ਅੱਜ ਦੀ ਗ੍ਰਹਿ ਸਥਿਤੀ : 23 ਨਵੰਬਰ 2019 ਸ਼ਨਿਚਰਵਾਰ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 9.00 ਵਜੇ ਤੋਂ ਬਾਅਦ 10.30 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

ਤਿਉਹਾਰ : ਉਤਪੰਨਾ ਇਕਾਦਸ਼ੀ।

ਵਿਸ਼ੇਸ਼ : ਪ੍ਰਦੋਸ਼।

24 ਨਵੰਬਰ, 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁਤ, ਮੱਘਰ ਮਹੀਨਾ, ਕ੍ਰਿਸ਼ਨ ਪੱਖ ਦੁਆਦਸ਼ੀ 25 ਘੰਟੇ 06 ਮਿੰਟ ਉਪਰੰਤ ਤ੍ਰਿਓਦਸੀ, ਹਸਤ ਨਛੱਤਰ 12 ਘੰਟੇ 48 ਮਿੰਟ ਉਪਰੰਤ ਚਿਤਰਾ ਨਛੱਤਰ, ਪ੍ਰੀਤੀ ਯੋਗ, ਸ਼ਮਾਨ ਯੋਗ, ਤੁਲਾ 'ਚ ਚੰਦਰਮਾ।


ਮੇਖ : ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਮੰਗਲੀਕ ਜਾਂ ਸੰਸਕ੍ਰਤਿਕ ਉਤਸਵ 'ਚ ਹਿੱਸੇਦਾਰੀ ਰਹੇਗੀ। ਪਰਿਵਾਰਿਕ ਮਾਣ ਵੱਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਕਰਨਾ ਲਾਭਦਾਇਕ ਹੋਵੇਗਾ।

ਬ੍ਰਿਖ : ਦੂਸਰਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਸਾਥੀ ਕਰਮਚਾਰੀ, ਗੁਆਂਢੀ ਜਾਂ ਭਰਾ ਆਦਿ ਦੇ ਕਾਰਨ ਤਨਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਮਿਥੁਨ : ਸਿੱਖਿਆ ਦੇ ਖੇਤਰ 'ਚ ਹੋਰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਮੰਗਲੀਕ ਜਾਂ ਸੰਸਕ੍ਰਤਿਕ ਉਤਸਵ 'ਚ ਹਿੱਸੇਦਾਰੀ ਰਹੇਗੀ।

ਕਰਕ : ਰਚਨਾਤਮਕ ਕੋਸ਼ਿਸ਼ ਸਫਲ ਰਹੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਨਮਾਨ 'ਚ ਵਾਧਾ ਹੋਵੇਗਾ। ਪੁਰਾਣੇ ਮਿੱਤਰਾਂ ਨਾਲ ਮਿਲਾਫ ਹੋਵੇਗਾ।

ਸਿੰਘ : ਮੰਗਲੀਕ ਜਾਂ ਸੰਸਕ੍ਰਤਿਕ ਉਤਸਵ 'ਚ ਹਿੱਸੇਦਾਰੀ ਰਹੇਗੀ। ਆਰਥਿਕ ਮਾਮਲਿਆਂ 'ਚ ਸਫਲਤਾ ਮਿਲੇਗੀ। ਧਨ, ਮਾਣ 'ਚ ਵਾਧਾ ਹੋਵੇਗਾ।

ਕੰਨਿਆ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ 'ਚ ਮਿਠਾਸ ਆਵੇਗੀ। ਰਾਜਨੀਤਕ ਮਾਮਲਿਆਂ ਦੀ ਪੂਰਤੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਤੁਲਾ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਸੋਚ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਿਸੇ ਮਿੱਤਰ ਨਾਲ ਮੁਲਾਕਾਤ ਹੋਵੇਗੀ।

ਬ੍ਰਿਸ਼ਚਕ : ਰੋਜ਼ੀ-ਰੋਟੀ ਦੇ ਖੇਤਰ 'ਚ ਵਾਧਾ ਹੋਵੇਗਾ। ਕੋਈ ਅਜਿਹੀ ਘਟਨਾ ਵਾਪਰ ਸਕਦੀ ਹੈ, ਜੋ ਤੁਹਾਡੇ ਹਿੱਤ 'ਚ ਨਾ ਹੋਵੇ। ਪਰਿਵਾਰਕ ਕੰਮ 'ਚ ਵਿਅਸਤ ਹੋਵੋਗੇ। ਪੁਰਾਣੇ ਮਿੱਤਰ ਮਿਲ ਸਕਦੇ ਹਨ।

ਧਨੂ : ਯਾਤਰਾ ਦੇ ਮਾਮਲੇ 'ਚ ਆਰਾਮ ਮਿਲੇਗਾ। ਰੋਜ਼ੀ-ਰੋਟੀ ਦੇ ਖੇਤਰ 'ਚ ਵਾਧਾ ਹੋਵੇਗਾ। ਧਨ, ਅਹੁਦੇ, ਮਾਣ ਦੀ ਦਿਸ਼ਾ 'ਚ ਲਾਭ ਮਿਲੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ।

ਮੱਕਰ : ਪਰਿਵਾਰਕ ਮਾਣ ਵੱਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰ ਦੀਆਂ ਜ਼ਰੂਰੀਆਂ 'ਚ ਚੀਜ਼ਾਂ ਵਾਧਾ ਹੋਵੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਮਹਿਲਾ ਅਧਿਕਾਰੀ ਤੋਂ ਹੌਸਲਾ ਮਿਲੇਗਾ।

ਕੁੰਭ : ਆਰਥਿਕ ਪੱਕ ਮਜ਼ਬੂਤ ਹੋਵੇਗਾ। ਘਰ ਦੀਆਂ ਜ਼ਰੂਰੀ ਚੀਜ਼ਾਂ 'ਚ ਵਾਧਾ ਹੋਵੇਗਾ। ਸਮਾਜਿਕ ਮਾਣ ਵਧੇਗਾ। ਧਨ, ਮਾਣ 'ਚ ਵਾਧਾ ਹੋਵੇਗਾ। ਪੁਰਾਣੇ ਮਿੱਤਰ ਮਿਲਣਗੇ।

ਮੀਨ : ਰੋਜ਼ੀ-ਰੋਟੀ ਦੇ ਖੇਤਰ 'ਚ ਵਾਧਾ ਹੋਵੇਗਾ। ਯਾਤਰਾ ਆਰਾਮਦਾਇਕ ਹੋਵੇਗੀ। ਸਬੰਧਾਂ 'ਚ ਨਜ਼ਦੀਕੀਆਂ ਆਉਣਗੀਆਂ। ਪਰਿਵਾਰਕ ਮਾਣ ਵਧੇਗਾ। ਮਹਿਮਾਨ ਆ ਸਕਦੇ ਹਨ।

Posted By: Susheel Khanna