- ਦੀਪਕ ਅਰੋੜਾ


ਇਸ ਹਫ਼ਤੇ

8 ਦਸੰਬਰ-ਮੋਖਦਾ ਇਕਾਦਸ਼ੀ ਵਰਤ।

11 ਦਸੰਬਰ-ਸ਼੍ਰੀ ਦੱਤਾਤਰੇ ਜੈਅੰਤੀ।


ਮੇਖ

ਸਿਹਤ-ਆਲਸ ਰਹਿਣ ਨਾਲ ਸਿਹਤ ਖ਼ਰਾਬ ਹੋਣ ਦਾ ਯੋਗ ਹੈ।

ਪੜ੍ਹਾਈ, ਸਿੱਖਿਆ-ਪੜ੍ਹਨਾ ਔਖਾ ਜਾਪੇਗਾ, ਪੜ੍ਹਾਈ ਤੋਂ ਭੱਜਣਾ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ-ਵਪਾਰ 'ਚ ਵਾਧੇ ਲਈ ਸੋਚ ਵੱਡੀ ਰੱਖਣੀ ਪਵੇਗੀ।

ਪਰਿਵਾਰ, ਦੋਸਤ-ਬੱਚਿਆਂ ਨਾਲ ਪਿਆਰ ਅਤੇ ਵੱਡਿਆਂ ਦਾ ਆਦਰ ਕਰਨਾ ਚੰਗਾ ਰਹੇਗਾ।

ਉਪਾਅ-ਗ਼ਰੀਬਾਂ ਨੂੰ ਕੜੀ ਚਾਵਲ ਦਾਨ ਕਰੋ।


ਬ੍ਰਿਖ

ਸਿਹਤ-9, 10 ਨੂੰ ਸਿਹਤ ਪ੍ਰਤੀ ਖਾਸ ਸਾਵਧਾਨੀ ਕਰੋ।

ਪੜ੍ਹਾਈ, ਸਿੱਖਿਆ-ਝੂਠ ਬੋਲਣਾ ਪੜ੍ਹਾਈ ਦਾ ਨੁਕਸਾਨ ਕਰਨਾ ਹੋਵੇਗਾ।

ਨੌਕਰੀ, ਵਪਾਰ-ਕੰਮ ਕਾਫੀ ਧੀਮੀ ਗਤੀ ਨਾਲ ਚੱਲਣਗੇ, ਪਰੇਸ਼ਾਨੀ ਵਧੇਗੀ।

ਪਰਿਵਾਰ, ਦੋਸਤ-ਬਹਿਸ ਸਾਰਾ ਹਫਤਾ ਪਰੇਸ਼ਾਨੀ ਕਰ ਸਕਦੀ ਹੈ।

ਉਪਾਅ-ਪੰਡਿਤਾਂ ਨੂੰ ਪੀਲੇ ਕੱਪੜੇ ਦਾਨ ਕਰੋ।


ਮਿਥੁਨ

ਸਿਹਤ-4, 5, 6 ਸਰੀਰ 'ਚ ਕਾਫੀ ਥਕਾਵਟ ਅਤੇ ਬਿਮਾਰ ਮਹਿਸੂਸ ਕਰੋਗੇ।

ਪੜ੍ਹਾਈ, ਸਿੱਖਿਆ-ਪੜ੍ਹਨਾ ਕਾਫੀ ਘੱਟ ਪਰ ਦਿਖਾਵਾ ਜ਼ਿਆਦਾ ਰਹੇਗਾ।

ਨੌਕਰੀ, ਵਪਾਰ-ਕੰਮ ਬਦਲਣਾ ਕੋਈ ਹੱਲ ਨਹੀਂ ਹੈ, ਮਿਹਨਤ ਜ਼ਿਆਦਾ ਕਰੋ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਕਾਫੀ ਸਹਿਜ ਅਤੇ ਸਬਰ ਭਰਿਆ ਵਿਹਾਰ ਕਰੋ।

ਉਪਾਅ-ਕਾਲੇ ਛੋਲਿਆਂ ਦੀ ਦਾਲ ਦਾਨ ਕਰੋ।


ਕਰਕ

ਸਿਹਤ-ਸਿਹਤ ਪ੍ਰਤੀ ਸੁਧਾਰ ਲਈ ਰਾਤ ਦੀ ਨੀਂਦ ਪੂਰੀ ਕਰਨਾ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਛੋਟੀ-ਮੋਟੀ ਅੜਚਨ ਆ ਸਕਦੀ ਹੈ।

ਨੌਕਰੀ, ਵਪਾਰ-ਖ਼ਰਚੇ ਪ੍ਰਤੀ ਸੰਭਾਲ ਕਰੋ, ਪੈਸੇ ਦੀ ਤੰਗੀ ਚੱਲੇਗੀ।

ਪਰਿਵਾਰ, ਦੋਸਤ-ਬੱਚਿਆਂ ਪ੍ਰਤੀ ਪਰੇਸ਼ਾਨੀ ਆਵੇਗੀ, ਬਾਕੀ ਠੀਕ ਰਹੇਗਾ।

ਉਪਾਅ-ਕੁੱਤੇ ਨੂੰ ਦੁੱਧ ਬਰੈੱਡ ਪਾਉ।


ਸਿੰਘ

ਸਿਹਤ-ਸਾਦਾ ਭੋਜਨ ਨਾ ਕਰਨਾ ਪੇਟ ਖਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ-ਪੜ੍ਹਨਾ ਔਖਾ ਜਾਪੇਗਾ, ਨਕਲ ਜਾਂ ਚਾਲਾਕੀ ਤੋਂ ਬਚੋ।

ਨੌਕਰੀ, ਵਪਾਰ-ਵਪਾਰ 'ਚ ਤੇਜ਼ੀ ਲਿਆਉਣ ਲਈ ਕਾਹਲੀ ਕਰਨਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ-ਕਿਸੇ 'ਤੇ ਆਪਣੇ ਫੈਸਲੇ ਥੋਪਣਾ ਗਲਤ, ਨਾਰਾਜ਼ਗੀ ਦਾ ਕਾਰਨ ਬਣੋਗੇ।

ਉਪਾਅ-ਕਾਲੇ ਕੀੜਿਆਂ ਨੂੰ ਤਿੱਲ ਸ਼ੱਕਰ ਪਾਉ।


ਕੰਨਿਆ

ਸਿਹਤ-ਰੋਜ਼ਾਨਾ ਨਵੀਆਂ ਪਰੇਸ਼ਾਨੀਆਂ ਸਿਹਤ ਖ਼ਰਾਬੀ ਦਾ ਕਾਰਨ ਬਣਨਗੀਆਂ।

ਪੜ੍ਹਾਈ, ਸਿੱਖਿਆ-ਪੜ੍ਹਾਈ ਦੇ ਸਮੇਂ ਬੇਕਾਰ ਟਾਈਮ ਖ਼ਰਾਬ ਕਰੋਗੇ।

ਨੌਕਰੀ, ਵਪਾਰ-ਪੈਸੇ ਪ੍ਰਤੀ ਸਾਰਾ ਹਫਤਾ ਭੱਜ-ਦੌੜ ਲੱਗੀ ਰਹੇਗੀ।

ਪਰਿਵਾਰ, ਦੋਸਤ-ਪਰਿਵਾਰ ਪ੍ਰਤੀ ਕਈ ਜ਼ਿੰਮੇਵਾਰੀਆਂ ਦਾ ਟਾਈਮ ਆ ਗਿਆ ਹੈ।

ਉਪਾਅ-ਕਾਲੇ ਛੋਲਿਆਂ ਦੀ ਦਾਲ ਗ਼ਰੀਬਾਂ ਵਿਚ ਵੰਡੋ।


ਤੁਲਾ

ਸਿਹਤ-ਸ਼ੁਰੂਆਤੀ ਦੋ ਦਿਨ 9-10 ਨੂੰ ਆਲਸ ਰਹੇਗਾ।

ਪੜ੍ਹਾਈ, ਸਿੱਖਿਆ-ਗੀਤ ਸੰਗੀਤ 'ਚ ਰੁਚੀ ਜ਼ਿਆਦਾ, ਪੜ੍ਹਾਈ ਤੋਂ ਦੂਰ ਰਹੋਗੇ।

ਨੌਕਰੀ, ਵਪਾਰ-ਕੰਮ ਪ੍ਰਤੀ ਲਾਪਰਵਾਹੀ ਕੰਮ 'ਚ ਨੁਕਸਾਨ ਦਾ ਕਾਰਨ ਬਣੇਗੀ।

ਪਰਿਵਾਰ, ਦੋਸਤ-ਛੋਟਿਆਂ ਨੂੰ ਦਬਾਉਣ ਦੀ ਬਜਾਏ ਪਿਆਰ ਕਰੋ।

ਉਪਾਅ-ਬਾਂਦਰਾਂ ਨੂੰ ਕੇਲੇ ਖਵਾਓੁ।


ਬ੍ਰਿਸ਼ਚਕ

ਸਿਹਤ-8, 9 ਨੂੰ ਸਿਰ ਭਾਰਾ ਅਤੇ ਪਿੱਠ 'ਚ ਜਕੜਨ ਪੈਦਾ ਹੋਵੇਗੀ।

ਪੜ੍ਹਾਈ, ਸਿੱਖਿਆ-ਸਮੇਂ ਦੀ ਬਰਬਾਦੀ ਕਰੋਗੇ ਅਤੇ ਪੜ੍ਹਾਈ ਤੋਂ ਮਨ ਚੁਰਾਉਗੇ।

ਨੌਕਰੀ, ਵਪਾਰ-ਖ਼ਰਚੇ ਅਤੇ ਨੁਕਸਾਨ ਸਾਰਾ ਹਫ਼ਤਾ ਮੂਡ ਖ਼ਰਾਬ ਕਰਨਗੇ।

ਪਰਿਵਾਰ, ਦੋਸਤ-ਆਪਣੀ ਬੋਲੀ 'ਤੇ ਕੰਟਰੋਲ ਕਰੋ, ਝਗੜੇ ਦਾ ਕਾਰਨ ਬਣੋਗੇ।

ਉਪਾਅ-ਕਬਾੜ ਘਰੋਂ ਬਾਹਰ ਕੱਢੋ।


ਧਨੁ

ਸਿਹਤ-8, 9 ਅਤੇ 10 ਸ਼ੁਰੂਆਤੀ ਤਿੰਨ ਦਿਨ ਸਿਹਤ ਖ਼ਰਾਬੀ ਦੇ ਦਿਨ ਹਨ।

ਪੜ੍ਹਾਈ, ਸਿੱਖਿਆ-ਰਾਤ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।

ਨੌਕਰੀ, ਵਪਾਰ-ਕਮਾਈ ਘੱਟ, ਖ਼ਰਚਾ ਜ਼ਿਆਦਾ ਬਜਟ ਖ਼ਰਾਬ ਕਰੇਗਾ।

ਪਰਿਵਾਰ, ਦੋਸਤ-ਦੋਸਤਾਂ ਦੀ ਜਿੱਦ ਮੰਨਣੀ ਪਰਿਵਾਰ 'ਚ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ-ਬ੍ਰਾਹਮਣਾਂ ਨੂੰ ਭੋਜਨ ਖਿਲਾਉ।


ਮਕਰ

ਸਿਹਤ-ਕਾਫੀ ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।

ਪੜ੍ਹਾਈ, ਸਿੱਖਿਆ-ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।

ਨੌਕਰੀ, ਵਪਾਰ-ਨੌਕਰੀ ਵਪਾਰ ਦੋਵਾਂ ਵਿਚ ਖ਼ਰਚਾ ਪਰੇਸ਼ਾਨ ਕਰੇਗਾ।

ਪਰਿਵਾਰ, ਦੋਸਤ-ਪਰਿਵਾਰ ਦੇ ਸਾਰੇ ਮੈਂਬਰ ਅਲੱਗ-ਅਲੱਗ ਰਾਗ ਅਲਾਪਣਗੇ।

ਉਪਾਅ-ਪੀਲਾ ਕੱਪੜਾ ਦਾਨ ਕਰੋ।


ਕੁੰਭ

ਸਿਹਤ-ਸਿਹਤ ਠੀਕ ਪਰ ਨੀਂਦ ਦਰਦਾਂ ਦਾ ਕਾਰਨ ਬਣੇਗੀ।

ਪੜ੍ਹਾਈ, ਸਿੱਖਿਆ-ਜ਼ਿਆਦਾ ਦਿਖਾਵਾ ਨਾ ਕਰੋ, ਸਿਰਫ ਪੜ੍ਹਾਈ ਕਰੋ।

ਨੌਕਰੀ, ਵਪਾਰ-ਕਮਾਈ 'ਚ ਵਾਧਾ ਪਰ ਬਚਤ ਨਹੀਂ ਹੋਵੇਗੀ।

ਪਰਿਵਾਰ, ਦੋਸਤ-ਪਰਿਵਾਰ ਦੀ ਉਮੀਦਾਂ 'ਤੇ ਪੂਰਾ ਉਤਰਨਾ ਔਖਾ ਜਾਪੇਗਾ।

ਉਪਾਅ-ਗ਼ਰੀਬਾਂ ਨੂੰ ਰੋਟੀ ਖਵਾਓ।


ਮੀਨ

ਸਿਹਤ-ਛੋਟੀ-ਮੋਟੀ ਪਰੇਸ਼ਾਨੀ ਸਾਰਾ ਹਫ਼ਤਾ ਚੱਲੇਗੀ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਰੁਚੀ ਵੀ ਘੱਟ ਤੇ ਮਾਹੌਲ ਵੀ ਖ਼ਰਾਬ ਜਾਪੇਗਾ।

ਨੌਕਰੀ, ਵਪਾਰ-ਬੇਕਾਰ ਪੈਸਾ ਬਰਬਾਦੀ ਤੋਂ ਬਚੋ, ਚਿੰਤਾ ਵਧੇਗੀ।

ਪਰਿਵਾਰ, ਦੋਸਤ-ਪਤਨੀ ਅਤੇ ਬੇਟੇ ਪ੍ਰਤੀ ਥੋੜ੍ਹੀ ਪਰੇਸ਼ਾਨੀ ਆਵੇਗੀ।

ਉਪਾਅ-ਲਕਸ਼ਮੀ ਮਾਤਾ ਦੀ ਪੂਜਾ ਕਰੋ।

Posted By: Jagjit Singh