ਅੱਜ ਦੀ ਗ੍ਰਹਿ ਸਥਿਤੀ : 4 ਮਈ, 2021 ਮੰਗਲਵਾਰ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਪੰਚਕ ਸ਼ੁਰੂ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਪੰਚਕ, ਜਗਕੇਸਰੀ ਯੋਗ।

ਕੱਲ੍ਹ ਦੀ ਭਦਰਾ : ਰਾਤ 01.43 ਵਜੇ ਤੋਂ 06 ਮਈ ਨੂੰ ਦੁਪਹਿਰ 02.10 ਵਜੇ ਤਕ।

ਕੱਲ੍ਹ 5 ਮਈ ਦਾ ਪੰਚਾਂਗ : ਵਿਕਰਮੀ ਸਵੰਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਬਸੰਤ ਰੁੱਤ, ਵਿਸਾਖ ਮਹੀਨਾ ਕ੍ਰਿਸ਼ਨ ਪੱਖ ਦੀ ਨੌਮੀ ਬਾਅਦ ’ਚ ਦਸ਼ਮੀ ਧਨਿਸ਼ਠਾ ਨਛਤਰ ਬਾਅਦ ’ਚ ਸ਼ਤਭਿਸ਼ਾ ਨਕਛਤਰ ਬ੍ਰਹਮ ਯੋਗ ਮਗਰੋਂ ਏਂਦਰ ਯੋਗ ਕੁੰਭ ’ਚ ਚੰਦਰਮਾ।

ਮੇਖ : ਆਰਥਿਕ ਸਥਿਤੀ ’ਚ ਸੁਧਾਰ ਹੋਵੇਗਾ। ਗਜਕੇਸਰੀ ਯੋਗ ਸਮਾਜਿਕ ਮਾਣ-ਸਨਮਾਨ ਦੇਵੇਗਾ। ਰਿਸ਼ਤਿਆਂ ’ਚ ਨੇੜਤਾ ਆਵੇਗੀ।


ਬ੍ਰਿਖ : ਗਜਕੇਸਰੀ ਯੋਗ ਧਰਮ ਗੁਰੂ ਜਾਂ ਪਿਤਾ ਤੋਂ ਸਹਿਯੋਗ ਦਿਵਾਏਗਾ। ਇਸ ਤੋਂ ਇਲਾਵਾ ਅਧਿਆਤਮਕ ਅਤੇ ਆਰਥਿਕ ਊਰਜਾ’ਚ ਵਾਧਾ ਹੋਵੇਗਾ।

ਮਿਥੁਨ : ਕਿਸਮਤ ਨਾਲ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਖਾਣ-ਪੀਣ ਵੱਲ ਧਿਆਨ ਦਿਓ।

ਕਰਕ : ਗਜਕੇਸਰੀ ਯੋਗ ਪਰਿਵਾਰ ਦੇ ਮਾਣ-ਸਨਮਾਨ ’ਚ ਵਾਧਾ ਕਰੇਗਾ। ਭਾਵਨਾਵਾਂ ’ਤੇ ਕੰਟਰੋਲ ਰੱਖੋ ਨਹੀਂ ਤਾਕ ਮਾਨਸਿਕ ਕਲੇਸ਼ ਰਹਿਣ ਦੀ ਸੰਭਾਵਨਾ ਹੈ।

ਸਿੰਘ : ਵਿਆਹੁਤਾ ਜੀਵਨ ਲਈ ਗਜਕੇਸਰੀ ਯੋਗ ਉੱਤਮ ਹੈ। ਇਸ ਤੋਂ ਇਲਾਵਾ ਮੰਗਲਮਈ ਜਾਂ ਪਰਿਵਾਰਕ ਦਿਨ-ਤਿਉਹਾਰ ’ਚ ਹਿੱਸੇਦਾਰੀ ਵੀ ਰਹਿ ਸਕਦੀ ਹੈ।

ਕੰਨਿਆ : ਵਿਰੋਧੀਆਂ ਨੂੰ ਹਰਾਉਣ ਲਈ ਗਜਕੇਸਰੀ ਯੋਗ ਸਹਾਇਕ ਸਿੱਧ ਹੋਵੇਗਾ। ਇਸ ਤੋਂ ਇਲਾਵਾ ਕਾਰੋਬਾਰੀ ਕੋਸ਼ਿਸ਼ਾਂ ’ਚ ਵੀ ਕਾਮਯਾਬੀ ਮਿਲਣ ਦੇ ਆਸਾਰ ਹਨ।

ਤੁਲਾ : ਗਜਕੇਸਰੀ ਯੋਗ ਬੁੱਧੀ ਦੀ ਪਰਖ ਸ਼ਕਤੀ ਨੂੰ ਵਧਾਏਗਾ ਅਤੇ ਰੁਕਿਆ ਹੋਇਆ ਕੰਮ ਮੁਕੰਮਲ ਹੋਵੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀ ਦੀ ਵੀ ਪੂਰਤੀ ਹੋਵੇਗੀ।


ਬ੍ਰਿਸ਼ਚਕ : ਪਰਿਵਾਰਕ ਕਾਰਜ ’ਚ ਰੁੱਝੇ ਰਹਿ ਸਕਦੇ ਹੋ। ਇਸ ਤੋਂ ਇਲਾਵਾ ਭੱਜਦੌੜ ਰਹੇਗੀ। ਬੋਲੀ ’ਤੇ ਸੰਜਮ ਰੱਖੋ ਅਤੇ ਨਿਰਮਤਾ ਦਾ ਤਿਆਗ ਨਾ ਕਰੋ।

ਧਨੁ : ਕਿਸੇ ਅਧੀਨ ਕਰਮਚਾਰੀ, ਗੁਆਂਢੀ ਜਾਂ ਦੋਸਤ-ਮਿੱਤਰ ਤੋਂ ਸਹਿਯੋਗ ਮਿਲਣ ਦੀ ਸੰਭਾਵਨਾ ਹੈ ਜਿਸ ਨਾਲ ਮਾਣ-ਸਨਮਾਨ ’ਚ ਵੀ ਵਾਧਾ ਹੋਵੇਗਾ।

ਮਕਰ : ਪਰਿਵਾਰਕ ਜੀਵਨ ਸੁਖਦ ਹੋਵੇਗਾ। ਆਰਥਿਕ ਮੋਰਚੇ ’ਤੇ ਮਜ਼ਬੂਤੀ ਹੋਵੇਗੀ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ’ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।

ਕੁੰਭ : ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਗਜਕੇਸਰੀ ਯੋਗ ਆਤਮ-ਵਿਸ਼ਵਾਸ ਨੂੰ ਵਧਾਏਗਾ। ਇਸ ਤੋਂ ਇਲਾਵਾ ਸਮਾਜ ’ਚ ਮਾਣ-ਸਨਮਾਨ ਬਣਿਆ ਰਹੇਗਾ।

ਮੀਨ : ਗਲਤ ਫ਼ੈਸਲੇ ਤਣਾਅ ਦਾ ਕਾਰਨ ਹੋ ਸਕਦੇ ਹਨ। ਹੰਕਾਰ ’ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਜ਼ਰੂਰੀ ਹੈ।

Posted By: Jagjit Singh