-ਦੀਪਕ ਅਰੋੜਾ


ਇਸ ਹਫਤੇ

29 ਸਤੰਬਰ- ਨਰਾਤੇ ਸ਼ੁਰੂ

2 ਅਕਤੂਬਰ-ਗਾਂਧੀ ਜੈਅੰਤੀ


ਮੇਖ

ਸਿਹਤ-ਸਿਹਤ ਖ਼ਰਾਬ ਰਹੇਗੀ, ਬਾਹਰੀ ਖਾਣੇ ਤੋਂ ਪਰਹੇਜ ਕਰੋ।

ਪੜ੍ਹਾਈ, ਸਿੱਖਿਆ-ਪੜ੍ਹਨ ਤੋਂ ਅੱਗੇ ਭੱਜ ਰਹੇ ਹੋ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ਨੌਕਰੀ, ਵਪਾਰ-ਕੰਮਕਾਜ 'ਚ ਨੁਕਸਾਨ ਹੋ ਰਿਹਾ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ।

ਪਰਿਵਾਰ, ਦੋਸਤ-ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚਲ ਰਹੇ ਹਨ।

ਉਪਾਅ-ਗਊਸ਼ਾਲਾ 'ਚ ਦਾਨ ਦਿਉ।


ਬ੍ਰਿਖ

ਸਿਹਤ-ਸਿਹਤ ਪ੍ਰਤੀ ਪੂਰੀ ਸਾਵਧਾਨੀ ਰੱਖਣੀ ਬੇਹੱਦ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਠੀਕ ਚੱਲ ਰਹੀ ਹੈ, ਗਲਤ ਰਸਤੇ ਪਾਉਣ ਵਾਲੇ ਸਾਥੀਆਂ ਤੋਂ ਬਚਾਅ ਦੀ ਜ਼ਰੂਰਤ ਹੈ।

ਨੌਕਰੀ, ਵਪਾਰ-ਕੰਮ ਠੀਕ ਰਹੇਗਾ ਪਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਰਿਵਾਰ, ਦੋਸਤ-ਬਾਹਰੀ ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ ਕਰੋ, ਨੁਕਸਾਨ 'ਚ ਰਹੋਗੇ। ਪਰਿਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਿਓ।

ਉਪਾਅ - ਪੰਛੀਆਂ ਲਈ ਦਾਣਾ ਪਾਉ।


ਮਿਥੁਨ

ਸਿਹਤ-ਬੱਚੇ ਦੀ ਸਿਹਤ ਖ਼ਰਾਬ ਹੋਣ ਦੀ ਸੰਭਾਵਨਾ ਹੈ, ਸਾਵਧਾਨੀ ਵਰਤੋਂ।

ਪੜ੍ਹਾਈ, ਸਿੱਖਿਆ-ਪੜ੍ਹਨ-ਲਿਖਣ 'ਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।

ਨੌਕਰੀ, ਵਪਾਰ-ਕਾਰੋਬਾਰ ਠੀਕ ਹੈ, ਬਸ ਜ਼ਰਾ ਤਵੱਜੋ ਦੇਣ ਦੀ ਜ਼ਰੂਰਤ ਹੈ।

ਪਰਿਵਾਰ, ਦੋਸਤ-ਪਤਨੀ ਅਤੇ ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।ਵੱਡਿਆਂ ਦਾ ਆਦਰ ਕਰੋ।

ਉਪਾਅ-ਗਊਸ਼ਾਲਾ ਵਿਚ ਜਾ ਕੇ ਗਾਵਾਂ ਨੂੰ ਇਸ਼ਨਾਨ ਪਾਣੀ ਕਰਵਾਓ।


ਕਰਕ

ਸਿਹਤ-ਪਰਿਵਾਰ ਵਿਚ ਵੱਡਿਆਂ ਦੀ ਸਿਹਤ ਖਰਾਬ ਹੋਣ ਦੇ ਆਸਾਰ ਹਨ, ਧਿਆਨ ਦਿਉ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਅੜਚਨਾਂ ਆ ਸਕਦੀਆਂ ਹਨ ਪਰ ਸਫਲਤਾ ਮਿਲੇਗੀ।

ਨੌਕਰੀ, ਵਪਾਰ-ਕਮਾਈ ਠੀਕ ਹੋ ਰਹੀ ਹੈ ਤਾਂ ਖ਼ਰਚਾ ਸੰਭਲ ਕੇ ਕਰੋ।

ਪਰਿਵਾਰ, ਦੋਸਤ-ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ, ਨਹੀਂ ਤਾਂ ਪਰੇਸ਼ਾਨੀ ਵੱਧ ਸਕਦੀ ਹੈ।

ਉਪਾਅ-ਕੁੱਤਿਆਂ ਨੂੰ ਦੁੱਧ ਬਰੈੱਡ ਖਵਾਓ।


ਸਿੰਘ

ਸਿਹਤ-ਬਾਹਰੀ ਖਾਣਾ ਨੁਕਸਾਨ ਕਰੇਗਾ, ਪੇਟ 'ਚ ਖ਼ਰਾਬੀ ਪੈਦਾ ਕਰ ਸਕਦਾ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਔਖੀ ਨਹੀਂ, ਬਸ ਮਨ ਲਗਾ ਕੇ ਪੜ੍ਹਨ ਦੀ ਜ਼ਰੂਰਤ ਹੈ।

ਨੌਕਰੀ, ਵਪਾਰ-ਵਪਾਰ 'ਚ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਨੌਕਰਾਂ 'ਤੇ ਨਿਗਾਹ ਰੱਖਣੀ ਜ਼ਰੂਰੀ ਹੈ।

ਪਰਿਵਾਰ, ਦੋਸਤ-ਦੋਸਤ, ਰਿਸ਼ਤੇਦਾਰ ਤੁਹਾਨੂੰ ਪਰਿਵਾਰ ਤੋਂ ਦੂਰ ਕਰ ਰਹੇ ਹਨ, ਇਨ੍ਹਾਂ ਤੋਂ ਦੂਰ ਰਹੋ। ਪਰਿਵਾਰ ਨਾਲ ਸਮਾਂ ਬਤੀਤ ਕਰੋ।

ਉਪਾਅ - ਤਿੱਲ ਸ਼ੱਕਰ ਦਾਨ ਕਰੋ।


ਕੰਨਿਆ

ਸਿਹਤ-ਬਜ਼ੁਰਗਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ, ਧਿਆਨ ਦਿਉ।

ਪੜ੍ਹਾਈ, ਸਿੱਖਿਆ-ਪੜ੍ਹਾਈ ਜ਼ਰੂਰੀ ਹੈ, ਇਸ ਤੋਂ ਭੱਜ ਕੇ ਸਮਾਂ ਖ਼ਰਾਬ ਨਾ ਕਰੋ।

ਨੌਕਰੀ, ਵਪਾਰ-ਕੰਮਕਾਜ, ਨੌਕਰੀ 'ਤੇ ਪੂਰਾ ਧਿਆਨ ਦਿਉ, ਗਾਹਕ ਖਰਾਬ ਹੋ ਰਹੇ ਹਨ।

ਪਰਿਵਾਰ, ਦੋਸਤ-ਪਤਨੀ ਅਤੇ ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ, ਨਾਰਾਜ਼ਗੀ ਭਾਰੀ ਪੈ ਸਕਦੀ ਹੈ।

ਉਪਾਅ- ਛੱਤ 'ਤੇ ਪੰਛੀਆਂ ਲਈ ਪਾਣੀ ਰੱਖੋ।


ਤੁਲਾ

ਸਿਹਤ-ਹਫਤੇ ਦੀ ਸ਼ੁਰੂਆਤ ਕੁਝ ਖ਼ਰਾਬ ਹੈ, ਬਾਕੀ ਸਾਰਾ ਹਫਤਾ ਠੀਕ ਰਹੇਗਾ।

ਪੜ੍ਹਾਈ, ਸਿੱਖਿਆ-ਗਾਣੇ ਗਾਉਣ 'ਚ ਰੁਚੀ ਜ਼ਿਆਦਾ ਹੋ ਰਹੀ ਹੈ।

ਨੌਕਰੀ, ਵਪਾਰ-ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।

ਪਰਿਵਾਰ, ਦੋਸਤ-ਛੋਟਿਆਂ ਪ੍ਰਤੀ ਜ਼ਿਆਦਾ ਦਬਾਅ ਦੀ ਨੀਤੀ ਖ਼ਰਾਬੀ ਕਰੇਗੀ।

ਉਪਾਅ-ਗਾਵਾਂ ਨੂੰ ਰੋਟੀਆਂ ਪਾਉ।


ਬ੍ਰਿਸ਼ਚਕ

ਸਿਹਤ-1, 2 ਨੂੰ ਸਿਰ ਭਾਰਾ ਤੇ ਪਿੱਠ ਵਿਚ ਦਰਦ ਆ ਸਕਦਾ ਹੈ।

ਪੜ੍ਹਾਈ, ਸਿੱਖਿਆ-ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ।

ਨੌਕਰੀ, ਵਪਾਰ-ਛੋਟੇ-ਛੋਟੇ ਖਰਚੇ ਤੇ ਨੁਕਸਾਨ ਸਾਰਾ ਹਫਤਾ ਮੂਡ ਖ਼ਰਾਬ ਕਰਨਗੇ।

ਪਰਿਵਾਰ, ਦੋਸਤ-ਆਪਣੀ ਬੋਲੀ ਕਾਫੀ ਸੰਭਾਲ ਕੇ ਵਰਤੋਂ, ਝਗੜੇ ਦਾ ਅੰਦੇਸ਼ਾ ਹੈ

ਉਪਾਅ - ਪੁਰਾਣੀਆਂ ਚੀਜ਼ਾਂ ਘਰ 'ਚੋਂ ਕੱਢੋ।


ਧਨੁ

ਸਿਹਤ-ਹਫਤੇ ਦੇ ਆਖਰੀ ਤਿੰਨ ਦਿਨ ਸਿਹਤ ਖ਼ਰਾਬੀ ਦੇ ਦਿਨ ਹਨ।

ਪੜ੍ਹਾਈ, ਸਿੱਖਿਆ-ਰਾਤ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।

ਨੌਕਰੀ, ਵਪਾਰ-ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖਰਾਬ ਕਰੇਗਾ।

ਪਰਿਵਾਰ, ਦੋਸਤ-ਆਪਣੇ ਪ੍ਰਤੀ ਜ਼ਿਆਦਾ ਅਭਿਮਾਨ ਖ਼ਰਾਬੀ ਕਰੇਗਾ।

ਉਪਾਅ-ਬ੍ਰਾਹਮਣਾਂ ਨੂੰ ਦਾਨ ਕਰੋ।


ਮਕਰ

ਸਿਹਤ-ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।

ਪੜ੍ਹਾਈ, ਸਿੱਖਿਆ-ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।

ਨੌਕਰੀ, ਵਪਾਰ-ਨੌਕਰੀ ਵਪਾਰ ਦੋਵਾਂ 'ਚ ਖ਼ਰਚਾ ਪਰੇਸ਼ਾਨ ਕਰੇਗਾ।

ਪਰਿਵਾਰ, ਦੋਸਤ-ਪਰਿਵਾਰ ਅਲੱਗ-ਅਲੱਗ ਸੁਰ 'ਚ ਜਾਪੇਗਾ, ਭਾਵ ਏਕਤਾ ਨਹੀਂ ਰਹੇਗੀ।

ਉਪਾਅ-ਗਊਸ਼ਾਲਾ 'ਚ ਸਤਨਾਜਾ ਦਾਨ ਕਰੋ।


ਕੁੰਭ

ਸਿਹਤ-ਸਿਹਤ ਠੀਕ ਪਰ ਨੀਂਦ ਥੋੜ੍ਹੀ ਖ਼ਰਾਬ ਕਰੇਗੀ।

ਪੜ੍ਹਾਈ, ਸਿੱਖਿਆ-ਜ਼ਿਆਦਾ ਦਿਖਾਵਾ ਨਾ ਕਰੋ, ਸਿਰਫ ਪੜ੍ਹਾਈ ਕਰੋ।

ਨੌਕਰੀ, ਵਪਾਰ-ਕਮਾਈ 'ਚ ਵਾਧਾ ਪਰ ਬਚਤ ਨਹੀਂ ਹੋਵੇਗੀ।

ਪਰਿਵਾਰ, ਦੋਸਤ-ਪਰਿਵਾਰ ਦੀ ਉਮੀਦਾਂ 'ਤੇ ਪੂਰਾ ਉਤਰਨਾ ਔਖਾ ਜਾਪੇਗਾ।

ਉਪਾਅ-ਗ਼ਰੀਬਾਂ ਨੂੰ ਰੋਟੀ ਖਵਾਓ।


ਮੀਨ

ਸਿਹਤ-ਛੋਟੀ-ਮੋਟੀ ਪਰੇਸ਼ਾਨੀ ਸਾਰਾ ਹਫਤਾ ਚੱਲੇਗੀ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਰੁਚੀ ਵੀ ਘੱਟ ਤੇ ਮਾਹੌਲ ਵੀ ਖ਼ਰਾਬ ਜਾਪੇਗਾ।

ਨੌਕਰੀ, ਵਪਾਰ-ਬੇਕਾਰ ਪੈਸਾ ਬਰਬਾਦੀ ਤੋਂ ਬਚੋ, ਚਿੰਤਾ ਵਧੇਗੀ।

ਪਰਿਵਾਰ, ਦੋਸਤ-ਪਤਨੀ ਤੇ ਬੇਟੀ ਪ੍ਰਤੀ ਥੋੜ੍ਹੀ ਪਰੇਸ਼ਾਨੀ ਆਵੇਗੀ।

ਉਪਾਅ-ਲਕਸ਼ਮੀ ਮਾਤਾ ਦੀ ਪੂਜਾ ਬੇਹੱਦ ਜ਼ਰੂਰੀ ਹੈ।

Posted By: Jagjit Singh