ਅੱਜ ਦੀ ਗ੍ਰਹਿ ਸਥਿਤੀ : ਇਕ ਅਪ੍ਰੈਲ,
2021 ਵੀਰਵਾਰ ਚੇਤ ਮਹੀਨਾ ਕ੍ਰਿਸ਼ਨ ਪੱਖ ਚਤੁਰਥੀ ਦਾ ਰਾਸ਼ੀਫਲ, ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ, ਅੱਜ ਦਾ ਦਿਸ਼ਾਸ਼ੂਲ : ਦੱਖਣ। ਕੱਲ੍ਹ ਦਾ ਦਿਸ਼ਾਮੂਲ : ਪੱਛਮ। ਤਿਓਹਾਰ : ਰੰਗ ਪੰਚਮੀ, ਸ਼੍ਰੀ ਜਯੰਤੀ।
ਦੋ ਅਪ੍ਰੈਲ ਦਾ ਪੰਚਾਂਗ : ਵਿਕਰਮ ਸੰਵਤ 2077 ਸ਼ਕੇ 1943 ਉੱਰਾਇਨ, ਉੱਤਰਗੋਲ, ਵਸੰਤ ਰੁੱਤ ਚੇਤ ਮਹੀਨਾ ਕ੍ਰਿਸ਼ਨ ਪੱਖ ਦੀ ਪੰਚਮੀ 08 ਘੰਟੇ 16 ਮਿੰਟ ਤਕ, ਬਾਅਦ ਸ਼ਸ਼ਠੀ ਜਯੇਸ਼ਠਾ ਨਕਸ਼ੱਤਰ 27 ਘੰਟੇ 44 ਮਿੰਟ ਤਕ, ਬਾਅਦ ਮੂਲ ਨਕਸ਼ੱਤਰ ਵਿਅਤੀਪਾਤ ਯੋਗ 23 ਘੰਟੇ 39 ਮਿੰਟ ਤਕ, ਬਾਅਦ ਵਰੀਆਨ ਯੋਗ ਬ੍ਰਿਸ਼ਚਕ ਵਿਚ ਚੰਦਰਮਾ 27 ਘੰਟੇ 44 ਮਿੰਟ ਤਕ ਬਾਅਦ ਧਨੂ ਵਿਚ।
ਮੇਖ
ਪਰਿਵਾਰਕ ਕੰਮ ਵਿਚ ਰੁੱਝੇ ਹੋ ਸਕਦੇ ਹੋ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਦਾ ਫਲ ਮਿਲੇਗਾ। ਅੱਖਾਂ ਜਾਂ ਪੇਟ ਦੀ ਬਿਮਾਰੀ ਪ੍ਰਤੀ ਚੌਕਸ ਰਹੋ।
ਬ੍ਰਿਖ
ਆਰਥਕ ਪੱਖ ਮਜ਼ਬੂਤ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਰੱਬ ਦੀ ਭਗਤੀ ਵਿਚ ਮਨ ਲਾਓ।
ਮਿਥੁਨ
ਕਰਜ਼ ਲੈ ਕੇ ਚੱਲ ਜਾਂ ਅਚੱਲ ਸੰਪਤੀ ਦੇ ਮਾਮਲੇ ਵਿਚ ਕਾਮਯਾਬੀ ਮਿਲ ਸਕਦੀ ਹੈ। ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।
ਕਰਕ
ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਵਪਾਰਕ ਮਾਮਲਿਆਂ ਵਿਚ ਕਾਮਯਾਬੀ ਮਿਲੇਗੀ। ਜੀਵਨ ਸਾਥੀ ਦਾ ਸਹਿਯੋਗ ਅਤੇ ਪਿਆਰ ਮਿਲੇਗਾ।
ਸਿੰਘ
ਪਰਿਵਾਰਕ ਜੀਵਨ ਸੁਖੀ ਹੋਵੇਗਾ। ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।
ਕੰਨਿਆ
ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਲਓ। ਮਿੱਤਰਤਾ ਦੇ ਸਬੰਧ ਚੰਗੇ ਹੋਣਗੇ। ਸਮਾਜਿਕ ਕੰਮਾਂ ਵਿਚ ਦਿਲਚਸਪੀ ਵਧੇਗੀ। ਪਿਤਾ ਅਤੇ ਧਰਮਗੁਰੂ ਦਾ ਸਹਿਯੋਗ ਮਿਲੇਗਾ।
ਤੁਲਾ
ਬੋਲਚਾਲ ’ਚ ਧੀਰਜ ਬਣਾਈ ਰੱਖੋ। ਰਿਸ਼ਤਿਆਂ ਵਿਚ ਤਣਾਅ ਜਾਂ ਟੁੱਟਣ ਦੀ ਸਥਿਤੀ ਆ ਸਕਦੀ ਹੈ। ਵਿਆਹੁਤਾ ਜੀਵਨ ਵਿਚ ਜੋਖ਼ਮ ਨਾ ਉਠਾਓ। ਸਹੁਰਿਆਂ ਵੱਲੋਂ ਉਲਝਣਾਂ ਰਹਿਣਗੀਆਂ।
ਬ੍ਰਿਸ਼ਚਕ
ਮਿੱਤਰਤਾ ਦੇ ਸਬੰਧ ਚੰਗੇ ਹੋਣਗੇ। ਜੀਵਨ ਸਾਥੀ ਨਾਲ ਮਤਭੇਦ ਹੋ ਸਕਦਾ ਹੈ। ਆਰਥਕ ਮਾਲਿਆਂ ਵਿਚ ਜੋਖ਼ਮ ਨਾ ਲਵੋ। ਸਿਹਤ ਪ੍ਰਤੀ ਚੌਕਸ ਰਹੋ। ਕੀਤਾ ਕੰਮ ਸਾਰਥਕ ਹੋਵੇਗਾ।
ਧਨੁ
ਪਰਿਵਾਰਕ ਫ਼ਰਜ਼ ਦੀ ਪੂਰਤੀ ਵਿਚ ਰੁੱਝੇ ਰਹੋਗੇ। ਸੰਤਾਨ ਕਾਰਨ ਤਣਾਅ ਮਿਲ ਸਕਦਾ ਹੈ। ਧੀਰਜ ਵਰਤੋ। ਸਿਹਤ ਤੇ ਵੱਕਾਰ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।
ਮਕਰ
ਆਰਥਕ ਪੱਖ ਮਜ਼ਬੂਤ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕੰਮ ਸਾਰਥਕ ਹੋਵੇਗਾ।
ਕੁੰਭ
ਨੱਠ-ਭੱਜ ਰਹੇਗੀ। ਵਪਾਰਕ ਵੱਕਾਰ ਵਧੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ਵਿਚ ਪਿਆਰ ਆਵੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ।
ਮੀਨ
ਅਧੀਨ ਕਰਮਚਾਰੀ ਜਾਂ ਖ਼ਾਸ ਵਿਅਕਤੀ ਕਾਰਨ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਚੌਕਸ ਰਹੋ। ਸਿੱਖਿਆ ਦੇ ਖੇਤਰ ਵਿਚ ਕੀਤੀ ਗਈ ਕੋਸ਼ਿਸ਼ ਦਾ ਫਲ ਮਿਲੇਗਾ।
Posted By: Susheel Khanna