ਕੇ.ਏ. ਦੁਬੇ ਪਦਮੇਸ਼

ਅੱਜ ਦੀ ਗ੍ਰਹਿ ਸਥਿਤੀ : 10 ਜੂਨ, 2021 ਵੀਰਵਾਰ ਜੇਠ ਮਹੀਨਾ ਕ੍ਰਿਸ਼ਨ ਪੱਖ ਮੱਸਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਤਿਓਹਾਰ : ਮੱਸਿਆ, ਬਰਗਦਾਹੀ, ਵਟ ਸਾਵਿੱਤ੍ਰੀ ਵਰਤ, ਸ਼ਨੀ ਜਯੰਤੀ, ਸੂਰਜ ਗ੍ਰਹਿਣ ਭਾਰਤ ਵਿਚ ਅਦ੍ਰਿਸ਼।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

11 ਜੂਨ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਗਰਮ ਰੁੱਤ ਜੇਠ ਮਹੀਨਾ ਸ਼ੁਕਲ ਪੱਖ ਦੀ ਪ੍ਰਤੀਪਦਾ 18 ਘੰਟੇ 31 ਮਿੰਟ ਤਕ, ਬਾਅਦ ਦਵਿਤਿਆ ਮਿ੍ਰਗਸਿਰਾ ਨਕਸ਼ੱਤਰ, ਬਾਅਦ ਆਦਰਾ ਨਕਸ਼ੱਤ ਸੂਲ ਯੋਗ, ਬਾਅਦ ਗੰਢ ਯੋਗ ਮਿਥੁਨ ਵਿਚ ਚੁੰਦਰਮਾ।

ਮੇਖ

ਪਰਿਵਾਰਕ ਮੁਸ਼ਕਲ ਨਾਲ ਪਰੇਸ਼ਾਨ ਹੋ ਸਕਦੇ ਹੋ। ਉੱਚ ਅਧਿਕਾਰੀ ਜਾਂ ਪਿਤਾ ਦਾ ਸਹਿਯੋਗ ਮਿਲੇਗਾ।

ਬਿ੍ਖ

ਅਣਜਾਣੇ ਡਰ ਨਾਲ ਪਰੇਸ਼ਾਨ ਹੋਵੋਗੇ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ।

ਮਿਥੁਨ

ਆਰਥਕ ਪੱਖ ਮਜ਼ਬੂਤ ਹੋਵੇਗਾ। ਵਹੀਕਲ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਸਿਹਤ ਤੇ ਵੱਕਾਰ ਪ੍ਰਤੀ ਚੌਕਸੀ ਰੱਖੋ।

ਕਰਕ

ਪਰਿਵਾਰਕ ਮੁਸ਼ਕਲ ਨਾ ਪਰੇਸ਼ਾਨ ਹੋ ਸਕਦੇ ਹੋ। ਬੇਕਾਰ ਦੀਆਂ ਪਰੇਸ਼ਾਨੀਆਂ ਤੇ ਉਲਝਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿੰਘ

ਕੋਈ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਹਿੱਤ ਵਿਚ ਨਾ ਹੋਵੇ। ਕੁਝ ਅਜਿਹਾ ਨਾ ਕਰੋ ਜਿਸ ਨਾਲ ਤੁਹਾਡਾ ਵੱਕਾਰ ਪ੍ਰਭਾਵਿਤ ਹੋਵੇ।

ਕੰਨਿਆ

ਆਰਥਕ ਪੱਖ ਮਜ਼ਬੂਤ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਤੁਲਾ

ਵਪਾਰਕ ਵੱਕਾਰ ਵਧੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ।

ਬਿ੍ਸ਼ਚਕ

ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਸਿੱਖਿਆ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਧਨੁ

ਜੀਵਨ ਸਾਥੀ ਦਾ ਸਹਿਯੋਗ ਰਹੇਗਾ ਪਰ ਸੰਤਾਨ ਕਾਰਨ ਚਿੰਤਤ ਰਹੋਗੇ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

ਮਕਰ

ਜੀਵਨ ਸਾਥੀ ਨਾਲ ਮਤਭੇਦ ਹੋ ਸਕਦੇ ਹਨ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਕੁੰਭ

ਘਰੇਲੂ ਕੰਮ ਵਿਚ ਕਾਮਯਾਬੀ ਮਿਲੇਗੀ। ਅਧੀਨ ਕਰਮਚਾਰੀ, ਗੁਆਂਢੀ ਆਦਿ ਕਾਰਨ ਤਣਾਅ ਮਿਲ ਸਕਦਾ ਹੈ।

ਮੀਨ

ਘਰੇਲੂ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ। ਦੁਖੀ ਕਰਨ ਵਾਲੀ ਖ਼ਬਰ ਮਿਲ ਸਕਦੀ ਹੈ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

Posted By: Susheel Khanna