ਕੇ.ਏ. ਦੁਬੇ ਪਦਮੇਸ਼


ਅੱਜ ਦੀ ਗ੍ਰਹਿ ਸਥਿਤੀ : 31 ਮਾਰਚ, 2021 ਬੁੱਧਵਾਰ ਚੇਤ ਮਹੀਨਾ ਕ੍ਰਿਸ਼ਨ ਪੱਖ ਤ੍ਰਿਤੀਆ ਦਾ ਰਾਸ਼ੀਫਲ, ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ, ਅੱਜ ਦਾ ਦਿਸ਼ਾਸ਼ੂਲ : ਉੱਤਰ। ਤਿਓਹਾਰ : ਗਣੇਸ਼ ਚਤੁਰਥੀ ਵਰਤ। ਅੱਜ ਦੀ ਭੱਦਰਾ : ਸਵੇਰੇ 03.48 ਵਜੇ ਤੋਂ ਦੁਪਹਿਰ 02.07 ਵਜੇ ਤਕ, ਖ਼ਾਸ : ਬੁੱਧ ਮੀਨ ’ਚ, ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।


ਇਕ ਅਪ੍ਰੈਲ ਦਾ ਪੰਚਾਂਗ : ਵਿਕਰਮ ਸੰਵਤ 2077 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਚੇਤ ਮਹੀਨਾ ਕ੍ਰਿਸ਼ਨ ਪੱਖ ਦੀ ਚਤੁਰਥੀ 11 ਘੰਟੇ ਤਕ, ਬਾਅਦ ਪੰਚਮੀ ਵਿਸ਼ਾਖਾ ਨਕਸ਼ੱਤਰ 06 ਘੰਟੇ 13 ਮਿੰਟ ਤਕ, ਬਾਅਦ ਅਨੁਰਾਧਾ ਨਕਸ਼ੱਤਰ ਵਜ੍ਰ ਯੋਗ 09 ਘੰਟੇ 25 ਮਿੰਟ ਤਕ, ਬਾਅਦ ਸਿੱਧੀ ਯੋਗ ਬਿ੍ਰਸ਼ਚਕ ਵਿਚ ਚੰਦਰਮਾ।


ਮੇਖ

ਪਰਿਵਾਰਕ ਸਮਾਗਮ ਵਿਚ ਹਿੱਸੇਦਾਰੀ ਰਹੇਗੀ। ਯਾਤਰਾ ਦੀ ਸੰਭਾਵਨਾ ਹੈ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।


ਬਿ੍ਖ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਭੈਣ-ਭਰਾ ਦਾ ਸਹਿਯੋਗ ਮਿਲੇਗਾ। ਮਨ ਅਨਜਾਣੇ ਡਰ ਨਾਲ ਬੇਚੈਨ ਰਹੇਗਾ। ਪ੍ਰਮਾਤਮਾ ਦੀ ਭਗਤੀ ਵਿਚ ਮਨ ਲਾਓ, ਸ਼ਾਂਤੀ ਮਿਲੇਗੀ।


ਮਿਥੁਨ

ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਦਾ ਫਲ ਮਿਲੇਗਾ। ਆਰਥਕ ਯੋਜਨਾ ਸਾਰਥਕ ਹੋਵੇਗੀ ਪਰ ਸ਼ਾਹੀ ਖ਼ਰਚ ਤੋਂ ਬਚਣਾ ਪਵੇਗਾ।


ਕਰਕ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ। ਪਰਿਵਾਰਕ ਵੱਕਾਰ ਵਧੇਗਾ।


ਸਿੰਘ

ਭਾਵੁਕਤਾ ’ਤੇ ਕਾਬੂ ਰੱਖੋ। ਘਰੇਲੂ ਕਲੇਸ਼ ਦਾ ਸ਼ੱਕ ਹੈ। ਸਿਹਤ ਪ੍ਰਤੀ ਅਣਦੇਖੀ ਨਾ ਕਰੋ। ਧੀਰਜ ਨਾਲ ਕੰਮ ਲਵੋ। ਪ੍ਰਮਾਤਮਾ ਦੀ ਭਗਤੀ ਵਿਚ ਮਨ ਲਾਓ।


ਕੰਨਿਆ

ਮਿੱਤਰਤਾ ਦੇ ਸਬੰਧ ਚੰਗੇ ਹੋਣਗੇ। ਦੂਜੇ ਤੋਂ ਸਹਿਯੋਗ ਲੈਣ ਵਿਚ ਕਾਮਯਾਬ ਹੋਵੋਗੇ। ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਪਰਿਵਾਰਕ ਸਹਿਯੋਗ ਮਿਲੇਗਾ।


ਤੁਲਾ

ਆਰਥਕ ਯੋਜਨਾ ਦਾ ਫਲ ਮਿਲੇਗਾ। ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ ਪਰ ਵਿਆਹੁਤਾ ਜੀਵਨ ਵਿਚ ਕੁਝ ਤਣਾਅ ਹੋ ਸਕਦਾ ਹੈ। ਬੋਲਚਾਲ ’ਚ ਧੀਰਜ ਰੱਖੋ।


ਬਿ੍ਸ਼ਚਕ

ਭਾਵੁਕਤਾ ’ਤੇ ਕੰਟਰੋਲ ਰੱਖੋ। ਵਿਅਰਥ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਅਤੇ ਵੱਕਾਰ ਪ੍ਰਤੀ ਚੌਕਸ ਰਹੋ। ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਉਠਾਓ।


ਧਨੁ

ਕੁਝ ਵਿਅਰਥ ਦੀਆਂ ਪਰੇਸ਼ਾਨੀਆਂ ਤੇ ਤਣਾਅ ਮਿਲ ਸਕਦਾ ਹੈ। ਚੰਦਰਮਾ ਦੀ ਪੂਜਾ ਤੁਹਾਡੇ ਲਈ ਚੰਗੀ ਹੋਵੇਗੀ। ਵਪਾਰਕ ਵੱਕਾਰ ਵਧੇਗਾ।


ਮਕਰ

ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਵਪਾਰਕ ਯੋਜਨਾ ਦਾ ਫਲ ਮਿਲੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਕਾਮਯਾਬ ਹੋਵੋਗੇ।


ਕੁੰਭ

ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਦਾ ਸਹਿਯੋਗ ਮਿਲੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਬੁੱਧੀ ਯੋਗਤਾ ਨਾਲ ਕੀਤੇ ਗਏ ਕੰਮ ਵਿਚ ਕਾਮਯਾਬੀ ਮਿਲੇਗੀ।


ਮੀਨ

ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਆਰਥਕ ਕੋਸ਼ਿਸ਼ਾਂ ਨੂੰ ਰਫ਼ਤਾਰ ਮਿਲੇਗੀ। ਨਵੇਂ ਸਬੰਧ ਬਣਨਗੇ।

Posted By: Ravneet Kaur