ਅੱਜ ਦੀ ਗ੍ਰਹਿ ਸਥਿਤੀ : 24 ਮਈ 2019, ਸ਼ੁੱਕਰਵਾਰ, ਜੇਠ ਮਹੀਨਾ, ਕ੍ਰਿਸ਼ਨ ਪੱਖ, ਦੂਜੀ

ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 12.30 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਵਿਸ਼ੇਸ਼ : ਪੰਚਕ ਰਾਤਰੀ 11.43 ਵਜੇ ਤੋਂ ਸ਼ੁਰੂ ਹੋਣਗੇ ਤੇ ਰਾਤ 11.03 ਵਜੇ ਸਮਾਪਤ ਹੋਣਗੇ।


ਕੱਲ੍ਹ 25 ਮਈ, 2019 ਦਾ ਪੰਚਾਂਗ : ਵਿਕਰਮ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਗਰਮ ਰੁੱਤ, ਜੇਠ ਮਹੀਨਾ, ਕ੍ਰਿਸ਼ਨ ਪੱਖ ਦੂਜੀ 25 ਘੰਟੇ 41 ਮਿੰਟ ਤਕ ਉਸ ਤੋਂ ਬਾਅਦ ਚਤੁਰਥੀ, ਸ਼ਰਵਣ ਨਛੱਤਰ ਉਸ ਤੋਂ ਬਾਅਦ ਧਨਿਸ਼ਠਾ ਨਛੱਤਰ, ਬ੍ਰਹਮ ਯੋਗ ਉਸ ਤੋਂ ਬਾਅਦ ਏਂਦਰ ਯੋਗ, ਮਕਰ ਵਿਚ ਚੰਦਰਮਾ।

ਮੇਖ : ਸਿਆਸੀ ਸਹਿਯੋਗ ਲੈਣ ’ਚ ਸਫਲ ਹੋਵੋਗੇ। ਪਰਿਵਾਰਕ ਵੱਕਾਰ ਵÎਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ’ਚ ਮਿਠਾਸ ਆਵੇਗੀ।

ਬ੍ਰਿਖ : ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਪੁਰਸਕਾਰ ਜਾਂ ਸਨਮਾਨ ਮਿਲ ਸਕਦਾ ਹੈ। ਦਿੱਤਾ ਗਿਆ ਕਰਜ਼ਾ ਵਾਪਸ ਮਿਲੇਗਾ।

ਮਿਥੁਨ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰਿਵਾਰਕ ਵੱਕਾਰ ਵਧੇਗਾ। ਯਾਤਰਾ ਤੇ ਸੈਰ ਸਪਾਟੇ ਦੀ ਸਥਿਤੀ ਸੁਖਦ ਰਹੇਗੀ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਕਰਕ : ਜੀਵਨ ਸਾਥੀ ਦਾ ਸਹਿਯੋਗੀ ਤੇ ਪਿਆਰ ਮਿਲੇਗਾ ਪਰ ਔਲਾਦ ਕਾਰਨ ਚਿੰਤਤ ਹੋ ਸਕਦੇ ਹੋ। ਕਾਰੋਬਾਰੀ ਤੇ ਪਰਿਵਾਰਕ ਤਣਾਅ ਮਿਲ ਸਕਦਾ ਹੈ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਉਪਯੋਗ ਵਾਲੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਕਿਸੇ ਪਰਿਵਾਰਕ ਮੈਂਬਰ ਨਾਲ ਅਚਾਨਕ ਮੁਲਾਕਾਤ ਹੋਵੇਗੀ।

ਤੁਲਾ : ਰਿਸ਼ਤਿਆਂ ’ਚ ਨੇੜਤਾ ਆਵੇਗੀ। ਵਿਰੋਧੀਆਂ ਨੂੰ ਹਾਰ ਮਿਲੇਗੀ। ਮੰਗਲੀਕ ਕੰਮ ਵਿਚ ਹਿੱਸੇਦਾਰੀ ਹੋ ਸਕਦੀ ਹੈ। ਸਿੱਖਿਆ ਦੇ ਖੇਤਰ ’ਚ ਸਫਲਤਾ ਮਿਲੇਗੀ।

ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ’ਚ ਨਿਵੇਸ਼ ਕਰਨ ਲਈ ਸਮਾਂ ਉਪਯੁਕਤ ਹੈ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ। ਯਾਤਰਾ ਤੇ ਸੈਰ ਸਪਾਟੇ ਦਾ ਲਾਭ ਮਿਲੇਗਾ।

ਧਨੁ : ਵਿਆਹੁਤਾ ਜੀਵਨ ਵਿਚ ਤਣਾਅ ਆ ਸਕਦਾ ਹੈ। ਕੰਮ ਵਾਲੇ ਖੇਤਰ ਵਿਚ ਸਾਵਧਾਨੀ ਰੱਖੋ। ਕਾਰੋਬਾਰੀ ਮਾਮਲਿਆਂ ਵਿਚ ਜੋਖਮ ਨਾ ਚੁੱਕੋ।

ਮਕਰ : ਸਿਹਤ ’ਚ ਸੁਧਾਰ ਹੋਵੇਗਾ। ਵਿਰੋਧੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਆਰਥਿਕ ਮਾਮਲਿਆਂ ਵਿਚ ਜੋਖਮ ਨਾ ਚੁੱਕੋ।

ਕੁੰਭ : ਔਲਾਦ ਕਾਰਨ ਚਿੰਤਤ ਰਹੋਗੇ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਮੀਨ : ਸਬੰਧਤ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਤੋਹਫ਼ੇ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਦਿੱਤਾ ਗਿਆ ਕਰਜ਼ਾ ਵਾਪਸ ਮਿਲਣ ਦੀ ਸੰਭਾਵਨਾ ਹੈ।

Posted By: Jagjit Singh