ਅੱਜ ਦੀ ਗ੍ਰਹਿ ਸਥਿਤੀ : 3 ਮਈ, 2021 ਸੋਮਵਾਰ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਸਪਤਮੀ ਦਾ ਰਾਸ਼ੀਫਲ। ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ

ਅੱਜ ਦਾ ਦਿਸ਼ਾਸ਼ੂਲ : ਪੂਰਬ।

ਤਿਓਹਾਰ : ਸ਼ੀਤਲਾ ਸਪਤਮੀ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਖ਼ਾਸ : ਪੰਚਕ ਸ਼ੁਰੂ (ਰਾਤ ਦੇ 08.44 ਵਜੇ ਤੋਂ 09 ਮਈ ਨੂੰ ਸ਼ਾਮ 05.30 ਵਜੇ ਖ਼ਤਮ), ਸ਼ੁੱਕਰ ਬਿ੍ਖ ’ਚ।

4 ਮਈ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਦੀ ਅਸ਼ਟਮੀ 13 ਘੰਟੇ 11 ਮਿੰਟ ਤਕ, ਬਾਅਦ ਨਵਮੀ ਸ਼੍ਰਵਣ ਨਕਸ਼ੱਤਰ ਬਾਅਦ ਧਨਿਸ਼ਠਾ ਨਕਸ਼ੱਤਰ ਸ਼ੁਕਲ ਯੋਗ ਬਾਅਦ ਬ੍ਰਹਮ ਯੋਗ ਮਕਰ ਵਿਚ ਚੰਦਰਮਾ ਬਾਅਦ ਕੁੰਭ ਵਿਚ।

ਮੇ ਖ : ਸੰਤਾਨ ਦੇ ਫ਼ਰਜ਼ ਦੀ ਦਿਸ਼ਾ ਵਿਚ ਅੱਗੇ ਵਧੋਗੇ। ਸਿੱਖਿਆ ਦੇ ਖੇਤਰ ਵਿਚ ਵੀ ਕਿਸੇ ਹੱਦ ਤਕ ਕਾਮਯਾਬੀ ਮਿਲੇਗੀ।

ਬਿ੍ਖ : ਰਾਹੂ, ਬੁੱਧ, ਸ਼ੁੱਕਰ ਕਾਰਨ ਨਿੱਜੀ ਸਬੰਧਾਂ ਵਿਚ ਨੇੜਤਾ ਆਵੇਗੀ। ਫਿਰ ਵੀ ਮਨ ਅਣਜਾਣੇ ਡਰ ਨਾਲ ਪਰੇਸ਼ਾਨ ਰਹੇਗਾ।

ਮਿਥੁਨ : ਸ਼ੁੱਕਰ ਦੀ ਤਬਦੀਲੀ ਨਾਲ ਸੰਤਾਨ ਦੀ ਚਿੰਤਾ ਵਧੇਗੀ। ਸਿੱਖਿਆ ਦੇ ਖੇਤਰ ਵਿਚ ਵੱਧ ਮਿਹਨਤ ਕਰਨੀ ਪਵੇਗੀ।

ਕਰਕ : ਸ਼ੁੱਕਰ ਦੀ ਤਬਦੀਲੀ ਪਰਿਵਾਰਕ ਮੁਸ਼ਕਲ ਦੇਵੇਗੀ। ਕਰਮ ਖੇਤਰ ਵਿਚ ਅੜਿੱਕਾ ਆਵੇਗਾ। ਸਿਹਤ ਪ੍ਰਤੀ ਉਦਾਸੀਨ ਨਾ ਰਹੋ।

ਸਿੰਘ : ਸ਼ੁੱਕਰ ਦੀ ਤਬਦੀਲੀ ਸਿਆਸੀ ਕਾਮਯਾਬੀ ਦੇਵੇਗੀ। ਅਧੀਨ ਕਰਮਚਾਰੀ ਜਾਂ ਕਿਸੇ ਰਿਸ਼ਤੇਦਾਰ ਦਾ ਸਹਿਯੋਗ ਮਿਲੇਗਾ।

ਕੰਨਿਆ : ਸ਼ੁੱਕਰ, ਬੁੱਧ ਤੇ ਰਾਹੂ ਕਾਰਨ ਚੱਲੀ ਆ ਰਹੀ ਮੁਸ਼ਕਲ ਦਾ ਹੱਲ ਨਿਕਲੇਗਾ। ਸੰਤਾਨ ਲਈ ਚਿੰਤਤ ਰਹੋਗੇ।

ਤੁਲਾ : ਸ਼ੁੱਕਰ, ਬੁੱਧ ਤੇ ਰਾਹੂ ਕਾਰਨ ਸਿਹਤ ਚੰਗੀ ਰਹੇਗੀ। ਲਾਪਰਵਾਹੀ ਨਾਲ ਦੁੱਖ ਹੋ ਸਕਦਾ ਹੈ।

ਬਿ੍ਸ਼ਚਕ : ਬੁੱਧ, ਸ਼ੁੱਕਰ ਅਤੇ ਰਾਹੂ ਕਾਰਨ ਮੰਗਲੀਕ ਜਾਂ ਸੱਭਿਆਚਾਰਕ ਮੇਲੇ ਵਿਚ ਹਿੱਸੇਦਾਰੀ

ਰਹੇਗੀ।

ਧਨੁ : ਬੁੱਧ, ਸ਼ੁੱਕਰ ਤੇ ਰਾਹੂ ਕਾਰਨ ਸਿਹਤ ਦੀ ਮੁਸ਼ਕਲ ਹੋ ਸਕਦੀ ਹੈ। ਸ਼ਿਵ ਦੀ ਭਗਤੀ ਤੁਹਾਡੇ ਲਈ ਚੰਗੀ ਰਹੇਗੀ।

ਮਕਰ : ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਰਾਹੂ, ਬੁੱਧ ਤੇ ਸ਼ੁੱਕਰ ਕਾਰਨ ਵਪਾਰਕ ਕਾਮਯਾਬੀ ਮਿਲੇਗੀ।

ਕੁੰਭ : ਸ਼ੁੱਕਰ, ਬੁੱਧ ਤੇ ਰਾਹੂ ਕਾਰਨ ਸਿਆਸੀ ਵਿਅਕਤੀ ਤੋਂ ਸਹਿਯੋਗ ਮਿਲ ਸਕਦਾ ਹੈ। ਆਰਥਕ ਪੱਖ ਮਜ਼ਬੂਤ ਹੋਵੇਗਾ।

ਮੀਨ : ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਮਿੱਤਰਤਾ ਦੇ ਸਬੰਧ ਚੰਗੇ ਹੋਣਗੇ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

Posted By: Jagjit Singh