ਦੀਪਕ ਅਰੋੜਾ


ਇਸ ਹਫ਼ਤੇ

13 ਅਕਤੂਬਰ-ਸ਼ਰਦ ਪੁੰਨਿਆ

17 ਅਕਤੂਬਰ-ਵਰਤ ਕਰਵਾ


ਮੇਖ

ਸਿਹਤ-ਸੁਸਤੀ ਜ਼ਿਆਦਾ ਹੋਣ ਕਾਰਨ ਸ਼ੂਗਰ ਰੋਗੀ ਤੰਗ ਹੋਣਗੇ।

ਪੜ੍ਹਾਈ, ਸਿੱਖਿਆ-ਪੜ੍ਹਾਈ ਤੋਂ ਦੂਰੀ ਵਧਦੀ ਜਾ ਰਹੀ ਹੈ।

ਨੌਕਰੀ, ਵਪਾਰ-ਸਰਕਾਰੀ ਨੌਕਰੀ 'ਚ ਪਰੇਸ਼ਾਨੀ, ਵਪਾਰ 'ਚ ਥੋੜ੍ਹਾ ਸੁਸਤ ਰਹੇਗਾ।

ਪਰਿਵਾਰ, ਦੋਸਤ-ਪਰਿਵਾਰ 'ਚ ਮਾਹੌਲ ਤਣਾਅ ਵਾਲਾ ਪਰ ਵਪਾਰਕ ਸਿਹਤ ਠੀਕ ਰਹਿਣਗੇ।

ਉਪਾਅ-ਪੀਲੇ ਚੌਲ ਦਾਨ ਕਰੋ।


ਬ੍ਰਿਖ

ਸਿਹਤ-ਲੱਤਾਂ, ਬਾਹਾਂ 'ਚ ਥੋੜ੍ਹਾ ਦਰਦ ਤੇ ਪੇਟ 'ਚ ਭਾਰੀਪਨ ਰਹਿ ਸਕਦਾ ਹੈ।

ਪੜ੍ਹਾਈ, ਸਿੱਖਿਆ-ਪੜ੍ਹਨ ਵਾਸਤੇ ਦਿਨ ਦੀ ਰੁਟੀਨ ਜ਼ਿਆਦਾ ਫਾਇਦਾ ਕਰੇਗੀ।

ਨੌਕਰੀ, ਵਪਾਰ-ਕੰਮ ਪੈਂਡਿੰਗ ਰਹਿਣ ਕਾਰਨ ਦਬਾਅ ਮਹਿਸੂਸ ਕਰੋਗੇ।

ਪਰਿਵਾਰ, ਦੋਸਤ-ਇਕੱਲਾ ਰਹਿਣਾ ਜ਼ਿਆਦਾ ਰਹਿਣਾ ਜ਼ਿਆਦਾ ਪਸੰਦ ਕਰੋਗੇ।

ਉਪਾਅ-ਨਮਕ ਦਾਨ ਕਰੋ।


ਮਿਥੁਨ

ਸਿਹਤ-16, 17 ਸਿਹਤ ਲਈ ਖ਼ਰਾਬ ਦਿਨ ਹੋ ਸਕਦੇ ਹਨ।

ਪੜ੍ਹਾਈ, ਸਿੱਖਿਆ-ਜ਼ਿਆਦਾ ਲੰਬਾ ਟਾਈਮ ਪੜ੍ਹਨ ਤੋਂ ਪਰਹੇਜ ਕਰੋਗੇ।

ਨੌਕਰੀ, ਵਪਾਰ-ਵਿਰੋਧੀਆਂ ਦੀ ਤੇਜ਼ੀ ਪਰੇਸ਼ਾਨ ਕਰੇਗੀ ਪਰ ਇਹ ਥੋੜ੍ਹਾ ਸਮਾਂ ਹੈ।

ਪਰਿਵਾਰ, ਦੋਸਤ-ਨਾਨਕਾ ਪੱਖ 'ਕੋਈ ਬਜ਼ੁਰਗ ਬਿਮਾਰ ਹੋ ਸਕਦਾ ਹੈ।

ਉਪਾਅ-ਤੰਬਾਕੂ ਦਾਨ ਕਰੋ।


ਕਰਕ

ਸਿਹਤ-ਹਫ਼ਤੇ ਦੇ ਆਖ਼ਰੀ ਦੋ ਦਿਨ 18, 19 ਪੇਟ 'ਚ ਗੜਬੜੀ ਰਹੇਗੀ।

ਪੜ੍ਹਾਈ, ਸਿੱਖਿਆ-ਪੜ੍ਹਦੇ ਸਮੇਂ ਮਨ ਭਟਕਾਅ ਦੀ ਸਥਿਤੀ ਵਿਚ ਰਹੇਗਾ।

ਨੌਕਰੀ, ਵਪਾਰ-ਜ਼ਿਆਦਾ ਪਰੇਸ਼ਾਨੀ ਰਾਤ ਦੀ ਨੀਂਦ ਹਰਾਮ ਕਰੇਗੀ, ਕੰਮ ਤਣਾਅ 'ਚ ਰਹੇਗਾ।

ਪਰਿਵਾਰ, ਦੋਸਤ-ਆਪਣੀ ਚਿੰਤਾ ਪਰਿਵਾਰ ਨਾਲ ਸਾਂਝੀ ਕਰੋ ਤਾਂ ਸਕੂਨ ਮਿਲੇਗਾ।

ਉਪਾਅ-ਘਰ 'ਚੋਂ ਕਬਾੜ ਬਾਹਰ ਕੱਢੋ।


ਸਿੰਘ

ਸਿਹਤ-ਸ਼ੁਰੂਆਤੀ ਦੋ ਦਿਨ ਮਾਨਸਿਕ ਪਰੇਸ਼ਾਨੀ ਪੇਟ ਖਰਾਬ ਕਰੇਗੀ।

ਪੜ੍ਹਾਈ, ਸਿੱਖਿਆ-ਪੜ੍ਹਾਈ ਪ੍ਰਤੀ ਕਾਫੀ ਘੱਟ ਰੁਝਾਨ ਰਹੇਗਾ।

ਨੌਕਰੀ, ਵਪਾਰ-ਕੰਮ ਪ੍ਰਤੀ ਚੰਗਾ ਰੁਝਾਨ ਪਰ ਧੀਮੀ ਗਤੀ ਤੰਗ ਕਰੇਗੀ।

ਪਰਿਵਾਰ, ਦੋਸਤ-ਬੱਚਿਆਂ ਦੀ ਜਿੱਦ ਨੱਕ 'ਚ ਦਮ ਕਰਕੇ ਰਹੇਗੀ।

ਉਪਾਅ-ਸਫੇਦ ਮਠਿਆਈ ਸ਼ੁੱਕਰਵਾਰ ਮੰਦਰ ਚੜ੍ਹਾਉ।


ਕੰਨਿਆ

ਸਿਹਤ-ਛਾਤੀ ਅਤੇ ਲੱਤਾਂ ਸਬੰਧੀ ਦਿੱਕਤ ਮਹਿਸੂਸ ਕਰੋਗੇ।

ਪੜ੍ਹਾਈ, ਸਿੱਖਿਆ-ਪੜ੍ਹਨ ਲਈ ਘਰ ਤੇ ਇਕੱਲਾਪਨ ਫਾਇਦਾ ਕਰੇਗਾ।

ਨੌਕਰੀ, ਵਪਾਰ-ਨੌਕਰੀਪੇਸ਼ਾ ਅਫਸਰ ਪ੍ਰਤੀ ਸ਼ੱਕ ਕਰਨਗੇ, ਵਪਾਰੀ ਵੀ ਵਿਰੋਧ ਦਾ ਸਾਹਮਣਾ ਕਰਨਗੇ।

ਪਰਿਵਾਰ, ਦੋਸਤ-ਘਰ 'ਚ ਕਲੇਸ਼ ਨੂੰ ਜ਼ਿਆਦਾ ਸਬਰ ਨਾਲ ਨਿਪਟਾਉਣਾ ਪਵੇਗਾ।

ਉਪਾਅ-ਪੂਰੀ ਛੋਲੇ ਦਾਨ ਕਰੋ।


ਤੁਲਾ

ਸਿਹਤ-16, 17 ਦਿਮਾਗੀ ਬੋਝ ਥਕਾਵਟ ਕਰਵਾ ਸਕਦਾ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਕਾਫੀ ਸੁਸਤੀ ਰਹੇਗੀ, ਖਾਸ ਕਰ ਲਿਖਣ ਵਿਚ।

ਨੌਕਰੀ, ਵਪਾਰ-ਕੰਮ ਪ੍ਰਤੀ ਥੋੜ੍ਹਾ ਆਲਸ ਜਾਂ ਧੀਮੀ ਗਤੀ ਨਿੰਦਾ ਦਾ ਕਾਰਨ ਬਣੇਗੀ।

ਪਰਿਵਾਰ, ਦੋਸਤ-ਪਤਨੀ ਅਤੇ ਬੱਚਿਆਂ ਪ੍ਰਤੀ ਥੋੜ੍ਹਾ ਸਖਤ ਵਿਹਾਰ ਘਟਾਓ।

ਉਪਾਅ-ਟਾਫੀਆਂ ਬੱਚਿਆਂ ਨੂੰ ਦਿਉ।


ਬ੍ਰਿਸ਼ਚਕ

ਸਿਹਤ-18, 19 ਨੂੰ ਜ਼ਿਆਦਾ ਤਲਿਆ ਖਾਣਾ ਸਰੀਰ ਵਿਚ ਖ਼ਰਾਬੀ ਕਰੇਗਾ।

ਪੜ੍ਹਾਈ, ਸਿੱਖਿਆ-ਪੜ੍ਹਨ 'ਚ ਕਾਫੀ ਵਿਘਨ ਪੈਦਾ ਹੋਣ ਦੀ ਆਸ ਹੈ।

ਨੌਕਰੀ, ਵਪਾਰ-ਬੇਕਾਰ ਬਹਿਸ ਵਪਾਰ ਨੌਕਰੀ ਦੋਹਾਂ ਵਿਚ ਖਰਾਬੀ ਕਰ ਸਕਦੀ ਹੈ।

ਪਰਿਵਾਰ, ਦੋਸਤ-ਕਿਸੇ ਨੂੰ ਜ਼ਬਰਦਸਤੀ ਸਮਝਾਉਣ ਨਾਲ ਲੜਾਈ ਹੋ ਸਕਦੀ ਹੈ।

ਉਪਾਅ-ਹਰੀ ਮੂੰਗੀ ਦਾਨ ਕਰੋ।


ਧਨੁ

ਸਿਹਤ-16, 17 ਤਾਰੀਕ ਸਿਹਤ ਪ੍ਰਤੀ ਚੰਗਾ ਸੰਕੇਤ ਨਹੀਂ ਹੈ।

ਪੜ੍ਹਾਈ, ਸਿੱਖਿਆ-ਘੁੰਮਣਾ-ਫਿਰਨਾ ਟਾਈਮ ਦੀ ਬਰਬਾਦੀ ਦਾ ਕਾਰਨ ਬਣੇਗਾ।

ਨੌਕਰੀ, ਵਪਾਰ-ਕੰਮ ਜਾਂ ਨੌਕਰੀ ਬਦਲਣ ਦੀ ਸੋਚ ਸਾਰਾ ਹਫਤਾ ਪਰੇਸ਼ਾਨ ਕਰਦੀ ਰਹੇਗੀ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਥੋੜ੍ਹਾ ਨਾਰਾਜ਼ਗੀ ਸਾਰਾ ਹਫ਼ਤਾ ਪਰੇਸ਼ਾਨ ਕਰਦੀ ਰਹੇਗੀ।

ਉਪਾਅ-ਸਾਦੇ ਪਕੌੜਿਆਂ ਦਾ ਲੰਗਰ ਦਿਉ।


ਮਕਰ

ਸਿਹਤ-18, 19 ਹਫ਼ਤੇ ਦੇ ਆਖ਼ਰੀ ਦੋ ਦਿਨ ਥਕਾਵਟ ਭਰੇ ਰਹਿਣ ਦੀ ਆਸ ਹੈ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਜ਼ਿਆਦਾ ਮਨ ਨਹੀਂ ਲੱਗ ਰਿਹਾ।

ਨੌਕਰੀ, ਵਪਾਰ-ਸਫਰ ਜ਼ਿਆਦਾ ਕਰਨਾ ਪੈ ਸਕਦਾ ਹੈ, ਬੇਕਾਰ ਘੁੰਮਣਾ ਘਟਾਉ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਥੋੜ੍ਹਾ ਤਣਾਅ ਵਾਲਾ ਮਾਹੌਲ ਰਹੇਗਾ।

ਉਪਾਅ-ਮੰਦਿਰ ਦੁੱਧ ਚੜ੍ਹਾਉ।


ਕੁੰਭ

ਸਿਹਤ-ਬੁਖਾਰ ਜਾਂ ਬਲਡ ਪ੍ਰੈਸ਼ਰ ਸਬੰਧੀ ਸਮੱਸਿਆ ਦਾ ਯੋਗ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਵਾਸਤੇ ਕਈ ਪੱਖ ਤੋਂ ਮਿਹਨਤ ਕਰਨੀ ਪਵੇਗੀ।

ਨੌਕਰੀ, ਵਪਾਰ-ਜ਼ਿਆਦਾ ਅਹੰਕਾਰ ਤੋਂ ਬਚੋ, ਵਿਰੋਧੀ ਫਾਇਦਾ ਲੈ ਸਕਦਾ ਹੈ।

ਪਰਿਵਾਰ, ਦੋਸਤ-ਭਰਾ-ਪਿਤਾ ਨਾਲ ਨਾਰਾਜ਼ਗੀ ਤੋਂ ਬਚੋ।

ਉਪਾਅ-ਗੁੜ ਦਾ ਦਾਨ ਦਿਉ।


ਮੀਨ

ਸਿਹਤ-ਇਸਤਰੀ ਜਾਤਕ ਦੀ ਸਿਹਤ ਥੋੜ੍ਹੀ ਢਿੱਲੀ ਰਹਿ ਸਕਦੀ ਹੈ।

ਪੜ੍ਹਾਈ, ਸਿੱਖਿਆ-ਵਾਰ-ਵਾਰ ਰੱਟਾ ਨਾ ਲਗਾਉ, ਮਿਹਨਤ ਕਰੋ।

ਨੌਕਰੀ, ਵਪਾਰ-ਪੈਸਾ ਅਤੇ ਉਧਾਰੀ ਦੀ ਸਮੱਸਿਆ ਸਾਰਾ ਹਫਤਾ ਤੰਗ ਕਰੇਗੀ।

ਪਰਿਵਾਰ, ਦੋਸਤ-ਪਤਨੀ ਬੱਚਿਆਂ ਨਾਲ ਨਾਰਾਜ਼ਗੀ ਤੋਂ ਬਚੋ।

ਉਪਾਅ-ਹਰਾ ਚਾਰਾ ਦਾਨ ਕਰੋ।

Posted By: Jagjit Singh