ਅੱਜ ਦੀ ਗ੍ਰਹਿ ਸਥਿਤੀ : 5 ਜੂਨ, 2021 ਸ਼ਨਿਚਰਵਾਰ ਜੇਠ ਮਹੀਨਾ ਕ੍ਰਿਸ਼ਨ ਪੱਖ ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਖ਼ਾਸ : ਪੰਚਕ ਰਾਤ ਦੇ 11.28 ਵਜੇ ਖ਼ਤਮ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

ਤਿਓਹਾਰ : ਅਚਲਾ ਇਕਾਦਸ਼ੀ।

6 ਜੂਨ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਗਰਮ ਰੁੱਤ ਜੇਠ ਮਹੀਨਾ ਕ੍ਰਿਸ਼ਨ ਪੱਖ ਦੀ ਇਕਾਦਸ਼ੀ 06 ਘੰਟੇ 20 ਮਿੰਟ ਤਕ, ਬਾਅਦ ਦੁਆਦਸ਼ੀ ਅਸ਼ਵਿਨੀ ਨਕਸ਼ੱਤਰ 26 ਘੰਟੇ 27 ਮਿੰਟ ਤਕ ਬਾਅਦ ਭਰਣੀ ਨਕਸ਼ੱਤਰ ਸ਼ੋਭਨ ਯੋਗ ਬਾਅਦ ਅਤਿਗੰਡ ਯੋਗ ਮੇਖ ’ਚ ਚੰਦਰਮਾ।

ਮੇਖ

ਰੁਕੇ ਹੋਏ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਬਿ੍ਖ

ਅਧੀਨ ਕਰਮਚਾਰੀ ਜਾਂ ਭੈਣ-ਭਰਾ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ।

ਮਿਥੁਨ

ਅਧੀਨ ਕਰਮਚਾਰੀ, ਭੈਣ ਜਾਂ ਭਰਾ ਕਾਰਨ ਤਣਾਅ ਮਿਲ ਸਕਦਾ ਹੈ। ਸੰਤਾਨ ਦਾ ਸਹਿਯੋਗ ਰਹੇਗਾ।

ਕਰਕ

ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਤੋਹਫ਼ੇ ਵਿਚ ਵਾਧਾ ਹੋਵੇਗਾ।

ਸਿੰਘ

ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਆਤਮ ਵਿਸ਼ਵਾਸ ਵਿਚ ਵਾਧਾ ਹੋਵੇਗਾ। ਵਪਾਰਕ ਵੱਕਾਰ ਵਧੇਗਾ।

ਕੰਨਿਆ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਮੌਸਮ ਦੇ ਰੋਗ ਨਾਲ ਪ੍ਰਭਾਵਿਤ ਹੋ ਸਕਦੇ ਹੋ।

ਤੁਲਾ

ਵਪਾਰਕ ਯੋਜਨਾ ਦਾ ਫਲ ਮਿਲੇਗਾ। ਜੀਵਨ ਸਾਥੀ ਦਾ ਸਹਿਯੋਗ ਅਤੇ ਪਿਆਰ ਮਿਲੇਗਾ।

ਬਿ੍ਸ਼ਚਕ

ਪਰਿਵਾਰਕ ਵੱਕਾਰ ਵਧੇਗਾ। ਵਪਾਰਕ ਵੱਕਾਰ ਵਧੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਧਨੁ

ਪਿਆਰ ਦੇ ਸਬੰਧ ਮਜ਼ਬੂਤ ਹੋਣਗੇ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਗੁੱਸੇ ਜਾਂ ਭਾਵੁਕਤਾ ’ਤੇ ਕਾਬੂ ਰੱਖੋ।

ਮਕਰ

ਆਰਥਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਕੰਮਾਂ ਵਿਚ ਰੁੱਝੇ ਰਹੋਗੇ।

ਕੁੰਭ

ਰੋਜ਼ੀ-ਰੋਟੀ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਦਾ ਫਲ ਮਿਲੇਗਾ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

ਮੀਨ

ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਵਾਸ ਵਧੇਗਾ। ਯਾਤਰਾ ਤੋਂ ਬਚੋ।

Posted By: Jagjit Singh