-ਦੀਪਕ ਅਰੋੜਾ


ਇਸ ਹਫਤੇ

4 ਨਵੰਬਰ-ਗੋਪ ਅਸ਼ਟਮੀ

5 ਨਵੰਬਰ-ਅਕਸ਼ੇ ਨੌਮੀ

8 ਨਵੰਬਰ-ਭੀਸ਼ਮ ਪੰਚਕ ਸ਼ੁਰ


ਮੇਖ

ਸਿਹਤ-ਸ਼ੂਗਰ ਦੇ ਪਰੇਸ਼ਾਨ ਰੋਗੀ ਇਸ ਹਫਤੇ ਪਰੇਸ਼ਾਨ ਹੋ ਸਕਦੇ ਹਨ।

ਪੜ੍ਹਾਈ, ਸਿੱਖਿਆ-ਪੜ੍ਹਾਈ ਲਈ ਸਹੀ ਮੌਕੇ ਰਹਿਣਗੇ ਪਰ ਆਲਸ ਖਤਮ ਕਰਨਾ ਪਵੇਗਾ।

ਨੌਕਰੀ, ਵਪਾਰ-ਵਪਾਰੀ ਕੰਮ-ਕਾਜ ਦੀ ਪਰੇਸ਼ਾਨੀ 'ਚ ਉਲਝੇ ਰਹਿਣਗੇ।

ਪਰਿਵਾਰ, ਦੋਸਤ-ਕਿਸੇ ਨੂੰ ਕੜਵੇ ਬੋਲ ਬੋਲਣਾ ਪਰੇਸ਼ਾਨੀ ਪੈਦਾ ਕਰ ਸਕਦੇ ਹਨ।

ਉਪਾਅ-ਪੀਲੀ ਮਠਿਆਈ ਦਾਨ ਕਰੋ।


ਬ੍ਰਿਖ

ਸਿਹਤ-ਸਰੀਰ 'ਚ ਦਰਦਾਂ ਅਤੇ ਥਕਾਵਟ ਰਹਿਣ ਦਾ ਯੋਗ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਤੋਂ ਡਰਦੇ ਹੋਏ ਬਹਾਨੇ ਬਣਾਉਂਦੇ ਰਹੋਗੇ।

ਨੌਕਰੀ, ਵਪਾਰ-ਬੇਕਾਰ ਦੀਆਂ ਯੋਜਨਾਵਾਂ ਵਿਚ ਸਮੇਂ ਖ਼ਰਾਬ ਕਰੋਗੇ, ਧਨ ਦੀ ਵੀ ਸਮੱਸਿਆ ਪੈਦਾ ਹੋਵੇਗੀ।

ਪਰਿਵਾਰ, ਦੋਸਤ-ਕੰਮ 'ਚ ਜਿੱਦ ਪਰੇਸ਼ਾਨੀ ਪੈਦਾ ਕਰੇਗੀ। ਇਸ ਲਈ ਕੋਈ ਵੀ ਕੰਮ ਸੋਚ-ਸਮਝ ਕੇ ਕਰੋ।

ਉਪਾਅ-ਗਊਸ਼ਾਲਾ ਵਿਚ ਨਮਕ ਦਾਨ ਕਰੋ।


ਮਿਥੁਨ

ਸਿਹਤ-ਮਾਨਸਿਕ ਚਿੰਤਾਵਾਂ ਕਾਰਨ ਸਰੀਰ 'ਚ ਵਿਕਾਰ ਰਹੇਗਾ।

ਪੜ੍ਹਾਈ, ਸਿੱਖਿਆ-ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮੇਂ ਖ਼ਰਾਬ ਕਰੋਗੇ।

ਨੌਕਰੀ, ਵਪਾਰ-ਵਪਾਰ 'ਚ ਆਉਣ ਵਾਲੀਆਂ ਪੇਚੀਦਗੀਆਂ ਨੁਕਸਾਨ ਦਾ ਕਾਰਨ ਬਣਨਗੀਆਂ।

ਪਰਿਵਾਰ, ਦੋਸਤ-ਮਾੜੇ ਬੋਲ ਨਾ ਬੋਲੋ, ਝਗੜਾ ਹੋਣ ਦੀ ਆਸ ਹੈ।

ਉਪਾਅ-ਗ਼ਰੀਬਾਂ ਨੂੰ ਕੜੀ ਚੌਲ ਖਿਲਾਉਣੇ ਲਾਭਦਾਇਕ ਰਹਿਣਗੇ।


ਕਰਕ

ਸਿਹਤ-ਸਿਹਤ ਨੇ ਸਬੰਧਤ ਪਰੇਸ਼ਾਨੀਆਂ ਹਫਤੇ ਦੋ ਪਹਿਲੇ ਦੋ ਦਿਨ ਪਰੇਸ਼ਾਨ ਕਰਨਗੀਆਂ।

ਪੜ੍ਹਾਈ, ਸਿੱਖਿਆ-ਪੜ੍ਹਾਈ ਛੱਡ ਕੇ ਘਰੋਂ ਬਾਹਰ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਨੌਕਰੀ, ਵਪਾਰ-ਖ਼ਰਚਾ ਨੁਕਸਾਨ ਵਪਾਰ ਪ੍ਰਤੀ ਨਿਰਾਸ਼ਾ ਕਰੇਗਾ।

ਪਰਿਵਾਰ, ਦੋਸਤ-ਮਿੱਤਰਾਂ ਦੇ ਝਗੜੇ 'ਚ ਫੱਸਣ ਨਾਲ ਖੁਦ ਦਾ ਨੁਕਸਾਨ ਕਰਵਾਉਗੇ।

ਉਪਾਅ-ਘਰੋਂ ਪੁਰਾਣਾ ਕਬਾੜ ਕੱਢੋ।


ਸਿੰਘ

ਸਿਹਤ-ਪੇਟ 'ਚ ਦਰਦ ਤੇ ਗੈਸ ਦੀ ਪਰੇਸ਼ਾਨੀ ਹੋ ਕਦੀ ਹੈ।

ਪੜ੍ਹਾਈ, ਸਿੱਖਿਆ-ਕਾਫੀ ਮਿਹਨਤ ਨਾਲ ਹੀ ਪੜ੍ਹਾਈ 'ਚ ਫਲ ਹੋ ਪਾਉਗੇ।

ਨੌਕਰੀ, ਵਪਾਰ-ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ 'ਚ ਅੜਚਨਾਂ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ-ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।

ਉਪਾਅ-ਕੁੱਤੇ ਨੂੰ ਦੁੱਧ ਬਰੈੱਡ ਦਿਉ।


ਕੰਨਿਆ

ਸਿਹਤ-ਲੱਤਾਂ ਤੇ ਜੋੜਾਂ 'ਚ ਦਰਦ ਨਾਲ ਰਾਤਾਂ ਦੀ ਨੀਂਦ ਖਰਾਬ ਹੋਵੇਗੀ।

ਪੜ੍ਹਾਈ, ਸਿੱਖਿਆ-ਸਾਰਾ ਹਫ਼ਤਾ ਪੜ੍ਹਾਈ 'ਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।

ਨੌਕਰੀ, ਵਪਾਰ-ਵਪਾਰੀ ਦੁਕਾਨਦਾਰ ਕਾਰੋਬਾਰ 'ਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ।

ਪਰਿਵਾਰ, ਦੋਸਤ-ਬਾਹਰੀ ਦੋਸਤਾਂ ਨਾਲ ਘੁੰਮਣਾ ਘਰ 'ਚ ਕਲੇਸ਼ ਦਾ ਕਾਰਨ ਬਣੇਗਾ।

ਉਪਾਅ-ਗਾਵਾਂ ਨੂੰ ਗੁੜ ਦਾਨ ਕਰੋ।


ਤੁਲਾ

ਸਿਹਤ-4,5 ਤਾਰੀਕ ਨੂੰ ਅੱਖਾਂ 'ਚ ਜਲਨ ਅਤੇ ਸਰੀਰ ਵਿਚ ਦਰਦਾਂ ਰਹਿਣਗੀਆਂ।

ਪੜ੍ਹਾਈ, ਸਿੱਖਿਆ-ਸਾਥੀ ਵਿਦਿਆਰਥੀਆਂ ਤੋਂ ਜਲਣ ਦੀ ਬਜਾਏ ਖੁਦ ਮਿਹਨਤ ਕਰਨੀ ਚੰਗੀ ਰਹੇਗੀ।

ਨੌਕਰੀ, ਵਪਾਰ-ਵਪਾਰ 'ਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ।

ਪਰਿਵਾਰ, ਦੋਸਤ-ਕਾਰੋਬਾਰ 'ਚ ਵਾਧੇ ਲਈ ਮਿਹਨਤ ਬੇਹੱਦ ਜ਼ਰੂਰੀ ਹੈ।

ਉਪਾਅ-ਗ਼ਰੀਬਾਂ ਨੂੰ ਸਮੋਸੇ ਖਵਾਓ।


ਬ੍ਰਿਸ਼ਚਕ

ਸਿਹਤ-ਪਰੇਸ਼ਾਨੀ ਕਰ ਕੇ ਨੀਂਦ ਪੂਰੀ ਨਹੀਂ ਹੋ ਰਹੀ, ਸਿਹਤ ਖ਼ਰਾਬ ਕਰ ਸਕਦੀ ਹੈ।

ਪੜ੍ਹਾਈ, ਸਿੱਖਿਆ-ਕਲਾਸ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਚੰਗੀਆਂ ਆਦਤਾਂ ਅਪਣਾਓ।

ਨੌਕਰੀ, ਵਪਾਰ - ਕੰਮਕਾਰ 'ਚ ਬਰਕਤ ਰਹੇਗੀ ਪਰ ਨੌਕਰਾਂ ਤੋਂ ਬਚਾਅ ਦੀ ਲੋੜ ਹੈ।

ਪਰਿਵਾਰ, ਦੋਸਤ-ਬੋਲੀ 'ਚ ਸੁਧਾਰ ਕਰੋ, ਵਰਨਾ ਕਲੇਸ਼ ਦਾ ਕਾਰਨ ਬਣੋਗੇ।

ਉਪਾਅ-ਗਊਸ਼ਾਲਾ 'ਚ ਮੂਲੀਆਂ ਦਾਨ ਕਰੋ।


ਧਨੁ

ਸਿਹਤ-ਸ਼ੁਰੂਆਤੀ ਹਫਤਾ ਠੀਕ ਪਰ ਆਖ਼ਰੀ ਦੋ ਦਿਨ ਪਰੇਸ਼ਾਨ ਕਰਨਗੇ।

ਪੜ੍ਹਾਈ, ਸਿੱਖਿਆ-ਕਾਫੀ ਟਾਈਮ ਖ਼ਰਾਬ ਕਰੋਗੇ, ਭਾਵ ਪੜ੍ਹਾਈ ਘੱਟ ਰਹੇਗੀ।

ਨੌਕਰੀ, ਵਪਾਰ-ਕਾਫੀ ਸੰਘਰਸ਼ ਤੇ ਚੁਣੌਤੀ ਰਹਿਣ ਦੀ ਆਸ ਹੈ।

ਪਰਿਵਾਰ, ਦੋਸਤ-ਦੋਸਤਾਂ ਤੋਂ ਧੋਖਾ ਮਿਲਣ ਦੀ ਆਸ ਹੈ, ਸਾਵਧਾਨ ਰਹੋ।

ਉਪਾਅ-ਕੀੜਿਆਂ ਨੂੰ ਤਿੱਲ ਸ਼ੱਕਰ ਪਾਓ।


ਮਕਰ

ਸਿਹਤ-ਬੁਖ਼ਾਰ ਜਾਂ ਸੁਸਤੀ ਜ਼ਿਆਦਾ ਰਹਿਣ ਦੀ ਆਸ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਂਦੇ ਰਹੋਗੇ।

ਨੌਕਰੀ, ਵਪਾਰ-ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ।

ਪਰਿਵਾਰ, ਦੋਸਤ-ਦੂਜਿਆਂ ਦੇ ਪੰਗੇ 'ਚ ਟੰਗ ਨਾ ਫਸਾਉ ਅਤੇ ਸ਼ਾਂਤ ਰਹੋ।

ਉਪਾਅ-ਹਨੂੰਮਾਨ ਮੰਦਰ 'ਚ ਹਨੂਮਾਨ ਚਾਲੀਸਾ ਪੜ੍ਹੋ।


ਕੁੰਭ

ਸਿਹਤ-ਇਸਤਰੀ ਜਾਤਕ ਜੋੜਾਂ 'ਚ ਦਰਦਾਂ ਦੀ ਸ਼ਿਕਾਇਤ ਕਰ ਸਕਦੇ ਹਨ।

ਪੜ੍ਹਾਈ, ਸਿੱਖਿਆ-ਬੇਕਾਰ ਟਾਈਮ ਖ਼ਰਾਬ ਕਰੋਗੇ, ਪੜ੍ਹਾਈ ਘੱਟ ਰਹੇਗੀ।

ਨੌਕਰੀ, ਵਪਾਰ-ਬਾਹਰ ਜਾਣ ਦੀ ਯੋਜਨਾ ਟਾਲੋ, ਨੁਕਸਾਨ ਹੋ ਸਕਦਾ ਹੈ।

ਪਰਿਵਾਰ, ਦੋਸਤ-ਹਰ ਗੱਲ ਦੋਸਤਾਂ ਨਾਲ ਕਰਨੀ ਪਰੇਸ਼ਾਨੀ ਦਾ ਕਾਰਨ ਬਣੇਗੀ।

ਉਪਾਅ-ਹਰੀਆਂ ਸਬਜ਼ੀਆਂ ਦਾਨ ਕਰੋ।


ਮੀਨ

ਸਿਹਤ-ਸਿਹਤ ਦੇ ਨਾਲ-ਨਾਲ ਗੁੱਸੇ 'ਤੇ ਕਾਬੂ ਪਾਉਣਾ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਨ ਵਾਸਤੇ ਆਪਣੀ ਯੋਜਨਾ ਬਣਾ ਕੇ ਰੱਖੋ।

ਨੌਕਰੀ, ਵਪਾਰ-ਕਾਹਲੀ ਨਾ ਕਰੋ ਤਾਂ ਵਪਾਰ ਵਧੀਆ ਰਹੇਗਾ।

ਪਰਿਵਾਰ, ਦੋਸਤ-ਪਿਤਾ ਪ੍ਰਤੀ ਥੋੜ੍ਹਾ ਨਰਮ ਤੇ ਸਨਮਾਨ ਵਾਲਾ ਵਿਹਾਰ ਜ਼ਰੂਰੀ ਹੈ।

ਉਪਾਅ-ਮੰਦਰ ਦੇ ਪੁਜਾਰੀ ਨੂੰ ਦਾਨ ਕਰੋ।

Posted By: Jagjit Singh