ਨਈ ਦੁਨੀਆ, ਜੇਐੱਨਐੱਨ : 30 ਨਵੰਬਰ, ਸੋਮਵਾਰ ਸਾਲ ਦਾ ਆਖਿਰੀ ਚੰਦਰਕ ਗ੍ਰਹਿਣ ਲੱਗਣ ਜਾ ਰਿਹਾ ਹੈ। ਕਾਰਤਿਕ ਮਹੀਨੇ ਦੀ ਪੂਰਨਿਮਾ ਵਾਲੇ ਦਿਨ ਲੱਗਣ ਵਾਲੇ ਗ੍ਰਹਿਣ ਰੋਹਿਣੀ ਨਕਛੱਤਰ ਤੇ ਬ੍ਰਿਖਕ ਰਾਸ਼ੀ 'ਚ ਲੱਗਣ ਵਾਲਾ ਹੈ। ਤੁਸੀਂ ਇਹ ਜਾਣਨਾ ਚਾਹ ਰਹੇ ਹੋਵੋਗੇ ਕਿ ਇਹ ਗ੍ਰਹਿਣ ਭਾਰਤ 'ਚ ਦਿਖੇਗਾ ਜਾਂ ਨਹੀਂ ਤੇ ਦਿਖੇਗਾ ਤਾਂ ਕਿਸ ਸਮੇਂ 'ਚ ਅਤੇ ਇਸ ਦਾ ਸੂਤਕ ਕਾਲ ਦਾ ਸਮਾਂ ਤੇ ਇਸ ਦਾ ਜੋਤਿਸ਼ ਪ੍ਰਭਾਵ ਕੀ ਹੋਵੇਗਾ। ਆਓ ਅਸੀਂ ਤੁਹੀਨੂੰ ਦੱਸਦੇ ਹਾਂ।

ਗ੍ਰਹਿਣ ਦੇ ਸੂਤਕ ਦਾ ਇਥੇ ਪ੍ਰਭਾਵ ਨਹੀਂ ਹੋਵੇਗਾ। 30 ਨਵੰਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਇਕ ਉੁਪ ਛਾਇਆ ਚੰਦਰ ਗ੍ਰਹਿਣ ਹੈ, ਇਸ ਦਾ ਕੋਈ ਸੂਤਕ ਕਾਲ ਨਹੀਂ ਹੋਵੇਗਾ। ਧਾਰਮਿਕ ਮਾਨਤਾਵਾਂ ਅਨੁਸਾਰ ਜਿਸ ਗ੍ਰਹਿਣ ਦਾ ਕੋਈ ਸੂਤਕ ਕਾਲ ਨਹੀਂ ਹੁੰਦਾ, ਉਹ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੁੰਦਾ। ਗ੍ਰਹਿਣ ਦਾ ਸਮਾਂ ਭਾਰਤੀ ਸਮਾਂ ਅਨੁਸਾਰ ਦੁਪਹਿਰ 1 ਵਜ ਕੇ 04 ਮਿੰਟ 'ਤੇ ਇਕ ਛਾਇਆ ਤੋਂ ਪਹਿਲਾਂ ਸਪਰਸ਼। ਦੁਪਹਿਰ 3 ਵਜ ਕੇ 13 ਮਿੰਟ 'ਤੇ ਪਰਮਗ੍ਰਾਸ ਚੰਦਰ ਗ੍ਰਹਿਣ ਹੋਵੇਗਾ। ਸ਼ਾਮ 5 ਵਜ ਕੇ 22 ਮਿੰਟ 'ਤੇ ਉਪ ਛਾਇਆ ਨਾਲ ਅੰਤਿਮ ਸਪਰਸ਼ ਹੋਵੇਗਾ।

ਗ੍ਰਹਿਣ ਤੋਂ ਬਚਣ ਲਈ ਉਪਾਅ ਚੰਦਰ ਗ੍ਰਹਿਣ ਦੀ ਸਮਾਂ ਸੀਮਾ 'ਚ ਭਗਵਤ ਉਪਾਸਨਾ ਕਰਨੀ ਚਾਹੀਦੀ ਹੈ। ਇਹ ਚੰਦਰਗ੍ਰਹਿਣ ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਏਸ਼ੀਆ 'ਚ ਦੇਖਿਆ ਜਾ ਸਕਦਾ ਹੈ।

Posted By: Sunil Thapa