ਅੱਜ ਦੀ ਗ੍ਰਹਿ ਸਥਿਤੀ : 17 ਅਕਤੂਬਰ, 2021 ਐਤਵਾਰ ਅੱਸੂ ਮਹੀਨਾ ਸ਼ੁਕਲ ਪੱਖ ਤ੍ਰੈਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 4.30 ਵਜੇ ਤੋਂ 6.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਅੱਜ ਦਾ ਪਰਵ ਤੇ ਤਿਉਹਾਰ : ਪ੍ਰਦੋਸ਼।

ਕੱਲ੍ਹ ਦਾ ਦਿਸ਼ਾਸੂਲ : ਉੱਤਰ।

ਵਿਸ਼ੇਸ਼ : ਪੰਚਕ, ਸੂਰਜ ਦੀ ਤੁਲਾ ਸੰਕ੍ਰਾਂਤੀ।

18 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਯਾਨ, ਉੱਤਰਗੋਲ, ਸਰਦ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਤ੍ਰੈਦਸ਼ੀ 18 ਘੰਟੇ 08 ਮਿੰਟ ਤਕ, ਉਸ ਤੋਂ ਬਾਅਦ ਚਤੁਰਦਸ਼ੀ ਪੂਰਵਭਾਦਰਪਦ ਨਛੱਤਰ 10 ਘੰਟੇ 50 ਮਿੰਟ ਤਕ, ਉਸ ਤੋਂ ਬਾਅਦ ਧਰੁਵ ਯੋਗ 20 ਘੰਟੇ 58 ਮਿੰਟ ਤਕ ਉਸ ਤੋਂ ਬਾੱਦ ਮੀਨ ’ਚ ਚੰਦਰਮਾ।

ਮੇਖ

ਪਰਿਵਾਰਕ ਸਮੱਸਿਆ ਤੋਂ ਪਰੇਸ਼ਾਨ ਹੋ ਸਕਦੇ ਹੋ। ਮਨ ਵਿਚਲਤ ਹੋਵੇਗਾ। ਕਰੀਅਰ ਪ੍ਰਤੀ ਉਦਾਸੀਨ ਨਾ ਰਹੋ।

ਬਿ੍ਖ

ਸੰਤਾਨ ਦੀਆਂ ਜ਼ਿੰਮੇਵਾਰਆਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ’ਚ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਿਥੁਨ

ਮਨ ਦੁਖੀ ਹੋ ਸਕਦਾ ਹੈ। ਅਧੀਨ ਕਰਮਚਾਰੀ, ਭਰਾ ਜਾਂ ਭੈਣ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਕੋਸ਼ਿਸ਼ ਦਾ ਫਲ ਮਿਲੇਗਾ।

ਕਰਕ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ। ਬੁੱਧੀ ਯੋਗਤਾ ਨਾਲ ਕੀਤਾ ਕੰਮ ਪੂਰਾ ਹੋਵੇਗਾ।

ਸਿੰਘ

ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਰੋਗ ਜਾਂ ਵਿਰੋਧੀ ਤੋਂ ਚੌਕਸ ਰਹੋ।

ਕੰਨਿਆ

ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸਿਹਤ ’ਚ ਸੁਧਾਰ ਹੋਵੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ।

ਤੁਲਾ

ਰੁਕਿਆ ਹੋਇਆ ਕੰਮ ਬਣੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ।

ਬਿ੍ਸ਼ਚਕ

ਆਰਥਿਕ ਸਥਿਤੀ ’ਚ ਸੁਧਾਰ ਹੋਵੇਗਾ। ਧਨ, ਸਨਮਾਨ ’ਚ ਵਾਧਾ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਧਨੁ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਭਰਾ-ਭੈਣ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ’ਚ ਨੇੜਤਾ ਆਵੇਗੀ। ਨਵੇਂ ਸਬੰਧ ਬਣਨਗੇ।

ਮਕਰ

ਸਹੁਰਿਆਂ ਤੋਂ ਤਣਾਅ ਮਿਲ ਸਕਦਾ ਹੈ। ਧੀਰਜ ਵਰਤੋ। ਬੁੱਧੀ ਯੋਗਤਾ ਨਾਲ ਕੀਤਾ ਕੰਮ ਪੂਰਾ ਹੋਵੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਕੁੰਭ

ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਉਠਾਓ। ਨੱਠ-ਭੱਜ ਰਹੇਗੀ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।

ਮੀਨ

ਚਿਰਾਂ ਤੋਂ ਉਡੀਕ ਰਹੇ ਕੰਮ ਦੇ ਪੂਰਾ ਹੋਣ ਨਾਲ ਆਤਮ ਵਿਸ਼ਵਾਸ ਵਧੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ।

Posted By: Jagjit Singh