ਅੱਜ ਦੀ ਗ੍ਰਹਿ ਸਥਿਤੀ : 10 ਜਨਵਰੀ, 2022 ਸੋਮਵਾਰ ਪੋਹ ਮਹੀਨਾ ਸ਼ੁਕਲ ਪੱਖ ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

11 ਜਨਵਰੀ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਦਕਸ਼ਿਣਗੋਲ, ਹੇਮੰਤ ਰੁੱਤ ਪੋਹ ਮਹੀਨਾ ਸ਼ੁਕਲ ਪੱਖ ਦੀ ਨਵਮੀ 14 ਘੰਟੇ 22 ਮਿੰਟ ਤਕ, ਬਾਅਦ ਦਸ਼ਮੀ ਅਸ਼ਵਨੀ ਨਕਸ਼ੱਤਰ ਬਾਅਦ ਭਰਣੀ ਨਕਸ਼ੱਤਰ ਸਿੱਧੀ ਯੋਗ 10 ਘੰਟੇ 55 ਮਿੰਟ ਤਕ, ਬਾਅਦ ਸਾਧਿਆ ਯੋਗ ਮੇਖ ’ਚ ਚੰਦਰਮਾ।

ਮੇਖ

ਭਾਵੁਕਤਾ ’ਤੇ ਕਾਬੂ ਰੱਖੋ। ਵਹੀਕਲ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਘਰ ਦੇ ਮੁਖੀ ਜਾਂ ਪਿਤਾ ਦਾ ਸਾਥ ਮਿਲੇਗਾ।

ਬਿ੍ਰਖ

ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ ਪਰ ਅਧੀਨ ਕਰਮਚਾਰੀ, ਗੁਆਂਢੀ ਆਦਿ ਤੋਂ ਤਣਾਅ ਮਿਲ ਸਕਦਾ ਹੈ।

ਮਿਥੁਨ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ।

ਕਰਕ

ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ। ਪਰਿਵਾਰਕ ਵੱਕਾਰ ਵਧੇਗਾ।

ਸਿੰਘ

ਕਿਸਮਤ ਨਾਲ ਚੰਗੀ ਖ਼ਬਰ ਮਿਲੇਗੀ। ਇਸ ਤੋਂ ਇਲਾਵਾ ਸਿਆਸੀ ਉਮੀਦ ਦੀ ਪੂਰਤੀ ਵੀ ਹੋ ਸਕਦੀ ਹੈ।

ਕੰਨਿਆ

ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਤੁਲਾ

ਆਰਥਕ ਪੱਖ ਮਜ਼ਬੂਤ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਚੱਲ ਜਾਂ ਅਚੱਲ ਸੰਪਤੀ ਵਿਚ ਵਾਧਾ ਹੋਵੇਗਾ।

ਬਿ੍ਰਸ਼ਚਕ

ਰੋਗ ਜਾਂ ਵਿਰੋਧੀ ਕਾਰਨ ਮਨ ਅਸ਼ਾਂਤ ਰਹਿ ਸਕਦਾ ਹੈ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਧਨੁ

ਸਿੱਖਿਆ ਮੁਕਾਬਲੇ ਦੇ ਖੇਤਰ ’ਚ ਚੱਲ ਰਹੀ ਕੋਸ਼ਿਸ਼ ਦਾ ਫਲ ਮਿਲੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਮਕਰ

ਚੱਲ-ਅਚੱਲ ਸੰਪਤੀ ਵਿਚ ਵਾਧਾ ਹੋਵੇਗਾ ਪਰ ਕਿਸੇ ਪਰਿਵਾਰਕ ਮੈਂਬਰ ਤੋਂ ਤਣਾਅ ਵੀ

ਮਿਲ ਸਕਦਾ ਹੈ।

ਕੁੰਭ

ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਵਪਾਰਕ ਵੱਕਾਰ ਵਧੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਮੀਨ

ਧਨ, ਸਨਮਾਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਯਾਤਰਾ ਦੀ ਸਥਿਤੀ ਚੰਗੀ ਹੋਵੇਗੀ। ਉਪਹਾਰ ਜਾਂ ਸਨਮਾਨ ਵਧੇਗਾ।

Posted By: Susheel Khanna