ਅੱਜ ਦੀ ਗ੍ਰਹਿ ਸਥਿਤੀ : 30 ਅਪ੍ਰੈਲ, 2021 ਸ਼ੁੱਕਰਵਾਰ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਚਤੁਰਥੀ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ

ਅੱਜ ਦਾ ਦਿਸ਼ਾਸ਼ੂਲ : ਪੱਛਮ।

ਤਿਓਹਾਰ : ਸ਼੍ਰੀ ਗਣੇਸ਼ ਚਤੁਰਥੀ ਵਰਤ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਖ਼ਾਸ : ਮਈ ਦਿਵਸ, ਮਹਾਰਾਸ਼ਟਰ ਅਤੇ ਗੁਜਰਾਤ ਦਿਵਸ।

1 ਮਈ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਦੀ ਪੰਚਮੀ 16 ਘੰਟੇ 42 ਮਿੰਟ ਤਕ, ਬਾਅਦ ਸ਼ਸ਼ਠੀ ਮੂਲ ਨਕਸ਼ੱਤਰ 10 ਘੰਟੇ 16 ਮਿੰਟ ਤਕ, ਬਾਅਦ ਪੂਰਵਾਆਸ਼ਾਡਾ ਨਕਸ਼ੱਤਰ ਸਿੱਧੀ ਯੋਗ ਬਾਅਦ ਸਾਧਿਆ ਯੋਗ ਧਨੁ ’ਚ ਚੰਦਰਮਾ

ਮੇਖ : ਬੁੱਧ ਦੀ ਤਬਦੀਲੀ ਆਰਥਕ ਮਾਮਲਿਆਂ ਵਿਚ ਕਾਮਯਾਬੀ ਦੇਵੇਗੀ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

ਬਿ੍ਖ : ਰਾਹੂ ਤੇ ਬੁੱਧ ਸਿਹਤ ਲਈ ਉੱਤਮ ਹਨ ਪਰ ਮਨ ਅਸ਼ਾਂਤ ਰਹੇਗਾ। ਸੰਭਵ ਹੋਵੇ ਤਾਂ ਮੱਛੀਆਂ ਨੂੰ

ਜੀਵਨ ਦਾਨ ਦਿਓ।

ਮਿਥੁਨ : ਬੁੱਧ ਦੀ ਤਬਦੀਲੀ ਸਿਹਤ ਨੂੰ ਪ੍ਰਭਾਵਿਤ ਕਰੇਗੀ। ਛੂਤ ਦਾ ਰੋਗ ਦੁਖੀ ਕਰੇਗਾ। ਧੀਰਜ ਵਰਤੋ।

ਕਰਕ : ਜਲ ਦਾਨ ਕਰੋ। ਆਰਥਕ ਮਾਮਲੇ ’ਚ ਕਾਮਯਾਬੀ ਮਿਲੇਗੀ। ਤਣਾਅ ਘੱਟ ਹੋਵੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਸਿੰਘ : ਸਿਆਸੀ ਉਮੀਦਾਂ ਦੀ ਪੂਰਤੀ ਹੋਵੇਗੀ। ਬੇਕਾਰ ਦੀਆਂ ਉਲਝਣਾਂ ਹੋ ਸਕਦੀਆਂ ਹਨ। ਪਿਤਾ ਜਾਂ ਧਰਮ ਗੁਰੂ ਦਾ ਸਾਥ ਮਿਲੇਗਾ।

ਕੰਨਿਆ : ਬੁੱਧ ਦੀ ਤਬਦੀਲੀ ਚੰਗੀ ਹੋਵੇਗੀ। ਰੁਕਿਆ ਹੋਇਆ ਕੰਮ ਪੂਰਾ ਹੋਵੇਗਾ। ਸਿਹਤ ’ਚ ਉਮੀਦ ਮੁਤਾਬਕ ਸੁਧਾਰ ਹੋਵੇਗਾ।

ਤੁਲਾ : ਬੁੱਧ ਦੀ ਤਬਦੀਲੀ ਸਿਹਤ ਨੂੰ ਪ੍ਰਭਾਵਿਤ ਕਰੇਗੀ। ਲਾਪਰਵਾਹੀ ਦੁੱਖ ਦੇ ਸਕਦੀ ਹੈ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਬਿ੍ਸ਼ਚਕ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਮਾਜਿਕ ਕੰਮਾਂ ਵਿਚ ਦਿਲਚਸਪੀ ਲਵੋਗੇ। ਰਿਸ਼ਤਿਆਂ ਵਿਚ ਨੇੜਤਾ ਆਵੇਗੀ।

ਧਨੁ : ਬੁੱਧ ਦੀ ਤਬਦੀਲੀ ਸਿਹਤ ਲਈ ਦੁਖਦਾਈ ਹੋਵੇਗੀ। ਵਿਆਹੁਤਾ ਜੀਵਨ ਅਤੇ ਹੋਰ ਕੰਮਾਂ ਵਿਚ ਅੜਿੱਕਾ ਪੈਦਾ ਹੋਵੇਗਾ।

ਮਕਰ : ਬੁੱਧ ਦੀ ਤਬਦੀਲੀ ਸੰਤਾਨ ਦੇ ਫ਼ਰਜ਼ ਦੀ ਪੂਰਤੀ ਵਿਚ ਸਹਾਇਕ ਹੋਵੇਗੀ। ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ।

ਕੁੰਭ : ਬੁੱਧ ਦੀ ਤਬਦੀਲੀ ਪਰਿਵਾਰਕ ਕੰਮਾਂ ਵਿਚ ਰੁਝੇਵਾਂ ਦੇਵੇਗੀ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਮੀਨ : ਬੁੱਧ ਦੀ ਤਬਦੀਲੀ ਦੂਜੇ ਤੋਂ ਸਹਿਯੋਗ ਲੈਣ ਵਿਚ ਕਾਮਯਾਬੀ ਦੇਵੇਗੀ। ਰੋਜ਼ੀ ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।

Posted By: Jagjit Singh