ਅੱਜ ਦੀ ਗ੍ਰਹਿ ਸਥਿਤੀ : 24 ਨਵੰਬਰ, 2021 ਬੁੱਧਵਾਰ ਮੱਘਰ ਮਹੀਨਾ ਕਿ੍ਸ਼ਨ ਪੱਖ ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

25 ਨਵੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਇਨ, ਦੱਖਣਗੋਲ, ਸਰਦ ਰੁੱਤ ਮੱਘਰ ਮਹੀਨਾ ਕ੍ਰਿਸ਼ਨ ਪੱਖ ਦੀ ਛੱਠੀ 28 ਘੰਟੇ 43 ਮਿੰਟ ਤਕ, ਮਗਰੋਂ ਸਪਤਮੀ ਪੁਸ਼ਯ ਨਕਛੱਤਰ 18 ਘੰਟੇ 50 ਮਿੰਟ ਤਕ, ਮਗਰੋਂ ਅਸ਼ਲੇਸ਼ਾ ਨਕਛਤਰ ਯੋਗ 07 ਘੰਟੇ 57 ਮਿੰਟ ਤਕ, ਮਗਰੋਂ ਬ੍ਰਹਮ ਯੋਗ ਕਰਕ ’ਚ ਚੰਦਰਮਾ।

ਮੇਖ

ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ। ਘਰ ਦੇ ਮੁਖੀ ਦਾ ਸਹਿਯੋਗ ਲੈਣ ’ਚ ਸਫਲਤਾ ਮਿਲੇਗੀ।

ਬਿ੍ਖ

ਸਿਹਤ ਪ੍ਰਤੀ ਸੁਚੇਤ ਰਹੋ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਧਾਰਮਿਕ ਕਾਰਜਾਂ ’ਚ ਰੁਝਾਨ ਵਧੇਗਾ।

ਮਿਥੁਨ

ਮੰਗਲੀਕ ਜਾਂ ਸੱਭਿਆਚਾਰਕ ਉਤਸਵ ’ਚ ਹਿੱਸੇਦਾਰੀ ਰਹੇਗੀ। ਕਾਰੋਬਾਰ ਸਬੰਧੀ ਮਾਣ-ਸਨਮਾਨ ’ਚ ਵਾਧਾ ਹੋਵੇਗਾ।

ਕਰਕ

ਚੱਲ ਜਾਂ ਅਚੱਲ ਜਾਇਦਾਦ ’ਚ ਵਾਧਾ ਹੋਵੇਗਾ। ਬੁੱਧੀ ਹੁਨਰ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ।

ਸਿੰਘ

ਰਚਨਾਤਮਕ ਕੋਸ਼ਿਸ਼ਾਂ ’ਚ ਕਾਮਯਾਬੀ ਮਿਲੇਗੀ ਪਰ ਸਿਹਤ ਪ੍ਰਥੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਕੰਨਿਆ

ਸਿੱਖਿਆ ਮੁਕਾਬਲੇ ਦੇ ਖੇਤਰ ’ਚ ਚੱਲ ਰਹੀਆਂ ਕੋਸ਼ਿਸ਼ਾਂ ਕਾਮਯਾਬ ਰਹਿਣਗੀਆਂ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ।

ਤੁਲਾ

ਆਰਿਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ।

ਬਿ੍ਸ਼ਚਕ

ਤੋਹਫ਼ਾ ਜਾਂ ਸਨਮਾਨ ’ਚ ਵਾਧਾ ਹੋਵੇਗਾ। ਪਰਿਵਾਰਕ ਪ੍ਰਸਿੱਧੀ ਵਧੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਧਨੁ

ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪਰਿਵਾਰ ਦੇ ਮੁਖੀ ਤੋਂ ਤਣਾਅ ਮਿਲ ਸਕਦਾ ਹੈ ਇਸ ਲਈ ਧਿਆਨ ਰੱਖੋ।

ਮਕਰ

ਦੂਜਿਆਂ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ ਤੇ ਪਰਿਵਾਰਕ ਮੈਂਬਰ ਤੋਂ ਸਹਿਯੋਗ ਮਿਲੇਗਾ।

ਕੁੰਭ

ਤੋਹਫ਼ਾ ਜਾਂ ਮਾਣ-ਸਨਮਾਨ ’ਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ ’ਚ ਤਰੱਕੀ ਹੋਵੇਗੀ। ਕਾਰੋਬਾਰ ’ਚ ਸਨਮਾਨ ਵਧੇਗਾ।

ਮੀਨ

ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ।

Posted By: Jagjit Singh