ਅੱਜ ਦੀ ਗ੍ਰਹਿ ਸਥਿਤੀ : 20 ਅਪ੍ਰੈਲ, 2021 ਮੰਗਲਵਾਰ ਚੇਤ ਮਹੀਨਾ ਸ਼ੁਕਲ ਪੱਖ ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦੀ ਭਦਰਾ : ਦੁਪਹਿਰ 12.28 ਵਜੇ ਤਕ।

ਤਿਓਹਾਰ : ਸ਼੍ਰੀ ਦੁਰਗਾਅਸ਼ਟਮੀ, ਮਹਾਨਿਸ਼ਾ ਪੂਜਾ। ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ 20 ਅਪ੍ਰੈਲ ਦਾ ਪੰਚਾਂਗ : ਵਿਕਰਮੀ ਸਵੰਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਬਸੰਤ ਰੁੱਤ, ਚੇਤ ਮਹੀਨਾ ਸ਼ੁਕਲ ਪੱਖ ਦੀ ਨੌਮੀ ਬਾਅਦ ’ਚ ਦਸ਼ਮੀ ਪੁਸ਼ਪ ਨਛਤਰ 07 ਘੰਟੇ 59 ਮਿੰਟ ਤਕ, ਬਾਅਦ ’ਚ ਆਸ਼ਲੇਸ਼ਾ ਨਕਛਤਰ ਸੂਲ ਯੋਗ 18 ਘੰਟੇ 42 ਮਿੰਟ ਤਕ, ਮਗਰੋਂ ਗੰਡ ਯੋਗ, ਕਰਕ ’ਚ ਚੰਦਰਮਾ।

ਮੇਖ: ਘਰੇਲੂ ਕਲੇਸ਼ ਤੋਂ ਬਚਣ ਦੀ ਕੋਸ਼ਿਸ਼ ਕਰੋ ਅਤੇ ਬੋਲਚਾਲ ’ਤੇ ਕੰਟਰੋਲ ਕਰੋ। ਇਸ ਤੋਂ ਇਲਾਵਾ ਦੂਸਰਿਆਂ ਦੇ ਕੰਮ ’ਚ ਦਖ਼ਲ ਨਾ ਦਿਓ।

ਬਿ੍ਖ : ਦੋਸਤਾਨਾ ਸੰਬਧਾਂ ’ਚ ਸੁਧਾਰ ਹੋਵੇਗਾ। ਧਾਰਮਿਕ ਜਾਂ ਸੱਭਿਆਚਾਰਕ ਤਿਉਹਾਰ ’ਚ ਹਿੱਸੇਦਾਰੀ ਰਹੇਗੀ ਪਰ ਚੌਕਸੀ ਵਰਤਣ ਦੀ ਜ਼ਰਰੂਤ ਹੈ।

ਮਿਥੁਨ : ਘਰੇਲੂ ਵਸਤੂਆਂ ’ਚ ਵਾਧਾ ਹੋਵੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਇਸ ਤੋਂ ਇਲਾਵਾ ਸੱਭਿਆਚਰਾਕ ਜਾਂ ਧਾਰਮਿਕ ਉਤਸਵ ’ਚ ਹਿੱਸੇਦਾਰੀ ਰਹੇਗੀ।

ਕਰਕ : ਕਿਸੇ ਪੁਰਾਣੀ ਸਮੱਸਿਆ ਦਾ ਹੱਲ ਨਿਕਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਵੀ ਸਹਿਯੋਗ ਲੈਣ ’ਚ ਕਾਮਯਾਬੀ ਮਿਲੇਗੀ।

ਸਿੰਘ : ਵਿਆਹੁਤਾ ਜੀਵਨ ਸੁਖਦ ਹੋਵੇਗਾ। ਪਰਿਵਾਰਕ ਸਨਮਾਨ ਵਧੇਗਾ। ਧਨ, ਸਨਮਾਨ, ’ਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਰਿਸ਼ਤਿਆਂ ’ਚ ਮਿਠਾਸ ਆਵੇਗੀ।

ਕੰਨਿਆ :ਕਾਰੋਬਾਰੀ ਮਾਮਲਿਆਂ ’ਚ ਤਰੱਕੀ ਹੋਵੇਗੀ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸਿਹਤ ਪ੍ਰਤੀ ਹਲਕੀ ਜਿਹੀ ਬੇਪਰਵਾਹੀ ਮਹਿੰਗੀ ਪੈ ਸਕਦੀ ਹੈ।

ਤੁਲਾ : ਮਹਿਲਾ ਅਧਿਕਾਰੀ ਦਾ ਸਹਿਯੋਗ ਲੈਣ ’ਚ ਸਫਲਤਾ ਮਿਲੇਗੀ। ਇਸ ਤੋਂ ਇਲਾਵਾ ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਆਤਮ-ਵਿਸ਼ਵਾਸ ’ਚ ਵਾਧਾ ਹੋਵੇਗਾ।

ਬਿ੍ਸ਼ਚਕ : ਘਰੇਲੂ ਕੰਮਾਂ ’ਚ ਰੁਝੇਵਾਂ ਰਹੇਗਾ। ਬਿਮਾਰੀ ਜਾਂ ਦੁਸ਼ਮਣ ਤਣਾਅ ਦਾ ਕਾਰਨ ਬਣ ਸਕਦੇ ਹਨ। ਸਿਹਤ ਤੇ ਖਾਣ-ਪੀਣ ਪ੍ਰਤੀ ਸੁਚੇਤ ਰਹਿਣ ਜ਼ਰੂਰਤ ਹੈ।

ਧਨੁ : ਆਰਥਿਕ ਮਾਮਲਿਆਂ ’ਚ ਜੋਖਮ ਨਾ ਉਠਾਓ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਤੋਹਫਾ ਜਾਂ ਮਾਣ-ਸਨਮਾਨ ’ਚ ਵੀ ਵਾਧਾ ਹੋਵੇਗਾ।

ਮਕਰ : ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਹੋਂਦ ’ਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ ’ਚ ਵੀ ਸਫਲਤਾ ਮਿਲੇਗੀ, ਜਿਸ ਨਾਲ ਆਤਮ-ਵਿਸ਼ਵਾਸ ਵਧੇਗਾ।

ਕੁੰਭ : ਕਾਰੋਬਾਰੀ ਦੇ ਖੇਤਰ ’ਚ ਮਾਣ-ਸਨਮਾਨ ਵਧੇਗਾ। ਬੇਕਾਰ ਦੀ ਭੱਜਦੌੜ ਬਣੀ ਰਹੇਗੀ। ਆਰਥਿਕ ਮਾਮਲਿਆਂ ’ਚ ਜੋਖਮ ਨਾ ਉਠਾਓ। ਤੋਹਫੇ ਦਾ ਲਾਭ ਮਿਲੇਗਾ।

ਮੀਨ : ਸੰਤਾਨ ਪ੍ਰਤੀ ਜ਼ਿੰਮੇਵਰੀ ਦੀ ਪੂਰਤੀ ਹੋਵੇਗੀ। ਧਨ, ਮਾਣ-ਸਨਮਾਨ ’ਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਕੀਤਾ ਗਿਆ ਚੰਗਾ ਕਾਰਜ ਸਾਰਥਕ ਹੋਵੇਗਾ।

Posted By: Jagjit Singh