ਅੱਜ ਦੀ ਗ੍ਰਹਿ ਸਥਿਤੀ : 12 ਸਤੰਬਰ, 2021 ਐਤਵਾਰ ਭਾਦੋਂ ਮਹੀਨਾ ਸ਼ੁਕਲ ਪੱਖ ਸ਼ਸ਼ਠੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ 06.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

13 ਸਤੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਭਾਦੋਂ ਮਹੀਨਾ ਸ਼ੁਕਲ ਪੱਖ ਦੀ ਸਪਤਮੀ ਬਾਅਦ ਅਸ਼ਟਮੀ ਅਨੁਰਾਧਾ ਨਕਸ਼ੱਤਰ ਬਾਅਦ ਜਯੇਸ਼ਠਾ ਨਕਸ਼ੱਤਰ ਵਿਸ਼ਕੁੰਭ ਯੋਗ 08 ਘੰਟੇ 50 ਮਿੰਟ ਤਕ, ਬਾਅਦ ਪ੍ਰੀਤੀ ਯੋਗ ਬ੍ਰਿਸ਼ਚਕ ’ਚ ਚੰਦਰਮਾ।

ਮੇਖ

ਵਪਾਰਕ ਤਰੱਕੀ ਹੋਵੇਗੀ। ਸ਼ਾਸਨ ਸੱਤਾ ਜਾਂ ਘਰ ਦੇ ਮੁਖੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਬ੍ਰਿਖ

ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।

ਮਿਥੁਨ

ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ ਪਰ ਵਿਆਹੁਤਾ ਜੀਵਨ ਵਿਚ ਕੁਝ ਤਣਾਅ ਹੋ ਸਕਦਾ ਹੈ। ਧੀਰਜ ਵਰਤਣ ਦੀ ਲੋੜ ਹੈ।

ਕਰਕ

ਆਰਥਕ ਸਥਿਤੀ ਵਿਚ ਸੁਧਾਰ ਹੋਵੇਗਾ। ਰਚਨਾਤਮਕ ਕੰਮਾਂ ਵਿਚ ਕਾਮਯਾਬੀ ਮਿਲੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਸਿੰਘ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਵਿਰੋਧੀ ਸਰਗਰਮ ਰਹੇਗਾ। ਮਨ ਅਸ਼ਾਂਤ ਹੋ ਸਕਦੈ। ਮਿੱਤਰਤਾ ਦੇ ਸਬੰਧ ਚੰਗੇ ਹੋਣਗੇ।

ਕੰਨਿਆ

ਆਰਥਕ ਮਾਮਲਿਆਂ ’ਚ ਚੌਕਸ ਰਹੋ। ਸਿਹਤ ਤੇ ਵੱਕਾਰ ਪ੍ਰਤੀ ਚੌਕਸ ਰਹੋ। ਰੋਜ਼ੀ-ਰੋਟੀ ਦੇ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਤੁਲਾ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਵੱਕਾਰ ਵਧੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਬ੍ਰਿਸ਼ਚਕ

ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਵਿਆਹੁਤਾ ਜੀਵਨ ਵਿਚ ਤਣਾਅ ਆ ਸਕਦਾ ਹੈ। ਧੀਰਜ ਨਾਲ ਕੰਮ ਲਵੋ।

ਧਨੁ

ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਦਾ ਸਹਿਯੋਗ ਰਹੇਗਾ।

ਮਕਰ

ਮਹਿਲਾ ਅਧਿਕਾਰੀ ਜਾਂ ਘਰ ਦੀ ਮੁਖੀ ਤੋਂ ਸਹਿਯੋਗ ਮਿਲੇਗਾ। ਯਾਤਰਾ ਦੀ ਸੰਭਾਵਨਾ ਹੈ। ਪਿਤਾ ਦਾ ਸਾਥ ਮਿਲੇਗਾ।

ਕੁੰਭ

ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਕ ਮਾਮਲਿਆਂ ਵਿਚ ਕਾਮਯਾਬੀ ਮਿਲੇਗੀ। ਸਿਹਤ ਪ੍ਰਤੀ ਚੌਕਸ ਰਹੋ।

ਮੀਨ

ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਯਸ਼, ਕੀਰਤੀ, ਉਪਹਾਰ ਵਿਚ ਵਾਧਾ ਹੋਵੇਗਾ। ਖ਼ਾਸ ਵਿਅਕਤੀ ਦਾ ਸਹਿਯੋਗ ਰਹੇਗਾ।

Posted By: Jagjit Singh