ਅੱਜ ਦੀ ਗ੍ਰਹਿ ਸਥਿਤੀ : 13 ਅਕਤੂਬਰ, 2021 ਬੁੱਧਵਾਰ ਅੱਸੂ ਮਹੀਨਾ ਸ਼ੁਕਲ ਪੱਖ ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

14 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਸਰਦ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਨਵਮੀ 18 ਘੰਟੇ 53 ਮਿੰਟ ਤਕ, ਬਾਅਦ ਦਸ਼ਮੀ ਉੱਤਰਾਆਸ਼ਾਢਾ ਨਕਸ਼ੱਤਰ 09 ਘੰਟੇ 35 ਮਿੰਟ ਤਕ, ਬਾਅਦ ਸ਼੍ਰਵਣ ਨਕਸ਼ੱਤਰ ਧਿ੍ਰਤੀ ਯੋਗ ਬਾਅਦ ਸੂਲ ਯੋਗ ਮਕਰ ਵਿਚ ਚੰਦਰਮਾ।

ਮੇਖ

ਵਿਸ਼ ਯੋਗ ਕਾਰਨ ਰਿਸ਼ਤਿਆਂ ’ਚ ਖਟਾਸ ਆ ਸਕਦੀ ਹੈ, ਗਜਕੇਸਰੀ ਯੋਗ ਕਾਰਨ ਅਹੁਦੇ, ਵੱਕਾਰ ਵਿਚ ਵਾਧਾ ਹੋਵੇਗਾ।

ਬਿ੍ਖ

ਗਜਕੇਸਰੀ ਯੋਗ ਕਾਰਨ ਵਪਾਰਕ ਵੱਕਾਰ ਵਧੇਗਾ। ਧਾਰਮਿਕ ਬਿਰਤੀ ਵਿਚ ਵਾਧਾ ਹੋਵੇਗਾ।

ਮਿਥੁਨ

ਵਿਸ਼ ਯੋਗ ਸਿਹਤ ’ਤੇ ਅਸਰ ਪਾਏਗਾ। ਭਗਵਤੀ ਕਾਲੀ ਦੀ ਸਾਧਨਾ ਦਾ ਫਲ ਮਿਲ ਸਕਦਾ ਹੈ।

ਕਰਕ

ਆਰਥਕ ਪੱਖ ਮਜ਼ਬੂਤ ਹੋਵੇਗਾ। ਸਮਾਜਿਕ ਵੱਕਾਰ ਵਧੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ’ਚ ਕਾਮਯਾਬ ਹੋਵੋਗੇ।

ਸਿੰਘ

ਰੋਗ ਜਾਂ ਦੁਸ਼ਮਣ ਸਰੀਰਕ ਤੇ ਮਾਨਸਿਕ ਦੁੱਖ ਦੇ ਸਕਦੇ ਹਨ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਕੰਨਿਆ

ਜੋਖ਼ਮ ਵਾਲਾ ਕੰਮ ਨਾ ਕਰੋ। ਮਨ ਅਸ਼ਾਂਤ ਰਹੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।

ਤੁਲਾ

ਵਪਾਰ ’ਚ ਕਾਮਯਾਬੀ ਮਿਲੇਗੀ। ਧੀਰਜ ਨਾਲ ਕੰਮ ਲੈਣਾ ਚੰਗਾ ਰਹੇਗਾ। ਗਜਕੇਸਰੀ ਯੋਗ ਵੱਕਾਰ ਵਧਾਏਗਾ।

ਬਿ੍ਸ਼ਚਕ

ਦੂਜਿਆਂ ਨੂੰ ਆਪਣੇ ਮਾਮਲੇ ਵਿਚ ਦਖ਼ਲ ਨਾ ਦੇਣ ਦਿਓ। ਬੁੱਧੀ ਯੋਗਤਾ ਨਾਲ ਕੀਤੇ ਗਏ ਕੰਮ ’ਚ ਤਰੱਕੀ ਹੋਵੇਗੀ।

ਧਨੁ

ਆਪਣਾ ਫ਼ੈਸਲਾ ਹੀ ਤਰੱਕੀ ਵਿਚ ਸਹਾਇਕ ਹੋਵੇਗਾ। ਰਿਸ਼ਤਿਆਂ ਸਬੰਧੀ ਜੀਵਨ ਸਾਥੀ ਦੀ ਸਲਾਹ ਜ਼ਰੂਰ ਲਵੋ।

ਮਕਰ

ਆਰਥਕ ਪੱਖ ਮਜ਼ਬੂਤ ਹੋਵੇਗਾ। ਭਾਵੁਕਤਾ ’ਤੇ ਕਾਬੂ ਰੱਖੋ। ਸਿਹਤ ਅਤੇ ਵੱਕਾਰ ਪ੍ਰਤੀ ਚੌਕਸ ਰਹੋ।

ਕੁੰਭ

ਜਲਦਬਾਜ਼ੀ ਨਾਲ ਦੁੱਖ ਹੋ ਸਕਦਾ ਹੈ। ਸੰਤਾਨ ਕਾਰਨ ਚਿੰਤਤ ਰਹੋਗੇ। ਵਪਾਰਕ ਪੱਧਰ ’ਤੇ ਕਾਮਯਾਬੀ ਮਿਲੇਗੀ।

ਮੀਨ

ਆਰਥਕ ਮਾਮਲਿਆਂ ’ਚ ਕਾਮਯਾਬੀ ਮਿਲੇਗੀ। ਕਰਮ ਖੇਤਰ ਵਿਚ ਅੜਿੱਕਾ ਆ ਸਕਦਾ ਹੈ।

Posted By: Jagjit Singh