ਅੱਜ ਦੀ ਗ੍ਰਹਿ ਸਥਿਤੀ : 19 ਸਤੰਬਰ, 2021 ਐਤਵਾਰ ਭਾਦੋਂ ਮਹੀਨਾ ਸ਼ੁਕਲ ਪੱਖ ਤ੍ਰਿਓਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ 06.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

20 ਸਤੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਭਾਦੋਂ ਮਹੀਨਾ ਸ਼ੁਕਲ ਪੱਖ ਦੀ ਪੁੰਨਿਆ ਬਾਅਦ ਉੱਤਰਭਾਦਰਪਦ ਨਕਸ਼ੱਤਰ ਸੂਲ ਯੋਗ ਬਾਅਦ ਗੰਢ ਯੋਗ ਕੁੰਭ ’ਚ ਚੰਦਰਮਾ 21 ਘੰਟੇ 50 ਮਿੰਟ ਤਕ ਬਾਅਦ ਮੀਨ ’ਚ।

ਮੇਖ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਪਰਿਵਾਰਕ ਤਣਾਅ ਮਿਲ ਸਕਦੈ। ਖ਼ਾਸ ਵਿਅਕਤੀ ਤੋਂ ਸਹਿਯੋਗ ਮਿਲੇਗਾ।

ਬ੍ਰਿਖ

ਸੰਤਾਨ ਜਾਂ ਸਿੱਖਿਆ ਦੇ ਸਬੰਧ ’ਚ ਚੰਗੀ ਖ਼ਬਰ ਮਿਲੇਗੀ। ਸਿਹਤ ਪ੍ਰਤੀ ਚੌਕਸ ਰਹੋ। ਬੇਕਾਰ ਦੀ ਨੱਠ-ਭੱਜ ਰਹੇਗੀ।

ਮਿਥੁਨ

ਆਰਥਕ ਮਾਮਲਿਆਂ ’ਚ ਜੋਖ਼ਮ ਨਾ ਲਵੋ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕੁਝ ਪਰਿਵਾਰਕ ਤਣਾਅ ਰਹੇਗਾ।

ਕਰਕ

ਸਿਹਤ ’ਚ ਸੁਧਾਰ ਹੋਵੇਗਾ ਪਰ ਬੁੱਢੇ ਵਿਅਕਤੀਆਂ ਨੂੰ ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਭੌਤਿਕ ਚੀਜ਼ਾਂ ’ਚ ਵਾਧਾ ਹੋਵੇਗਾ।

ਸਿੰਘ

ਸਮਾਜਿਕ ਵੱਕਾਰ ਵਧੇਗਾ। ਪਰਿਵਾਰਕ ਕੰਮ ’ਚ ਰੁੱਝੇ ਹੋ ਸਕਦੇ ਹੋ। ਵਪਾਰਕ ਯੋਜਨਾ ਦਾ ਫਲ ਮਿਲੇਗਾ।

ਕੰਨਿਆ

ਯਾਤਰਾ ਦੀ ਸਥਿਤੀ ਚੰਗੀ ਰਹੇਗੀ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਵਪਾਰਕ ਮਾਮਲਿਆਂ ’ਚ ਤਰੱਕੀ ਹੋਵੇਗੀ।

ਤੁਲਾ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।

ਬ੍ਰਿਸ਼ਚਕ

ਘਰੇਲੂ ਕੰਮ ’ਚ ਰੁੱਝੇ ਹੋ ਸਕਦੇ ਹੋ। ਪਰਿਵਾਰਕ ਮਹਿਲਾ ਤੋਂ ਤਣਾਅ ਮਿਲ ਸਕਦਾ ਹੈ। ਧੀਰਜ ਨਾਲ ਕੰਮ ਲਵੋ।

ਧਨੁ

ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ’ਚ ਕਾਮਯਾਬ ਹੋਵੋਗੇ। ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਆਤਮਵਿਸ਼ਵਾਸ ਵਧੇਗਾ।

ਮਕਰ

ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਰਿਸ਼ਤਿਆਂ ਵਿਚ ਮੋਹ ਆਵੇਗਾ।

ਕੁੰਭ

ਸਿਹਤ ’ਚ ਸੁਧਾਰ ਹੋਵੇਗਾ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਬੇਕਾਰ ਦੀ ਨੱਠ-ਭੱਜ ਰਹੇਗੀ।

ਮੀਨ

ਪਰਿਵਾਰਕ ਵੱਕਾਰ ਵਧੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਕੋਸ਼ਿਸ਼ ਦਾ ਫਲ ਮਿਲੇਗਾ। ਰਿਸ਼ਤੇ ਮਜ਼ਬੂਤ ਹੋਣਗੇ।

Posted By: Jagjit Singh