-ਦੀਪਕ ਅਰੋੜਾ

ਇਸ ਹਫ਼ਤੇ

15 ਅਗਸਤ - ਰੱਖੜੀ, ਪੁੰਨਿਆ, ਸੁਤੰਤਰਤਾ ਦਿਵਸ

ਮੇਖ

ਸਿਹਤ - 11, 12 ਸਾਹ ਅਤੇ ਸ਼ੂਗਰ ਰੋਗੀ ਸਿਹਤ ਦੀ ਖ਼ਰਾਬੀ ਮਹਿਸੂਸ ਕਰਨਗੇ।

ਪੜ੍ਹਾਈ, ਸਿੱਖਿਆ - ਆਲਸ ਸਾਰਾ ਹਫ਼ਤਾ ਪੜ੍ਹਾਈ ਦਾ ਨੁਕਸਾਨ ਕਰੇਗਾ।

ਨੌਕਰੀ, ਵਪਾਰ - ਵਪਾਰੀ ਜਾਂ ਨੌਕਰੀਪੇਸ਼ਾ ਹਾਲਾਤ ਪ੍ਰਤੀ ਨਿਰਾਸ਼ਾ ਵਿਚ ਰਹਿਣਗੇ।

ਪਰਿਵਾਰ, ਦੋਸਤ - ਪਰਿਵਾਰ ਵਿਚ ਆਪਣੀ ਮਰਜ਼ੀ ਘੱਟ ਚਲਾਉ ਤਾਂ ਠੀਕ ਰਹੇਗਾ।

ਉਪਾਅ - ਪੀਲੇ ਚਾਵਲ ਵੰਡੋ।

ਬਿ੍ਖ

ਸਿਹਤ - ਸਰੀਰ ਵਿਚ ਥੋੜ੍ਹੀ ਦਰਦਾਂ ਦੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ - ਬੇਕਾਰ ਕੰਮਾਂ ਵਿਚ ਸਮਾਂ ਬਰਬਾਦੀ ਤੋਂ ਬਚੋ।

ਨੌਕਰੀ, ਵਪਾਰ - ਕਾਫੀ ਘੱਟ ਕੰਮਾਂ ਵਿਚ ਤਰੱਕੀ ਨਜ਼ਰ ਆਵੇਗੀ।

ਪਰਿਵਾਰ, ਦੋਸਤ - ਇਕੱਠਾ ਰਹਿਣਾ ਜ਼ਿਆਦਾ ਪਸੰਦ ਕਰੋਗੇ।

ਉਪਾਅ - ਚਮੜੇ ਦਾ ਸਾਮਾਨ ਦਾਨ ਕਰੋ।

ਮਿਥੁਨ

ਸਿਹਤ - ਸਿਹਤ ਵਿਚ ਗਿਰਾਵਟ ਰਹੇਗੀ ਪਰ ਹਫ਼ਤੇ ਦਾ ਅੰਤ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਵਾਰ-ਵਾਰ ਯਾਦ ਕਰਨਾ ਦਿਮਾਗੀ ਕਮਜ਼ੋਰੀ ਮਹਿਸੂਸ ਕਰੋਗੇ।

ਨੌਕਰੀ, ਵਪਾਰ - ਪੈਸਾ ਥੋੜ੍ਹਾ ਰੁਕਾਵਟ ਨਾਲ ਆਵੇਗਾ, ਧੀਰਜ ਕਰੋ।

ਪਰਿਵਾਰ, ਦੋਸਤ - ਆਪਣੀ ਖਿੱਝ ਦੂਸਰੇ ਉੱਪਰ ਜ਼ਾਹਿਰ ਨਾ ਕਰੋ।

ਉਪਾਅ - ਗਊਆਂ ਨੂੰ ਸਤਨਾਜਾ ਪਾਉ।

ਕਰਕ

ਸਿਹਤ - ਬੇਕਾਰ ਗੱਲਾਂ ਅਤੇ ਸੋਚਾਂ ਰਾਤ ਦੀ ਨੀਂਦ ਖ਼ਰਾਬ ਕਰ ਰਹੀਆਂ ਹਨ।

ਪੜ੍ਹਾਈ, ਸਿੱਖਿਆ - ਧਿਆਨ ਭਟਕ ਜਾਵੇਗਾ, ਕਾਫੀ ਯਤਨ ਕਰਨਾ ਪਵੇਗਾ।

ਨੌਕਰੀ, ਵਪਾਰ - ਖ਼ਰਚਾ ਨੁਕਸਾਨ ਤੋਂ ਬਚਾ ਕੇ ਚਲੋ, ਬੇਕਾਰ ਪਰੇਸ਼ਾਨੀ ਹੋਵੇਗੀ।

ਪਰਿਵਾਰ, ਦੋਸਤ - ਪਤਨੀ ਨਾਲ ਠੀਕ ਪਰ ਸਹੁਰੇ ਪਰਿਵਾਰ ਨਾਲ ਨਾਰਾਜ਼ਗੀ ਹੋ ਸਕਦੀ ਹੈ।

ਉਪਾਅ - ਦਾਲ ਚਾਵਲ ਦਾਨ ਕਰੋ।

ਸਿੰਘ

ਸਿਹਤ - ਆਪਣੀ ਰੁਟੀਨ ਠੀਕ ਕਰੋ, ਰੋਟੀ ਸਾਦੀ ਖਾਉ।

ਪੜ੍ਹਾਈ, ਸਿੱਖਿਆ - ਬੇਕਾਰ ਟਾਈਮ ਖਰਾਬ, ਸਾਰਾ ਹਫ਼ਤਾ ਮੌਜ ਮਸਤੀ ਵਿਚ ਖ਼ਰਾਬ ਕਰੋਗੇ।

ਨੌਕਰੀ, ਵਪਾਰ - ਕਮਾਈ ਘੱਟ, ਖਰਚਾ ਜ਼ਿਆਦਾ, ਹਫ਼ਤਾ ਖ਼ਰਾਬ ਕਰੇਗਾ।

ਪਰਿਵਾਰ, ਦੋਸਤ - ਬੱਚੇ ਦੀ ਪਰੇਸ਼ਾਨੀ ਰਹੇਗੀ, ਖ਼ਰਚਾ ਤੰਗ ਕਰੇਗਾ।

ਉਪਾਅ - ਪੁਰਾਣੇ ਕੱਪੜੇ ਦਾਨ ਕਰੋ।

ਕੰਨਿਆ

ਸਿਹਤ - ਹਫ਼ਤੇ ਵਿਚ ਤਿੰਨ ਦਿਨ ਸਿਹਤ ਢਿੱਲੀ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ - ਮਨ ਵਿਚ ਬੇਕਾਰ ਸੋਚਾਂ ਹਟਾਉ ਤੇ ਪੜ੍ਹਾਈ ਵੱਲ ਧਿਆਨ ਦਿਉ।

ਨੌਕਰੀ, ਵਪਾਰ - ਕਮਾਈ ਦੇ ਨਾਲ-ਨਾਲ ਬੱਚਤ ਵੀ ਜ਼ਰੂਰੀ ਹੈ ਜੋ ਨਹੀਂ ਕਰ ਰਹੇ।

ਪਰਿਵਾਰ, ਦੋਸਤ - ਛੋਟੀ ਗੱਲ ਤੇ ਕਲੇਸ਼ ਤੋਂ ਬਚੋ, ਬੇਕਾਰ ਅਸ਼ਾਂਤੀ ਫੈਲੇਗੀ।

ਉਪਾਅ - ਗੁੜ ਦਾ ਦਾਨ ਕਰੋ।

ਤੁਲਾ

ਸਿਹਤ - ਗਰਮੀ ਥੋੜ੍ਹਾ ਤੰਗ ਕਰੇਗੀ, ਗਰਮੀ ਤੋਂ ਬਚਾਅ ਕਰੋ।

ਪੜ੍ਹਾਈ, ਸਿੱਖਿਆ - ਥੋੜ੍ਹਾ ਬਹਾਨੇਬਾਜ਼ੀ ਜਾਂ ਆਲਸ ਦਾ ਮਾਹੌਲ ਰਹੇਗਾ।

ਨੌਕਰੀ, ਵਪਾਰ - ਕੰਮ ਨੂੰ ਜ਼ਿਆਦਾ ਟਾਲਣਾ ਆਪਣਾ ਹੀ ਨੁਕਸਾਨ ਕਰੇਗਾ।

ਪਰਿਵਾਰ, ਦੋਸਤ - ਆਪਣੀ ਜ਼ਿੰਮੇਵਾਰੀ ਸਮਝੋ ਅਤੇ ਵੱਡਿਆਂ ਦਾ ਆਦਰ ਕਰੋ।

ਉਪਾਅ - ਧਰਮ ਸਥਾਨ ਦੀ ਸੇਵਾ ਕਰੋ।

ਬਿ੍ਸ਼ਚਕ

ਸਿਹਤ - ਆਲਸ ਤਿਆਗ ਕੇ ਥੋੜ੍ਹੀ ਕਸਰਤ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਨ ਪ੍ਰਤੀ ਕੋਈ ਨਾ ਕੋਈ ਬਹਾਨੇਬਾਜ਼ੀ ਕਰਦੇ ਰਹੋਗੇ।

ਨੌਕਰੀ, ਵਪਾਰ - ਵਪਾਰ ਠੀਕ ਪਰ ਪੈਸੇ ਲਈ ਸੋਚ ਥੋੜ੍ਹੀ ਬਦਲਣੀ ਪੈ ਸਕਦੀ ਹੈ।

ਪਰਿਵਾਰ, ਦੋਸਤ - ਬੋਲੀ ਪ੍ਰਤੀ ਕਾਫੀ ਸੁਧਾਰ ਕਰਨਾ ਪਵੇਗਾ।

ਉਪਾਅ - ਦਲਿਆ ਦਾਨ ਕਰੋ।

ਧਨੁ

ਸਿਹਤ - ਕਾਫੀ ਆਲਸ ਰਹੇਗਾ ਪਰ ਜ਼ਿਆਦਾਤਰ ਪਿਛਲੇ ਹਫ਼ਤੋਂ ਤੋਂ ਸੁਧਾਰ ਰਹੇਗਾ।

ਪੜ੍ਹਾਈ, ਸਿੱਖਿਆ - ਟਾਈਮ ਦੀ ਕਦਰ ਘੱਟ ਕਰੋਗੇ।

ਨੌਕਰੀ, ਵਪਾਰ - ਆਦਤਾਂ ਖ਼ਰਾਬ ਕਰ ਰਹੇ ਹੋ, ਸੁਧਾਰ ਕਰੋ।

ਪਰਿਵਾਰ, ਦੋਸਤ - ਪਿਤਾ-ਪਤਨੀ ਥੋੜ੍ਹਾ-ਥੋੜ੍ਹਾ ਨਾਰਾਜ਼ਗੀ ਕਰਨਗੇ, ਸਬਰ ਰੱਖੋ।

ਉਪਾਅ - ਗਰੀਬਾਂ ਨੂੰ ਖੀਰ ਦਿਉ।

ਮਕਰ

ਸਿਹਤ - ਸ਼ੁਰੂਆਤੀ ਦੋ ਦਿਨ ਨਰਮ ਬਾਕੀ ਹਫ਼ਤਾ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਬੇਕਾਰ ਘੁੰਮਣਾ ਫਿਰਨਾ ਪੜ੍ਹਾਈ ਦਾ ਨੁਕਸਾਨ ਕਰੇਗਾ।

ਨੌਕਰੀ, ਵਪਾਰ - ਕਮਾਈ ਅਤੇ ਖਰਚਾ ਦੋਵਾਂ ਦਾ ਤਣਾਅ ਹਫ਼ਤਾ ਭਰ ਤੰਗ ਕਰੇਗਾ।

ਪਰਿਵਾਰ, ਦੋਸਤ - ਭਰਾਵਾਂ ਪ੍ਰਤੀ ਥੋੜ੍ਹਾ ਸ਼ਾਂਤ ਵਿਹਾਰ ਰੱਖਣਾ ਪਵੇਗਾ।

ਉਪਾਅ - ਗਊਆਂ ਦੀ ਸੇਵਾ ਕਰੋ।

ਕੁੰਭ

ਸਿਹਤ - ਪੇਟ ਵਿਚ ਖ਼ਰਾਬੀ ਆਪਣੀ ਬੁਰੀ ਆਦਤ ਕਾਰਨ ਰਹੇਗੀ।

ਪੜ੍ਹਾਈ, ਸਿੱਖਿਆ - ਪੜ੍ਹਨਾ ਔਖਾ ਜਾਪੇਗਾ, ਭਾਵ ਮਨ ਨਹੀਂ ਕਰੇਗਾ।

ਨੌਕਰੀ, ਵਪਾਰ - ਪੈਸੇ ਦੀ ਤੰਗੀ ਸਾਰਾ ਹਫ਼ਤਾ ਪਰੇਸ਼ਾਨ ਕਰੇਗੀ।

ਪਰਿਵਾਰ, ਦੋਸਤ - ਪਤਨੀ ਨਾਲ ਨਾਰਾਜ਼ਗੀ ਘਰ ਦੀ ਸ਼ਾਂਤੀ ਖ਼ਰਾਬ ਕਰੇਗੀ।

ਉਪਾਅ - ਮੰਦਰ ਵਿਚ ਮਿੱਠੀਆਂ ਰੋਟੀਆਂ ਚੜ੍ਹਾਓ।

ਮੀਨ

ਸਿਹਤ - ਕਾਫੀ ਘੁੰਮਣ-ਫਿਰਨ ਕਾਰਨ ਥਕਾਵਟ ਜ਼ਿਆਦਾ ਰਹੇਗੀ।

ਪੜ੍ਹਾਈ, ਸਿੱਖਿਆ - ਪੜ੍ਹਨਾ ਕਾਫੀ ਔਖਾ ਰਹੇਗਾ, ਬੇਕਾਰ ਟਾਈਮ ਖ਼ਰਾਬ ਨਾ ਕਰੋ।

ਨੌਕਰੀ, ਵਪਾਰ - ਕੰਮ ਪ੍ਰਤੀ ਕਾਫੀ ਰੁਝਾਨ ਠੀਕ ਰਹੇਗਾ ਪਰ ਦਿੱਕਤਾਂ ਵੀ ਹਨ।

ਪਰਿਵਾਰ, ਦੋਸਤ - ਪਰਿਵਾਰ ਦੀ ਜ਼ਿੰਮੇਵਾਰੀ ਕਾਫੀ ਨਿਮਰਤਾ ਨਾਲ ਨਿਭਾਉਣੀ ਪਵੇਗੀ।

ਉਪਾਅ - ਹਨੂਮਾਨ ਮੰਦਰ ਸਿੰਦੂਰ ਚੜ੍ਹਾਓ।