ਅੱਜ ਦੀ ਗ੍ਹਿ ਸਥਿਤੀ : 12 ਫਰਵਰੀ 2019, ਮੰਗਲਵਾਰ, ਮਾਘ ਮਹੀਨਾ, ਸ਼ੁਕਲ ਪੱਖ, ਸਪਤਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ ਸ਼ਾਮ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਪੁਰਬ : ਅਚਲਾ ਸਪਤਮੀ।

ਅੱਜ ਦੀ ਭੱਦਰਾ : ਦੁਪਹਿਰ 03.55 ਤੋਂ ਰਾਤ 03.51 ਵਜੇ ਤਕ।

ਕੱਲ੍ਹ ਦਾ ਪੁਰਬ : ਦੁਰਗਾ ਅਸ਼ਟਮੀ।, ਵਿਸ਼ੇਸ਼ : ਸੂਰਜ ਦੀ ਕੁੰਭ ਸੰਕਰਾਂਤੀ।

ਕੱਲ੍ਹ 13 ਫਰਵਰੀ, 2019 ਦਾ ਪੰਚਾਂਗ : ਸੰਵਤ ਵਿਰੋਧਕ੍ਰਿਤ 2075, ਸ਼ਕੇ 1940, ਉੱਤਰਾਇਨ, ਦੱਖਣ ਗੋਲ, ਸ਼ਿਸ਼ਿਰ ਰੁੱਤ, ਮਾਘ ਮਹੀਨਾ, ਸ਼ੁਕਲ ਪੱਖ ਅਸ਼ਟਮੀ 15 ਘੰਟੇ 47 ਮਿੰਟ ਤਕ ਮਗਰੋਂ ਨਵਮੀ, ਕ੍ਰਿਤਿਕਾ ਨਛੱਤਰ ਮਗਰੋਂ ਰੋਹਿਨੀ ਨਛੱਤਰ, ਬ੍ਹਮਾ ਯੋਗ 10 ਘੰਟੇ 18 ਮਿੰਟ ਤਕ ਮਗਰੋਂ ਏਂਦਰ ਯੋਗ, ਬਿਰਖ 'ਚ ਚੰਦਰਮਾ।

ਮੇਖ : ਸੂਰਜ ਦਾ ਬਦਲਾਅ ਸਿੱਖਿਆ ਲਈ ਉੱਤਮ ਹੋਵੇਗਾ। ਆਰਥਿਕ ਯੋਜਨਾ ਸਫਲ ਹੋਵੇਗੀ। ਪਰਿਵਾਰਕ ਸਨਮਾਨ ਵਧੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਬਿ੍ਖ : ਸ਼ਾਸਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਵਪਾਰਕ ਸਨਮਾਨ ਵਧੇਗਾ। ਲੰਬੇ ਸਮੇਂ ਤੋਂ ਲਟਕਦਾ ਕੰਮ ਪੂਰਾ ਹੋਣ ਨਾਲ ਤੁਹਾਡੇ ਪ੍ਭਾਵ ਤੇ ਵੱਕਾਰ 'ਚ ਵਾਧਾ ਹੋਵੇਗਾ।

ਮਿਥੁਨ : ਨੌਕਰੀ ਜਾਂ ਵਪਾਰ 'ਚ ਨਵਾਂ ਕਰਾਰ ਪ੍ਰਾਪਤ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਿਰੋਧੀ ਸ਼ਾਂਤ ਹੋਣਗੇ। ਰਚਨਾ-ਤਮਕ ਕੰਮਾਂ 'ਚ ਸਫਲਤਾ ਮਿਲੇਗੀ।

ਕਰਕ : ਜੀਵਿਕਾ ਖੇਤਰ 'ਚ ਤਰੱਕੀ ਹੋਵੇਗੀ। ਸ਼ਾਹੀ ਖਰਚ ਤੋਂ ਬਚਣਾ ਚਾਹੀਦਾ ਹੈ। ਆਰਥਿਕ ਮਾਮਲਿਆਂ 'ਚ ਰੁਝੇ ਰਹੋਗੇ, ਪਰ ਧਨ ਹਾਨੀ ਦੀ ਸ਼ੰਕਾ ਹੈ।

ਸਿੰਘ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਜੀਵਿਕਾ ਦੇ ਖੇਤਰ 'ਚ ਚੱਲ ਰਹੀ ਕੋਸ਼ਿਸ਼ ਸਫਲ ਹੋਵੇਗੀ। ਵਪਾਰਕ ਸਨਮਾਨ ਵਧੇਗਾ। ਵਿਦੇਸ਼ੀ ਯਾਤਰਾ ਦੀ ਸੰਭਾਵਨਾ।

ਕੰਨਿਆ : ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕੰਮ 'ਚ ਸਫਲਤਾ ਮਿਲੇਗੀ। ਰਿਸ਼ਤਿਆਂ 'ਚ ਮਜ਼ਬੂਤੀ ਆਵੇਗੀ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਤੁਲਾ : ਸੂਰਜ ਦਾ ਬਦਲਾਅ ਅੌਲਾਦ ਦੀ ਜ਼ਿੰਮੇਵਾਰੀ ਪੂਰਤੀ ਕਰਾਉਣ 'ਚ ਸਹਾਇਕ ਹੋਵੇਗਾ। ਰਚਨਾਤਮਕ ਕੰਮ ਸਫਲ ਹੋਣਗੇ। ਨਿੱਜੀ ਸਬੰਧ ਮਜ਼ਬੂਤ ਹੋਣਗੇ।

ਬਿ੍ਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਾਰ 'ਚ ਨਿਵੇਸ਼ ਕਰਨਾ ਫਾਇਦੇਮੰਦ ਰਹੇਗਾ। ਘਰੇਲੂ ਕੰਮ 'ਚ ਰੁਝੇ ਰਹੋਗੇ ਪਰ ਸਿਹਤ ਪ੍ਤੀ ਸੁਚੇਤ ਰਹਿਣ ਦੀ ਲੋੜ ਹੈ।

ਧਨੁ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।

ਮਕਰ : ਸਬੰਧਾਂ 'ਚ ਨੇੜਤਾ ਆਵੇਗੀ। ਵਪਾਰਕ ਯੋਜਨਾ ਸਫਲ ਹੋਵੇਗੀ। ਕਿਸੇ ਕੰਮ ਦੇ ਸਮਾਪਤ ਹੋਣ ਨਾਲ ਤੁਹਾਡੇ ਪ੍ਭਾਵ ਤੇ ਵੱਕਾਰ 'ਚ ਵਾਧਾ ਹੋਵੇਗਾ।

ਕੁੰਭ : ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਵਪਾਰਕ ਯੋਜਨਾ ਸਫਲ ਹੋਵੇਗੀ, ਫਿਰ ਵੀ ਮਨ ਭਟਕਦਾ ਰਹੇਗਾ। ਵਿਦੇਸ਼ੀ ਯਾਤਰਾ ਦੀ ਯੋਜਨਾ ਬਣ ਸਕਦੀ ਹੈ।

ਮੀਨ : ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕੰਮ 'ਚ ਰੁਝੇ ਰਹੋਗੇ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜਾਇਾਦ ਮਾਮਲੇ 'ਚ ਨਿਵੇਸ਼ ਕਰਨਾ ਫਾਇਦੇਮੰਦ ਰਹੇਗਾ।