ਅੱਜ ਦੀ ਗ੍ਰਹਿ ਸਥਿਤੀ : 28 ਦਸੰਬਰ 2019, ਸ਼ਨਿਚਰਵਾਰ, ਪੋਹ ਮਹੀਨਾ, ਸ਼ੁਕਲ ਪੱਖ, ਪ੍ਰਤੀਪਦਾ ਦਾ ਰਾਸ਼ੀਫਲ਼।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ, ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 9:30 ਵਜੇ ਤੋਂ ਮੱਧ ਦੁਪਹਿਰ 11:20 ਵਜੇ ਤਕ।

ਵਿਸ਼ੇਸ਼ : ਪੋਹ ਮਹੀਨਾ ਸ਼ੁਕਲ ਪੱਖ ਸ਼ੁਰੂ।

ਕੱਲ੍ਹ ਦਾ ਪੁਰਬ ਤੇ ਤਿਉਹਾਰ : ਮੰਗਲ ਵਿਸ਼ਾਖਾ ਨਛੱਤਰ 'ਚ


29 ਦਸੰਬਰ 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ, ਦੂਜ 11 ਘੰਟੇ 10 ਮਿੰਟ ਤਕ ਉਪਰੰਤ ਤੀਜ, ਉਤਰਛਾਢਾ ਨਛੱਤਰ 18 ਘੰਟੇ 43 ਮਿੰਟ ਉਪਰੰਤ ਸ਼ਰਵਣ ਨਛੱਤਰ, ਵਿਆਧਾਤ ਯੋਗ 20 ਘੰਟੇ 26 ਮਿੰਟ ਤਕ ਉਪਰੰਤ ਹਰਸ਼ਣ ਯੋਗ, ਮਕਰ 'ਚ ਚੰਦਰਮਾ।


ਮੇਖ : ਕੋਸ਼ਿਸ਼ਾਂ ਵਿਚ ਕਾਮਯਾਬੀ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ, ਸ਼ੁਭ ਕੰਮਾਂ 'ਚ ਵੀ ਸਫਲਤਾ ਮਿਲੇਗੀ।।


ਬ੍ਰਿਖ : ਜੀਵਨਸਾਥੀ ਦਾ ਸਹਿਯੋਗ ਮਿਲੇਗਾ, ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।


ਮਿਥੁਨ : ਕਾਰੋਬਾਰ 'ਚ ਸਨਮਾਨ ਵਧੇਗਾ ਪਰ ਮਨ ਅਣਪਛਾਤੇ ਭੈਅ ਦੀ ਲਪੇਟ 'ਚ ਆਵੇਗਾ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਮਾਲੀ ਸਥਿਤੀ ਮਜ਼ਬੂਤ ਹੋਵੇਗੀ।।


ਕਰਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ।


ਸਿੰਘ : ਰਚਨਾਤਮਕ ਕੋਸ਼ਿਸ਼ ਸਫਲ ਹੋਣਗੀਆਂ। ਸ਼ੁਭ ਕੰਮਾਂ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ।


ਕੰਨਿਆ : ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਵਿਅਕਤੀ ਵਿਸ਼ੇਸ਼ ਦੇ ਕਾਰਨ ਤਣਾਅ ਮਿਲੇਗਾ। ਆਰਥਿਕ ਮਾਮਲਿਆਂ ਵਿਚ ਜ਼ੋਖ਼ਮ ਨਾ ਚੁੱਕੋ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ।


ਤੁਲਾ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਸਮਾਜਿਕ ਸਨਮਾਨ ਵਧੇਗਾ, ਗੁੱਸੇ 'ਤੇ ਕੰਟਰੋਲ ਰੱਖੋ, ਮਾਲੀ ਲਾਭ ਮਿਲੇਗਾ।।


ਬ੍ਰਿਸ਼ਚਕ : ਬੇਕਾਰ ਦੀ ਭੱਜ-ਦੌੜ ਬਣੀ ਰਹੇਗੀ, ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ, ਜ਼ਿਆਦਾ ਵਿਸ਼ਵਾਸ ਦਰਦ ਦੇਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ।


ਧਨੁ : ਚੰਗੇ ਕੰਮਾਂ ਵਿਚ ਹਿੱਸੇਦਾਰੀ ਰਹੇਗੀ, ਸਨਮਾਨ ਵਿਚ ਵਾਧਾ ਹੋਵੇਗਾ, ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ, ਨਿੱਜੀ ਸਬੰਧ ਦ੍ਰਿੜ ਹੋਣਗੇ।।


ਮਕਰ : ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ, ਪਤੀ-ਪਤਨੀ ਦੇ ਜੀਵਨ 'ਚ ਤਣਾਅ ਆ ਸਕਦਾ ਹੈ,। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ।।


ਕੁੰਭ : ਨਿੱਜੀ ਸਬੰਧ ਦ੍ਰਿੜ ਹੋਣਗੇ, ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ, ਕਾਰੋਬਾਰੀ ਯੋਜਨਾ ਸਫਲ ਹੋਵੇਗੀ।।


ਮੀਨ : ਘਰੇਲੂ ਕੰਮਾਂ ਵਿਚ ਰੁਝੇਵੇਂ ਰਹਿਣਗੇ, ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ, ਆਰਥਿਕ ਪੱਖ ਮਜ਼ਬੂਤ ਹੋਵੇਗਾ, ਰਿਸ਼ਤਿਆਂ 'ਚ ਮਿਠਾਸ ਆਵੇਗੀ। ਯਾਤਰਾ ਦੀ ਸਥਿਤੀ ਬਣ ਰਹੀ ਹੈ।

Posted By: Sunil Thapa