Vastu Tips: ਵਾਸਤੂ ਸ਼ਾਸਤਰ 'ਚ ਮਨੀ ਪਲਾਂਟ ਦਾ ਬਹੁਤ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਘਰ 'ਚ ਮਨੀ ਪਲਾਂਟ ਸਹੀ ਦਿਸ਼ਾ 'ਚ ਲਗਾਇਆ ਜਾਂਦਾ ਹੈ, ਉੱਥੇ ਸਕਾਰਾਤਮਕ ਊਰਜਾ ਦੀ ਕਮੀ ਨਹੀਂ ਹੁੰਦੀ। ਇਸ ਦੇ ਨਾਲ ਹੀ ਉੱਥੇ ਰਹਿਣ ਵਾਲੇ ਹਰ ਮੈਂਬਰ ਦੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਨੌਕਰੀ, ਕਾਰੋਬਾਰ 'ਚ ਲਾਭ ਪ੍ਰਾਪਤ ਕਰਨ ਦੇ ਨਾਲ-ਨਾਲ ਤੁਹਾਨੂੰ ਕਦੇ ਵੀ ਵਿੱਤੀ ਰੁਕਾਵਟਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਵਾਸਤੂ ਸ਼ਾਸਤਰ ਅਨੁਸਾਰ, ਮਨੀ ਪਲਾਂਟ ਦਾ ਸਬੰਧ ਕੁਬੇਰ ਤੇ ਬੁਧ ਗ੍ਰਹਿ ਨਾਲ ਹੈ। ਇਸ ਕਾਰਨ ਇਸ ਨੂੰ ਘਰ 'ਚ ਲਗਾਉਣ ਨਾਲ ਖੁਸ਼ਹਾਲੀ ਆਉਂਦੀ ਹੈ। ਵਾਸਤੂ 'ਚ ਮਨੀ ਪਲਾਂਟ ਨਾਲ ਜੁੜੇ ਕਈ ਨਿਯਮ ਹਨ ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮਨੀ ਪਲਾਂਟ ਨਾਲ ਸਬੰਧਤ ਇਕ ਹੋਰ ਉਪਾਅ ਦੱਸਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ। ਮਨੀ ਪਲਾਂਟ ਨਾਲ ਸਬੰਧਤ ਵਾਸਤੂ ਦੇ ਇਸ ਉਪਾਅ ਬਾਰੇ ਜਾਣੋ-

ਮਨੀ ਪਲਾਂਟ ਤੇ ਦੁੱਧ

ਵਾਸਤੂ ਅਨੁਸਾਰ ਮਨੀ ਪਲਾਂਟ 'ਚ ਦੁੱਧ ਪਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਮਾਂ ਲਕਸ਼ਮੀ ਨੂੰ ਦੁੱਧ ਸਭ ਤੋਂ ਵੱਧ ਪਸੰਦ ਹੁੰਦਾ ਹੈ। ਅਜਿਹੇ 'ਚ ਜੇਕਰ ਮਨੀ ਪਲਾਂਟ 'ਚ ਕੁਝ ਮਾਤਰਾ 'ਚ ਦੁੱਧ ਮਿਲਾ ਦਿੱਤਾ ਜਾਵੇ ਤਾਂ ਇਹ ਜਿਵੇਂ-ਜਿਵੇਂ ਵਧਦਾ ਜਾਵੇਗਾ। ਇਸੇ ਤਰ੍ਹਾਂ ਵਿਅਕਤੀ ਦੀ ਆਮਦਨ ਵੀ ਵਧੇਗੀ। ਇਸ ਦੇ ਨਾਲ ਹੀ ਜਿਸ ਘਰ 'ਚ ਇਸ ਉਪਾਅ ਦੀ ਵਰਤੋਂ ਕੀਤੀ ਜਾਵੇਗੀ, ਉਸ ਘਰ 'ਚ ਰਹਿਣ ਵਾਲੇ ਹਰ ਮੈਂਬਰ ਦੀ ਕਿਸਮਤ ਸਾਥ ਦੇਵੇਗੀ।

ਵਾਸਤੂ ਸ਼ਾਸਤਰ ਦੇ ਅਨੁਸਾਰ, ਮਨੀ ਪਲਾਂਟ 'ਚ ਜੋ ਪਾਣੀ ਪਾਉਂਦੇ ਹੋ, ਉਸ ਵਿੱਚ ਕੱਚੇ ਦੁੱਧ ਦੀਆਂ ਕੁਝ ਬੂੰਦਾਂ ਪਾਓ। ਅਜਿਹੇ 'ਚ ਜਿਵੇਂ ਹੀ ਮਨੀ ਪਲਾਂਟ ਵਧੇਗਾ, ਉਸੇ ਤਰ੍ਹਾਂ ਹੀ ਮਾਂ ਲਕਸ਼ਮੀ ਦੀ ਕਿਰਪਾ ਤੁਹਾਡੇ 'ਤੇ ਬਣੀ ਰਹੇਗੀ।

ਮਨੀ ਪਲਾਂਟ ਨੂੰ ਸਹੀ ਦਿਸ਼ਾ 'ਚ ਰੱਖੋ

ਵਾਸਤੂ ਅਨੁਸਾਰ ਮਨੀ ਪਲਾਂਟ ਨੂੰ ਸਹੀ ਦਿਸ਼ਾ 'ਚ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ 'ਚ, ਮਨੀ ਪਲਾਂਟ ਨੂੰ ਦੱਖਣ-ਪੂਰਬ ਅਰਥਾਤ ਅਗਨੀ ਕੋਣ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਰੱਖਣ ਨਾਲ ਵਿੱਤੀ ਹਾਲਤ 'ਚ ਸੁਧਾਰ ਹੁੰਦਾ ਹੈ।

ਮਨੀ ਪਲਾਂਟ ਬਾਰੇ ਇਸ ਗੱਲ ਦਾ ਰੱਖੋ ਧਿਆਨ

ਵਾਸਤੂ ਅਨੁਸਾਰ, ਮਨੀ ਪਲਾਂਟ ਨੂੰ ਧਨ ਦੇ ਵਾਧੇ ਦਾ ਸਹਾਇਕ ਮੰਨਿਆ ਜਾਂਦਾ ਹੈ। ਇਸ ਲਈ ਘਰ ਦੇ ਬਾਹਰ ਕਦੇ ਵੀ ਮਨੀ ਪਲਾਂਟ ਨਹੀਂ ਲਗਾਉਣਾ ਚਾਹੀਦਾ। ਇਹ ਨਜ਼ਰ ਲੱਗਣ ਕਾਰਨ ਜਲਦੀ ਸੁੱਕ ਸਕਦਾ ਹੈ।

ਮਨੀ ਪਲਾਂਟ ਦੀਆਂ ਸ਼ਾਖਾਵਾਂ ਤੇਜ਼ੀ ਨਾਲ ਵਧਦੀਆਂ ਹਨ। ਧਿਆਨ ਰਹੇ ਕਿ ਇਹ ਜ਼ਮੀਨ 'ਚ ਨਹੀਂ ਫੈਲਣਾ ਚਾਹੀਦਾ ਸਗੋਂ ਉੱਪਰ ਵੱਲ ਫੈਲਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਨੀ ਪਲਾਂਟ ਦੀ ਵੇਲ ਨੂੰ ਜ਼ਮੀਨ 'ਚ ਫੈਲਾਉਣ ਨਾਲ ਅਸ਼ੁੱਭ ਪ੍ਰਭਾਵ ਪੈਂਦਾ ਹੈ।

Posted By: Sandip Kaur