵਪਾਰ 'ਚ ਜਿੰਨੀ ਮਿਹਨਤ ਕਰੋਗੇ, ਵਾਧੇ 'ਚ ਰਹੋਗੇ। ਬਿਨਾਂ ਗੱਲ ਤੋਂ ਮਜਾਕ ਕਰਨਾ ਭਾਰੀ ਪੈ ਸਕਦਾ ਹੈ।

ਉਪਾਅ-ਗਾਵਾਂ ਨੂੰ ਗੁੜ ਦਾਨ ਕਰੋ।


ਬ੍ਰਿਸ਼ਚਕ

ਰਾਤ ਦੀ ਰੁਟੀਨ ਸਮਾਂ ਠੀਕ ਕਰੋ। ਪੜ੍ਹਨ 'ਚ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ। ਕੰਮ ਪ੍ਰਤੀ ਚੰਗੇ ਅਵਸਰ ਆਉਣ ਦੀ ਆਸ ਪਰ ਸੁਭਾਅ ਸ਼ਾਂਤ ਰੱਖੋ। ਸਹੁਰੇ ਪਰਿਵਾਰ ਨਾਲ ਨਾਰਾਜ਼ਗੀ ਪੈਦਾ ਹੋ ਸਕਦੀ ਹੈ।

ਉਪਾਅ-ਨੀਲਾ ਸਾਬਣ ਦਾਨ ਕਰੋ।


ਧਨੁ

ਜ਼ਿਆਦਾ ਘੁੰਮਣਾ ਸਿਹਤ 'ਚ ਖ਼ਰਾਬੀ ਕਰ ਸਕਦਾ ਹੈ। ਪੜ੍ਹਾਈ ਪ੍ਰਤੀ ਕਾਫੀ ਆਲਸੀ ਬਣ ਰਹੇ ਹੋ। ਕੰਮ ਬਦਲਣ 'ਚ ਨੁਕਸਾਨ ਹੋਣ ਦੀ ਆਸ ਰਹੇਗੀ। ਪਤਨੀ ਪ੍ਰਤੀ ਜ਼ਿਆਦਾ ਕੜਵਾ ਬੋਲਣ ਕਾਰਨ ਘਰ ਦਾ ਮਾਹੌਲ ਖਰਾਬ ਰਹੇਗਾ।

ਉਪਾਅ-ਪੁਰਾਣੇ ਕੱਪੜੇ ਦਾਨ ਕਰੋ।


ਮਕਰ

ਸਿਰ ਤੇ ਕਮਰ 'ਚ ਦਰਦਾਂ ਮਹਿਸੂਸ ਕਰੋਗੇ। ਬੇਕਾਰ ਦੀਆਂ ਬਾਹਰੀ ਸੋਚਾਂ ਪੜ੍ਹਾਈ ਦਾ ਨੁਕਸਾਨ ਕਰਨਗੀਆਂ। ਜ਼ਿਆਦਾ ਖਰਚਾ ਕਮਾਈ ਪ੍ਰਤੀ ਨਿਰਾਸ਼ਾ ਪੈਦਾ ਕਰੇਗਾ। ਮਿੱਤਰਾਂ ਨਾਲ ਬਾਹਰੀ ਟੂਰ ਬਣਨ ਦਾ ਆਸਾਰ ਹੈ।

ਉਪਾਅ-ਪੁਰਾਣਾ ਕਬਾੜ ਘਰੋਂ ਕੱਢੋ।


ਕੁੰਭ

ਬਾਹਰੀ ਖਾਣਾ ਸਿਹਤ 'ਚ ਖ਼ਰਾਬੀ ਪੈਦਾ ਕਰੇਗਾ, ਪਰਹੇਜ ਕਰੋ। ਪੜ੍ਹਾਈ ਪ੍ਰਤੀ ਆਲਸ ਪਰੇਸ਼ਾਨੀ ਪੈਦਾ ਕਰੇਗਾ। ਜ਼ਿਆਦਾ ਕਾਹਲੀ ਕਮਾਈ 'ਚ ਹੋਰ ਪਰੇਸ਼ਾਨੀ ਪੈਦਾ ਕਰੇਗੀ। ਭੈਣ-ਭਰਾਵਾਂ 'ਚ ਨਾਰਾਜ਼ਗੀ ਪਰਿਵਾਰ 'ਚ ਤਣਾਅ ਪੈਦਾ ਕਰੇਗੀ।

ਉਪਾਅ-ਹਨੂਮਾਨ ਮੰਦਰ ਪਾਨ ਚੜ੍ਹਾਉ।


ਮੀਨ

ਇਸਤਰੀ ਜਾਤਕ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ। ਪੜ੍ਹਾਈ 'ਚ ਬਹਾਨੇਬਾਜ਼ੀ ਛੋਟੇ ਬੱਚਿਆਂ 'ਤੇ ਵੀ ਬੁਰਾ ਅਸਰ ਪਾਵੇਗੀ। ਵਪਾਰ 'ਚ ਮੰਦੀ ਨਿਰਾਸ਼ਾ ਦਾ ਕਾਰਨ ਬਣੇਗੀ। ਬੋਲੀ 'ਤੇ ਕੰਟਰੋਲ ਕਰਨ ਨਾਲ ਝਗੜੀ ਤੋਂ ਬਚਾਅ ਰਹੇਗਾ।

ਉਪਾਅ-ਮੰਦਰ ਦੇ ਪੁਜਾਰੀਆਂ ਨੂੰ ਪੀਲੇ ਕੱਪੜੇ ਦਾਨ ਕਰੋ।

Posted By: Jagjit Singh