-ਦੀਪਕ ਅਰੋੜਾ


ਇਸ ਹਫਤੇ

24 ਅਗਸਤ-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ।


ਮੇਖ

ਸਿਹਤ-18, 19 ਨੂੰ ਸਰੀਰ 'ਚ ਥਕਾਵਟ ਜਾਂ ਉਦਾਸੀ ਰਹੇਗੀ।

ਪੜ੍ਹਾਈ, ਸਿੱਖਿਆ-ਮੱਧਮ ਹਫ਼ਤਾ ਰਹੇਗਾ, ਆਲਸ ਪੜ੍ਹਾਈ ਖ਼ਰਾਬ ਕਰੇਗਾ।

ਨੌਕਰੀ, ਵਪਾਰ-ਪਹਿਲੇ ਦੋ ਦਿਨ ਛੱਡ ਕੇ ਕੰਮ ਕੰਮ ਹੱਲ ਹੋਣ ਦੀ ਆਸ ਹੈ।

ਪਰਿਵਾਰ, ਦੋਸਤ-ਦੋਸਤਾਂ ਪ੍ਰਤੀ ਥੋੜ੍ਹਾ ਨਿਰਾਸ਼ਾ ਆ ਸਕਦੀ ਹੈ ਪਰ ਨਾਰਾਜ਼ਗੀ ਨਾ ਕਰੋ।

ਉਪਾਅ-ਪੀਲੇ ਚੌਲ ਦਾਨ ਕਰੋ।


ਬ੍ਰਿਖ

ਸਿਹਤ-ਸਿਹਤ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਬਾਹਰ ਦਾ ਖਾਣਾ ਨਾ ਖਾਵੋ।

ਪੜ੍ਹਾਈ, ਸਿੱਖਿਆ-ਪੜ੍ਹਾਈ ਤੋਂ ਜ਼ਿਆਦਾ ਧਿਆਨ ਨਾ ਹਟਾਓ ਤੇ ਮਿਹਨਤ ਕਰੋ।

ਨੌਕਰੀ, ਵਪਾਰ-ਪੈਸੇ ਦੀ ਤੰਗੀ ਕਈ ਪਰੇਸ਼ਾਨੀਆਂ ਖੜ੍ਹੀ ਕਰ ਸਕਦੀ ਹੈ।

ਪਰਿਵਾਰ, ਦੋਸਤ-ਪਰਿਵਾਰ ਪ੍ਰਤੀ ਹਾਲਾਤ ਖੁਸ਼ੀਆਂ ਭਰਿਆ ਪਰ ਤਾਅਨੇਬਾਜ਼ੀ ਤੋਂ ਦੂਰ ਰਹੋ।

ਉਪਾਅ-ਲੂਣ ਦਾਨ ਕਰੋ।

ਮਿਥੁਨ

ਸਿਹਤ-ਹਫ਼ਤੇ ਦੇ ਆਖਰੀ ਤਿੰਨ ਦਿਨ ਕਾਫੀ ਆਲਸ ਭਰੇ ਰਹਿਣ ਦੀ ਆਸ ਹੈ।

ਪੜ੍ਹਾਈ, ਸਿੱਖਿਆ-ਘੁੰਮਣ ਫਿਰਨ ਦੀ ਜ਼ਿਆਦਾ ਪਲਾਨਿੰਗ ਪੜ੍ਹਾਈ ਤੋਂ ਦੂਰ ਰੱਖੇਗੀ।

ਨੌਕਰੀ, ਵਪਾਰ-ਖ਼ਰਚਾ ਸਾਰਾ ਹਫਤਾ ਪਰੇਸ਼ਾਨੀ ਖੜ੍ਹੀ ਕਰ ਕੇ ਰੱਖੇਗਾ।

ਪਰਿਵਾਰ, ਦੋਸਤ-ਖ਼ਰਚਾ ਕਰ ਕੇ ਵੀ ਪਰਿਵਾਰ 'ਚ ਖ਼ੁਸ਼ੀ ਦੀ ਘਾਟ ਮਹਿਸੂਸ ਕਰੋਗੇ।

ਉਪਾਅ-ਗ਼ਰੀਬਾਂ ਨੂੰ ਕੇਲੇ ਖਿਲਾਉ।


ਕਰਕ

ਸਿਹਤ-ਜ਼ਿਆਦਾ ਰਾਤ ਨੂੰ ਜਾਗਣਾ ਘਟਾਉ ਤਾਂ ਸਿਹਤ ਠੀਕ ਰਹੇਗੀ।

ਪੜ੍ਹਾਈ, ਸਿੱਖਿਆ-ਪੜ੍ਹਾਈ ਵਾਸਤੇ ਦਿਨ ਦਾ ਟਾਈਮ ਨਿਯਤ ਕਰੋ ਤਾਂ ਠੀਕ ਰਹੇਗਾ।

ਨੌਕਰੀ, ਵਪਾਰ-ਖ਼ਰਚਾ ਘਟਾਉ, ਆਮਦਨੀ ਲਈ ਹਫਤਾ ਠੀਕ ਹੈ।

ਪਰਿਵਾਰ, ਦੋਸਤ-ਮਿੱਤਰਾਂ ਦੀ ਬਜਾਏ ਪਰਿਵਾਰ ਲਈ ਸਮਾਂ ਜ਼ਿਆਦਾ ਦਿਉ।

ਉਪਾਅ-ਦਲੀਆ ਦਾਨ ਕਰੋ।


ਸਿੰਘ

ਸਿਹਤ-ਸ਼ੁਰੂਆਤੀ ਦੋ ਦਿਨ ਸਿਹਤ ਸੁਸਤ ਤੇ ਖਿੱਝ ਰਹੇਗੀ।

ਪੜ੍ਹਾਈ, ਸਿੱਖਿਆ-ਪੜ੍ਹਾਈ ਲਈ ਮਨ ਕਾਫੀ ਘੱਟ ਲੱਗ ਰਿਹਾ ਹੈ ਪਰ ਪੇਪਰ ਨਜ਼ਦੀਕ ਹਨ।

ਨੌਕਰੀ, ਵਪਾਰ-ਕਮਾਈ ਪ੍ਰਤੀ ਕਾਹਲੀ ਨਾ ਕਰੋ, ਪੁਰਾਣੇ ਹਿਸਾਬ ਖ਼ਤਮ ਕਰੋ।

ਪਰਿਵਾਰ, ਦੋਸਤ-ਭੈਣਾਂ ਬੇਟੀਆਂ ਪ੍ਰਤੀ ਵਿਹਾਰ ਨਰਮ ਕਰੋ।

ਉਪਾਅ-ਹਰੀ ਮੂੰਗੀ ਪੰਛੀਆਂ ਨੂੰ ਪਾਉ। (ਸਟਾਰ 3)


ਕੰਨਿਆ

ਸਿਹਤ-ਜ਼ਿਆਦਾ ਬਾਜ਼ਾਰੀ ਤਿਉਹਾਰਾਂ 'ਚ ਪੇਟ ਖ਼ਰਾਬ ਹੋ ਸਕਦਾ ਹੈ।।

ਪੜ੍ਹਾਈ, ਸਿੱਖਿਆ-ਸਿਰਫ ਦੋਸਤਾਂ ਪ੍ਰਤੀ ਪ੍ਰੋਗਰਾਮ ਵੱਲ ਧਿਆਨ ਰਹੇਗਾ।

ਨੌਕਰੀ, ਵਪਾਰ-ਖ਼ਰਚਾ ਮੂਡ ਖਰਾਬ ਕਰੇਗਾ।

ਪਰਿਵਾਰ, ਦੋਸਤ-ਮਾਤਾ-ਪਿਤਾ ਪ੍ਰਤੀ ਥੋੜ੍ਹੀ ਨਾਰਾਜ਼ਗੀ ਜਾਂ ਬਹਿਸ ਦਾ ਮਾਹੌਲ ਰਹੇਗਾ।

ਉਪਾਅ-ਗਾਂ ਨੂੰ ਮਿੱਠੀਆਂ ਰੋਟੀਆਂ ਖਿਲਾਉ।


ਤੁਲਾ

ਸਿਹਤ-ਦਿਮਾਗੀ ਪਰੇਸ਼ਾਨੀ ਸਿਹਤ ਖ਼ਰਾਬੀ ਦਾ ਮੁੱਖ ਕਾਰਨ ਬਣੇਗੀ।

ਪੜ੍ਹਾਈ, ਸਿੱਖਿਆ-ਪੜ੍ਹਨਾ ਔਖਾ ਜਾਪੇਗਾ, ਮਾਤਾ-ਪਿਤਾ ਨਾਰਾਜ਼ ਹੋਣਗੇ।

ਨੌਕਰੀ, ਵਪਾਰ-ਪੈਸੇ ਦਾ ਘੱਟ ਆਉਣਾ ਸਾਰਾ ਹਫ਼ਤਾ ਪਰੇਸ਼ਾਨੀ ਕਰੇਗਾ।

ਪਰਿਵਾਰ, ਦੋਸਤ-ਵੱਡਿਆਂ ਪ੍ਰਤੀ ਕਾਫੀ ਧਿਆਨ ਨਾਲ ਸਨਮਾਨ ਵਾਲਾ ਵਿਹਾਰ ਕਰੋ।

ਉਪਾਅ-ਗ਼ਰੀਬਾਂ ਨੂੰ ਚੌਲ ਦਿਉ।


ਬ੍ਰਿਸ਼ਚਕ

ਸਿਹਤ-20, 21 ਨੂੰ ਜ਼ਿਆਦਾ ਖਿੱਝ ਆਲਸ ਹਾਵੀ ਕਰੇਗੀ।

ਪੜ੍ਹਾਈ, ਸਿੱਖਿਆ-ਬੇਕਾਰ ਖਰਚਾ ਕਰਨ ਦੀ ਬਜਾਏ ਸਿਰਫ਼ ਪੜ੍ਹਾਈ ਪ੍ਰਤੀ ਮਿਹਨਤ ਕਰੋ।

ਨੌਕਰੀ, ਵਪਾਰ-ਜ਼ਿਆਦਾ ਚਾਲਾਕੀ ਸਾਥੀਆਂ ਪ੍ਰਤੀ ਝਗੜੇ ਦਾ ਕਾਰਨ ਬਣੇਗੀ।

ਪਰਿਵਾਰ, ਦੋਸਤ-ਸਿਰਫ ਇਮਾਨਦਾਰੀ ਅਤੇ ਸਹਿਜਤਾ 'ਤੇ ਧਿਆਨ ਕਰੋ ਤਾਂ ਹਫਤਾ ਠੀਕ ਜਾਵੇਗਾ।

ਉਪਾਅ-ਮੰਦਿਰ 'ਚ ਕਾਲਾ ਕੰਬਲ ਦਿਉ।


ਧਨੁ

ਸਿਹਤ-ਸਾਹ ਪ੍ਰਤੀ ਪਰੇਸ਼ਾਨੀ ਹਫਤੇ ਦੇ ਅੰਤ 'ਚ ਆ ਸਕਦੀ ਹੈ।

ਪੜ੍ਹਾਈ, ਸਿੱਖਿਆ-ਬੇਕਾਰ ਟਾਈਮ ਖਰਾਬ ਕਰਨ 'ਚ ਖੁਸ਼ੀ ਮਹਿਸੂਸ ਕਰੋਗੇ।

ਨੌਕਰੀ, ਵਪਾਰ-ਪੈਸੇ ਦੀ ਤੰਗੀ ਜ਼ਿਆਦਾ ਖ਼ਰਚਾ, ਇਸ ਹਫਤਾ ਪਰੇਸ਼ਾਨੀ ਬਣੇਗੀ।

ਪਰਿਵਾਰ, ਦੋਸਤ-ਬਹਿਸ 'ਤੇ ਕੰਟਰੋਲ ਕਰੋ, ਝਗੜਾ ਹੋਣ ਦੀ ਆਸ ਹੈ।

ਉਪਾਅ-ਹਰਾ ਚਾਰਾ ਦਾਨ ਕਰੋ।


ਮਕਰ

ਸਿਹਤ-ਜ਼ਿਆਦਾ ਬਾਹਰੀ ਖਾਣਾ ਨਾ ਖਾਉ, ਸਿਹਤ ਖ਼ਰਾਬੀ ਦੇ ਯੋਗ ਹਨ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਥੋੜ੍ਹਾ ਆਲਸ ਰਹੇਗਾ ਪਰ ਥੋੜ੍ਹਾ ਚੱਲਦਾ ਰਹੇਗਾ।

ਨੌਕਰੀ, ਵਪਾਰ-ਸਰਕਾਰੀ ਖਰਚੇ ਪ੍ਰਤੀ ਪਰੇਸ਼ਾਨੀ ਸਾਰਾ ਹਫ਼ਤਾ ਹਾਵੀ ਰਹੇਗੀ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਥੋੜ੍ਹੀ ਨਾਰਾਜ਼ਗੀ ਵਾਰ-ਵਾਰ ਤੰਗ ਕਰ ਸਕਦੀ ਹੈ।

ਉਪਾਅ-ਚਾਂਦੀ ਵਰਕ ਹਨੂਮਾਨ ਮੰਦਿਰ ਚੜ੍ਹਾਉ।


ਕੁੰਭ

ਸਿਹਤ-ਹਫ਼ਤਾ ਸਿਹਤ ਪ੍ਰਤੀ ਠੀਕ ਪਰ ਕਸਰਤ ਪ੍ਰਤੀ ਧਿਆਨ ਦਿਉ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਥੋੜ੍ਹੀਆਂ ਔਕੜਾਂ ਜ਼ਿਆਦਾ ਰਹਿਣ ਦੀ ਆਸ ਹੈ।

ਨੌਕਰੀ, ਵਪਾਰ-ਕਾਫੀ ਮਿਹਨਤ ਤੋਂ ਬਾਅਦ ਹੀ ਨਤੀਜਾ ਖੁਸ਼ੀ ਦੇਵੇਗਾ।

ਪਰਿਵਾਰ, ਦੋਸਤ-ਬੱਚਿਆਂ ਦੀ ਪਰੇਸ਼ਾਨੀ ਹਫਤੇ ਭਰ ਸਿਰਦਰਦ ਰਹੇਗਾ।

ਉਪਾਅ-ਗਰੀਬ ਬੱਚਿਆਂ ਨੂੰ ਕਾਪੀਆਂ ਪੈਂਨਸਲਾਂ ਦਾਨ ਕਰੋ।


ਮੀਨ

ਸਿਹਤ-ਰੁਟੀਨ ਕਾਫੀ ਖ਼ਰਾਬ ਰਹੀ ਹੈ, ਚੰਗੀ ਸਿਹਤ ਲਈ ਸੁਧਾਰੋ।

ਪੜ੍ਹਾਈ, ਸਿੱਖਿਆ-ਮਿੱਤਰਾਂ ਦੀ ਸੰਗਤ ਪੜ੍ਹਾਈ ਦਾ ਨੁਕਸਾਨ ਕਰ ਸਕਦੀ ਹੈ।

ਨੌਕਰੀ, ਵਪਾਰ-ਕੋਈ ਵੀ ਕਰਜ਼ਾ ਲੈਣ ਤੋਂ ਪਹਿਲਾਂ ਇਹ ਮਹੀਨਾ ਟਾਲੋ।।

ਪਰਿਵਾਰ, ਦੋਸਤ-ਘਰ ਦੀਆਂ ਗੱਲਾਂ ਬਾਹਰ ਨਾ ਕਰੋ ਤਾਂ ਵਧੀਆ ਰਹੇਗਾ।

ਉਪਾਅ-ਗਰੀਬਾਂ ਨੂੰ ਖੀਰ ਖਿਲਾਉ।

Posted By: Jagjit Singh