ਅੱਜ ਦੀ ਗ੍ਰਹਿ ਸਥਿਤੀ : 1 ਮਈ, 2021 ਸ਼ਨਿਚਰਵਾਰ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਪੰਚਮੀ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ

ਅੱਜ ਦਾ ਦਿਸ਼ਾਸ਼ੂਲ : ਪੂਰਬ।

ਖ਼ਾਸ : ਮਈ ਦਿਵਸ, ਮਹਾਰਾਸ਼ਟਰ ਅਤੇ ਗੁਜਰਾਤ ਦਿਵਸ, ਬੁੱਧ ਬਿ੍ਖ ਰਾਸ਼ੀ ’ਚ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

2 ਮਈ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਦੀ ਸ਼ਸ਼ਠੀ 14 ਘੰਟੇ 51 ਮਿੰਟ ਤਕ, ਬਾਅਦ ਸਪਤਮੀ ਪੂਰਵਾਆਸ਼ਾਡਾ ਨਕਸ਼ੱਤਰ ਬਾਅਦ ਉੱਤਰਾਆਸ਼ਾਡਾ ਨਕਸ਼ੱਤਰ ਸਾਧਿਆ ਯੋਗ ਬਾਅਦ ਸ਼ੁੱਭ ਯੋਗ ਧਨੂ ਵਿਚ ਚੰਦਰਮਾ 14 ਘੰਟੇ 46 ਮਿੰਟ ਤਕ ਬਾਅਦ ਮਕਰ ’ਚ।

ਮੇਖ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਬੋਲੀ ’ਚ ਧੀਰਜ ਰੱਖੋ। ਰਿਸ਼ਤਿਆਂ ’ਚ ਟਕਰਾਅ ਦੀ ਸਥਿਤੀ ਆ ਸਕਦੀ ਹੈ।

ਬਿ੍ਖ : ਪਰਿਵਾਰਕ ਜੀਵਨ ਸੁਖੀ ਹੋਵੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ ਪਰ ਅੱਖਾਂ ਦੇ ਰੋਗ ਜਾਂ ਮੌਸਮ ਦੇ ਰੋਗ ਪ੍ਰਤੀ ਚੌਕਸ ਰਹੋ।

ਮਿਥੁਨ : ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਵਹੀਕਲ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਨਾਲ ਹੀ ਤੇਜ਼ ਬੁਖ਼ਾਰ ਦੀ ਸੰਭਾਵਨਾ ਹੈ।

ਕਰਕ : ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਦਾ ਫਲ ਮਿਲੇਗਾ। ਸਮਾਜਿਕ ਵੱਕਾਰ ਵਧੇਗਾ।

ਸਿੰਘ : ਰਚਨਾਤ ਕ ਕੰਮਾਂ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਪਾਰਕ ਵੱਕਾਰ ਵਧੇਗਾ।

ਕੰਨਿਆ : ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਘਰ ਦੇ ਮੁਖੀ ਤੋਂ ਤਣਾਅ ਮਿਲ ਸਕਦਾ ਹੈ। ਜੀਵਨ ਸਾਥੀ ਦਾ ਸਹਿਯੋਗ ਅਤੇ ਪਿਆਰ ਮਿਲੇਗਾ।

ਤੁਲਾ : ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਉਠਾਓ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਪਰਿਵਾਰ ਦੀ ਸਿਹਤ ਪ੍ਰਤੀ ਚੌਕਸ ਰਹੋ।

ਬਿ੍ਸ਼ਚਕ : ਕੀਤਾ ਗਿਆ ਕੰਮ ਸਫਲ ਹੋਵੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਧਨੁ : ਸਿਹਤ ਵਿਚ ਸੁਧਾਰ ਹੋਵੇਗਾ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਭਾਵੁਕਤਾ ’ਤੇ ਕਾਬੂ ਰੱਖੋ।

ਮਕਰ : ਆਰਥਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਸਿੱਖਿਆ ਵਿਚ ਚੱਲ ਰਹੀ ਕੋਸ਼ਿਸ਼ ਦਾ ਫਲ ਮਿਲੇਗਾ। ਰਿਸ਼ਤਿਆਂ ਵਿਚ ਮੋਹ ਆਵੇਗਾ।

ਕੁੰਭ : ਸਿਹਤ ਪ੍ਰਤੀ ਚੌਕਸ ਰਹੋ। ਬੇਕਾਰ ਦੀਆਂ ਉਲਝਣਾਂ ਤੇ ਤਣਾਅ ਮਿਲ ਸਕਦਾ ਹੈ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

ਮੀਨ : ਸਮਾਜਿਕ ਵੱਕਾਰ ਵਧੇਗਾ। ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

Posted By: Jagjit Singh