-ਦੀਪਕ ਅਰੋੜਾ


ਇਸ ਹਫ਼ਤੇ

12 ਸਤੰਬਰ-ਮੇਲਾ ਬਾਬਾ ਸੋਢਲ

13 ਸਤੰਬਰ-ਪੁੰਨਿਆ ਸ਼ਰਾਧ

14 ਸਤੰਬਰ-ਪਿੱਤਰ ਪੱਖ ਸ਼ਰਾਧ ਸ਼ੁਰੂ।


ਮੇਖ

ਸਿਹਤ-ਇਸ ਹਫ਼ਤੇ ਸਿਹਤ ਖ਼ਰਾਬ ਰਹੇਗੀ, ਬਾਹਰੀ ਖਾਣੇ ਤੋਂ ਪਰਹੇਜ ਕਰੋ।

ਪੜ੍ਹਾਈ, ਸਿੱਖਿਆ-ਪੜ੍ਹਨ ਤੋਂ ਅੱਗੇ ਭੱਜ ਰਹੇ ਹੋ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ਨੌਕਰੀ, ਵਪਾਰ-ਕੰਮਕਾਜ 'ਚ ਨੁਕਸਾਨ ਹੋ ਰਿਹਾ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ।

ਪਰਿਵਾਰ, ਦੋਸਤ-ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਹਨ।

ਉਪਾਅ-ਗਊਸ਼ਾਲਾ 'ਚ ਗਾਵਾਂ ਨੂੰ ਰੋਟੀ ਖਵਾਓ।


ਬ੍ਰਿਖ

ਸਿਹਤ-ਹਫ਼ਤਾ ਸਿਹਤ ਪ੍ਰਤੀ ਪੂਰੀ ਸਾਵਧਾਨੀ ਰੱਖਣ ਦਾ ਹੈ, ਸਾਵਧਾਨੀ ਰੱਖੋ।

ਪੜ੍ਹਾਈ, ਸਿੱਖਿਆ-ਪੜ੍ਹਾਈ ਠੀਕ ਚੱਲ ਰਹੀ ਹੈ, ਗਲਤ ਰਸਤੇ ਪਾਉਣ ਵਾਲੇ ਸਾਥੀਆਂ ਤੋਂ ਬਚਾਅ ਦੀ ਜ਼ਰੂਰਤ ਹੈ।

ਨੌਕਰੀ, ਵਪਾਰ-ਕੰਮ ਠੀਕ ਰਹੇਗਾ ਪਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਰਿਵਾਰ, ਦੋਸਤ-ਯਾਰਾਂ ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ ਕਰੋ, ਨੁਕਸਾਨ 'ਚ ਰਹੋਗੇ।

ਉਪਾਅ-ਘਰ ਦੇ ਚੌਬਾਰੇ 'ਤੇ ਪੰਛੀਆਂ ਲਈ ਦਾਣਾ ਪਾਓ।


ਮਿਥੁਨ

ਸਿਹਤ-ਸ਼ੁਰੂਆਤੀ ਹਫ਼ਤੇ ਸਰੀਰ 'ਚ ਦਰਦਾਂ ਬਾਕੀ ਸਬ ਠੀਕ ਰਹੇਗਾ।

ਪੜ੍ਹਾਈ, ਸਿੱਖਿਆ-ਪੜ੍ਹਨ-ਲਿਖਣ 'ਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।

ਨੌਕਰੀ, ਵਪਾਰ-ਕਾਰੋਬਾਰ ਠੀਕ ਹੈ, ਬਸ ਜ਼ਰਾ ਤਵੱਜੋ ਦੇਣ ਦੀ ਜ਼ਰੂਰਤ ਹੈ।

ਪਰਿਵਾਰ, ਦੋਸਤ-ਪਤਨੀ ਅਤੇ ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ-ਗਊਸ਼ਾਲਾ ਸਤਨਾਜਾ ਦਾਨ ਕਰੋ।


ਕਰਕ

ਸਿਹਤ-ਪਰਿਵਾਰ 'ਚ ਵੱਡਿਆਂ ਦੀ ਸਿਹਤ ਖ਼ਰਾਬ ਹੋਣ ਦੇ ਆਸਾਰ ਹਨ, ਧਿਆਨ ਦਿਉ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਅੜਚਨਾਂ ਆ ਸਕਦੀਆਂ ਹਨ ਪਰ ਸਫਲਤਾ ਮਿਲੇਗੀ।

ਨੌਕਰੀ, ਵਪਾਰ-ਕਮਾਈ ਠੀਕ ਹੋ ਰਹੀ ਹੈ ਤਾਂ ਖ਼ਰਚਾ ਸੰਭਲ ਕੇ ਕਰੋ।

ਪਰਿਵਾਰ, ਦੋਸਤ-ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ, ਨਹੀਂ ਤਾਂ ਪਰੇਸ਼ਾਨੀ ਵੱਧ ਸਕਦੀ ਹੈ।

ਉਪਾਅ-ਕੁੱਤਿਆਂ ਨੂੰ ਦੁੱਧ ਬ੍ਰੈੱਡ ਖਵਾਓ।


ਸਿੰਘ

ਸਿਹਤ-ਬਾਹਰੀ ਖਾਣਾ ਨੁਕਸਾਨ ਕਰੇਗਾ, ਪੇਟ 'ਚ ਖ਼ਰਾਬੀ ਪੈਦਾ ਕਰ ਸਕਦਾ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਔਖੀ ਨਹੀਂ, ਬਸ ਮਨ ਲਗਾ ਕੇ ਪੜ੍ਹਨ ਦੀ ਜ਼ਰੂਰਤ ਹੈ।

ਨੌਕਰੀ, ਵਪਾਰ-ਵਪਾਰ 'ਚ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਨੌਕਰਾਂ 'ਤੇ ਨਿਗਾਹ ਰੱਖਣੀ ਜ਼ਰੂਰੀ ਹੈ।

ਪਰਿਵਾਰ, ਦੋਸਤ-ਦੋਸਤ, ਰਿਸ਼ਤੇਦਾਰ ਤੁਹਾਨੂੰ ਪਰਿਵਾਰ ਤੋਂ ਦੂਰ ਕਰ ਰਹੇ ਹਨ, ਇਨ੍ਹਾਂ ਤੋਂ ਦੂਰ ਰਹੋ।

ਉਪਾਅ-ਕੀੜਿਆਂ ਨੂੰ ਤਿੱਲ ਸ਼ੱਕਰ ਪਾਓ।


ਕੰਨਿਆ

ਸਿਹਤ-ਪਰਿਵਾਰ 'ਚ ਵੱਡਿਆਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ, ਧਿਆਨ ਦਿਉ।

ਪੜ੍ਹਾਈ, ਸਿੱਖਿਆ-ਪੜ੍ਹਾਈ ਜ਼ਰੂਰੀ ਹੈ, ਇਸ ਤੋਂ ਭੱਜ ਕੇ ਸਮਾਂ ਖ਼ਰਾਬ ਨਾ ਕਰੋ।

ਨੌਕਰੀ, ਵਪਾਰ-ਕੰਮਕਾਜ, ਨੌਕਰੀ 'ਤੇ ਪੂਰਾ ਧਿਆਨ ਦਿਉ, ਗਾਹਕ ਖ਼ਰਾਬ ਹੋ ਰਹੇ ਹਨ।

ਪਰਿਵਾਰ, ਦੋਸਤ-ਪਤਨੀ ਤੇ ਬੱਚਿਆਂ ਨੂੰ ਸਮੇਂ ਦੇਣ ਦੀ ਲੋੜ ਹੈ, ਨਾਰਾਜ਼ਗੀ ਭਾਰੀ ਪੈ ਸਕਦੀ ਹੈ।

ਉਪਾਅ-ਘਰ ਦੇ ਕੋਠੇ 'ਤੇ ਪੰਛੀਆਂ ਲਈ ਪਾਣੀ ਰੱਖੋ।


ਤੁਲਾ

ਸਿਹਤ-ਪਿਤਾ ਦੀ ਸਿਹਤ ਖ਼ਰਾਬ ਹੈ, ਧਿਆਨ ਰੱਖਣਾ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਰੁਚੀ ਲੈਣੀ ਜ਼ਰੂਰੀ ਹੈ, ਬਾਕੀਆਂ ਨਾਲੋਂ ਪਿੱਛੇ ਰਹਿ ਜਾਉਗੇ।

ਨੌਕਰੀ, ਵਪਾਰ-ਕੰਮਕਾਜ 'ਚ ਵਾਧਾ ਹੋ ਰਿਹਾ ਹੈ, ਰੁਕੀ ਹੋਈ ਰਾਸ਼ੀ ਜਲਦ ਆਵੇਗੀ।

ਪਰਿਵਾਰ, ਦੋਸਤ-ਪਰਿਵਾਰ ਸਮੇਂ ਨਾ ਦੇਣ ਕਰਕੇ ਨਾਰਾਜ਼ ਚੱਲ ਰਿਹਾ ਹੈ, ਸਮਾਂ ਦਿਉ।

ਉਪਾਅ-ਮੰਦਿਰ ਦੇ ਪੁਜਾਰੀ ਨੂੰ ਦਾਨ ਦਿਓ।


ਬ੍ਰਿਸ਼ਚਕ

ਸਿਹਤ-ਪਰਿਵਾਰ 'ਚ ਚੱਲ ਰਹੇ ਕਲੇਸ਼ ਸਿਹਤ ਖਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ-ਬੱਚਿਆਂ ਦੀ ਪੜ੍ਹਾਈ ਠੀਕ ਹੈ, ਸੰਗਤ ਦਾ ਧਿਆਨ ਰੱਖੋ।

ਨੌਕਰੀ, ਵਪਾਰ-ਯਾਰ-ਦੋਸਤ ਤੇ ਰਿਸ਼ਤੇਦਾਰ ਪੈਸੇ ਮੰਗਣਗੇ, ਜ਼ਰਾ ਬੱਚ ਕੇ ਰਹੋ।

ਪਰਿਵਾਰ, ਦੋਸਤ-ਤੁਹਾਡੇ ਮਾੜੇ ਬੋਲ ਪਰਿਵਾਰ ਦੀ ਨਾਰਾਜ਼ਗੀ ਦਾ ਕਾਰਨ ਬਣ ਰਹੇ ਹਨ।

ਉਪਾਅ-ਪੁਰਾਣੀਆਂ ਚੀਜ਼ਾਂ ਦਾਨ ਕਰੋ।


ਧਨੁ

ਸਿਹਤ-ਬੇਟੀ ਦੀ ਸਿਹਤ ਖ਼ਰਾਬ ਚੱਲ ਰਹੀ ਹੈ, ਧਿਆਨ ਦਿਉ।

ਪੜ੍ਹਾਈ, ਸਿੱਖਿਆ-ਸਵੇਰੇ ਉਠ ਕੇ ਪੜ੍ਹਨਾ ਠੀਕ ਰਹੇਗਾ, ਇਕਾਂਤ 'ਚ ਪੜ੍ਹੋ।

ਨੌਕਰੀ, ਵਪਾਰ-ਕਮਾਈ ਘੱਟ ਰਹੀ ਹੈ, ਖ਼ਰਚਾ ਸੰਭਲ ਕੇ ਕਰੋ।

ਪਰਿਵਾਰ, ਦੋਸਤ-ਦੋਸਤਾਂ ਨੂੰ ਦਿੱਤੇ ਪੈਸੇ ਵਾਪਸ ਮੰਗਣ ਵੇਲੇ ਪਰੇਸ਼ਾਨੀ ਪੈਦਾ ਹੋਵੇਗੀ।

ਉਪਾਅ-ਗਾਵਾਂ ਨੂੰ ਹਰਾ ਚਾਰਾ ਪਾਓ।


ਮਕਰ

ਸਿਹਤ-ਸਿਹਤ ਠੀਕ ਰਹੇਗੀ ਪਰ ਰਾਤ ਨੂੰ ਸਮੇਂ 'ਤੇ ਸੌਣ ਦੀ ਆਦਤ ਪਾਓ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਅੜਚਨਾਂ ਆਉਣਗੀਆਂ ਪਰ ਪੜ੍ਹਨਾ ਲਗਾਤਾਰ ਜਾਰੀ ਰੱਖਣਾ ਪਵੇਗਾ।

ਨੌਕਰੀ, ਵਪਾਰ-ਪੈਸੇ ਦੀ ਸਹੀ ਸੰਭਾਲ ਜ਼ਰੂਰੀ ਹੈ, ਤੰਗੀ ਦਾ ਸਾਹਣਾ ਕਰਨਾ ਪੈ ਸਕਦਾ ਹੈ।

ਪਰਿਵਾਰ, ਦੋਸਤ-ਬੱਚਿਆਂ ਪ੍ਰਤੀ ਪਰੇਸ਼ਾਨੀ ਆਵੇਗੀ, ਬਾਕੀ ਠੀਕ ਰਹੇਗਾ।

ਉਪਾਅ-ਕੁੱਤਿਆਂ ਨੂੰ ਦੁੱਧ ਬ੍ਰੈੱਡ ਪਾਓ।


ਕੁੰਭ

ਸਿਹਤ-ਪੇਟ 'ਚ ਖ਼ਰਾਬੀ ਰਹਿ ਸਕਦੀ ਹੈ, ਸਾਦਾ ਭੋਜਨ ਕਰੋ।

ਪੜ੍ਹਾਈ, ਸਿੱਖਿਆ-ਪੜ੍ਹਨਾ ਔਖਾ ਜਾਪੇਗਾ, ਨਕਲ ਜਾਂ ਚਾਲਾਕੀ ਤੋਂ ਬਚੋ।

ਨੌਕਰੀ, ਵਪਾਰ-ਵਪਾਰ 'ਚ ਤੇਜ਼ੀ ਪਰ ਕਾਹਲੀ ਨਾ ਕਰੋ।

ਪਰਿਵਾਰ, ਦੋਸਤ-ਆਪਣੇ ਨੂੰ ਜ਼ਿਆਦਾ ਵੱਡਾ ਸਮਝਣਾ ਗਲਤ ਹੈ, ਪਰਿਵਾਰ ਨਾਰਾਜ਼ ਹੋ ਸਕਦਾ ਹੈ।

ਉਪਾਅ-ਤਿਲ ਸ਼ੱਕਰ ਕੀੜਿਆਂ ਨੂੰ ਪਾਓ।


ਮੀਨ

ਸਿਹਤ-ਰੋਜ਼ਾਨਾ ਨਵੀਆਂ ਪਰੇਸ਼ਾਨੀਆਂ ਸਿਹਤ ਖ਼ਰਾਬੀ ਦਾ ਕਾਰਨ ਬਣ ਰਹੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਦੇ ਸਮੇਂ ਇਧਰ-ਉਧਰ ਘੁੰਮ ਕੇ ਸਮੇਂ ਦੀ ਬਰਬਾਦੀ ਨਾ ਕਰੋ।

ਨੌਕਰੀ, ਵਪਾਰ-ਪੈਸੇ ਪ੍ਰਤੀ ਭੱਜ-ਨੱਠ ਲੱਗੀ ਰਹੇਗੀ, ਸਮੇਂ ਦੀ ਕਦਰ ਕਰੋ।

ਪਰਿਵਾਰ, ਦੋਸਤ-ਪਰਿਵਾਰ ਨਾਲ ਟੂਰ 'ਤੇ ਜਾਣਾ ਜ਼ਰੂਰੀ ਹੈ, ਬੱਚੇ ਨਾਰਾਜ਼ ਚੱਲ ਰਹੇ ਹਨ।

ਉਪਾਅ-ਸਤਨਾਜਾ ਜਲ ਪ੍ਰਵਾਹ ਕਰੋ।

Posted By: Jagjit Singh