ਅੱਜ ਦੀ ਗ੍ਰਹਿ ਸਥਿਤੀ : 20 ਨਵੰਬਰ, 2021 ਸ਼ਨਿਚਰਵਾਰ ਮੱਘਰ ਮਹੀਨਾ ਕ੍ਰਿਸ਼ਨ ਪੱਖ ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦੀ ਭਦਰਾ : 7.30 ਵਜੇ ਤੋਂ 10.30 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ। ਵਿਸ਼ੇਸ਼ : ਗੁਰੂ ਕੁੰਭ ਰਾਸ਼ੀ ਵਿਚ ਅਤੇ ਬੁੱਧ ਬਿ੍ਸ਼ਚਕ ਰਾਸ਼ੀ ’ਚ।

ਕੱਲ੍ਹ 21 ਨਵੰਬਰ ਦਾ ਪੰਚਾਂਗ : ਵਿਕਰਮੀ ਸਵੰਤ 2078 ਸ਼ਕੇ 1943 ਦੱਖਣਾਯਨ, ਦੱਖਣਗੋਲ, ਸਰਦ ਰੁੱਤ ਮੱਘਰ ਮਹੀਨਾ ਕ੍ਰਿਸ਼ਨ ਪੱਖ ਦੀ ਦੂਜੀ 19 ਘੰਟੇ 48 ਮਿੰਟ ਤਕ, ਉਸ ਤੋਂ ਬਾਅਦ ਤ੍ਰੈਦਸ਼ੀ ਰੋਹਿਣੀ ਨਕਸ਼ਤਰ 07 ਘੰਟੇ 36 ਮਿੰਟ ਤਕ, ਉਸ ਤੋਂ ਬਾਅਦ ਮ੍ਰਗਸਿਰਾ ਨਕਸ਼ਤਰ ਸਿੱਧੀ ਯੋਗ 29 ਘੰਟੇ 49 ਮਿੰਟ ਤਕ ਉਸ ਤੋਂ ਬਾਅਦ ਸਾਧਿਆ ਯੋਗ ਬਿ੍ਰਖ ’ਚ ਚੰਦਰਮਾ।

ਮੇਖ

ਅਧੀਨ ਕਰਮਚਾਰੀ, ਮਿੱਤਰ ਜਾਂ ਭਰਾ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਮੰਗਲੀਕ ਅਤੇ ਸੱਭਿਆਚਾਰਕ ਉਤਸਵ ’ਚ ਹਿੱਸੇਦਾਰੀ ਰਹੇਗੀ।

ਬਿ੍ਖ

ਵਿਆਹੁਤਾ ਜੀਵਨ ਵਿਚ ਮਤਭੇਦ ਰਹਿਣਗੇ। ਸਿੱਖਿਆ ਮੁਕਾਬਲੇ ਵਿਚ ਉਮੀਦ ਮੁਤਾਬਕ ਸਫਲਤਾ ਮਿਲੇਗੀ। ਦੁਰਘਟਨਾ ਜਾਂ ਵਿਵਾਦ ਦੀ ਸੰਭਾਵਨਾ ਹੈ।

ਮਿਥੁਨ

ਕਾਰੋਬਾਰੀ ਵੱਕਾਰ ਵਧੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਵਾਹਨ ਚਲਉਂਦੇ ਸਮੇਂ ਸਾਵਧਾਨੀ ਵਰਤੋਂ। ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ, ਵਿਗੜੇ ਕੰਮ ਬਣਨਗੇ।

ਕਰਕ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰਚਨਾਤਮਕ ਕੰਮਾਂ ਵਿਚ ਉਮੀਦ ਮੁਤਾਬਕ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਸਿੰਘ

ਵਿਰੋਧੀ ਸਰਗਰਮ ਰਹਿਣਗੇ। ਆਰਥਿਕ ਮਾਮਲਿਆਂ ’ਚ ਜੋਖ਼ਮ ਨਾ ਚੁੱਕੋ। ਪਰਿਵਾਰਕ ਸਨਮਾਨ ਵਧੇਗਾ। ਸੰਜਮ ਨਾਲ ਕੰਮ ਕਰਨਾ ਤੁਹਾਡੇ ਹਿੱਤ ਵਿਚ ਹੋਵੇਗਾ।

ਕੰਨਿਆ

ਪਰਿਵਾਰਕ ਵੱਕਾਰ ਵਧੇਗਾ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ।

ਤੁਲਾ

ਰਚਤਨਾਤਮਕ ਕੰਮਾਂ ’ਚ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਸੱਤਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਤੋਂ ਸਹਿਯੋਗ ਮਿਲੇਗਾ।

ਬਿ੍ਸ਼ਚਕ

ਸਿਆਸੀ ਮਹੱਤਵਪੂਰਨ ਕੰਮ ਬਣਨਗੇ। ਮੰਗਲੀਕ ਜਾਂ ਸੱਭਿਆਚਾਰਕ ਪ੍ਰੋਗਰਾਮ ਵਿਚ ਹਿੱਸੇਦਾਰੀ ਵਧੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਧਨੁ

ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਮਿਲੇਗੀ। ਆਰਥਿਕ ਸਥਿਤੀ ’ਚ ਸੁਧਾਰ ਹੋਵੇਗਾ। ਭਾਵਨਾਵਾਂ ’ਚ ਲਿਆ ਗਿਆ ਫ਼ੈਸਲਾ ਨੁਕਸਾਨਦੇਹ ਹੋ ਸਕਦਾ ਹੈ।

ਮਕਰ

ਆਰਥਿਕ ਮਾਮਲਿਆਂ ’ਚ ਤਰੱਕੀ ਮਿਲੇਗੀ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਮਿਲੇਗੀ। ਕਿਸੇ ਕਿਸਮ ਦੀ ਜ਼ਿੰਮੇਵਾਰ ਨੂੰ ਨਿਭਾਉਣ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ।

ਕੁੰਭ

ਪਰਿਵਾਰਕ ਵੱਕਾਰ ਵਧੇਗਾ। ਵਿਰੋਧੀ ਕਮਜ਼ੋਰ ਹੋਣਗੇ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਰਹੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹੋ।

ਮੀਨ

ਵਾਹਨ ਚਲਾਉਂਦੇ ਸਮੇਂ ਸਾਵਧਾਨ ਵਰਤੋ। ਕਿਸੇ ਮੁੱਲਵਾਨ ਚੀਜ਼ ਦੇ ਗੁਆਉਣ ਜਾਂ ਚੋਰੀ ਹੋਣ ਦਾ ਖ਼ਦਸ਼ਾ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ।

Posted By: Susheel Khanna