ਅੱਜ ਦੀ ਗ੍ਹਿ ਸਥਿਤੀ : 07 ਫਰਵਰੀ 2019, ਵੀਰਵਾਰ, ਮਾਘ ਮਹੀਨਾ, ਸ਼ੁਕਲ ਪੱਖ, ਦਵਿਤਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 1.30 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ ਤੇ ਪੱਛਮ।

ਵਿਸ਼ੇਸ਼ : ਦਵਿਤਿਆ ਮਿਤੀ ਦਾ ਵਾਧਾ, ਬੁੱਧ ਕੁੰਭ ਰਾਸ਼ੀ 'ਚ।

ਕੱਲ੍ਹ ਦਾ ਤਿਉਹਾਰ : ਸ੍ਰੀ ਗਣੇਸ਼ ਚਤੁਰਥੀ ਵਰਤ।

ਕੱਲ੍ਹ ਦੀ ਭੱਦਰਾ : ਰਾਤ 11.22 ਤੋਂ 9 ਫਰਵਰੀ ਨੂੰ ਦੁਪਹਿਰ 12.26 ਵਜੇ ਤਕ।

ਕੱਲ੍ਹ 8 ਫਰਵਰੀ, 2019 ਦਾ ਪੰਚਾਂਗ : ਸੰਵਤ ਵਿਰੋਧਕ੍ਰਿਤ 2075, ਸ਼ਕੇ 1940, ਉੱਤਰਾਇਨ, ਦੱਖਣ ਗੋਲ, ਸ਼ਿਸ਼ਿਰ ਰੁੱਤ, ਮਾਘ ਮਹੀਨਾ, ਸ਼ੁਕਲ ਪੱਖ ਤਿ੍ਤਿਆ ਮਗਰੋਂ ਚਤੁਰਥੀ ਪੂਰਬਭਾਦਰਪਦ ਨਛੱਤਰ ਮਗਰੋਂ ਉੱਤਰਭਾਦਰਪਦ ਨਛੱਤਰ, ਸ਼ਿਵ ਯੋਗ ਮਗਰੋਂ ਸਿੱਧੀ ਯੋਗ, ਕੁੰਭ 'ਚ ਚੰਦਰਮਾ ਮਗਰੋਂ ਮੀਨ 'ਚ।

ਮੇਖ : ਪਰਿਵਾਰਕ ਸਮੱਸਿਆ ਤੋਂ ਪੀੜਤ ਹੋ ਸਕਦੇ ਹੋ। ਆਰਥਿਕ ਮਾਮਲਿਆਂ ਸਬੰਧੀ ਚੌਕਸ ਰਹੋ। ਕਾਰੋਬਾਰ 'ਚ ਨਿਵੇਸ਼ ਨਾ ਕਰੋ। ਸਨਮਾਨ ਪ੍ਭਾਵਿਤ ਹੋ ਸਕਦਾ ਹੈ।

ਬਿ੍ਖ : ਵਪਾਰਕ ਯੋਜਨਾ ਸਫਲ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ 'ਚ ਤਰੱਕੀ ਹੋਵੇਗੀ। ਵਪਾਰਕ ਖੇਤਰ 'ਚ ਕਿਸੇ ਯੋਜਨਾ 'ਚ ਸਫਲਤਾ ਮਿਲੇਗੀ।

ਮਿਥੁਨ : ਸਮਾਜਿਕ ਸਨਮਾਨ ਵਧੇਗਾ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ 'ਚ ਤਰੱਕੀ ਹੋਵੇਗੀ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਕਰਕ : ਵਪਾਰ ਯੋਜਨਾ ਸਫਲ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ।

ਸਿੰਘ : ਮੰਗਲਿਕ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਸਬੰਧਾਂ 'ਚ ਨੇੜਤਾ ਆਵੇਗੀ।

ਕੰਨਿਆ : ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਵਿਦੇਸ਼ੀ ਯਾਤਰਾ ਸੁਖਦ ਤੇ ਉਤਸ਼ਾਹ ਵਾਲੀ ਹੋਵੇਗੀ। ਰਚਨਾਤਮਕ ਕੰਮਾਂ ਦੀ ਦਿਸ਼ਾ 'ਚ ਸਫਲਤਾ ਮਿਲੇਗੀ।

ਤੁਲਾ : ਵਪਾਰਕ ਯੋਜਨਾ ਸਫਲ ਹੋਵੇਗੀ। ਰੁਜ਼ਗਾਰ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਬਿ੍ਸ਼ਚਕ : ਪਰਿਵਾਕ ਜੀਵਨ ਸੁਖਮਈ ਹੋਵੇਗਾ। ਅੌਲਾਦ ਪ੍ਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਮਾਜਿਕ ਸਨਮਾਨ ਵਧੇਗਾ। ਕਿਸੇ ਚੰਗੇ ਵਿਅਕਤੀ ਨਾਲ ਭੇਂਟ ਹੋਵੇਗੀ।

ਧਨੁ : ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਘਰੇਲੂ ਕੰਮ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੀ ਸੰਭਾਵਨਾ।

ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਪਾਰਕ ਯੋਜਨਾ ਸਫਲ ਹੋਵੇਗੀ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ।

ਕੁੰਭ : ਕਿਸੇ ਕੰਮ ਦੇ ਸਮਾਪਤ ਹੋਣ ਨਾਲ ਤੁਹਾਡੇ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ ਦੀ ਦਿਸ਼ਾ 'ਚ ਸਫਲਤਾ ਮਿਲੇਗੀ।

ਮੀਨ : ਭਾਵਨਾਵਾਂ 'ਤੇ ਕੰਟਰੋਲ ਰੱਖੋ। ਪਰਿਵਾਰਕ ਸਨਮਾਨ ਵਧੇਗਾ। ਵਪਾਰਕ ਮਾਮਲਿਆਂ 'ਚ ਸੁਚੇਤ ਰਹੋ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਮਹਿਮਾਨ ਦਾ ਆਗਮਨ ਹੋਵੇਗਾ।