ਅੱਜ ਦੀ ਗ੍ਰਹਿ ਸਥਿਤੀ : 17 ਨਵੰਬਰ, 2021 ਬੁੱਧਵਾਰ ਕੱਤਕ ਮਹੀਨਾ ਸ਼ੁਕਲ ਪੱਖ ਤ੍ਰਿਓਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ

18 ਨਵੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਦਕਸ਼ਿਣਗੋਲ, ਹੇਮੰਤ ਰੁੱਤ ਕੱਤਕ ਮਹੀਨਾ ਸ਼ੁਕਲ ਪੱਖ ਦੀ ਚਤੁਰਦਸ਼ੀ ਬਾਅਦ ਪੁੰਨਿਆ ਭਰਣੀ ਨਸ਼ੱਤਰ ਬਾਅਦ ਕ੍ਰਿਤਿਕਾ ਨਕਸ਼ੱਤਰ ਵਰਿਆਨ ਯੋਗ 26 ਘੰਟੇ 58 ਮਿੰਟ ਤਕ, ਬਾਅਦ ਪਰਿਘ ਯੋਗ ਮੇਖ ’ਚ ਚੰਦਰਮਾ।

ਮੇਖ

ਧਾਰਮਿਕ ਜਾਂ ਮੰਗਲੀਕ ਕੰਮ ’ਚ ਹਿੱਸੇਦਾਰੀ ਰਹੇਗੀ। ਜੀਵਨ ਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ।

ਬਿ੍ਖ

ਅਣਜਾਣੇ ਡਰ ਨਾਲ ਪਰੇਸ਼ਾਨ ਹੋ ਸਕਦੇ ਹੋ। ਪਿਤਾ ਦਾ ਸਹਿਯੋਗ ਮਿਲੇਗਾ। ਯੋਗਤਾ ਨਾਲ ਕੀਤੇ ਗਏ ਕੰਮ ’ਚ ਤਰੱਕੀ ਹੋਵੇਗੀ।

ਮਿਥੁਨ

ਮੰਗਲੀਕ ਜਾਂ ਸੱਭਿਆਚਾਰਕ ਸਮਾਗਮਾਂ ਵਿਚ ਹਿੱਸੇਦਾਰੀ ਰਹੇਗੀ। ਯਾਤਰਾ ਦੀ ਸਥਿਤੀ ਚੰਗੀ ਰਹੇਗੀ।

ਕਰਕ

ਆਰਥਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।

ਸਿੰਘ

ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।

ਕੰਨਿਆ

ਪਰਿਵਾਰਕ ਜੀਵਨ ਸੁਖੀ ਹੋਵੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।

ਤੁਲਾ

ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸਿਹਤ ਵਿਚ ਸੁਧਾਰ ਹੋਵੇਗਾ।

ਬਿ੍ਸ਼ਚਕ

ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋਵੇਗੀ। ਵਪਾਰਕ ਕਾਮਯਾਬੀ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।

ਧਨੁ

ਮੰਗਲੀਕ ਜਾਂ ਸੱਭਿਆਚਾਰਕ ਸਮਾਗਮ ਵਿਚ ਹਿੱਸੇਦਾਰੀ ਰਹੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਮਕਰ

ਘਰੇਲੂ ਉਪਯੋਗੀ ਚੀਜ਼ਾਂ ’ਚ ਵਾਧਾ ਹੋਵੇਗਾ। ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ। ਸਮਾਜਿਕ ਕੰਮਾਂ ’ਚ ਦਿਲਚਸਪੀ ਲਵੋਗੇ।

ਕੁੰਭ

ਰੁਝੇਵਾਂ ਰਹੇਗਾ। ਧਨ ਖ਼ਰਚ ਹੋਵੇਗਾ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਹਿਤ ਪ੍ਰਤੀ ਚੌਕਸ ਰਹੋ।

ਮੀਨ

ਸ਼ਾਸਨ ਸੱਤਾ ਦਾ ਚੰਗਾ ਸਹਿਯੋਗ ਰਹੇਗਾ ਪਰ ਸਿਹਤ ਪ੍ਰਤੀ ਚੌਕਸ ਰਹੋ। ਬੋਲੀ ’ਤੇ ਧੀਰਜ ਰੱਖੋ।

Posted By: Jagjit Singh