ਅੱਜ ਦੀ ਗ੍ਰਹਿ ਸਥਿਤੀ : 6 ਮਈ, 2021 ਵੀਰਵਾਰ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ,

ਅੱਜ ਦਾ ਦਿਸ਼ਾਸ਼ੂਲ : ਦੱਖਣ।

ਅੱਜ ਦੀ ਭੱਦਰਾ : ਦੁਪਹਿਰ 02.10 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

ਤਿਓਹਾਰ : ਬਰੂਥਿਨੀ ਏਕਾਦਸ਼ੀ ਵਰਤ।

ਖ਼ਾਸ : ਪੰਚਕ।

7 ਮਈ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਦੀ ਇਕਾਦਸ਼ੀ 15 ਘੰਟੇ 33 ਮਿੰਟ ਤਕ, ਬਾਅਦ ਦੁਆਦਸ਼ੀ ਪੂਰਵਭਾਦਰਪਦ ਨਕਸ਼ੱਤਰ ਬਾਅਦ ਉੱਤਰਭਾਦਰਪਦ ਨਕਸ਼ੱਤਰ ਵੈਧਿ੍ਰਤੀ ਯੋਗ ਬਾਅਦ ਵਿਸ਼ਕੁੰਭ ਯੋਗ ਕੁੰਭ ’ਚ ਚੰਦਰਮਾ ਬਾਅਦ ਮੀਨ ’ਚ।

ਮੇਖ

ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਪਿਤਾ ਦਾ ਸਹਿਯੋਗ ਰਹੇਗਾ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

ਬਿ੍ਖ

ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਆਰਥਕ ਮਾਮਲਿਆਂ ਵਿਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ।

ਮਿਥੁਨ

ਵਹੀਕਲ ਚਲਾਉਂਦੇ ਸਮੇਂ ਚੌਕਸੀ ਰੱਖੋ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਜੀਵਨ ਸਾਥੀ ਦਾ ਸਹਿਯੋਗ ਰਹੇਗਾ।

ਕਰਕ

ਚੱਲੀ ਆ ਰਹੀ ਮੁਸ਼ਕਲ ਦਾ ਹੱਲ ਹੋਵੇਗਾ। ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਰਹੇਗਾ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

ਸਿੰਘ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਕੰਨਿਆ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ।

ਤੁਲਾ

ਕੁਛ ਪਰਿਵਾਰਕ ਤੇ ਕੁਝ ਵਪਾਰਕ ਤਣਾਅ ਰਹੇਗਾ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।

ਬਿ੍ਸ਼ਚਕ

ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਕਾਮਯਾਬ ਹੋਵੋਗੇ। ਪਿਤਾ ਜਾਂ ਸਬੰਧਤ ਅਧਿਕਾਰੀ ਤੋਂ ਤਣਾਅ ਮਿਲ ਸਕਦਾ ਹੈ।

ਧਨੁ

ਰੋਗ ਜਾਂ ਦੁਸ਼ਮਣ ਦੁੱਖ ਦਾ ਕਾਰਨ ਹੋ ਸਕਦੇ ਹਨ। ਆਤਮ ਵਿਸ਼ਵਾਸ ਵਿਚ ਵਾਧਾ ਹੋਵੇਗਾ। ਚੌਕਸੀ ਨਾਲ ਸਿਹਤਮੰਦ ਰਹੋਗੇ।

ਮਕਰ

ਸੰਤਾਨ ਜਾਂ ਸਿੱਖਿਆ ਦੇ ਸਬੰਧ ਵਿਚ ਚੰਗੀ ਖ਼ਬਰ ਮਿਲੇਗੀ। ਸਿਹਤ ਨੂੰ ਲੈ ਕੇ ਚੌਕਸ ਰਹਿਣਾ ਜ਼ਰੂਰੀ ਹੈ।

ਕੁੰਭ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਆਰਥਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਵਪਾਰਕ ਵੱਕਾਰ ਵਧੇਗਾ।

ਮੀਨ

ਸ਼ਾਸਨ ਸੱਤਾ ਤੋਂ ਸਹਿਯੋਗ ਮਿਲ ਸਕਦਾ ਹੈ। ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਸਮਾਜਿਕ ਕੰਮਾਂ ’ਚ ਦਿਲਚਸਪੀ ਲਵੋਗੇ।

Posted By: Susheel Khanna