ਅੱਜ ਦੀ ਗ੍ਰਹਿ ਸਥਿਤੀ : 6 ਅਪ੍ਰੈਲ, 2021 ਸੋਮਵਾਰ ਚੇਤ ਮਹੀਨਾ ਕ੍ਰਿਸ਼ਨ ਪੱਖ ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਤਿਓਹਾਰ : ਸ਼ੀਤਲਾ ਅਸ਼ਟਮੀ।

ਅੱਜ ਦੀ ਭੱਦਰਾ : ਦੁਪਹਿਰ 02.10 ਵਜੇ ਤੋਂ ਰਾਤ ਦੇ 02.10 ਵਜੇ ਤਕ।

ਕੱਲ੍ਹ ਦਾ ਦਿਸ਼ਾਮੂਲ : ਉੱਤਰ।

ਵਿਸ਼ੇਸ਼ : ਪੰਚਕ।

ਕੱਲ੍ਹ 7 ਅਪ੍ਰੈਲ ਦਾ ਪੰਚਾਂਗ : ਵਿਕਰਮੀ ਸਵੰਤ 2077 ਸ਼ਕੇ 1943 ਉੱਤਰਾਇਨ, ਉੱਤਰਗੋਲ, ਬਸੰਤ ਰੁੱਤ, ਚੇਤ ਮਹੀਨਾ ਕਿ੍ਸ਼ਨ ਪੱਖ ਦੀ ਏਕਾਦਸ਼ੀ ਬਾਅਦ ’ਚ ਦਵਾਦਸ਼ੀ ਘਨਿਸ਼ਠਾ ਨਛਤਰ ਬਾਅਦ ’ਚ ਸ਼ਤਭਿਸ਼ਾ ਨਕਛਤਰ ਸਿੱਧੀ ਯੋਗ ਮਗਰੋਂ ਸ਼ੁੱਭ ਯੋਗ ਮਕਰ ’ਚ ਚੰਦਰਮਾ 15 ਘੰਟੇ ਤਕ ਬਾਅਦ ਚ ਕੁੰਭ ’ਚ।

ਮੇਖ : ਪਰਿਵਾਰਕ ਰਿਸ਼ਤੇ ਮਜ਼ਬੂਤ ਹੋਣਗੇ। ਦੂਸਰੇ ਤੋਂ ਸਹਿਯੋਗ ਲੈਣ ’ਚ ਸਫਲਤਾ ਮਿਲੇਗੀ। ਸਿਹਤ ਪ੍ਰਤੀ ਧਿਆਨ ਰੱਖਣ ਦੀ ਜ਼ਰੂਰਤ ਹੈ।

ਬ੍ਰਿਖ : ਕਾਰੋਬਾਰੀ ਤੇ ਵਿੱਤੀ ਮਾਮਲਿਆਂ ’ਚ ਸਫਲਤਾ ਮਿਲੇਗੀ। ਇਸ ਤੋਂ ਇਲਾਵਾ ਸਿੱਖਿਆ ਮੁਕਾਬਲਿਆਂ ਦੇ ਖੇਤਰ ’ਚ ਉਮੀਦ ਮੁਤਾਬਕ ਸਫਲਤਾ ਮਿਲੇਗੀ।

ਮਿਥੁਨ : ਭੱਜਦੌੜ ਰੇਹਗੀ। ਜੀਵਨਸਾਥੀ ਦਾ ਸਹਿਯੋਗ ਰਹੇਗਾ ਤੇ ਪਿਆਰ ਮਿਲੇਗਾ। ਤੋਹਫਾ ਮਿਲੇਗਾ ਤੇ ਇਸ ਤੋਂ ਇਲਾਵਾ ਸਨਮਾਨ ’ਚ ਵੀ ਵਾਧਾ ਹੋਵੇਗਾ।

ਕਰਕ : ਸਿਹਤ ਪ੍ਰਤੀ ਸੁਚਤੇ ਰਹਿਣ ਦੀ ਜ਼ਰੂਰ ਹੈ। ਸੰਤਾਨ ਪ੍ਰਤੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਮੌਸਮ ਦੀ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਸਿੰਘ : ਸਿੱਖਿਆ ਮੁਕਾਬਲਿਆਂ ਦੇ ਖੇਤਰ ’ਚ ਉਮੀਦ ਮੁਤਾਬਕ ਸਫਲਤਾ ਮਿਲੇਗੀ। ਵਿਆਹੁਤਾ ਜੀਵਨ ਸੁਖਦ ਹੋਵੇਗਾ ਤੇ ਜੀਵਨਸਾਥੀ ਤੋਂ ਹਰ ਕਦਮ ’ਤੇ ਸਹਿਯੋਗ ਮਿਲੇਗਾ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਤੋਹਫਾ ਮਿਲੇਗਾ ਤੇ ਮਾਣ-ਸਨਮਾਨ ’ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹੋ।

ਤੁਲਾ : ਸਿਹਤ ਖ਼ਰਾਬ ਹੋ ਸਕਦੀ ਹੈ ਇਸ ਲਈ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਕਾਰੋਬਾਰੀ ਮਾਮਲਿਆਂ ’ਚ ਤਰੱਕੀ ਹੋਵੇਗੀ।

ਬ੍ਰਿਸ਼ਚਕ : ਸਮਾਜਿਕ ਮਾਣ-ਸਨਮਾਨ ਵਧੇਗਾ। ਘਰੇਲੂ ਵਰਤੋਂ ਵਾਲੀਆਂ ਵਸਤੂਆਂ ’ਚ ਵਾਧਾ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ।

ਧਨੁ : ਕੀਤੀ ਗਈ ਮਿਹਨਤ ਦਾ ਫਲ ਮਿਲੇਗਾ ਤੇ ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਸਮਾਜਿਕ ਕੰਮਾਂ ’ਚ ਰੁਝਾਨ ਵਧੇਗਾ। ਕਾਰੋਬਾਰੀ ਸਨਮਾਨ ਵਧੇਗਾ।

ਮਕਰ : ਆਰਥਿਕ ਤੇ ਕਾਰੋਬਾਰੀ ਮਾਮਲਿਆਂ ’ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ।

ਕੁੰਭ : ਭਾਵਨਾਵਾਂ ’ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਘਰੇਲੂ ਵਰਤੋਂ ਵਾਲੀਆਂ ਵਸਤੂਆਂ ’ਚ ਵਾਧਾ ਹੋਵੇਗਾ।

ਮੀਨ : ਸੰਤਾਨ ਜਾਂ ਸਿੱਖਿਆ ਕਾਰਨ ਚਿੰਤਾ ਬਣੀ ਰਹੇਗੀ। ਰਚਨਾਤਮਕ ਕੰਮਾਂ ’ਚ ਰੁਕਾਵਟ ਆ ਸਕਦੀ ਹੈ। ਸਿਹਤ ਸਬੰਧੀ ਸੁਚੇਤ ਰਹਿਣ ਵੀ ਜ਼ਰੂਰਤ ਹੈ।

Posted By: Susheel Khanna