ਦੀਪਕ ਅਰੋੜਾ


ਇਸ ਹਫ਼ਤੇ

21 ਅਕਤੂਬਰ-ਅਹੋਈ ਅਸ਼ਟਮੀ ਵਰਤ

25 ਅਕਤੂਬਰ -ਗੌਵਤਸ ਦੁਆਦਸ਼ੀ

26 ਅਕਤੂਬਰ - ਸ੍ਰੀ ਹਨੂਮਾਨ ਜਯੰਤੀ


ਮੇਖ

ਸਿਹਤ-ਸਰੀਰ 'ਚ ਸੁਸਤੀ ਅਤੇ ਖਿੱਝ ਜ਼ਿਆਦਾ ਰਹੇਗੀ।

ਪੜ੍ਹਾਈ, ਸਿੱਖਿਆ-ਸਮੇਂ ਦੀ ਕਦਰ ਕਰੋ। ਪੜ੍ਹਾਈ ਪ੍ਰਤੀ ਗੰਭੀਰ ਹੋ ਜਾਓ।

ਨੌਕਰੀ, ਵਪਾਰ-ਥੋੜ੍ਹਾ ਤਣਾਅ ਭਰਿਆ ਮਾਹੌਲ ਰਹੇਗਾ।

ਪਰਿਵਾਰ, ਦੋਸਤ-ਘਰ 'ਚ ਥੋੜ੍ਹਾ ਕਲੇਸ਼ ਭਰਿਆ ਮਾਹੌਲ ਰਹੇਗਾ, ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ।

ਉਪਾਅ-ਮਿੱਠੀਆਂ ਵਸਤਾਂ ਮੰਦਰ 'ਚ ਦਾਨ ਕਰੋ।


ਬ੍ਰਿਖ

ਸਿਹਤ-ਪੇਟ ਸਬੰਧੀ ਪਰੇਸ਼ਾਨੀ ਰਹਿਣ ਦੀ ਆਸ ਹੈ।

ਪੜ੍ਹਾਈ, ਸਿੱਖਿਆ-ਸਿੱਖਿਆ ਸਬੰਧੀ ਕਾਫੀ ਘੱਟ ਰੁਝਾਨ ਚੱਲ ਰਿਹਾ ਹੈ।

ਨੌਕਰੀ, ਵਪਾਰ-ਨੌਕਰੀ ਜਾਂ ਵਪਾਰ 'ਚ ਧਨ ਦੀ ਤੰਗੀ ਰਹੇਗੀ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਨਾਰਾਜ਼ਗੀ ਰਹਿ ਸਕਦੀ ਹੈ, ਕਲੇਸ਼ ਨਾ ਕਰੋ।

ਉਪਾਅ-ਕਾਵਾਂ ਨੂੰ ਚੂਰੀ ਖਵਾਓ।


ਮਿਥੁਨ

ਸਿਹਤ-ਹਫ਼ਤੇ ਦੇ ਪਹਿਲੇ ਤਿੰਨ ਦਿਨ ਸਿਹਤ ਢਿੱਲੀ ਰਹੇਗੀ।

ਪੜ੍ਹਾਈ, ਸਿੱਖਿਆ-ਧਿਆਨ ਪੜ੍ਹਾਈ ਵੱਲ ਘੱਟ, ਸ਼ਰਾਰਤਾਂ 'ਚ ਜ਼ਿਆਦਾ ਰਹੇਗਾ।

ਨੌਕਰੀ, ਵਪਾਰ-ਪੜ੍ਹਾਈ ਤੋਂ ਧਿਆਨ ਘੱਟ ਬੇਕਾਰ ਟਾਈਮ ਪਾਸ ਜ਼ਿਆਦਾ ਕਰੋਗੇ।

ਪਰਿਵਾਰ, ਦੋਸਤ-ਬੱਚਿਆਂ ਪ੍ਰਤੀ ਚਿੰਤਾ ਰਹੇਗੀ, ਖਾਸਕਰ ਲੜਕੇ ਪ੍ਰਤੀ।

ਉਪਾਅ-ਦੁੱਧ ਜਲ ਪ੍ਰਵਾਹ ਕਰੋ।


ਕਰਕ

ਸਿਹਤ-ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ।

ਪੜ੍ਹਾਈ, ਸਿੱਖਿਆ-ਆਪਣੀ ਚਿੰਤਾ ਜਾਂ ਪਰੇਸ਼ਾਨੀ ਪੜ੍ਹਾਈ ਨਾਲ ਮਿਕਸ ਨਾ ਕਰੋ।

ਨੌਕਰੀ, ਵਪਾਰ-ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਰਿਵਾਰ, ਦੋਸਤ-ਬੱਚਿਆਂ ਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ-ਮੂਲੀਆਂ ਦਾਨ ਕਰੋ।


ਸਿੰਘ

ਸਿਹਤ-ਇਸ ਹਫ਼ਤੇ ਪੇਟ ਪ੍ਰਤੀ ਤਕਲੀਫ ਲੱਗੀ ਰਹੇਗੀ, ਕਬਜ ਗੈਸ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਇਲ ਟੀਵੀ ਪ੍ਰਤੀ ਰੁਚੀ ਵਧੇਗੀ।

ਨੌਕਰੀ, ਵਪਾਰ-ਸਿਹਤ ਪ੍ਰਤੀ ਨਿਰਾਸ਼ਾ ਰਹੇਗੀ ਪਰ ਇਹ ਥੋੜ੍ਹੇ ਸਮੇਂ ਵਾਸਤੇ ਹੈ।

ਪਰਿਵਾਰ, ਦੋਸਤ-ਛੋਟੀ-ਛੋਟੀ ਬਹਿਸ ਬੇਕਾਰ ਲੜਾਈ ਵਧਾ ਸਕਦੀ ਹੈ।

ਉਪਾਅ-ਚਾਹ ਪੱਤੀ ਦਾਨ ਕਰੋ।


ਕੰਨਿਆ

ਸਿਹਤ-ਹਫ਼ਤੇ ਦੇ ਆਖ਼ਰੀ ਦੋ ਦਿਨ ਛੱਡ ਕੇ ਹਫ਼ਤਾ ਠੀਕ ਰਹੇਗਾ।

ਪੜ੍ਹਾਈ, ਸਿੱਖਿਆ-ਕਾਫੀ ਸੁਸਤੀ ਤੇ ਯਾਦ ਕਰਨ 'ਚ ਪਰੇਸ਼ਾਨੀ ਆਵੇਗੀ।

ਨੌਕਰੀ, ਵਪਾਰ-ਕੰਮ ਪ੍ਰਤੀ ਨਿਰਾਸ਼ਾ ਵਧਦੀ ਜਾ ਰਹੀ ਹੈ।

ਪਰਿਵਾਰ, ਦੋਸਤ-ਵੱਡਿਆਂ ਪ੍ਰਤੀ ਨਾਰਾਜ਼ਗੀ ਵੱਧ ਸਕਦੀ ਹੈ।

ਉਪਾਅ-ਖੱਟੀਆਂ ਚੀਜ਼ਾਂ ਦਾ ਦਾਨ ਕਰੋ।


ਤੁਲਾ

ਸਿਹਤ-ਸਿਹਤ ਠੀਕ ਪਰ ਗੁੱਸਾ ਹਾਵੀ ਰਹੇਗਾ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਥੋੜ੍ਹਾ ਰੁਚੀ ਘੱਟ ਰਹੇਗੀ।

ਨੌਕਰੀ, ਵਪਾਰ-ਮਿਹਨਤ ਕਰਨ ਦੇ ਕਾਰਨ ਕੁਝ ਚੰਗੇ ਰੁਝਾਨ ਆਉਣਗੇ।

ਪਰਿਵਾਰ, ਦੋਸਤ-ਬਿਨਾਂ ਗੱਲ ਤੋਂ ਮਜਾਕ ਕਰਨਾ ਮਹਿੰਗਾ ਪੈ ਸਕਦਾ ਹੈ।

ਉਪਾਅ-ਗੁੜ ਦਾਨ ਕਰੋ।


ਬ੍ਰਿਸ਼ਚਕ

ਸਿਹਤ-ਆਪਣੀ ਰਾਤ ਦੀ ਰੁਟੀਨ ਭਾਵ ਮੋਨ ਦਾ ਸਮਾਂ ਠੀਕ ਕਰੋ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ।

ਨੌਕਰੀ, ਵਪਾਰ-ਕੰਮ ਪ੍ਰਤੀ ਚੰਗੇ ਅਵਸਰ ਆਉਣ ਦੀ ਆਸ ਪਰ ਸੁਭਾਅ ਸ਼ਾਂਤ ਰੱਖੋ।

ਪਰਿਵਾਰ, ਦੋਸਤ-ਸਹੁਰਿਆਂ ਨਾਲ ਨਾਰਾਜ਼ਗੀ ਆ ਸਕਦੀ ਹੈ।

ਉਪਾਅ-ਨੀਲਾ ਸਾਬਣ ਦਾਨ ਕਰੋ।


ਧਨੁ

ਸਿਹਤ-ਜ਼ਿਆਦਾ ਘੁੰਮਣਾ ਸਿਹਤ ਖ਼ਰਾਬੀ ਕਰ ਸਕਦਾ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਪ੍ਰਤੀ ਕਾਫੀ ਆਲਸ ਕਰ ਰਹੇ ਹੋ।

ਨੌਕਰੀ, ਵਪਾਰ-ਕੰਮ ਬਦਲਣ 'ਚ ਨੁਕਸਾਨ ਹੋਣ ਦੀ ਆਸ ਰਹੇਗੀ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਜ਼ਿਆਦਾ ਕੌੜਾ ਬੋਲਣ ਕਾਰਨ ਘਰ ਦਾ ਮਾਹੌਲ ਖ਼ਰਾਬ ਰਹੇਗਾ।

ਉਪਾਅ-ਪੁਰਾਣੇ ਜੁੱਤੇ ਦਾਨ ਕਰੋ।


ਮਕਰ

ਸਿਹਤ-ਸਿਰ ਅੱਖਾਂ 'ਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ-ਬੇਕਾਰ ਸੋਚ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ।

ਨੌਕਰੀ, ਵਪਾਰ-ਜ਼ਿਆਦਾ ਖ਼ਰਚਾ ਕਮਾਈ ਪ੍ਰਤੀ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ-ਜ਼ਿਆਦਾ ਲੰਬੀ ਯਾਤਰਾ ਮਿੱਤਰਾਂ ਨਾਲ ਬਣਨ ਦਾ ਯੋਗ ਹੈ।

ਉਪਾਅ-ਪੁਰਾਣਾ ਕਬਾੜ ਘਰੋਂ ਕੱਢੋ।


ਕੁੰਭ

ਸਿਹਤ-ਬਾਹਰੀ ਖਾਣੇ ਦਾ ਸਖ਼ਤ ਪਰਹੇਜ ਕਰੋ।

ਪੜ੍ਹਾਈ, ਸਿੱਖਿਆ-ਪੜ੍ਹਾਈ ਪ੍ਰਤੀ ਆਲਸ ਵਧਦਾ ਜਾ ਰਿਹਾ ਹੈ।

ਨੌਕਰੀ, ਵਪਾਰ-ਜ਼ਿਆਦਾ ਕਾਹਲੀ ਨਾ ਕਰੋ ਤਾਂ ਕਮਾਈ ਠੀਕ ਰਹੇਗੀ।

ਪਰਿਵਾਰ, ਦੋਸਤ-ਪਿਤਾ, ਭਰਾ ਪ੍ਰਤੀ ਨਾਰਾਜ਼ਗੀ ਹੋ ਸਕਦੀ ਹੈ।

ਉਪਾਅ-ਜਲੇਬੀਆਂ ਹਨੂੰਮਾਨ ਮੰਦਰ ਚੜ੍ਹਾਉ।


ਮੀਨ

ਸਿਹਤ-ਇਸਤਰੀ ਜਾਤਕ ਥੋੜ੍ਹਾ ਸਿਹਤ 'ਚ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ।

ਪੜ੍ਹਾਈ, ਸਿੱਖਿਆ-ਪੜ੍ਹਨਾ ਆਲਸ ਜਾਪੇਗਾ ਭਾਵ ਬਹਾਨੇਬਾਜ਼ੀ ਜ਼ਿਆਦਾ ਰਹੇਗੀ।

ਨੌਕਰੀ, ਵਪਾਰ-ਪੈਸਾ ਘੱਟ ਆਵੇਗਾ ਜੋ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਥੋੜ੍ਹਾ ਝਗੜਾ ਹੋ ਸਕਦਾ ਹੈ।

ਉਪਾਅ-ਮੰਦਰ 'ਚ ਪੁਜਾਰੀ ਨੂੰ ਦਾਨ ਦਿਉ।

Posted By: Jagjit Singh