ਨਵੀਂ ਦਿੱਲੀ: ਵਾਸਤੂ ਸ਼ਾਸਤਰ ਅਨੁਸਾਰ, ਘਰ ਵਿੱਚ ਮੌਜੂਦ ਰਸੋਈ ਵਿਅਕਤੀ ਦੀ ਸਿਹਤ ਦੇ ਨਾਲ-ਨਾਲ ਤਰੱਕੀ 'ਤੇ ਵੀ ਚੰਗਾ ਜਾਂ ਮਾੜਾ ਪ੍ਰਭਾਵ ਪਾਉਂਦੀ ਹੈ। ਇਸੇ ਲਈ ਰਸੋਈ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ। ਰਸੋਈ ਨੂੰ ਸਹੀ ਦਿਸ਼ਾ 'ਚ ਰੱਖਣ ਦੇ ਨਾਲ-ਨਾਲ ਉੱਥੇ ਰੱਖੀ ਹਰ ਚੀਜ਼ ਦਾ ਵੀ ਅਸਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਿੱਥੇ ਵਾਸਤੂ ਨੁਕਸ ਹੁੰਦਾ ਹੈ, ਉੱਥੇ ਬਰਕਤਾਂ ਦੂਰ ਹੋ ਜਾਂਦੀਆਂ ਹਨ ਅਤੇ ਧਨ ਦੀ ਕਮੀ ਹੋ ਜਾਂਦੀ ਹੈ। ਤਾਂ ਜਾਣ ਲਓ ਵਾਸਤੂ ਸ਼ਾਸਤਰ ਮੁਤਾਬਕ ਇਨ੍ਹਾਂ ਚੀਜ਼ਾਂ ਨੂੰ ਘਰ 'ਚ ਨਹੀਂ ਰੱਖਣਾ ਚਾਹੀਦਾ।

ਇਨ੍ਹਾਂ ਚੀਜ਼ਾਂ ਨੂੰ ਰਸੋਈ 'ਚ ਨਾ ਰੱਖੋ

ਟੁੱਟੇ ਹੋਏ ਬਰਤਨ

ਰਸੋਈ ਵਿੱਚ ਕਦੇ ਵੀ ਟੁੱਟੇ ਜਾਂ ਤਰੇੜ ਵਾਲੇ ਭਾਂਡੇ ਨਾ ਰੱਖੋ। ਜੇਕਰ ਹਨ ਤਾਂ ਇਨ੍ਹਾਂ ਨੂੰ ਤੁਰੰਤ ਹਟਾ ਦਿਓ। ਕਿਉਂਕਿ ਅਜਿਹੇ ਬਰਤਨ ਨਕਾਰਾਤਮਕ ਊਰਜਾ ਨੂੰ ਵਧਾਉਂਦੇ ਹਨ। ਜਿਸ ਕਾਰਨ ਉਸ ਘਰ 'ਚ ਰਹਿਣ ਵਾਲੇ ਲੋਕਾਂ ਦੀ ਤਰੱਕੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਰਸੋਈ ਵਿੱਚ ਝਾੜੂ ਨਾ ਰੱਖੋ

ਵਾਸਤੂ ਸ਼ਾਸਤਰ ਅਨੁਸਾਰ, ਝਾੜੂ ਨੂੰ ਰਸੋਈ ਵਿੱਚ ਨਹੀਂ ਰੱਖਣਾ ਚਾਹੀਦਾ ਹੈ। ਕਿਉਂਕਿ ਝਾੜੂ ਵਿੱਚ ਗੰਦਗੀ ਹੁੰਦੀ ਹੈ। ਜਿਸ ਕਾਰਨ ਰਸੋਈ 'ਚ ਗੰਦਗੀ ਵਧ ਜਾਂਦੀ ਹੈ। ਰਸੋਈ 'ਚ ਮੈਂਬਰਾਂ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ। ਇਸ ਲਈ ਇਸ ਨਾਲ ਘਰ ਦੇ ਮੈਂਬਰਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਐਲੂਮੀਨੀਅਮ ਦੇ ਬਰਤਨ

ਵਾਸਤੂ ਸ਼ਾਸਤਰ ਅਨੁਸਾਰ ਰਸੋਈ ਵਿੱਚ ਐਲੂਮੀਨੀਅਮ ਦੇ ਬਰਤਨ ਨਹੀਂ ਰੱਖਣੇ ਚਾਹੀਦੇ। ਇਸ ਧਾਤ ਦੇ ਬਰਤਨ ਰੱਖਣ ਨਾਲ ਚਮੜੀ ਸਮੇਤ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਕੀੜੇ ਮਕੌੜੇ ਮਾਰਨ ਵਾਲੀ ਦਵਾਈ

ਵਾਸਤੂ ਸ਼ਾਸਤਰ ਅਨੁਸਾਰ ਰਸੋਈ ਵਿੱਚ ਕੀਟਨਾਸ਼ਕ ਵੀ ਨਹੀਂ ਰੱਖਣੇ ਚਾਹੀਦੇ। ਇਸ ਨਾਲ ਨਕਾਰਾਤਮਕ ਊਰਜਾ ਵਧਦੀ ਹੈ। ਇਸ ਦੇ ਨਾਲ ਹੀ ਖਾਣ ਵਾਲੀ ਥਾਂ 'ਤੇ ਜ਼ਹਿਰੀਲੇ ਪਦਾਰਥਾਂ ਨੂੰ ਰੱਖਣਾ ਖਤਰਨਾਕ ਸਾਬਤ ਹੋ ਸਕਦਾ ਹੈ।

Posted By: Sandip Kaur