-ਦੀਪਕ ਅਰੋੜਾ


ਇਸ ਹਫਤੇ

1 ਜਨਵਰੀ-ਅੰਗਰੇਜ਼ੀ ਨਵਾਂ ਸਾਲ ਸ਼ੁਰੂ

2 ਜਨਵਰੀ-ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਉਤਸਵ


ਮੇਖ

ਇਸ ਹਫ਼ਤੇ ਸਿਹਤ ਖ਼ਰਾਬ ਰਹਿ ਸਕਦੀ ਹੈ, ਬਾਹਰੀ ਖਾਣੇ ਤੋਂ ਪਰਹੇਜ ਜ਼ਰੂਰੀ ਹੈ। ਪੜ੍ਹਨ ਤੋਂ ਭੱਜ ਰਹੇ ਹੋ, ਭਵਿੱਖ ਖਰਾਬ ਨਾ ਕਰੋ।ਪੜ੍ਹਾਈ ਲਈ ਸਖ਼ਤ ਮਿਹਨਤ ਦੀ ਲੋੜ ਹੈ। ਵਪਾਰ ਵਿਚ ਨੁਕਸਾਨ ਹੋ ਰਿਹਾ, ਨੌਕਰਾਂ 'ਤੇ ਦੁਕਾਨ ਦੀ ਵਾਗਡੋਰ ਨਾ ਸੁੱਟੋ। ਬੱਚਿਆਂ ਨੂੰ ਸਮਾਂ ਨਾ ਦੇਣ ਪਰਿਵਾਰ ਵਿਚ ਨਾਰਾਜ਼ਗੀ ਦਾ ਕਾਰਨ ਬਣੇਗਾ। ਮਤਲਬੀ ਦੋਸਤਾਂ ਤੋਂ ਦੂਰੀ ਬਣਾ ਕੇ ਰੱਖੋ।

ਉਪਾਅ-ਗਊਸ਼ਾਲਾ 'ਚ ਗਾਵਾਂ ਨੂੰ ਰੋਟੀ ਖਵਾਓ।


ਬ੍ਰਿਖ

ਇਸ ਹਫ਼ਤੇ ਸਿਹਤ ਪ੍ਰਤੀ ਪੂਰੀ ਸਾਵਧਾਨੀ ਰੱਖਣੀ ਜ਼ਰੂਰੀ ਹੈ। ਪੜ੍ਹਾਈ ਠੀਕ ਹੈ, ਬੱਚਿਆਂ ਨੂੰ ਗਲਤ ਰਸਤੇ ਪੈਣ ਤੋਂ ਬਚਾਓ। ਕਾਰੋਬਾਰ ਠੀਕ ਰਹੇਗਾ ਪਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ ਕਰੋ, ਨੁਕਸਾਨ 'ਚ ਰਹੋਗੇ। ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ।

ਉਪਾਅ-ਮੰਦਰ 'ਚ ਪੰਡਿਤਾਂ ਨੂੰ ਦਾਨ ਦਿਓ।


ਮਿਥੁਨ

ਸਰੀਰ 'ਚ ਦਰਦਾਂ ਅਤੇ ਅੱਖਾਂ 'ਚੋਂ ਪਾਣੀ ਚੱਲਣ ਦਾ ਯੋਗ ਹੈ। ਪੜ੍ਹਨ-ਲਿਖਣ 'ਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ। ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋ। ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਸਾਥੀ ਕਾਰੋਬਾਰੀਆਂ ਤੋਂ ਕੰਮਕਾਜ ਦੀ ਸਿਖ ਲਵੋ ਅਤੇ ਵਪਾਰ ਵਿਚ ਤਵੱਜੋ ਦਿਉ। ਪਤਨੀ ਤੇ ਪਰਿਵਾਰ ਨੂੰ ਸਮਾਂ ਦੇਣਾ ਬਿਹਤਰ ਰਹੇਗਾ। ਦੋਸਤਾਂ ਤੇ ਪਰਿਵਾਰ 'ਚ ਸੰਤੁਲਨ ਬਣਾ ਕੇ ਰੱਖੋ।

ਉਪਾਅ-ਗਾਵਾਂ ਨੂੰ ਪਾਣੀ ਪਿਲਾ


ਕਰਕ

ਪਰਿਵਾਰ 'ਚ ਵੱਡਿਆਂ ਦੀ ਸਿਹਤ ਖ਼ਰਾਬ ਹੋਣ ਦੇ ਆਸਾਰ ਹਨ, ਧਿਆਨ ਦਿਓ। ਪੜ੍ਹਾਈ 'ਚ ਰੁਕਾਵਟਾਂ ਆਉਣਗੀਆਂ ਪਰ ਮਿਹਨਤ ਦਾ ਫਲ਼ ਜ਼ਰੂਰ ਮਿਲਦਾ ਹੈ। ਕਮਾਈ ਠੀਕ ਹੋ ਰਹੀ ਹੈ ਤਾਂ ਖ਼ਰਚਾ ਸੰਭਲ ਕੇ ਕਰੋ। ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ, ਪਰੇਸ਼ਾਨੀ ਵੱਧ ਸਕਦੀ ਹੈ। ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦਿਓ।

ਉਪਾਅ-ਕੀੜਿਆਂ ਨੂੰ ਤਿੱਲ ਚੌਲ ਪਾਓ।


ਸਿੰਘ

ਬਾਹਰੀ ਖਾਣਾ ਨੁਕਸਾਨ ਕਰੇਗਾ, ਪੇਟ 'ਚ ਖ਼ਰਾਬੀ ਪੈਦਾ ਕਰ ਸਕਦਾ ਹੈ। ਪੜ੍ਹਾਈ ਔਖੀ ਨਹੀਂ, ਬਸ ਮਨ ਲਗਾ ਕੇ ਪੜ੍ਹਨ ਦੀ ਜ਼ਰੂਰਤ ਹੈ। ਵਪਾਰ 'ਚ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਨੌਕਰਾਂ 'ਤੇ ਨਿਗਾਹ ਰੱਖਣੀ ਜ਼ਰੂਰੀ ਹੈ। ਦੋਸਤ, ਰਿਸ਼ਤੇਦਾਰ ਤੁਹਾਨੂੰ ਪਰਿਵਾਰ ਤੋਂ ਦੂਰ ਕਰ ਰਹੇ ਹਨ। ਇਨ੍ਹਾਂ ਦਾ ਸਾਥ ਛੱਡਣਾ ਪੈ ਸਕਦਾ ਹੈ।ਪਰਿਵਾਰ ਤੇ ਦੋਸਤਾਂ ਵਿਚ ਸੰਤੁਲਨ ਬਣਾ ਕੇ ਰੱਖੋ।

ਉਪਾਅ-ਮੰਦਰ ਦੇ ਪੁਜਾਰੀਆਂ ਨੂੰ ਪੀਲੇ ਕੱਪੜੇ ਦਾਨ ਕਰੋ।


ਕੰਨਿਆ

ਠੰਢ ਤੋਂ ਬਚਾਅ ਜ਼ਰੂਰੀ ਹੈ, ਸਿਹਤ ਖ਼ਰਾਬ ਕਰ ਸਕਦੀ ਹੈ। ਪੜ੍ਹਾਈ ਜ਼ਰੂਰੀ ਹੈ, ਇਸ ਤੋਂ ਭੱਜ ਕੇ ਸਮਾਂ ਬਰਬਾਦ ਕਰ ਰਹੇ ਹੋ। ਪੜ੍ਹਾਈ ਵਿਚ ਜ਼ਿਆਦਾ ਮਿਹਨਤ ਦੀ ਲੋੜ ਹੈ ਤਾਂ ਹੀ ਬਿਹਤਰ ਨਤੀਜਾ ਆਵੇਗਾ। ਨੌਕਰੀ 'ਚ ਸਾਥੀ ਕਰਮਚਾਰੀ ਪਰੇਸ਼ਾਨੀ ਪੈਦਾ ਕਰਨਗੇ। ਪਰਿਵਾਰ ਨੂੰ ਸਮਾਂ ਦਿਓ ਅਤੇ ਬਾਹਰੀ ਦੀ ਦੌੜ-ਭੱਜ ਘਟਾਉਣੀ ਪਵੇਗੀ।

ਉਪਾਅ-ਪੰਛੀਆਂ ਨੂੰ ਦਾਣਾ ਪਾਓ।


ਤੁਲਾ

ਸ਼ੁਰੂਆਤੀ ਦੋ ਦਿਨ 30 ਤੇ 1 ਜਨਵਰੀ ਨੂੰ ਆਲਸ ਰਹੇਗਾ। ਗੀਤ ਸੰਗੀਤ ਦੀ ਰੁਚੀ ਘਟਾ ਕੇ ਪੜ੍ਹਾਈ 'ਚ ਲਗਾਉਣੀ ਪਵੇਗੀ। ਕਾਰੋਬਾਰ ਪ੍ਰਤੀ ਲਾਪਰਵਾਹੀ ਕੰਮ ਘਟਾਏਗੀ। ਨੌਕਰੀ ਵਿਚ ਵੀ ਮਿਹਨਤ ਦੀ ਲੋੜ ਹੈ। ਛੋਟਿਆਂ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਦੀ ਸੋਚ 'ਤੇ ਪੂਰਾ ਉਤਰੋ।

ਉਪਾਅ-ਗਾਵਾਂ ਦੀ ਸੇਵਾ ਉੱਤਮ ਰਹੇਗੀ।


ਬ੍ਰਿਸ਼ਚਕ

1 ਅਤੇ 2 ਜਨਵਰੀ ਸਿਰ ਅਤੇ ਪਿੱਠ ਵਿਚ ਦਰਦ ਰਹਿ ਸਕਦਾ ਹੈ। ਪੜ੍ਹਾਈ ਘੱਟ ਅਤੇ ਬਾਹਰੀ ਕੰਮਾਂ 'ਚ ਸਮਾਂ ਖ਼ਰਾਬ ਕਰੋਗੇ। ਖ਼ਰਚਿਆਂ 'ਤੇ ਕੰਟਰੋਲ ਕਰ ਕੇ ਵਪਾਰ 'ਚ ਤਰੱਕੀ ਪਾਉਗੇ। ਆਪਣੀ ਬੋਲੀ ਕਾਫੀ ਸੰਭਾਲ ਕੇ ਵਰਤੋਂ, ਝਗੜੇ ਦਾ ਅੰਦੇਸ਼ਾ ਹੈ।

ਉਪਾਅ-ਘਰ 'ਚੋਂ ਕਬਾੜ ਬਾਹਰ ਕੱਢੋ।


ਧਨੁ

ਹਫ਼ਤੇ ਦੇ ਆਖ਼ਰੀ ਤਿੰਨ ਦਿਨ ਸਿਹਤ ਖ਼ਰਾਬ ਹੋਣ ਦੇ ਯੋਗ ਹਨ। ਸਵੇਰ ਵੇਲੇ ਉੱਠ ਕੇ ਪੜ੍ਹਾਈ ਕਰਨਾ ਫਾਇਦੇਮੰਦ ਰਹੇਗਾ। ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ। ਦੂਜਿਆਂ 'ਤੇ ਭਰੋਸਾ ਕਰਨਾ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ-ਬ੍ਰਾਹਮਣ ਨੂੰ ਫਲ਼-ਫਰੂਟ ਦਾਨ ਕਰੋ।


ਮਕਰ

ਬੇਕਾਰ ਸੋਚਾਂ ਨਾਲ ਸਰੀਰ ਨੂੰ ਬਿਮਾਰੀ ਦਾ ਘਰ ਨਾ ਬਣਾਓ। ਸਾਥੀ ਦੋਸਤਾਂ ਦੀ ਮਦਦ ਲੈ ਕੇ ਪੜ੍ਹਾਈ 'ਚ ਅੱਗੇ ਨਿਕਲਣ ਦੀ ਕੋਸ਼ਿਸ਼ ਕਰੋ। ਨੌਕਰੀ ਵਪਾਰ ਦੋਵਾਂ 'ਚ ਖ਼ਰਚਾ ਪਰੇਸ਼ਾਨ ਕਰੇਗਾ। ਪਰਿਵਾਰ ਦੇ ਸਾਰੇ ਜੀਆਂ ਦੇ ਸੁਰ ਅਲੱਗ-ਅਲੱਗ ਹੋਣਗੇ, ਉਨ੍ਹਾਂ ਦੀਆਂ ਗੱਲਾਂ 'ਤੇ ਵਿਚਾਰ ਕਰੋ।

ਉਪਾਅ-ਘਰ ਆਏ ਭਿਖਾਰੀ ਨੂੰ ਰੋਟੀ ਖਵਾਓ।


ਕੁੰਭ

ਜ਼ਿਆਦਾ ਸਮੇਂ ਤਕ ਜਾਗਣਾ ਸਿਹਤ ਖਰਾਬੀ ਦਾ ਕਾਰਨ ਬਣੇਗਾ। ਪੜ੍ਹਾਈ ਮਨ ਲਗਾ ਕੇ ਕਰਨਾ ਤੁਹਾਡੇ ਲਈ ਫਾਇਦੇਮੰਦ ਰਹੇਗਾ।ਵਪਾਰ 'ਚ ਕਮਾਈ ਜ਼ਿਆਦਾ ਲਈ ਸਮੇਂ ਦੇਣ ਦੀ ਜ਼ਰੂਰਤ ਹੈ। ਪਰਿਵਾਰ ਦੀ ਉਮੀਦਾਂ 'ਤੇ ਪੂਰਾ ਉਤਰਨਾ ਜ਼ਰੂਰੀ ਹੈ।

ਉਪਾਅ-ਬੱਚਿਆਂ ਨੂੰ ਟਾਫੀਆਂ ਦਾਨ ਕਰੋ।


ਮੀਨ

ਛੋਟੀ-ਮੋਟੀ ਪਰੇਸ਼ਾਨੀ ਨੂੰ ਹਾਵੀ ਨਾ ਹੋਣ ਦਿ, ਪੂਰਾ ਹਫ਼ਤਾ ਠੀਕ ਰਹੇਗਾ। ਪੜ੍ਹਨ ਪ੍ਰਤੀ ਰੁਚੀ ਘੱਟ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ। ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗੀ। ਪਤਨੀ ਅਤੇ ਬੇਟੀ ਪ੍ਰਤੀ ਥੋੜ੍ਹੀ ਪਰੇਸ਼ਾਨੀ ਆਵੇਗੀ।

ਉਪਾਅ-ਲਕਸ਼ਮੀ ਮਾਤਾ ਦੀ ਪੂਜਾ ਕਰੋ।

Posted By: Jagjit Singh