-ਦੀਪਕ ਅਰੋੜਾ


ਇਸ ਹਫ਼ਤੇ

17 ਸਤੰਬਰ-ਸੰਗਰਾਂਦ

21 ਸਤੰਬਰ-ਮਹਾ ਲੱਛਮੀ ਵਰਤ


ਮੇਖ

ਸਿਹਤ-ਸ਼ੂਗਰ ਦੇ ਰੋਗੀ ਹਫ਼ਤੇ ਦੇ ਸ਼ੁਰੂ 'ਚ ਪਰੇਸ਼ਾਨ ਹੋ ਸਕਦੇ ਹਨ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਸਹੀ ਅਵਸਰ ਰਹਿਣਗੇ ਪਰ ਆਲਸ ਘਟਾਓ।

ਨੌਕਰੀ, ਵਪਾਰ-ਕੰਮ ਦਾ ਬੋਝ ਜ਼ਿਆਦਾ ਤੇ ਵਪਾਰੀ ਹਿਸਾਬ-ਕਿਤਾਬ 'ਚ ਉਲਝਿਆ ਰਹੇਗਾ।

ਪਰਿਵਾਰ, ਦੋਸਤ-ਬੋਲਣ ਪ੍ਰਤੀ ਖਾਸ ਸਾਵਧਾਨੀ ਵਰਤੋ।

ਉਪਾਅ-ਬੇਸਣ ਦੀ ਮਠਿਆਈ ਦਾਨ ਕਰੋ।


ਬ੍ਰਿਖ

ਸਿਹਤ-ਸਰੀਰ ਵਿਚ ਥਕਾਵਟ ਅਤੇ ਆਲਸ ਜ਼ਿਆਦਾ ਰਹੇਗਾ।

ਪੜ੍ਹਾਈ, ਸਿੱਖਿਆ-ਪੜ੍ਹਨ ਤੋਂ ਬਚਾਅ ਦੇ ਬਹਾਨੇ ਬਣਾਉਂਦੇ ਰਹੋਗੇ।

ਨੌਕਰੀ, ਵਪਾਰ-ਕਾਫੀ ਯੋਜਨਾ 'ਚ ਟਾਈਮ ਖ਼ਰਾਬ ਕਰੋਗੇ ਪਰ ਧਨ ਘੱਟ ਰਹੇਗਾ।

ਪਰਿਵਾਰ, ਦੋਸਤ-ਕੋਈ ਵੀ ਕੰਮ ਜਿੱਦ 'ਚ ਨਾ ਕਰੋ, ਨੁਕਸਾਨ ਹੋ ਸਕਦਾ ਹੈ।

ਉਪਾਅ-ਲੂਣ ਦਾਨ ਕਰੋ।


ਮਿਥੁਨ

ਸਿਹਤ-ਇਸ ਹਫ਼ਤੇ ਮਾਨਸਿਕ ਚਿੰਤਾਵਾਂ ਕਾਰਨ ਸਰੀਰ 'ਚ ਵਿਕਾਰ ਰਹੇਗਾ।

ਪੜ੍ਹਾਈ,ਸਿੱਖਿਆ-ਪੜ੍ਹਾਈ ਦੀ ਬਜਾਏ ਟਾਈਮ ਖ਼ਰਾਬ ਜ਼ਿਆਦਾ ਕਰੋਗੇ।

ਨੌਕਰੀ, ਵਪਾਰ-ਪਰੇਸ਼ਾਨੀ ਅਤੇ ਔਕੜਾਂ ਜ਼ਿਆਦਾ ਰਹਿਣ ਕਾਰਨ ਨੁਕਸਾਨ ਰਹੇਗਾ।

ਪਰਿਵਾਰ, ਦੋਸਤ-ਹਰ ਪਾਸੇ ਤੋਂ ਝਗੜਾ ਰਹਿਣ ਦੀ ਆਸ ਹੈ।

ਉਪਾਅ-ਕੜ੍ਹੀ ਚਾਵਲ ਦਾਨ ਕਰੋ।


ਕਰਕ

ਸਿਹਤ-ਸਿਹਤ ਪ੍ਰਤੀ ਕੋਈ ਨਾ ਕੋਈ ਪਰੇਸ਼ਾਨੀ ਚੱਲਦੀ ਰਹੇਗੀ।

ਪੜ੍ਹਾਈ, ਸਿੱਖਿਆ-ਦੇਰ ਰਾਤ ਬਾਹਰ ਘੁੰਮਣਾ ਪੜ੍ਹਾਈ ਦਾ ਨੁਕਸਾਨ ਕਰੇਗਾ।

ਨੌਕਰੀ, ਵਪਾਰ-ਖ਼ਰਚਾ ਨੁਕਸਾਨ ਵਪਾਰ ਪ੍ਰਤੀ ਨਿਰਾਸ਼ਾ ਕਰੇਗਾ।

ਪਰਿਵਾਰ, ਦੋਸਤ-ਮਿੱਤਰਾਂ ਦਾ ਆਪਸੀ ਝਗੜਾ ਤੁਹਾਨੂੰ ਨੁਕਸਾਨ ਕਰ ਸਕਦਾ ਹੈ।

ਉਪਾਅ-ਚਮੜੇ ਦੀ ਪੁਰਾਣੀ ਵਸਤੂ ਦਾਨ ਕਰੋ।


ਸਿੰਘ

ਸਿਹਤ-ਪੇਟ 'ਚ ਗੈਸ ਆਦਿ ਦੀ ਸ਼ਿਕਾਇਤ ਰਹਿ ਸਕਦੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਨਾ ਔਖਾ ਜਾਪੇਗਾ, ਕਾਫੀ ਮਿਹਨਤ ਦੀ ਲੋੜ ਹੈ।

ਨੌਕਰੀ, ਵਪਾਰ-ਕਮਾਈ ਵਾਸਤੇ ਲਾਲਚ ਜਾਂ ਕਾਹਲੀ ਨਾ ਕਰੋ।

ਪਰਿਵਾਰ, ਦੋਸਤ-ਆਪਣੇ ਤੋਂ ਛੋਟੇ ਭੈਣ-ਭਰਾ ਪ੍ਰਤੀ ਥੋੜ੍ਹਾ ਨਰਮ ਵਿਹਾਰ ਕਰੋ।

ਉਪਾਅ-ਦੁੱਧ ਦਾ ਦਾਨ ਕਰੋ।


ਕੰਨਿਆ

ਸਿਹਤ-ਪਿੱਠ ਪ੍ਰਤੀ ਛੋਟੀ-ਮੋਟੀ ਪਰੇਸ਼ਾਨੀ ਚੱਲੇਗੀ।

ਪੜ੍ਹਾਈ, ਸਿੱਖਿਆ-ਪੜ੍ਹਾਈ ਲਈ ਸਾਰਾ ਹਫ਼ਤਾ ਆਲਸ ਰਹੇਗਾ, ਬੇਕਾਰ ਟਾਈਮ ਖ਼ਰਾਬ ਕਰੋਗੇ।

ਨੌਕਰੀ, ਵਪਾਰ-ਸਰਕਾਰੀ ਪਰੇਸ਼ਾਨੀ ਵਾਰ-ਵਾਰ ਨੁਕਸਾਨ ਦਾ ਡਰ ਬਣਾਏਗੀ।

ਪਰਿਵਾਰ, ਦੋਸਤ-ਘਰੇਲੂ ਹਾਲਾਤ 'ਚ ਤਣਾਅ ਰਹੇਗਾ, ਗੁੱਸਾ ਨਾ ਕਰੋ।

ਉਪਾਅ-ਗੁੜ ਦਾ ਦਾਨ ਕਰੋ।


ਤੁਲਾ

ਸਿਹਤ-19, 20 ਤਾਰੀਕ ਨੂੰ ਸਰੀਰ 'ਚ ਥੋੜ੍ਹੀਆਂ ਦਰਦਾਂ ਰਹਿਣ ਦੀ ਆਸ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਈਰਖਾ ਲਈ ਕੋਈ ਜਗ੍ਹਾ ਨਹੀਂ ਹੈ, ਸਿਰਫ ਮਿਹਨਤ ਕਰੋ।

ਨੌਕਰੀ, ਵਪਾਰ-ਹਰ ਪਾਸੇ ਦੁਸ਼ਮਣ ਰਹਿਣ ਦੀ ਆਸ ਹੈ।

ਪਰਿਵਾਰ, ਦੋਸਤ-ਕੰਮ ਕਰ ਕੇ ਹੀ ਪ੍ਰਸ਼ੰਸਾ ਮਿਲਦੀ ਹੈ, ਮੁਫ਼ਤ ਨਹੀਂ।

ਉਪਾਅ-ਗ਼ਰੀਬਾਂ ਨੂੰ ਖੀਰ ਖਵਾਓ।


ਬ੍ਰਿਸ਼ਚਕ

ਸਿਹਤ-ਨੀਂਦ ਪੂਰੀ ਕਰੋ, ਨਹੀਂ ਤਾਂ ਸਿਹਤ ਖ਼ਰਾਬ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਲਈ ਥੋੜ੍ਹੀ ਸਲਾਹ ਦੀ ਜ਼ਰੂਰਤ ਹੈ।

ਨੌਕਰੀ, ਵਪਾਰ-ਕਮਾਈ ਠੀਕ ਪਰ ਬਚਤ ਘੱਟ ਰਹੇਗੀ।

ਪਰਿਵਾਰ, ਦੋਸਤ-ਬੋਲੀ ਕਾਰਨ ਪਰਿਵਾਰ 'ਚ ਨਾਰਾਜ਼ਗੀ ਰਹੇਗੀ।

ਉਪਾਅ-ਮੂਲੀਆਂ ਦਾਨ ਕਰੋ।


ਧਨੁ

ਸਿਹਤ-ਹਫ਼ਤੇ ਦੇ ਆਖਰੀ ਦੋ ਦਿਨ ਕਾਫੀ ਆਲਸ ਰਹੇਗਾ।

ਪੜ੍ਹਾਈ, ਸਿੱਖਿਆ-ਕਾਫੀ ਟਾਈਮ ਖ਼ਰਾਬ ਕਰੋਗੇ, ਭਾਵ ਪੜ੍ਹਾਈ ਘੱਟ ਰਹੇਗੀ।

ਨੌਕਰੀ, ਵਪਾਰ-ਕਾਫੀ ਸੰਘਰਸ਼ ਅਤੇ ਚੁਣੌਤੀ ਰਹਿਣ ਦੀ ਆਸ ਹੈ।

ਪਰਿਵਾਰ, ਦੋਸਤ-ਇਕੱਲਾਪਨ ਜ਼ਿਆਦਾ ਪਸੰਦ ਆਵੇਗਾ, ਖਾਸ ਕਰ ਕੇ ਵਿਆਹੁਤਾ ਨੂੰ।

ਉਪਾਅ-ਪਿੱਪਲ ਨੂੰ ਤਿਲ ਚੜ੍ਹਾਓ।


ਮਕਰ

ਸਿਹਤ-ਬੁਖਾਰ ਜਾਂ ਸੁਸਤੀ ਜ਼ਿਆਦਾ ਰਹਿਣ ਦੀ ਆਸ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਂਦੇ ਰਹੋਗੇ।

ਨੌਕਰੀ, ਵਪਾਰ-ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ।

ਪਰਿਵਾਰ, ਦੋਸਤ-ਬੇਕਾਰ ਝਗੜੇ ਦੀ ਵਜ੍ਹਾ ਨਾ ਬਣੋ, ਸ਼ਾਂਤ ਰਹੋ।

ਉਪਾਅ-ਚਾਂਦੀ ਵਰਕ ਹਨੂਮਾਨ ਮੰਦਰ ਚੜ੍ਹਾਓ।


ਕੁੰਭ

ਸਿਹਤ-ਇਸਤਰੀ ਜਾਤਕ ਪੇਟ ਖ਼ਰਾਬੀ ਦੀ ਸ਼ਿਕਾਇਤ ਕਰ ਸਕਦੇ ਹਨ।

ਪੜ੍ਹਾਈ, ਸਿੱਖਿਆ-ਬੇਕਾਰ ਟਾਈਮ ਖ਼ਰਾਬ ਕਰੋਗੇ, ਪੜ੍ਹਾਈ ਘੱਟ ਰਹੇਗੀ।

ਨੌਕਰੀ, ਵਪਾਰ-ਨੁਕਸਾਨ ਤੋਂ ਬਚਾਅ ਲਈ ਇਸ ਹਫ਼ਤੇ ਯੋਜਨਾ ਟਾਲੋ।

ਪਰਿਵਾਰ, ਦੋਸਤ-ਆਪਣਾ ਬੇਕਾਰ ਟਾਈਮ ਦੂਜੇ ਨੂੰ ਦੱਸ ਕੇ ਮਜ਼ਾਕ ਬਣੇਗਾ।

ਉਪਾਅ-ਹਰੀਆਂ ਸਬਜ਼ੀਆਂ ਦਾਨ ਕਰੋ।


ਮੀਨ

ਸਿਹਤ-ਸਿਹਤ ਠੀਕ ਸਿਰਫ ਗੁੱਸਾ ਜ਼ਿਆਦਾ ਰਹੇਗਾ।

ਪੜ੍ਹਾਈ, ਸਿੱਖਿਆ-ਪੜ੍ਹਨ ਵਾਸਤੇ ਆਪਣੀ ਵਿਉਂਤ ਬਣਾ ਕੇ ਰੱਖੋ।

ਨੌਕਰੀ, ਵਪਾਰ-ਕਾਹਲੀ ਨਾ ਕਰੋ ਤਾਂ ਵਪਾਰ ਵਧੀਆ ਰਹੇਗਾ।

ਪਰਿਵਾਰ, ਦੋਸਤ-ਪਿਤਾ ਪ੍ਰਤੀ ਥੋੜ੍ਹਾ ਨਰਮ ਅਤੇ ਸਨਮਾਨ ਵਾਲਾ ਵਿਹਾਰ ਜ਼ਰੂਰੀ ਹੈ।

ਉਪਾਅ-ਮਿੱਠੀ ਰੋਟੀ ਮੰਦਰ ਚੜ੍ਹਾਓ।Posted By: Jagjit Singh