Vastu tips: ਤੁਸੀਂ ਸੁਣਿਆ ਹੋਵੇਗਾ ਕਿ ਸਵੇਰੇ ਉੱਠਣ ਵੇਲੇ ਚੰਗੀਆਂ ਚੀਜ਼ਾਂ ਦੇਖੋ, ਤੁਹਾਡਾ ਪੂਰਾ ਦਿਨ ਵਧੀਆ ਹੋਵੇਗਾ। ਪਰ ਕਿਸੇ ਕਾਰਨ ਕਰਕੇ ਬੁਰਾ ਦਿਨ ਬੀਤਦਾ ਹੈ ਤਾਂ ਝਟ ਹੀ ਧਿਆਨ ਜਾਂਦਾ ਹੈ ਕਿ ਕਿਸਦੀ ਸ਼ਕਲ ਦੇਖ ਲਈ ਸੀ ਜੋ ਅੱਜ ਦਾ ਦਿਨ ਚੰਗਾ ਨਹੀਂ ਹੈ। ਵਾਸਤੂ ਅਨੁਸਾਰ, ਕਈ ਵਾਰ ਵਿਅਕਤੀ ਉੱਠਦੇ ਸਾਰ ਇਹ ਚੀਜ਼ਾਂ ਨੂੰ ਦੇਖ ਲੈਂਦਾ ਹੈ ਜਿਸ ਨਾਲ ਦਿਨਭਰ ਉਸਦੇ ਨਾਲ ਕੁਝ ਨਾ ਕੁਝ ਬੁਰਾ ਹੁੰਦਾ ਹੈ। ਵਧੇਰੇ ਮਿਹਨਤ ਕਰਨ ਦੇ ਬਾਵਜੂਦ ਕੋਈ ਫਲ ਨਹੀਂ ਮਿਲਦਾ ਜਾਂ ਫਿਰ ਬਣਦੇ ਕੰਮ ਵੀ ਵਿਗੜ ਜਾਂਦੇ ਹਨ। ਆਓ ਜਾਣਦੇ ਹਾਂ ਕਿ ਵਾਸਤੂ ਅਨੁਸਾਰ ਸਵੇਰੇ ਉੱਠਦੇ ਹੀ ਕੀ ਨਹੀਂ ਦੇਖਣਾ ਚਾਹੀਦਾ।

ਸ਼ੀਸ਼ਾ

ਵਾਸਤੂ ਮੁਤਾਬਕ, ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਸ਼ੀਸ਼ੇ 'ਚ ਆਪਣਾ ਮੂੰਹ ਨਹੀਂ ਦੇਖਣਾ ਚਾਹੀਦਾ। ਸਵੇਰ ਦੇ ਸਮੇਂ ਸਾਡੇ ਸਰੀਰ ਵਿੱਚ ਨਕਾਰਾਤਮਕ ਊਰਜਾ ਸਭ ਤੋਂ ਵੱਧ ਹੁੰਦੀ ਹੈ ਜੋ ਚਿਹਰੇ ਦੁਆਰਾ ਬਾਹਰ ਨਿਕਲਦੀ ਹੈ। ਪਰ ਸ਼ੀਸ਼ਾ ਦੇਖਣ ਤੋਂ ਉਹ ਦੁਬਾਰਾ ਅੰਦਰ ਦਾਖਲ ਹੋ ਜਾਂਦੀ ਹੈ। ਇਸ ਲਈ ਸਭ ਤੋਂ ਪਹਿਲਾਂ ਉਠੋ ਤੇ ਆਪਣੇ ਮੂੰਹ ਨੂੰ ਧੋਵੋ। ਇਸ ਤੋਂ ਬਾਅਦ ਸ਼ੀਸ਼ਾ ਦੇਖੋ।

ਗੰਦੇ ਬਰਤਨ ਦੇਖਣਾ

ਵਾਸਤੂ ਅਨੁਸਾਰ, ਰਾਤ ​​ਨੂੰ ਕਿਚਨ ਵਿੱਚ ਗੰਦੇ ਬਰਤਨ ਛੱਡ ਦੇਣਾ ਦਲਿੱਦਰਤਾ ਨੂੰ ਵਧਾਉਂਦਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਸਵੇਰੇ ਉੱਠ ਕੇ ਗੰਦੇ ਬਰਤਨ ਸਾਫ਼ ਕਰਦੇ ਹੋ ਤਾਂ ਸਰੀਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਘੱਟ ਹੁੰਦਾ ਹੈ। ਇਸਦੇ ਨਾਲ ਹੀ ਲੱਛਮੀ ਮਾਂ ਵੀ ਦੁਖੀ ਹੁੰਦੀ ਹੈ। ਇਸ ਲਈ ਹਮੇਸ਼ਾ ਸੌਣ ਤੋਂ ਪਹਿਲਾਂ ਬਰਤਨਾਂ ਨੂੰ ਧੋਕੇ ਕਿਚਨ ਨੂੰ ਵੀ ਸਾਫ਼ ਕਰੋ।

ਬੰਦ ਘੜੀ ਵੇਖਣਾ

ਵਾਸਤੂ ਦੇ ਅਨੁਸਾਰ ਘਰ ਵਿੱਚ ਕਦੇ ਵੀ ਬੰਦ ਘੜੀ ਨਹੀਂ ਲਗਾਉਣੀ ਚਾਹੀਦੀ ਹੈ। ਜੇਕਰ ਤੁਸੀਂ ਸਵੇਰੇ ਉੱਠੋ ਤੇ ਬੰਦ ਘੜੀ ਦੇਖੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਬੁਰਾ ਸਮਾਂ ਸ਼ੁਰੂ ਹੋ ਗਿਆ ਹੈ। ਇਸ ਲਈ ਜਦੋਂ ਵੀ ਸਵੇਰੇ ਉੱਠੋ ਤਾਂ ਬੰਦ ਘੜੀ ਨੂੰ ਨਹੀਂ ਦੇਖਣਾ ਚਾਹੀਦਾ।

ਆਕ੍ਰਾਮਕ ਪਸ਼ੂ-ਪੰਛੀਆਂ ਦੀਆਂ ਤਸਵੀਰਾਂ ਦੇਖਣਾ

ਵਾਸਤੂ ਅਨੁਸਾਰ, ਸਵੇਰੇ ਉੱਠੋ ਵੀ ਕੋਈ ਆਕ੍ਰਾਮਕ ਪਸ਼ੂ-ਪੰਛੀ ਦੀ ਤਸਵੀਰ ਨਹੀਂ ਦੇਖਣੀ ਚਾਹੀਦੀ। ਸਵੇਰੇ ਇਸ ਨੂੰ ਦੇਖਣ ਤੋਂ ਬਾਅਦ ਦਿਨ ਭਰ ਤੁਸੀਂ ਕਿਸੇ ਨਾ ਕਿਸੇ ਉਲਝਣ 'ਚ ਫਸੇ ਰਹੋਗੇ। ਇਸ ਲਈ ਘਰ ਵਿੱਚ ਕਦੇ ਵੀ ਇਸ ਤਰ੍ਹਾਂ ਦੀਆਂ ਫੋਟੋਆਂ ਨਾਂ ਲਗਾਓ।

Posted By: Sandip Kaur